LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics ਵਿਚ P. V. ਸਿੰਧੂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤਿਆ ਪਹਿਲਾ ਮੈਚ

pv isnghu tokyo

ਟੋਕੀਓ- ਟੋਕੀਓ ਉਲੰਪਿਕ (Tokyo Olympics) ਵਿਚ ਵਿਸ਼ਵ ਦੀ ਚੋਟੀ ਦੀ ਬੈਡਮਿੰਟਨ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਪੀ.ਵੀ. ਸਿੰਧੂ  (P. V. Sindhu) ਨੇ ਇਜ਼ਰਾਈਲ ਦੀ ਪੋਲੀਕਾਰਪੋਵਾ ਨੂੰ ਆਸਾਨੀ ਨਾਲ ਮਾਤ ਦਿੱਤੀ ਹੈ। ਗਰੁੱਪ ਜੇ ਦੇ ਆਪਣੇ ਪਹਿਲੇ ਮੈਚ ਵਿੱਚ ਸਿੰਧੂ ਨੇ ਆਸਾਨੀ ਨਾਲ ਇਜ਼ਰਾਈਲ ਦੀ ਕੇਸਨੀਆ ਪੋਲੀਕਾਰਪੋਵਾ ਨੂੰ 21-7, 21-10 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿਚ ਭਾਰਤ ਦੀ ਇਕਲੌਤੀ ਚੁਣੌਤੀ ਸਿੰਧੂ ਨੇ ਸਿਰਫ 29 ਮਿੰਟਾਂ ਵਿਚ ਇਹ ਮੈਚ ਜਿੱਤ ਲਿਆ। ਸਿੰਧੂ ਦਾ ਅਗਲਾ ਮੁਕਾਬਲਾ ਹਾਂਗ ਕਾਂਗ ਦੀ ਚੇਂਗ ਨਗਨ ਯੀ ਨਾਲ ਹੋਵੇਗਾ।

Read this: ਬਠਿੰਡਾ 'ਚ ਖਜ਼ਾਨਾ ਮੰਤਰੀ ਦਾ ਜ਼ਬਰਦਸਤ ਵਿਰੋਧ, ਠੇਕਾ ਮੁਲਾਜ਼ਮਾਂ 'ਤੇ ਲਾਠੀਚਾਰਜ, ਕਈ ਗ੍ਰਿਫ਼ਤਾਰ

ਪਹਿਲੇ ਮੈਚ ਵਿੱਚ ਸਿੰਧੂ (P. V. Sindhu)ਨੇ ਆਪਣੇ ਇਸਰਾਈਲ ਵਿਰੋਧੀ ਨੂੰ ਪੂਰੀ ਤਰ੍ਹਾਂ ਹਾਵੀ ਕਰ ਲਿਆ ਅਤੇ ਉਸਨੇ ਲਗਾਤਾਰ 13 ਅੰਕ ਬਣਾਏ। ਸਿੰਧੂ ਖੇਡ ਦੇ ਅੰਤਰਾਲ ਤੱਕ 11-5 ਨਾਲ ਅੱਗੇ ਸੀ। ਇਸ ਬੜ੍ਹਤ ਨੂੰ ਜਾਰੀ ਰੱਖਦਿਆਂ ਸਿੰਧੂ ਨੇ ਸਿਰਫ 13 ਮਿੰਟਾਂ ਵਿੱਚ ਪਹਿਲਾ ਮੈਚ 21-7 ਨਾਲ ਜਿੱਤ ਲਿਆ। ਦੂਜੇ ਗੇਮ ਵਿੱਚ ਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਦੇ ਅੰਤਰਾਲ ਤੱਕ 11-4 ਦੀ ਬੜ੍ਹਤ ਹਾਸਲ ਕੀਤੀ। 

Read this: ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵਲੋਂ ਕੀਤਾ ਜਾ ਰਿਹੈ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

ਹਾਲਾਂਕਿ ਵਿਸ਼ਵ ਦੀ ਨੰਬਰ -58 ਪੋਲੀਕਾਰਪੋਵਾ ਨੇ ਇਸ ਤੋਂ ਬਾਅਦ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਿੰਧੂ ਦੇ ਕਰਾਸ ਕੋਰਟ ਸ਼ਾਟ ਨਹੀਂ ਤੋੜ ਸਕੀ। ਆਖਰਕਾਰ ਸਿੰਧੂ ਨੇ ਦੂਜੀ ਗੇਮ ਨੂੰ ਸਿਰਫ 16 ਮਿੰਟ ਵਿੱਚ ਜਿੱਤ ਕੇ ਮੈਚ ਆਪਣੇ ਨਾਮ ਕੀਤਾ। 

In The Market