ਸੰਗਰੂਰ (ਇੰਟ.)- ਮਹਾਨ ਕ੍ਰਾਂਤੀਕਾਰੀ ਊਧਮ ਸਿੰਘ (The great revolutionary Udham Singh) ਦੀ ਸ਼ਹਾਦਤ ਦਿਵਸ ਨੂੰ 31 ਜੁਲਾਈ 1940 ਨੂੰ ਹੈ। ਉਨ੍ਹਾਂ ਨੂੰ ਪੈਂਟਨਵਿਲੇ ਜੇਲ (Pantonville Prison) ਵਿਚ 1940 ਵਿਚ ਫਾਂਸੀ ਦੇ ਦਿੱਤੀ ਗਈ ਸੀ। ਭਾਰਤ ਦੇ ਇਸ ਸਪੂਤ ਨੇ ਜਲਿਆਂਵਾਲਾ ਬਾਗ ਕਤਲੇਆਮ (Jallianwala Bagh massacre) ਦਾ ਬਦਲਾ ਲੈਣ ਲਈ 20 ਸਾਲ ਉਡੀਕ ਕੀਤੀ ਅਤੇ ਫਾਇਰਿੰਗ (Firing) ਦਾ ਹੁਕਮ ਦੇਣ ਵਾਲੇ ਪੰਜਾਬ (Punjab) ਦੇ ਉਸ ਸਮੇਂ ਦੇ ਗਵਰਨਰ ਜਨਰਲ ਮਾਈਕਲ ਫਰਾਂਸਿਸ ਓਡਵਾਇਰਸ (Governor General Michael Francis O'Dwyer) ਨੂੰ ਲੰਡਨ (London) ਜਾ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਹ ਭੱਜੇ ਨਹੀਂ ਅਤੇ ਆਪਣੀ ਗ੍ਰਿਫਤਾਰੀ ਦਿੱਤੀ।
ਇਕ ਹੋਰ ਖਾਸ ਗੱਲ ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਅਤੇ ਉਨ੍ਹਾਂ ਦੇ ਭਰਾ ਦਾ ਨਾਂ ਮੁਕਤ ਸਿੰਘ ਸੀ ਜਦੋਂ ਉਨ੍ਹਾਂ ਨੂੰ ਅਨਾਥ ਆਸ਼ਰਮ ਵਿਚ ਰਹਿਣਾ ਪਿਆ ਤਾਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਭਰਾ ਦਾ ਨਾਂ ਊਧਮ ਸਿੰਘ ਅਤੇ ਸਾਧੂ ਸਿੰਘ ਰੱਖਿਆ ਗਿਆ ਪਰ ਊਧਮ ਸਿੰਘ ਆਪਣੇ ਨਾਂ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਨੇ ਦੇਸ਼ ਦੇ ਸਰਵ ਧਰਮ ਸੁਭਾਅ ਦਾ ਸੰਦੇਸ਼ ਦੇਣ ਲਈ ਆਪਣਾ ਨਾਂ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਸੀ, ਜੋ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਹਿੰਦੂ, ਮੁਸਲਿਮ, ਸਿੱਖ ਅਤੇ ਉਨ੍ਹਾਂ ਦੇ ਟੀਚੇ ਆਜ਼ਾਦੀ ਦਾ ਪ੍ਰਤੀਕ ਸੀ।
ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤਾਂ 13 ਅਪ੍ਰੈਲ 1919 ਭਾਰਤੀ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਮੰਨਿਆ ਜਾਂਦਾ ਹੈ। ਇਸੇ ਦਿਨ ਅੰਮ੍ਰਿਤਸਰ ਬਾਗ ਵਿਚ ਰੋਲੇਟ ਐਕਟ ਦੇ ਵਿਰੋਧ ਵਿਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ ਅਤੇ ਅੰਗਰੇਜ਼ ਅਫਸਰ ਜਨਰਲ ਡਾਇਰ ਨੇ ਇਸ ਬਾਗ ਦੇ ਮੁੱਖ ਗੇਟ ਨੂੰ ਆਪਣੇ ਫੌਜੀਆਂ ਅਤੇ ਹਥਿਆਰਬੰਦ ਵਾਹਨਾਂ ਨਾਲ ਰੋਕ ਕੇ ਨਿਹੱਥੇ ਲੋਕਾਂ 'ਤੇ ਬਿਨਾਂ ਕਿਸੇ ਚਿਤਾਵਨੀ ਦੇ 10 ਮਿੰਟ ਤੱਕ ਗੋਲੀਆਂ ਦਾ ਮੀਂਹ ਵਰ੍ਹਾਇਆ ਸੀ। ਕਿਹਾ ਜਾਂਦਾ ਹੈ ਕਿ ਇਸ ਘਟਨਾ ਵਿਚ ਤਕਰੀਬਨ 1000 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1500 ਤੋਂ ਜ਼ਿਆਦਾ ਜ਼ਖਮੀ ਹੋਏ ਸਨ।
ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਥੇ ਜਨਰਲ ਡਾਇਰ ਮੌਕੇ 'ਤੇ ਮੌਜੂਦ ਸੀ ਪਰ ਲੋਕਾਂ 'ਤੇ ਗੋਲੀਬਾਰੀ ਚਲਾਉਣ ਦਾ ਹੁਕਮ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਜਨਰਲ ਮਾਈਕਲ ਫਰਾਂਸਿਸ ਓਡਵਾਇਰ ਨੇ ਦਿੱਤਾ ਸੀ। ਇਸੇ ਓਡਵਾਇਰ ਦੀ ਕ੍ਰਾਂਤੀਕਾਰੀ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਚ 13 ਮਾਰਚ 1940 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਨ੍ਹਾਂ ਨੇ ਫਾਇਰਿੰਗ ਦੇ ਹੁਕਮ ਦਿੱਤੇ ਸਨ। ਜਦੋਂ ਕਿ ਫਾਇਰਿੰਗ ਕਰਨ ਅਤੇ ਕਰਵਾਉਣ ਵਾਲੇ ਡਾਇਰ ਦੀ ਮੌਤ ਆਰਟੇਰਿਓਸਕਲੇਰੋਸਿਸ ਅਤੇ ਸੇਰੇਬ੍ਰਲ ਹੈਮਰੇਜ ਕਾਰਣ 1927 ਵਿਚ ਹੋਈ ਦੱਸੀ ਜਾਂਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर