ਸੰਗਰੂਰ (ਇੰਟ.)- ਮਹਾਨ ਕ੍ਰਾਂਤੀਕਾਰੀ ਊਧਮ ਸਿੰਘ (The great revolutionary Udham Singh) ਦੀ ਸ਼ਹਾਦਤ ਦਿਵਸ ਨੂੰ 31 ਜੁਲਾਈ 1940 ਨੂੰ ਹੈ। ਉਨ੍ਹਾਂ ਨੂੰ ਪੈਂਟਨਵਿਲੇ ਜੇਲ (Pantonville Prison) ਵਿਚ 1940 ਵਿਚ ਫਾਂਸੀ ਦੇ ਦਿੱਤੀ ਗਈ ਸੀ। ਭਾਰਤ ਦੇ ਇਸ ਸਪੂਤ ਨੇ ਜਲਿਆਂਵਾਲਾ ਬਾਗ ਕਤਲੇਆਮ (Jallianwala Bagh massacre) ਦਾ ਬਦਲਾ ਲੈਣ ਲਈ 20 ਸਾਲ ਉਡੀਕ ਕੀਤੀ ਅਤੇ ਫਾਇਰਿੰਗ (Firing) ਦਾ ਹੁਕਮ ਦੇਣ ਵਾਲੇ ਪੰਜਾਬ (Punjab) ਦੇ ਉਸ ਸਮੇਂ ਦੇ ਗਵਰਨਰ ਜਨਰਲ ਮਾਈਕਲ ਫਰਾਂਸਿਸ ਓਡਵਾਇਰਸ (Governor General Michael Francis O’Dwyer) ਨੂੰ ਲੰਡਨ (London) ਜਾ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਹ ਭੱਜੇ ਨਹੀਂ ਅਤੇ ਆਪਣੀ ਗ੍ਰਿਫਤਾਰੀ ਦਿੱਤੀ।
Read this: CBSE 12th Result 2021: ਬੱਚਿਆਂ ਦੇ ਚਿਹਰਿਆਂ ‘ਤੇ ਦਿਖੀ ਰੌਣਕ, ਲੁਧਿਆਣਾ ਦੀ ਕੁੜੀ ਨੇ ਤੋੜਿਆ ਰਿਕਾਰਡ
ਇਕ ਹੋਰ ਖਾਸ ਗੱਲ ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਅਤੇ ਉਨ੍ਹਾਂ ਦੇ ਭਰਾ ਦਾ ਨਾਂ ਮੁਕਤ ਸਿੰਘ ਸੀ ਜਦੋਂ ਉਨ੍ਹਾਂ ਨੂੰ ਅਨਾਥ ਆਸ਼ਰਮ ਵਿਚ ਰਹਿਣਾ ਪਿਆ ਤਾਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਭਰਾ ਦਾ ਨਾਂ ਊਧਮ ਸਿੰਘ ਅਤੇ ਸਾਧੂ ਸਿੰਘ ਰੱਖਿਆ ਗਿਆ ਪਰ ਊਧਮ ਸਿੰਘ ਆਪਣੇ ਨਾਂ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਨੇ ਦੇਸ਼ ਦੇ ਸਰਵ ਧਰਮ ਸੁਭਾਅ ਦਾ ਸੰਦੇਸ਼ ਦੇਣ ਲਈ ਆਪਣਾ ਨਾਂ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਸੀ, ਜੋ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਹਿੰਦੂ, ਮੁਸਲਿਮ, ਸਿੱਖ ਅਤੇ ਉਨ੍ਹਾਂ ਦੇ ਟੀਚੇ ਆਜ਼ਾਦੀ ਦਾ ਪ੍ਰਤੀਕ ਸੀ।
Read this: CBSE 12th Result 2021: ਬੱਚਿਆਂ ਦੇ ਚਿਹਰਿਆਂ ‘ਤੇ ਦਿਖੀ ਰੌਣਕ, ਲੁਧਿਆਣਾ ਦੀ ਕੁੜੀ ਨੇ ਤੋੜਿਆ ਰਿਕਾਰਡ
ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤਾਂ 13 ਅਪ੍ਰੈਲ 1919 ਭਾਰਤੀ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਮੰਨਿਆ ਜਾਂਦਾ ਹੈ। ਇਸੇ ਦਿਨ ਅੰਮ੍ਰਿਤਸਰ ਬਾਗ ਵਿਚ ਰੋਲੇਟ ਐਕਟ ਦੇ ਵਿਰੋਧ ਵਿਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ ਅਤੇ ਅੰਗਰੇਜ਼ ਅਫਸਰ ਜਨਰਲ ਡਾਇਰ ਨੇ ਇਸ ਬਾਗ ਦੇ ਮੁੱਖ ਗੇਟ ਨੂੰ ਆਪਣੇ ਫੌਜੀਆਂ ਅਤੇ ਹਥਿਆਰਬੰਦ ਵਾਹਨਾਂ ਨਾਲ ਰੋਕ ਕੇ ਨਿਹੱਥੇ ਲੋਕਾਂ ‘ਤੇ ਬਿਨਾਂ ਕਿਸੇ ਚਿਤਾਵਨੀ ਦੇ 10 ਮਿੰਟ ਤੱਕ ਗੋਲੀਆਂ ਦਾ ਮੀਂਹ ਵਰ੍ਹਾਇਆ ਸੀ। ਕਿਹਾ ਜਾਂਦਾ ਹੈ ਕਿ ਇਸ ਘਟਨਾ ਵਿਚ ਤਕਰੀਬਨ 1000 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1500 ਤੋਂ ਜ਼ਿਆਦਾ ਜ਼ਖਮੀ ਹੋਏ ਸਨ।
Read this: ਸਿਰਮੌਰ ਲੈਂਡਸਲਾਈਡ ਕਰਕੇ ਕਿੰਝ ਦਾਅ ’ਤੇ ਲੱਗੀ ਲੋਕਾਂ ਦੀ ਜਾਨ , ਦੇਖੋ ਖੌਫਨਾਕ ਵੀਡੀਓ
ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਥੇ ਜਨਰਲ ਡਾਇਰ ਮੌਕੇ ‘ਤੇ ਮੌਜੂਦ ਸੀ ਪਰ ਲੋਕਾਂ ‘ਤੇ ਗੋਲੀਬਾਰੀ ਚਲਾਉਣ ਦਾ ਹੁਕਮ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਜਨਰਲ ਮਾਈਕਲ ਫਰਾਂਸਿਸ ਓਡਵਾਇਰ ਨੇ ਦਿੱਤਾ ਸੀ। ਇਸੇ ਓਡਵਾਇਰ ਦੀ ਕ੍ਰਾਂਤੀਕਾਰੀ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਚ 13 ਮਾਰਚ 1940 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਨ੍ਹਾਂ ਨੇ ਫਾਇਰਿੰਗ ਦੇ ਹੁਕਮ ਦਿੱਤੇ ਸਨ। ਜਦੋਂ ਕਿ ਫਾਇਰਿੰਗ ਕਰਨ ਅਤੇ ਕਰਵਾਉਣ ਵਾਲੇ ਡਾਇਰ ਦੀ ਮੌਤ ਆਰਟੇਰਿਓਸਕਲੇਰੋਸਿਸ ਅਤੇ ਸੇਰੇਬ੍ਰਲ ਹੈਮਰੇਜ ਕਾਰਣ 1927 ਵਿਚ ਹੋਈ ਦੱਸੀ ਜਾਂਦੀ ਹੈ।




