LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Majha
22 sukha

ਜ਼ੀਰਕਪੁਰ: ਰੱਖੜੀ ਦੇ ਪਵਿੱਤਰ ਤਿਓਹਾਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਾਸ ਤੌਰ ਉੱਤੇ ਜ਼ੀਰਕਪੁਰ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਵਾਰਡ ਨੰਬਰ 19 ਦੇ ਵਿਧਾਇਕ ਐੱਨ.ਕੇ. ਸ਼ਰਮਾ ਤੇ ਕੌਂਸਲਰ ਪਰਵਿੰਦਰ ਕੌਰ ਦੀਆਂ ਭੈਣਾਂ ਤੋਂ ਰੱਖੜੀ ਬਨਵਾ ਕੇ ਆਸ਼ਿਰਵਾਦ ਲਿਆ। ਪੜੋ ਹੋਰ ਖਬਰਾਂ: ਕਰਤਾਰਪੁਰ ਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨਾਂ ਲਈ ਖੁਸ਼ਖਬਰੀ!   ਇਸ ਮੌਕੇ ਵਾਰਡ ਨੰਬਰ 19 ਦੀ ਕੌਂਸਲਰ ਪਰਵਿੰਦਰ ਕੌਰ ਨੇ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਉੱਤੇ ਸੁਖਬੀਰ ਬਾਦਲ ਨੂੰ ਨਹਿਰ ਦੇ ਪਾਣੀ ਤੇ ਕਾਜੋਲੀ ਵਾਟਰ ਵਰਕਸ ਰਾਹੀਂ ਜ਼ੀਰਕਪੁਰ ਸ਼ਹਿਰ ਦੇ ਲਈ 200 ਫੁੱਟ ਏਅਰਪੋਰਟ ਰਿੰਗ ਰੋਡ ਦਾ ਕੰਮ ਪੂਰਾ ਕਰਨ ਦੇ ਲਈ ਗਿਫਟ ਦੀ ਮੰਗ ਕੀਤੀ। ਵਿਧਾਇਕ ਐੱਨ.ਕੇ. ਸ਼ਰਮਾ ਦੀ ਅਗਵਾਈ ਵਿਚ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਦੇ ਮੈਂਬਰਾਂ ਵਾਂਗ ਕਲੋਨੀ ਵਾਸੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੱਖੜੀ ਦਾ ਤਿਓਹਾਰ ਭਾਵਨਾ ਤੇ ਜੋਸ਼ ਨਾਲ ਭਰਿਆ ਹੁੰਦਾ ਹੈ। ਭੈਣ ਵਲੋਂ ਗੁੱਟ ਉੱਤੇ ਬੰਨਿਆ ਕੱਚਾ ਧਾਗਾ ਸਭ ਤੋਂ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਹੁੰਦਾ ਹੈ। ਪੜੋ ਹੋਰ ਖਬਰਾਂ: ਤੁਹਾਡਾ ਵੀ ਹੈ ਇਨ੍ਹਾਂ ਬੈਂਕਾਂ ਵਿਚ ਖਾਤਾ ਤਾਂ ਜਾਣ ਲਓ ਨਿਕਾਸੀ ਹੱਦ   ਉਨ੍ਹਾਂ ਨੇ ਭਰਾਵਾਂ ਤੇ ਭੈਣਾਂ ਦੇ ਬਿਨਾਂ ਸਵਾਰਥ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਮੌਕੇ ਸਾਰੇ ਭਰਾ-ਭੈਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਐੱਨ.ਕੇ. ਸ਼ਰਮਾ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਪ੍ਰੋਗਰਾਮ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੇ ਗਏ 'ਗੱਲ ਪੰਜਾਬ ਦੀ' ਦੇ ਤਹਿਤ 100 ਦਿਨ 100 ਹਲਕਾ ਪ੍ਰੋਗਰਾਮ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

22 katal

ਜਲਾਲਾਬਾਦ– ਜਿੱਥੇ ਭੈਣਾਂ ਅੱਜ ਦੇ ਦਿਨ ਆਪਣੇ ਭਰਾਵਾਂ ਦੀ ਲੰਮੀ ਉਮਰ ਲਈ ਅਰਦਾਸਾਂ ਕਰ ਕੇ ਉਸ ਦੇ ਗੁੱਟ ’ਤੇ ਰੱਖੜੀ ਬੰਨ ਕੇ ਖ਼ੁਸ਼ੀ ਸਾਂਝੀ ਕਰ ਰਹੀਆਂ ਹਨ ਉਥੇ ਹੀ ਥਾਣਾ ਅਮੀਰ ਖਾਸ ਦੇ ਅਧੀਨ ਪੈਂਦੇ ਪਿੰਡ ਪੀਰ ਬਖਸ਼ ਚੌਹਾਨ ਦੀ ਨਹਿਰ ਪੱਟੜੀ ਤੋਂ ਇਕ ਅਣਪਾਛਤੇ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ।  ਪੜੋ ਹੋਰ ਖਬਰਾਂ: ਹਿਮਾਚਲ ਪ੍ਰਦੇਸ਼: ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 35 ਲੋਕ ਜ਼ਖਮੀ   ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਅਮੀਰ ਖਾਸ ਦੀ ਪੁਲਿਸ ਨੇ ਘਟਨਾਂ ਸਥਾਨ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੇ ਦੱਸਣ ਅਨੁਸਾਰ ਨੌਜ਼ਵਾਨ ਦੀ ਲਾਸ਼ ਦੇ ਕੋਲ ਇਕ ਖਾਲੀ ਸਰਿੰਜ ਵੀ ਮਿਲੀ ਹੈ ਜਿਹੜੀ ਕਿ ਨੌਜਵਾਨ ਵੱਲੋਂ ਨਸ਼ਾ ਕਰਨ ਵੱਲ ਇਸ਼ਾਰਾ ਕਰ ਰਹੀ ਸੀ ਅਤੇ ਮ੍ਰਿਤਕ ਨੌਜਵਾਨ ਦੇ ਪੈਰ ਵੀ ਹੇਠਾਂ ਤੋਂ ਕਾਫੀ ਰੰਗੜੇ ਹੋਏ ਸਨ ਅਤੇ ਜਿਸ ਤੋ ਬਾਅਦ ਕਈ ਪ੍ਰਕਾਰ ਦੇ ਸਵਾਲ ਖੜੇ ਹੋ ਰਹੇ ਹਨ। ਇਸ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਮੌਕੇ ’ਤੇ ਸ਼ਨਾਖਤ ਲਈ ਬੁਲਾਇਆ ਗਿਆ ਪਰ ਸਨਾਖ਼ਤ ਨਹੀ ਹੋ ਸਕੀ। ਇਸ ਤੋਂ ਬਾਅਦ ਥਾਣਾ ਅਮੀਰ ਖਾਸ ਦੀ ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਦੇ ਲਈ ਸਿਵਲ ਹਸਪਤਾਲ ਫ਼ਾਜ਼ਿਲਕਾ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਪੜੋ ਹੋਰ ਖਬਰਾਂ: ਚੰਡੀਗੜ੍ਹ 'ਚ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ, ਭਲਕੇ ਜਲੰਧਰ 'ਚ ਹੋਵੇਗੀ ਮੀਟਿੰਗ

heroin police

ਅੰਮ੍ਰਿਤਸਰ (ਬਿਊਰੋ)- ਪੰਜਾਬ ਪੁਲਿਸ (Punjab Police) ਅਤੇ ਬੀ.ਐੱਸ.ਐੱਫ. (BSF) ਵਲੋਂ ਚਲਾਏ ਸਾਂਝੇ ਆਪ੍ਰੇਸ਼ਨ (Search Opration) ਦੌਰਾਨ ਵੱਡੀ ਸਫਲਤਾ ਹੱਥ ਲੱਗੀ ਹੈ। ਇਸ ਦੌਰਾਨ ਭਾਰਤ-ਪਾਕਿਸਤਾਨ ਸਰਹੱਦ (Indo-Pakistan border) ਨੇੜਿਉਂ 40 ਕਿੱਲੋ ਹੈਰੋਇਨ (40 kg of heroin) ਬਰਾਮਦ ਕੀਤੀ ਗਈ ਹੈ। ਥਾਣਾ ਅਜਨਾਲਾ 'ਚ ਕੀਤੀ ਪ੍ਰੈੱਸ ਕਾਨਫ਼ਰੰਸ (Press conference) ਦੌਰਾਨ ਜ਼ਿਲ੍ਹਾ ਅੰਮ੍ਰਿਤਸਰ (District Amritsar) ਦਿਹਾਤੀ ਪੁਲਿਸ (Police) ਦੇ SSP ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਿਰਮਲ ਸਿੰਘ ਸੋਨੂੰ ਪਾਕਿ...

19 sidhu

ਅੰਮ੍ਰਿਤਸਰ - ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਘੂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੇ ਬਾਹਰ ਭਾਰਤੀ ਯੁਵਾ ਮੋਰਚਾ ਵਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਨੇ ਕੁਝ ਦਿਨ ਪਹਿਲਾਂ 4 ਸਲਾਹਕਾਰ ਨਿਯੁਕਤ ਕੀਤੇ ਹਨ, ਜਿਨ੍ਹਾਂ ’ਚ ਸਾਬਕਾ ਰਜਿਸਟਰਾਰ ਮਾਲਵਿੰਦਰ ਸਿੰਘ ਮੱਲੀ ਵੀ ਸ਼ਾਮਲ ਹਨ। ਇਸੇ ਰੋਸ ’ਚ ਭਾਰਤੀ ਯੁਵਾ ਮੋਰਚਾ ਵਲੋਂ ਸਿੱਧੂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।   ਪੜੋ ਹੋਰ ਖਬਰਾਂ: ਸੁਮੇਧ ਸੈਣੀ ਦੀ ਸਲਾਖਾ ਪਿੱਛੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਹੋ ਰਹੀ ਵਾਇਰਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਾਲਵਿੰਦਰ ਸਿੰਘ ਮੱਲੀ ਨੇ ਕਸ਼ਮੀਰ ਦੇ ਸਬੰਧ ’ਚ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ ਹੈ, ਜਿਸ ਤੋਂ ਕਾਂਗਰਸ, ਸਿੱਧੂ ਅਤੇ ਉਸ ਦੀ ਟੀਮ ਦੀ ਅਸਲੀਅਸ ਸਾਹਮਣੇ ਆਈ ਹੈ। ਦੂਜੇ ਪਾਸੇ ਸਿੱਧੂ ਦੀ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ, ਜੋ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦਾ ਕੰਮ ਕਰ ਰਹੀ ਹੈ।  ਪੜੋ ਹੋਰ ਖਬਰਾਂ: ਦੇਸ਼ 'ਚ ਕੋਰੋਨਾ ਦੇ 36 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ, 530 ਲੋਕਾਂ ਦੀ ਹੋਈ ਮੌਤ ਪੁਲਸ ਵਲੋਂ ਬੈਰੀਕੇਡ ਵੀ ਲਗਾਏ ਗਏ ਹਨ, ਜਿਸ ਦੇ ਬਾਵਜੂਦ ਪੁਲਸ ਮੁਲਾਜ਼ਮਾਂ ਅਤੇ ਯੁਵਾ ਮੋਰਚਾ ਦੇ ਆਗੂਆਂ 'ਚ ਕਾਫ਼ੀ ਧੱਕਾ-ਮੁੱਕੀ ਹੋਈ ਅਤੇ ਯੁਵਾ ਮੋਰਚਾ ਦੇ ਆਗੂਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਾ। ਯੁਵਾ ਮੋਰਚਾ ਦੇ ਆਗੂ ਕੱਪੜੇ ਉਤਾਰ ਕੇ ਪ੍ਰਦਰਸ਼ਨ ਕਰ ਰਹੇ ਹਨ। ਪੜੋ ਹੋਰ ਖਬਰਾਂ: ਸੁਮੇਧ ਸੈਣੀ ਨੂੰ ਫਿਲਹਾਲ ਨਹੀਂ ਮਿਲੀ ਰਾਹਤ, ਹਾਈਕੋਰਟ ਦਾ ਫੌਰੀ ਜ਼ਮਾਨਤ ਦੇਣ ਤੋਂ ਇਨਕਾਰ...

sukhbir1

ਜ਼ੀਰਾ- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ 'ਗੱਲ ਪੰਜਾਬ ਦੀ' ਮੁਹਿੰਮ ਤਹਿਤ 100 ਦਿਨ 100 ਹਲਕੇ ਪ੍ਰੋਗਰਾਮ ਦੀ ਸ਼ੁਰੂਆਤ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਹਲਕੇ ਜ਼ੀਰਾ ਦੇ ਪਿੰਡ ਭੜਾਣਾ ਤੋਂ ਕੀਤੀ। ਇਸ ਸਮੇਂ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸੁਖਬੀਰ ਸਿੰਘ ਬਾਦਲ ਦਾ ਸੁਆਗਤ ਕੀਤਾ। ਪੜੋ ਹੋਰ ਖਬਰਾਂ: ਸੁਨੰਦਾ ਪੁਸ਼ਕਰ ਕਤਲ ਮਾਮਲੇ 'ਚ ਸ਼ਸ਼ੀ ਥਰੂਰ ਸਾਰੇ ਦੋਸ਼ਾਂ ਤੋਂ ਬਰੀ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤ ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜਿਨਾਂ ਜ਼ੁਲਮ ਵਰਕਰਾਂ ’ਤੇ ਕੀਤਾ ਹੈ , ਇਸ ਦੀ ਸਜ਼ਾ ਉਨ੍ਹਾਂ ਨੂੰ ਜੇਲ੍ਹ ਭੇਜ ਕੇ ਹੋਵੇਗੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਹਲਕਾ ਵਾਈਜ਼ ਦੌਰਿਆਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ । ਪੜੋ ਹੋਰ ਖਬਰਾਂ: ਚੰਡੀਗੜ੍ਹ ਵਿਚ ਹਟਾਇਆ ਗਿਆ ਰਾਤ ਦਾ ਕਰਫਿਊ, ਹੁਣ 12 ਵਜੇ ਤੱਕ ਖੁੱਲ੍ਹ ਸਕਣਗੇ ਹੋਟਲ-ਰੈਸਟੋਰੈਂਟ ਉਨ੍ਹਾਂ ਵਰਕਰਾਂ ਅਤੇ ਆਗੂਆਂ ਨੂੰ ਆਖਿਆ ਕਿ 2022 ਦੀ ਜੰਗ ਹਰ ਹੀਲੇ ਜਿੱਤਣੀ ਹੀ ਜਿੱਤਣੀ ਹੈ। ਇਸ ਲਈ ਨਾ ਮੈਂ ਹੁਣ ਅੱਜ ਤੋਂ ਟਿੱਕ ਕੇ ਬੈਠਣਾ ਅਤੇ ਤੁਸੀਂ ਵੀ ਫਤਿਹ ਪ੍ਰਾਪਤੀ ਤਕ ਬੇ-ਆਰਾਮ ਰਹਿਣਾ ਹੈ। ਉਨ੍ਹਾਂ ਕਿਹਾ ਕਿ ਜਨਮੇਜਾ ਸਿੰਘ ਸੇਖੋਂ ਜਿਸ ਹਲਕੇ ਵਿਚ ਜਾਂਦੇ ਹਨ, ਉਸ ਹਲਕੇ ਦੀ ਨੁਹਾਰ ਬਦਲ ਦਿੰਦੇ ਹਨ। ਸੁਖਬੀਰ ਨੇ ਆਖਿਆ ਕਿ ਜਦ ਮੈਂ ਮੌੜ ਮੰਡੀ ਵਿਚ ਗਿਆ ਤਾਂ ਉਥੋਂ ਦੇ ਲੋਕ ਮੇਰੇ ਨਾਲ ਗਿਲਾ ਕਰ ਰਹੇ ਸਨ ਕਿ ਤੁਸੀਂ ਇਕ ਵਿਕਾਸ ਪੁਰਸ਼ ਆਗੂ ਜ਼ੀਰਾ ਹਲਕੇ ਨੂੰ ਸੌਂਪ ਦਿੱਤਾ ਹੈ। ਸੁਖਬੀਰ ਬਾਦਲ ਨੇ ਦਾਅਵਾ ਅਤੇ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨੀ ਹੀ ਬਣਨੀ ਹੈ। ਸੇਖੋਂ ਸਾਹਿਬ ਨੇ ਜਿੱਤਣਾ ਹੀ ਜਿੱਤਣਾ ਹੈ ਅਤੇ ਮੰਤਰੀ ਵੀ ਬਣਨਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਜ਼ੀਰਾ ਵਾਸੀਆਂ ਦੇ ਸਾਰੇ ਉਲਾਂਭੇ ਦੂਰ ਕੀਤੇ ਜਾਣਗੇ।

bath

ਅੰਮ੍ਰਿਤਸਰ (ਇੰਟ.)- ਤਿੰਨ ਅਗਸਤ (August) ਨੂੰ ਆਰ.ਐੱਸ.ਡੀ. (RSD) ਝੀਲ ਵਿਚ ਕ੍ਰੈਸ਼ ਹੋਏ ਫੌਜ ਦੇ ਹੈਲੀਕਾਪਟਰ (Helicopter) ਵਿਚ ਜਾਨ ਗਵਾਉਣ ਵਾਲੇ ਲੈਫਟੀਨੈਂਟ ਕਰਨਲ ਅਭੀਤ ਸਿੰਘ ਬਾਠ (Lieutenant Colonel Abhit Singh Bath) ਦੀ ਲਾਸ਼ ਮੰਗਲਵਾਰ ਸਵੇਰੇ 10-30 ਵਜੇ ਅੰਮ੍ਰਿਤਸਰ ਪਹੁੰਚਿਆ (Arrived at Amritsar) ਤਾਂ ਹਰ ਪਾਸੇ ਗਮ ਦਾ ਮਾਹੌਲ ਸੀ। ਕਰਨਲ ਬਾਠ ਦਾ ਪੁੱਤਰ ਅਹਿਰਾਨ ਉਨ੍ਹਾਂ ਦੀ ਟੋਪੀ ਹੱਥ ਵਿਚ ਫੜ੍ਹ ਕੇ ਰੋਂਦਾ ਰਿਹਾ ਤਾਂ ਪਤਨੀ ਸੁਖਪ੍ਰੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਅੱਖਾਂ ਦੇ ਹੰਝੂ ਸੁੱਕ ਚੁੱਕੇ ਸਨ। Read mo...

kathunagal police

ਅੰਮ੍ਰਿਤਸਰ (ਇੰਟ.)- ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਦਾ ਕ੍ਰੇਜ਼ ਕਈਆਂ ਦੇ ਸਿਰ ਚੜ੍ਹ ਬੋਲਦਾ ਹੈ। ਵੀਡੀਓ ਬਣਾਉਣ ਦੌਰਾਨ ਉਨ੍ਹਾਂ ਨੂੰ ਆਉਣ ਵਾਲੇ ਖਤਰੇ ਬਾਰੇ ਥੋੜ੍ਹਾ ਜਿਹਾ ਵੀ ਅੰਦਾਜ਼ਾ ਨਹੀਂ ਹੁੰਦਾ। ਵੀਡੀਓ ਬਣਾਉਣ ਵਿਚ ਕਈ ਤਾਂ ਇੰਨੇ ਮਸ਼ਰੂਫ ਹੋ ਜਾਂਦੇ ਹਨ ਕਿ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫਿਰ  ਇਸ ਕਾਰਣ ਕਈਆਂ ਨੂੰ ਤਾਂ ਆਪਣੀ ਜਾਨ ਤੱਕ ਗੁਆਉਣੀ ਪੈਂਦੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਇਕ ਨੌਜਵਾਨ ਨੂੰ ਵੀਡੀਓ ਬਣਾਉਣ ਦੌਰਾਨ ਆਪਣੀ ਜਾਨ ਗਵਾਉਣੀ ਪਈ। Read more- ਜਲੰਧਰ ਕੈਂਟ ਤੋਂ ਜਗਬੀਰ ਬਰਾੜ ਹੋਣਗੇ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ, ਸੁਖਬੀਰ ਬਾਦਲ ਨੇ ਕੀਤਾ ਐਲਾਨ ਦਰਅਸਲ ਅੰਮ੍ਰਿਤਸਰ ਦੇ ਰੂਰਲ ਏਰੀਆ ਕੱਥੂਨੰਗਲ ਵਿਚ ਇਕ ਨੌਜਵਾਨ ਨੂੰ ਦੋਨਾਲੀ ਨਾਲ ਵੀਡੀਓ ਬਣਾਉਣੀ ਮਹਿੰਗੀ ਪਈ। ਦਰਅਸਲ ਨੌਜਵਾਨ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨਾ ਚਾਹੁੰਦਾ ਸੀ ਪਰ ਅਚਾਨਕ ਹੀ ਗੋਲੀ ਚੱਲ ਗਈ। ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮ ਏ.ਐੱਸ.ਆਈ. ਮੁਤਾਬਕ ਚਾਰ ਨੌਜਵਾਨ ਉਸ ਵੇਲੇ ਮੌਜੂਦ ਸਨ ਅਤੇ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ ਪਾਉਂਦੇ ਸਨ ਅਤੇ ਗੋਲੀ ਚੱਲ ਗਈ ਅਤੇ ਉਹ ਗੋਲੀ ਕਰਨ ਨੂੰ ਲੱਗੀ। ਜਿਸ ਕਾਰਣ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਕਰਨ ਦੇ ਦੋਸਤਾਂ ਨੇ ਹੀ ਕਰਨ ਨੂੰ ਗੋਲੀ ਮਾਰੀ ਹੈ। ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। Read more- ਜਲੰਧਰ 'ਚ ਐਂਟਰੀ ਲਈ RT-PCR ਰਿਪੋਰਟ ਲਾਜ਼ਮੀ, ਡੀ.ਸੀ. ਵਲੋਂ ਨਵੀਆਂ ਗਾਈਡਲਾਈਨਜ਼ ਜਾਰੀਮ੍ਰਿਤਕ ਦੇ ਭਰਾ ਗੌਰਵ ਮੁਤਾਬਕ ਉਹ ਘਰ ਦੇ ਬਾਹਰ ਬੈਠਾ ਸੀ ਕਿ ਉਸ ਦੇ ਦੋਸਤ ਆ ਗਏ ਅਤੇ ਉਸ ਨੂੰ ਕਿਹਾ ਕਿ ਵੀਡੀਓ ਦੋਨਾਲੀ ਨਾਲ ਬਣਾਉਂਦੇ ਹਾਂ ਕਰਨ ਆਪਣੇ ਦੋਸਤਾਂ ਨਾਲ ਛੱਤ 'ਤੇ ਚਲਾ ਗਿਆ ਅਤੇ ਕਰਣ ਦਾ ਉਨ੍ਹਾਂ ਨਾਲ ਝਗੜਾ ਹੋ ਗਿਆ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਸ ਨੂੰ ਪਸੰਦ ਨਹੀਂ ਕਰਦੇ ਸਨ।...

gurdaspur 2

ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦਆਂ ਵਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਜ਼ਿਲਾ ਗੁਰਦਾਸਪੂਰ ਦੇ ਪਿੰਡ ਛੀਨਾ ਤੋਂ ਟ੍ਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਬਟਾਲਾ ਹੁੰਦੇ ਹੋਏ ਵੱਖ-ਵੱਖ ਪਿੰਡਾਂ ਵਿਚੋਂ ਲੰਘਿਆ।  ਪੜੋ ਹੋਰ ਖਬਰਾਂ: 15 ਅਗਸਤ ਮੌਕੇ ਪੰਜਾਬ ਮੁੱਖ ਮੰਤਰੀ ਸਣੇ ਇਨ੍ਹਾਂ ਮੰਤਰੀਆਂ ਨੇ ਲਹਿਰਾਇਆ ਤਿਰੰਗਾ ਝੰਡਾ ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਮਾਰਚ ਇਸ ਲਈ ਕੱਢ ਰਹੇ ਹਾਂ ਕਿਉਂਕਿ ਸਾਡੇ ਲਈ ਆਜ਼ਾਦੀ ਨਹੀਂ ਹੈ। ਬਿਨਾਂ ਮਤਲਬ ਤੋਂ ਇਹ ਕਾਲੇ ਖੇਤੀ ਕਾਨੂੰਨ ਸਾਡੇ ਉਤੇ ਧੋਪੇ ਜਾ ਰਹੇ ਹਨ, ਅਸੀਂ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਅਤੇ ਇਸ ਲਈ ਅਸੀਂ 15 ਅਗਸਤ ਦੇ ਮੌਕਾ ਆਜ਼ਾਦੀ ਦਿਵਸ ਨੂੰ ਅਧੂਰੀ ਆਜ਼ਾਦੀ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਟਰੈਕਟਰ ਮਾਰਚ ਕੱਢ ਰਹੇ ਹਾਂ। ਪੜੋ ਹੋਰ ਖਬਰਾਂ: ਮੁੱਖ ਮੰਤਰੀ ਪੰਜਾਬ ਨੇ ਆਜ਼ਾਦੀ ਦਿਹਾੜੇ ਮੌਕੇ ਗਿਣਾਈਆਂ ਕਾਂਗਰਸ ਸਰਕਾਰ ਦੀਆਂ ਉਪਲਬਧੀਆਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਝਾ ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਤਦ ਤਕ ਹਰ ਤਿਓਹਾਰ ਨੂੰ ਕਾਲੇ ਤਿਓਹਾਰ ਦੇ ਰੂਪ ਵਿਚ ਮਨਾਵਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਤਦ ਤੱਕ ਆਜ਼ਾਦੀ ਨਹੀਂ ਮਨਾਵਾਂਗੇ, ਜਿੰਨੀ ਦੇਰ ਤਕ ਇਹ ਕਾਨੂੰਨ ਰੱਦ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਗੋਰੇ ਅੰਗਰੇਜ਼ਾਂ ਕੋਲੋ ਦੇਸ਼ ਆਜ਼ਾਦ ਕਰਵਾਇਆ ਸੀ ਅਤੇ ਹੁਣ ਸਿਆਸੀ ਕੁਰਸੀਆਂ ਉੱਤੇ ਬੈਠੇ ਕਾਲੇ ਅੰਗਰੇਜ਼ਾਂ ਕੋਲੋ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੋੜ ਹੈ। ਪੜੋ ਹੋਰ ਖਬਰਾਂ: ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਸਦਮਾ, ਪਿਤਾ ਕਰਮ ਸਿੰਘ ਦਾ ਹੋਇਆ ਦੇਹਾਂਤ

