LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਜਾਣੋ ਕੀ ਹਨ ਸਟੂਡੈਂਟ ਤੇ ਮਾਤਾ ਪਿਤਾ ਦੀ ਪ੍ਰਤੀਕਿਰਿਆ

school reopn

ਗੁਰਦਾਸਪੁਰ:  ਪੰਜਾਬ ਵਿੱਚ ਕੋਰੋਨਾ (corona)  ਦੇ ਘੱਟ ਰਹੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕੱਲ੍ਹ ਤੋਂ ਯਾਨੀ 26 ਜੁਲਾਈ ਤੋਂ ਦਸਵੀਂ,  ਗਿਆਰਵੀਂ ਅਤੇ ਬਾਰਵੀਂ ਦੀ ਆਫਲਾਇਨ ਕਲਾਸਾਂ ਲੱਗਣ ਜਾ ਰਹੀ ਹਨ।

ਸਕੂਲ ਖੁੱਲ੍ਹਣ ਨੂੰ ਲੈ ਕੇ ਸਟੂਡੈਂਟ ਅਤੇ ਉਨ੍ਹਾਂ ਦੇ  ਮਾਤਾ ਪਿਤਾ ਦੀ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਸ ਵਿੱਚ ਕੁੱਝ ਸਟੂਡੈਂਟਸ ਦਾ ਕਹਿਣਾ ਹੈ ਕਿ ਸਕੂਲ ਖੁਲ੍ਹਣੇ (School reopen) ਚਾਹੀਦਾ ਹਨ ਅਤੇ ਕੁੱਝ ਦਾ ਕਹਿਣਾ ਹੈ ਕਿ ਸਕੂਲ ਨਹੀਂ ਖੁਲ੍ਹਣੇ ਚਾਹੀਦੇ।

Read this: ਭਾਰਤ ਦੀ ਸਭ ਤੋਂ ਅਨੁਭਵੀ ਖਿਡਾਰਨ ਮੈਰੀਕੌਮ ਨੇ ਜਿੱਤਿਆ ਪਹਿਲਾ ਮੁਕਾਬਲਾ

ਸਟੂਡੈਂਟ ਕਸ਼ਿਸ਼ ਦਾ ਕਹਿਣਾ ਹੈ ਕਿ ਸਰਕਾਰ ਦਾ ਸਕੂਲ ਖੋਲ੍ਹਣ ਦਾ ਫੈਸਲਾ ਬਿਲਕੁਲ ਠੀਕ ਹੈ ਕਿਉਂਕਿ ਆਨਲਾਈਨ ਕਲਾਸ ਦੇ ਚੱਲਦੇ ਸਾਨੂੰ ਚੰਗੇ ਢੰਗ ਸਮਝ ਨਹੀਂ ਆਉਂਦਾ ਸੀ। ਕਈ ਵਾਰ ਨੈੱਟਵਰਕ ਸਹੀ ਨਾ ਹੋਣ ਦੀ ਵਜ੍ਹਾ ਤੋਂ ਆਨਲਾਈਨ ਕਲਾਸ ਵਿੱਚ ਹੀ ਬੰਦ ਹੋ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਤੱਕ ਗੱਲ ਰਹੀ ਕੋਰੋਨਾ ਦੀ ਤੀਜੀ ਲਹਿਰ ਦੀ ਤਾਂ ਇੱਕ ਪਾਸੇ ਸਿਨੇਮਾ ਹਾਲ, ਜਿਮ ਤੇ ਹੋਟਲ ਖੋਲ੍ਹ ਦਿੱਤੇ ਗਏ ਹਨ, ਉਥੇ ਹੀ ਸਕੂਲ ਖੋਲ੍ਹਣ ਦਾ ਫੈਸਲਾ ਵੀ ਚੰਗਾ ਹੈ। ਫਿਰ ਵੀ ਸਰਕਾਰ ਨੂੰ ਇੱਕ ਵਾਰ ਸੋਚ ਵਿਚਾਰ ਕਰਕੇ ਹੀ ਫੈਸਲਾ ਲੈਣਾ ਚਾਹੀਦਾ ਹੈ।

Read this : Tokyo Olympics ਵਿਚ P. V. ਸਿੰਧੂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤਿਆ ਪਹਿਲਾ ਮੈਚ

ਆਰਿਆਨ ਅਤੇ ਅਭਏ ਦਾ ਕਹਿਣਾ ਹੈ ਕਿ ਸਰਕਾਰ ਦਾ ਸਕੂਲ ਖੋਲ੍ਹਣ ਦਾ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਸਰਕਾਰ ਦੇ ਕੋਲ ਵੈਕਸੀਨ ਪੂਰੀ ਨਹੀਂ ਹੈ ਅਤੇ ਸਟੂਡੈਂਟਸ ਨੂੰ ਵੀ ਵੈਕਸੀਨ ਨਹੀਂ ਲੱਗੀ ਹੈ। ਦੂਜੇ ਪਾਸੇ ਸਕੂਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਪਣੇ ਮਾਤਾ-ਪਿਤਾ ਦੀ ਲਿਖਤ ਨੂੰ ਲੈ ਕੇ ਹੀ ਸਕੂਲ ਆਣਾ ਹੈ।

ਉਨ੍ਹਾਂ ਨੇ ਕਿਹਾ ਕਿ ਜਦੋ ਸਕੂਲ ਪ੍ਰਬੰਧਕ ਹੀ ਸਾਡੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਹੈ, ਤਾਂ ਫਿਰ ਸਕੂਲ ਵੀ ਨਹੀਂ ਖੁਲ੍ਹਣੇ ਚਾਹੀਦੇ। ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ਵੀ ਆਉਣ ਵਾਲੀ ਹੈ, ਅਗਰ ਕੋਰੋਨਾ ਦੀ ਤੀਸਰੀ ਲਹਿਰ ਆਉਣ ਵਾਲੀ ਹੈ ਤਾਂ ਫਿਰ ਸਕੂਲ ਕਿਉਂ ਖੋਲ੍ਹੇ ਜਾ ਰਹੇ ਹਨ। ਪਹਿਲਾਂ ਵੀ ਜਦੋ ਸਕੂਲ ਖੋਲ੍ਹੇ ਗਏ ਸਨ, ਓਦੋਂ ਵੀ ਸਕੂਲ ਵਿਚ ਕਈ ਬਚੇ ਅਤੇ ਟੀਚਰ ਕੋਰੋਨਾ ਦੀ ਚਪੇਟ ਵਿੱਚ ਆ ਗਏ ਸਨ।  

ਸਟੂਡੈਂਟ ਕਸ਼ਿਸ਼ ਦੀ ਮਾਤਾ ਈਸ਼ਾ ਤੇ ਅਭੈ ਦੇ ਪਿਤਾ ਸੰਜੀਵ ਖੋਸਲਾ ਦਾ ਕਹਿਣਾ ਹੈ ਕਿ ਸਰਕਾਰ ਦਾ ਸਕੂਲ ਖੋਲ੍ਹਣ ਦਾ ਫੈਸਲਾ ਬਿਲਕੁਲ ਠੀਕ ਹੈ ਕਿਉਂਕਿ ਘਰ ਬੈਠ ਕੇ ਬੱਚੇ ਆਪਣੀ ਪੜ੍ਹਾਈ ਨਹੀਂ ਕਰ ਪਾ ਰਹੇ ਤੇ ਨਾ ਹੀ ਉਨ੍ਹਾਂ ਨੂੰ ਚੰਗੀ ਸਿੱਖਿਆ ਮਿਲ ਰਹੀ ਹੈ। ਜਿੱਥੇ ਪਾਰਲਰ, ਮਾਲ, ਸਿਨੇਮਾ ਹਾਲ ਖੋਲ੍ਹ ਗਏ ਹਨ, ਉੱਥੇ ਜੇਕਰ ਸਕੂਲ ਵੀ ਖੋਲ੍ਹ ਦਿੱਤੇ ਜਾਣ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ।

ਉਨ੍ਹਾਂ ਕਿਹਾ ਕਿ ਸਕੂਲ ਨੂੰ ਗੇਟ ਉੱਤੇ ਗੇਟ ਕੀਪਰ ਤਾਇਨਾਤ ਰੱਖਣਾ ਚਾਹੀਦਾ ਹੈ ਜੋ ਸਕੂਲ ਵਿੱਚ ਆਉਣ ਵਾਲੇ ਹਰ ਬੱਚੇ ਦਾ ਟਾਂਪਰੇਚਰ ਚੈੱਕ ਕਰੇ ਤੇ ਸੈਨੀਟਾਈਜ ਕਰਵਾ ਕੇ ਹੀ ਸਕੂਲ ਵਿੱਚ ਦਾਖਲ ਕਰੇ।

Read this : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੈਠੇ ਬਾਬਾ ਲਾਭ ਸਿੰਘ ਨੂੰ ਮਿਲੇ ਪੁਹੁੰਚੇ ਸੁਖਬੀਰ ਬਾਦਲ

In The Market