ਟੋਕੀਓ (ਇਂਟ.)- ਵੰਦਨਾ ਕਟਾਰੀਆ (Vandna kataria) ਦੀ ਸ਼ਾਨਦਾਰ ਹੈਟ੍ਰਿਕ (Fantastic trick) ਦੇ ਦਮ 'ਤੇ ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਨੇ ਸ਼ਨੀਵਾਰ ਨੂੰ ਖੇਡੇ ਗਏ ਆਪਣੇ ਆਖਰੀ ਗਰੁੱਪ ਵਿਚ ਦੱਖਣੀ ਅਫਰੀਕਾ (South Africa) ਨੂੰ 4-3 ਨਾਲ ਹਰਾ ਕੇ ਨਾਕ ਆਊਟ (Knock out) ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਗਿਆ ਹੈ। ਵੰਦਨਾ ਨੇ ਭਾਰਤ ਲਈ ਚੌਥੇ, 17ਵੇਂ ਅਤੇ 49ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਦੇ ਲਈ ਚੌਥਾ ਗੋਲ (The fourth Goal) ਨੇਹਾ ਨੇ 32ਵੇਂ ਮਿੰਟ ਵਿਚ ਕੀਤਾ। ਗਰੁੱਪ-ਏ ਦੱਖਣੀ ਅਫਰੀਕਾ (Group-A South Africa) ਦੀ ਇਹ ਲਗਾਤਾਰ 5ਵੀਂ ਹਾਰ ਹੈ। ਭਾਰਤ ਨੂੰ ਪੰਜ ਮੈਚਾਂ ਵਿਚ ਦੂਜੀ ਜਿੱਤ ਮਿਲੀ ਹੈ। ਸ਼ੁਰੂਆਤੀ ਤਿੰਨ ਮੁਕਾਬਲੇ ਗਵਾਉਣ ਤੋਂ ਬਾਅਦ ਭਾਰਤ ਨੇ ਦੋ ਮੈਚ ਜਿੱਤੇ ਹਨ।
read this-ਸ਼ਹੀਦੀ ਦਿਵਸ : ਸ਼ਹੀਦ ਊਧਮ ਸਿੰਘ ਨੇ ਇੰਝ ਲਿਆ ਸੀ ਜਲਿਆਂਵਾਲਾ ਬਾਗ ਦਾ ਬਦਲਾ
ਹੁਣ ਭਾਰਤ ਨੂੰ ਬ੍ਰੇਟਨ ਅਤੇ ਆਇਰਲੈੰਡ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਉਡੀਕ ਹੈ। ਬ੍ਰਿਟੇਨ ਹੱਥੋਂ ਆਇਰਲੈੰਡ ਦੀ ਹਾਰ ਭਾਰਤ ਨੂੰ ਅੱਗੇ ਲਿਜਾਵੇਗੀ ਅਤੇ ਜੇਕਰ ਆਇਰਲੈਂਡ ਜਿੱਤ ਜਾਂਦਾ ਹੈ ਤਾਂ ਭਾਰਤ ਬਾਹਰ ਹੋ ਜਾਵੇਗਾ ਕਿਉਂਕਿ ਉਦੋਂ ਆਇਰਲੈਂਡ ਅੰਕਾਂ ਦੇ ਮਾਮਲੇ ਵਿਚ ਭਾਰਤ ਦੀ ਬਰਾਬਰੀ 'ਤੇ ਆ ਜਾਵੇਗਾ ਅਤੇ ਗੋਲ ਡਿਫਰੈਂਸ ਦੇ ਮਾਮਲੇ ਵਿਚ ਅੱਗੇ ਨਿਕਲ ਜਾਵੇਗਾ।
ਹਰੇਕ ਗਰੁੱਪ ਵਿਚ ਚਾਰ-ਚਾਰ ਟੀਮਾਂ ਨੂੰ ਨਾਕਆਊਟ ਵਿਚ ਜਾਣਾ ਹੈ। ਅਜੇ ਭਾਰਤ ਦੇ ਪੰਜ ਮੈਂਚਾਂ ਵਿਚ 6 ਅੰਕ ਹਨ। ਉਸ ਦਾ ਗੋਲ ਡਿਫਰੈਂਸ 7 ਹੈ। ਇਸ ਗਰੁੱਪ ਨਾਲ ਆਸਟ੍ਰੇਲੀਆ, ਜਰਮਨੀ ਅਤੇ ਬ੍ਰਿਟੇਨ ਪਹਿਲਾਂ ਹੀ ਨਾਕਆਊਟ ਵਿਚ ਪਹੁੰਚ ਚੁੱਕੇ ਹਨ। ਇਕ ਥਾਂ ਬਚੀ ਹੈ, ਜਿਸ ਦੇ ਲਈ ਭਾਰਤ ਨੂੰ ਆਇਰਲੈਂਡ ਵਿਚਾਲੇ ਘਮਸਾਨ ਹੈ।
ਫਿਲਹਾਲ ਮੈਚ ਦਾ ਪਹਿਲਾ ਗੋਲ ਭਾਰਤ ਦੀ ਵੰਦਨਾ ਨੇ ਚੌਥੇ ਮਿੰਟ ਵਿਚ ਕੀਤਾ। ਉੱਤਰਾਖੰਡ ਵਾਸੀ ਵੰਦਨਾ ਨੇ ਇਕ ਬਿਹਤਰੀਨ ਫੀਲਡ ਗੋਲ ਰਾਹੀਂ ਭਾਰਤ ਨੂੰ 1-0 ਨਾਲ ਅੱਗੇ ਕੀਤਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर