LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਿਵੇਂ ਬਾਜਵਾ ਦੀਆਂ ਚਿੱਠੀਆਂ ਭੁੱਲੇ, ਓਵੇਂ ਹੀ ਸਿੱਧੂ ਦੇ ਟਵੀਟ ਵੀ ਭੁੱਲ ਜਾਓ: ਤ੍ਰਿਪਤ ਰਜਿੰਦਰ ਬਾਜਵਾ

tripts

ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਸਿਆਸੀ ਹੱਲ ਚੱਲ ਵੀ ਵੱਧਦੀ ਜਾ ਰਹੀ ਹੈ। ਇਸ ਵਿਚਕਾਰ ਪੰਜਾਬ ਕਾਂਗਰਸ ਵਿਚ ਕਾਟੋ ਕਲੇਸ਼ ਲਗਤਾਰ ਜਾਰੀ ਹੈ।  ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਦਾ ਪੇਚ ਜਲਦ ਸੁਲਝਣ ਦੀ ਸੰਭਾਵਨਾ ਹੈ।  ਪੰਜਾਬ ਕਾਂਗਰਸ (Punjab Congress) ਵਿਚ ਚੱਲ ਰਹੇ ਕਲੇਸ਼ ਨੂੰ ਮੁਕਾਉਣ ਲਈ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਕਈ ਤਰ੍ਹਾਂ ਦੇ ਹੀਲੇ ਵਰਤੇ ਜਾ ਰਹੇ ਹਨ। 

Read this: ਕੰਟਰੈਕਟ ‌ਮੈਰਿਜ ਕਰ ਕਸੂਤਾ ਫਸਿਆ ਪੰਜਾਬੀ, ਵਿਦੇਸ਼ੀ ਕੁੜੀ ਨੇ ਲਾਇਆ ਲੱਖਾਂ ਦਾ ਚੂਨਾ

ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਉੱਥੇ ਹੀ ਕੈਪਟਨ ਸਰਕਾਰ ਖਿਲਾਫ ਲਗਤਾਰ ਬੋਲਣ ਵਾਲੇ ਪ੍ਰਤਾਪ ਬਾਜਵਾ ਵੀ ਹੁਣ ਕੈਪਟਨ ਨਾਲ ਫੋਟੋਆਂ ਵਿੱਚ ਦਿਖਾਈ ਦੇ ਰਹੇ ਹਨ। ਇਸ ਸਭ 'ਤੇ ਕੈਬਨਿਟ ਮੰਤਰੀ  (Tripat Rajinder Singh Bajwa) ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੀ ਰਿਹਾਇਸ਼ ਕਾਦੀਆਂ ਵਿੱਚ ਟੀਮ ਨਾਲ ਗੱਲਬਾਤ ਕਰਦੇ ਕਿਹਾ ਕਿ ਪ੍ਰਤਾਪ ਬਾਜਵਾ ਪਹਿਲਾਂ ਵੀ ਆਪਣੇ ਫਾਇਦੇ ਲਈ ਆਪਣੀ ਹੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਚਿੱਠੀਆਂ ਤੇ ਸੋਸ਼ਲ ਮੀਡੀਆ ਤੇ ਟਵਿਟਰ ਉੱਤੇ ਲਿਖਦੇ ਰਹੇ। ਹੁਣ ਵੀ ਆਪਣੇ ਹੀ ਫਾਇਦੇ ਲਈ ਮੁੱਖ ਮੰਤਰੀ ਨਾਲ ਦਿਖ ਰਹੇ ਹਨ।

 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤ੍ਰਿਪਤ ਰਜਿੰਦਰ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਨਸੀਹਤ ਦਿੱਤੀ ਹੈ। ਬਾਜਵਾ ਨੇ ਕਿਹਾ ਕੈਪਟਨ ਅਮਰਿੰਦਰ ਹੁਣ ਜਿਵੇਂ ਪ੍ਰਤਾਪ ਬਾਜਵਾ ਦੀਆਂ ਆਪਣੀ ਸਰਕਾਰ ਖਿਲਾਫ ਲਿਖੀਆਂ ਚਿੱਠੀਆਂ ਭੁੱਲ ਗਏ ਹਨ, ਓਵੇਂ ਹੀ ਨਵਜੋਤ ਸਿੱਧੂ ਦੇ ਕੀਤੇ ਟਵੀਟ ਵੀ ਭੁੱਲ ਜਾਣ। ਬਾਜਵਾ ਨੇ ਕਿਹਾ ਕਿ ਕੈਪਟਨ ਸਮਝਦਾਰ ਹਨ। ਉੱਥੇ ਹੀ ਬਾਜਵਾ ਨੇ ਕਿਹਾ ਹਾਈ ਕਮਾਂਡ ਜਿੰਨੀ ਜਲਦੀ ਪੰਜਾਬ ਕਾਂਗਰਸ ਪ੍ਰਧਾਨ ਦਾ ਨਾਮ ਜਨਤਕ ਕਰੇਗੀ, ਪੰਜਾਬ ਕਾਂਗਰਸ ਨੂੰ ਉਸ ਦਾ ਫਾਇਦਾ ਓਨਾ ਹੀ ਜਿਆਦਾ ਹੋਵੇਗਾ।

Read this: ਪੰਜਾਬ ਕਾਂਗਰਸ ਕਲੇਸ਼: ਸੋਨੀਆ ਗਾਂਧੀ ਨੇ ਕੱਲ੍ਹ ਸੱਦੀ ਸਾਂਸਦਾ ਦੀ ਬੈਠਕ

In The Market