LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CBSE 12th Result 2021: ਬੱਚਿਆਂ ਦੇ ਚਿਹਰਿਆਂ 'ਤੇ ਦਿਖੀ ਰੌਣਕ, ਲੁਧਿਆਣਾ ਦੀ ਕੁੜੀ ਨੇ ਤੋੜਿਆ ਰਿਕਾਰਡ

12 cbse

ਲੁਧਿਆਣਾ:  ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਸੀਬੀਐਸਈ ਬੋਰਡ (Central Board of Secondary Education, CBSE)  ਵੱਲੋਂ 12ਵੀਂ ਕਲਾਸ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਬੋਰਡ ਨੇ ਸਕੂਲਾਂ ਨੂੰ 24 ਜੁਲਾਈ, 2021 ਤਕ ਨੰਬਰ ਅਪਲੋਡ ਕਰਨ ਦਾ ਸਮਾਂ ਦਿੱਤਾ ਸੀ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਰੌਣਕਾਂ ਵੇਖਣ ਨੂੰ ਮਿਲੀਆਂ।ਲੁਧਿਆਣਾ ਦੇ KVM school ਦੀ ਵੰਸ ਕੌਰ ਨੇ ਨਾਨ-ਮੈਡੀਕਲ ਵਿੱਚੋਂ 99.2 % ਨੰਬਰ ਲੈ ਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ। 

cbse reuslt

ਇਸ ਬਾਰੇ ਸਕੂਲ ਪ੍ਰਿੰਸੀਪਲ ਨਵਿਤਾ ਪੁਰੀ ਨੇ ਕਿਹਾ ਵੰਸ ਕੌਰ ਨੇ ਇੰਨੇ ਅੰਕ ਹਾਸਲ ਕਰਕੇ ਪਿਛਲੇ 10 ਸਾਲਾਂ ਦਾ ਨਾਨ ਮੈਡੀਕਲ ਵਿੱਚ ਰਿਕਾਰਡ ਤੋੜ ਦਿੱਤਾ ਹੈ। 12ਵੀਂ ਦੇ CBSE ਦੇ ਨਤੀਜੇ ਦਾ ਅੱਜ ਐਲਾਨ ਹੋਇਆ ਹੈ। ਬੇਸ਼ੱਕ ਇਸ ਵਾਰ ਇਮਤਿਹਾਨ ਨਹੀਂ ਹੋਏ ਪਰ ਬੱਚਿਆਂ ਵਿੱਚ ਨਤੀਜੇ ਨੂੰ ਲੈ ਕੇ ਉਤਸੁਕਤਾ ਸੀ। ਇਸ ਕਾਰਨ ਬੱਚੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸੀ। 

ਸਕੂਲ ਦੀ ਪ੍ਰਿੰਸੀਪਲ ਨੇ ਖੁਸ਼ੀ ਜ਼ਹਿਰ ਕੀਤੀ ਤੇ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਿਆ ਹੈ। ਉੱਥੇ ਹੀ ਉਨ੍ਹਾਂ ਨੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਵਾਰ ਬੋਰਡ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ। ਇਸ ਦੇ ਨਾਲ ਹੀ ਇਸ ਬਾਰੇ ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਦੇਖਣ ਨੂੰ ਮਿਲੀ।

 ਵੇਖੋ ਨਤੀਜੇ 
ਲੜਕੀਆਂ: 99.67 ਫੀਸਦੀ
-ਲੜਕੇ: 99.13 ਫੀਸਦੀ
-ਟ੍ਰਾਂਸਜੈਂਡਰ: 100 ਫੀਸਦੀ

In The Market