ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Badal) ਅੱਜ ਬਠਿੰਡਾ (Bathinda) ਪਹੁੰਚੇ। ਇਸ ਵਿਚਕਾਰ ਅੱਜ ਐੱਮ.ਐੱਸ.ਡੀ. ਸਕੂਲ ਦੇ ਬਾਹਰ ਮਨਪ੍ਰੀਤ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾਉਣ ਗਏ ਠੇਕਾ ਮੁਲਾਜਮਾਂ ਦੀ ਪੁਲਸ ਨਾਲ ਝੜਪ ਹੋ ਗਈ, ਜਿਸ ਦੌਰਾਨ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ ਹਟਾਉਣ ਲਈ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ (Finance minister) ਖਜ਼ਾਨਾ ਮੰਤਰੀ ਦਾ ਵਿਰੋਧ ਕੀਤਾ ਗਿਆ। ਮਨਪ੍ਰੀਤ ਬਾਦਲ ਨਵੇਂ ਬਣਾਏ ਗਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੀ ਤਾਜ਼ਪੋਸ਼ੀ ਤੇ ਪਹੁੰਚ ਰਹੇ ਸੀ।
ਇਸ ਦੌਰਾਨ ਕੱਚੇ ਮੁਲਾਜ਼ਮ ਵੀ ਪਹੁੰਚ ਗਏ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲਗੇ। ਵਿਰੋਧ ਕਰਦੇ ਮੁਲਾਜ਼ਮਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ।
ਪੁਲਿਸ ਨੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮੌਕੇ ਪੁਲਸ ਵਲੋਂ ਕਈ ਠੇਕਾ ਮੁਲਾਜਮਾਂ ਨੂੰ ਗ੍ਰਿਫ਼ਤਾਰ ਕਰਕੇ ਅਣਦੱਸੀ ਥਾਂ 'ਤੇ ਲੈ ਗਏ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਨਿਯੁਕਤ ਕੀਤੇ ਚੇਅਰਮੈਨ ਰਾਜਨ ਗਰਗ ਨੂੰ ਸਹੁੰ ਚੁੱਕਵਾਉਣ ਲਈ ਐੱਮ.ਐੱਸ.ਡੀ. ਸਕੂਲ ਦੇ ਹਾਲ ਵਿਚ ਮਨਪ੍ਰੀਤ ਬਾਦਲ ਦ ਪ੍ਰੋਗਰਾਮ ਰੱਖਿਆ ਗਿਆ ਸੀ।
read this- ਟੋਕੀਓ ਓਲੰਪਿਕਸ ਵਿਚ ਭਾਰਤ ਦੇ ਮੈਡਲ ਦਾ ਖਾਤਾ ਖੁੱਲਿਆ, ਮੀਰਾਬਾਈ ਨੇ ਜਿੱਤਿਆ ਸਿਲਵਰ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर