LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ-ਪਾਕਿ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਕਰਦੇ ਘੁਸਪੈਠੀਏ BSF ਦੀ ਫਾਇਰਿੰਗ 'ਚ ਢੇਰ

fouji

ਤਰਨਤਾਰਨ (ਇੰਟ.)- ਪੰਜਾਬ (Punjab) ਵਿਚ ਭਾਰਤ-ਪਾਕਿਸਤਾਨ ਬਾਰਡਰ (India-Pakistan border) 'ਤੇ ਫਿਰ ਤੋਂ ਘੁਸਪੈਠ ਦੀ ਕੋਸ਼ਿਸ਼ ਹੋਈ ਹੈ। ਤਰਨਤਾਰਨ (Tarantaran) ਵਿਚ ਭਾਰਤ-ਪਾਕਿ ਕੌਮਾਂਤਰੀ ਸਰਹੱਦ (Indo-Pak international border) 'ਤੇ ਦੋ ਪਾਕਿਸਤਾਨੀ ਘੁਸਪੈਠੀਆਂ (Pakistani infiltrators) ਨੇ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸਰਹੱਦੀ ਸੁਰੱਖਿਆ ਫੋਰਸ (Security forces) (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਇਸ ਨੂੰ ਰੋਕ ਦਿੱਤਾ। ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਘੁਸਪੈਠੀਆਂ ਨੂੰ ਰੋਕਣ ਲਈ ਫਾਇਰਿੰਗ (Firing) ਕੀਤੀ। ਇਸ ਵਿਚ ਦੋਵੇਂ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ। ਦੱਸਿਆ ਜਾਂਦਾ ਹੈ ਕਿ ਦੋਹਾਂ ਨਸ਼ਾ ਤਸਕਰ ਹਨ। ਬੀ.ਐੱਸ.ਐੱਫ. ਅਤੇ ਪੁਲਿਸ ਦੇ ਜਵਾਨ ਪੂਰੇ ਖੇਤਰ ਵਿਚ ਸਰਚ ਆਪ੍ਰੇਸ਼ਨ (Search Opration) ਚਲਾ ਰਹੇ ਹਨ।

Pakistani arrested near Indo-Pak border in Punjab's Ferozepur | India News  - Times of India

read this- ਟੋਕੀਓ ਓਲੰਪਿਕਸ- ਭਾਰਤੀ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ

ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਨੇ ਪਾਕਿ ਵਲੋਂ ਭਾਰਤੀ ਇਲਾਕੇ ਵਿਚ ਦਾਖਲ ਹੋ ਰਹੇ ਇਨ੍ਹਾਂ ਦੋ ਪਾਕਿ ਤਸਕਰਾਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਇਲਾਕੇ ਵਿਚ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਸ਼ੁੱਕਰਵਾਰ ਦੀ ਦੇਰ ਰਾਤ ਤਕਰੀਬਨ 10 ਵਜੇ ਖਾਲੜਾ ਸਰਹੱਦ ਖੇਤਰ ਵਿਚ ਵਾਪਰੀ। ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪੋਸਟ ਥੇਹ ਕਲਾਂ ਨੇੜੇ ਪਾਕਿਸਤਾਨ ਵਲੋਂ ਹਰਕਤ ਮਹਿਸੂਸ ਕੀਤੀ। ਬੀ.ਐੱਸ.ਐੱਫ. ਜਵਾਨਾਂ ਨੇ ਨਾਈਟ ਵਿਜ਼ਨ ਕੈਮਰਿਆਂ ਦੀ ਮਦਦ ਨਾਲ ਦੇਖਿਆ ਕਿ ਸਰਹੱਦ ਪਾਰ ਕਰ ਕੇ ਕੁਝ ਲੋਕ ਭਾਰਤੀ ਇਲਾਕੇ ਵੱਲ ਆ ਰਹੇ ਹਨ।

Government denies any plan to build a wall between India and Pakistan -  India News

read this-ਸ਼ਹੀਦੀ ਦਿਵਸ : ਸ਼ਹੀਦ ਊਧਮ ਸਿੰਘ ਨੇ ਇੰਝ ਲਿਆ ਸੀ ਜਲਿਆਂਵਾਲਾ ਬਾਗ ਦਾ ਬਦਲਾ
ਇਸ ਤੋਂ ਬਾਅਦ ਬੀ.ਐੱਸ.ਐੱਫ. ਜਵਾਨਾਂ ਨੇ ਘੁਸਪੈਠੀਆਂ ਨੂੰ ਰੁਕਣ ਨੂੰ ਕਿਹਾ, ਪਰ ਉਨ੍ਹਾਂ ਨੇ ਇਸ 'ਤੇ ਧਿਆਨ ਨਹੀਂ ਦਿੱਤਾ ਅਤੇ ਜਵਾਨਾਂ 'ਤੇ ਫਾਇਰਿੰਗ ਕਰ ਦਿੱਤੀ। ਇਸ ਦੇ ਜਵਾਬ ਵਿਚ ਬੀ.ਐੱਸ.ਐੱਫ. ਦੇ ਜਵਾਨਾਂ ਨੇ ਵੀ ਘਟਨਾ ਦੇ ਬਾਰੇ ਵਿਚ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਪੂਰੇ ਖੇਤਰ ਵਿਚ ਪੰਜਾਬ ਪੁਲਿਸ ਦੀ ਮਦਦ ਨਾਲ ਸਰਚ ਮੁਹਿੰਮ ਸ਼ੁਰੂ ਕਰ ਦਿੱਤਾ ਹੈ। ਅਜੇ ਤੱਕ ਦੋ ਪਾਕਿਸਤਾਨੀਆਂ ਦੀ ਲਾਸ਼ ਹੀ ਬਰਾਮਦ ਹੋਏ ਹਨ। ਮਾਰੇ ਗਏ ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।

Laser fences' for India-Pakistan border - BBC News

Read this: CBSE 12th Result 2021: ਬੱਚਿਆਂ ਦੇ ਚਿਹਰਿਆਂ 'ਤੇ ਦਿਖੀ ਰੌਣਕ, ਲੁਧਿਆਣਾ ਦੀ ਕੁੜੀ ਨੇ ਤੋੜਿਆ ਰਿਕਾਰਡ


ਦੱਸ ਦਈਏ ਕਿ ਪੰਜਾਬ ਵਿਚ ਭਾਰਤ-ਪਾਕਿਸਤਾਨ ਬਾਰਡਰ 'ਤੇ ਪਾਕਿ ਵਲੋਂ ਘੁਸਪੈਠ ਦੀ ਲਗਾਤਾਰ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਾਕਿਸਤਾਨ ਵਲੋਂ ਬਾਰਡਰ ਖੇਤਰ ਵਿਚ ਡਰੋਨ ਵੀ ਭੇਜੇ ਜਾਣ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ। ਇਨ੍ਹਾਂ ਡਰੋਨ ਨਾਲ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜੇ ਜਾਂਦੇ ਹਨ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਕਸਰ ਨਾਕਾਮ ਕਰ ਦਿੰਦੇ ਹਨ। ਡਰੋਨ ਨਾਲ ਹਥਿਆਰ ਅਤੇ ਨਸ਼ਾ ਭੇਜਣ ਦੀ ਕੋਸ਼ਿਸ਼ ਅਸਫਲ ਕੀਤੀ ਗਈ ਹੈ। ਇਸ ਦੇ ਬਾਵਜੂਦ ਪਾਕਿਸਤਾਨ ਵਲੋਂ ਇਹ ਹਰਕਤ ਬੰਦ ਨਹੀਂ ਹੋ ਰਹੀ ਹੈ।

In The Market