uplawdia

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 75ਵੇਂ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ 75 ਸਾਲ ਕਿਸੇ ਦੀ ਵੀ ਜਿੰਦਗੀ 'ਚ ਅਹਿਮ ਸਥਾਨ ਰੱਖਦੇ ਹਨ। ਹਜ਼ਾਰਾਂ ਲੋਕਾਂ ਦੀ ਸ਼ਹਾਦਤ ਤੋਂ ਬਾਅਦ ਆਜ਼ਾਦੀ ਮਿਲੀ। ਪੜੋ ਹੋਰ ਖਬਰਾਂ: ਵਿਜੇ ਮਾਲਿਆ ਦੇ ਕਿੰਗਫਿਸ਼ਰ ਹਾਊਸ ਦੀ ਹੋਈ ਨਿਲਾਮੀ, ਇੰਨੇ ਕਰੋੜ ਦੀ ਲੱਗੀ ਆਖਰੀ ਬੋਲੀ ਸਭ ਤੋਂ ਪਹਿਲਾਂ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਸਰਕਾਰ ਦੀਆਂ ਉਪਲਬਧੀਆਂ ਦਾ ਗੁਣਗਾਨ ਕੀਤਾ। ਕੈਪਟਨ ਨੇ ਸੰਬੋਧਨ ਕਰਦਿਆਂ ਕਿਹਾ ਬਾਰਡਰ ਸਟੇਟ ਹੋਣ ਕਰਕੇ ਸਾਨੂੰ ਹਰ ਵੇਲੇ ਚੌਕਸ ਰਹਿਣ ਪੈਂਦਾ ਹੈ। ਪਾਕਿਸਤਾਨ ਗੜਬੜ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਡ੍ਰੋਨ ਨਾਲ ਕਦੇ ਹਥਿਆਰ ਤੇ ਕਦੇ ਚਿੱਟਾ ਭੇਜ ਰਹੇ ਹਨ ਪਰ ਪੁਲਿਸ ਪੰਜਾਬ 'ਚ ਗੜਬੜ ਨਹੀਂ ਹੋਣ ਦੇਵੇਗੀ। ਪੰਜਾਬ 'ਚ ਅਮਨ ਸ਼ਾਂਤੀ ਰਹੇਗੀ ਤਾਂ ਪੂਰੇ ਦੇਸ਼ 'ਚ ਸ਼ਾਂਤੀ ਰਹੇਗੀ।  ਪੜੋ ਹੋਰ ਖਬਰਾਂ: ਦੇਸ਼ 'ਚ ਕੋਰੋਨਾ ਦੇ 36 ਹਜ਼ਾਰ ਨਵੇਂ ਮਾਮਲੇ, 493 ਲੋਕਾਂ ਦੀ ਹੋਈ ਮੌਤ ਕੈਪਟਨ ਨੇ ਆਜ਼ਾਦੀ ਦਿਹਾੜੇ ਮੌਕੇ ਸੰਬੋਧਨ ਕਰਦਿਆਂ ਕਿਹਾ ਪੰਜਾਬ 'ਚ ਨਾ ਕੋਈ ਗੈਂਗਸਟਰ ਰਹਿਣ ਦਿੱਤਾ ਜਾਵੇਗਾ ਤੇ ਨਾ ਹੀ ਟੈਰੋਰਿਜ਼ਮ। ਪੰਜਾਬ ਪੁਲਸ ਨੇ ਕਈ ਵੱਡੇ ਗੈਂਗਸਟਰ ਫੜੇ। ਅੱਤਵਾਦ ਦੇ ਪਾਕਿਸਤਾਨ ਵੱਲੋਂ ਬਣਾਏ ਕਈ ਮਡਿਊਲ ਪੁਲਿਸ ਨੇ ਤੋੜ ਦਿੱਤੇ। ਕੁਝ ਗੈਂਗਸਟਰ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਹਨ, ਸਰਕਾਰ ਉਨ੍ਹਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੜੋ ਹੋਰ ਖਬਰਾਂ: 15 ਅਗਸਤ ਮੌਕੇ ਪੰਜਾਬ ਮੁੱਖ ਮੰਤਰੀ ਸਣੇ ਇਨ੍ਹਾਂ ਮੰਤਰੀਆਂ ਨੇ ਲਹਿਰਾਇਆ ਤਿਰੰਗਾ ਝੰਡਾ ਮੁੱਖ ਮੰਤਰੀ ਨੇ ਬੇਅਦਬੀ ਮਾਮਲੇ 'ਤੇ ਬੋਲਦਿਆਂ ਕਿਹਾ ਤਿੰਨ ਮਾਮਲੇ ਦਰਜ ਕੀਤੇ ਗਏ, ਚਾਰ ਚਲਾਨ ਪੇਸ਼ ਕਰ ਦਿੱਤੇ ਹਨ, ਪੁਲਿਸ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਸਿੱਟ ਬਣਾਈ ਹੈ ਜੋ ਲਗਾਤਾਰ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਸੂਬੇ 'ਚ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਤੇ ਹੁਣ ਸਰਕਾਰ ਫਿਰ ਇੱਕ ਲੱਖ ਨੌਕਰੀ ਦੇਣ ਜਾ ਰਹੀ ਹੈ। ਇਸ ਤੋਂ ਅੱਗੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਖੇਤੀਬਾੜੀ ਸਾਡੀ ਜਾਨ ਹੈ, ਸਾਡੀ ਸਰਕਾਰ ਨੇ ਕਿਸਾਨਾਂ ਦਾ ਦੋ ਲੱਖ ਰੁਪਏ ਤਕ ਕਰਜ਼ਾ ਮਾਫ ਕੀਤਾ। ਬੇਜ਼ਮੀਨੇ ਕਿਸਾਨਾਂ ਦਾ ਵੀ ਕਰਜ਼ਾ ਮਾਫ ਕੀਤਾ ਜਾ ਰਿਹਾ ਹੈ। 20 ਅਗਸਤ ਤੋਂ ਸਕੀਮ ਸ਼ੁਰੂ ਹੋਵੇਗੀ। ਕੈਪਟਨ ਨੇ ਐਲਾਨ ਕੀਤਾ ਕਿ ਮਦਨ ਲਾਲ ਢੀਂਗਰਾ ਦੀ ਯਾਦ 'ਚ ਅੰਮ੍ਰਿਤਸਰ 'ਚ ਸਰਕਾਰ ਮੈਮੋਰੀਅਲ ਬਣਾਏਗੀ। 10 ਸਾਲ ਤੋਂ ਨੌਕਰੀ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਸਰਕਾਰ ਰੈਗੂਲਰ ਕਰੇਗੀ।...

cm2

ਚੰਡੀਗੜ੍ਹ: ਪੰਜਾਬ ਸਣੇ ਪੂਰੇ ਦੇਸ਼ ਵਿਚ 75ਵਾਂ ਸੁਤੰਤਰਤਾ ਦਿਵਸ ਬੜੇ ਜ਼ੋਰ-ਸ਼ੋਰ ਨਾਲ ਮਨਾਇਆ ਜਾਂਦਾ ਹੈ। 15 ਅਗਸਤ ਮੌਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿਰੰਗਾ ਝੰਡਾ ਲਹਿਰਾਇਆ।  ਪੜੋ ਹੋਰ ਖਬਰਾਂ: Independence Day :ਲਾਲ ਕਿਲਾ ਵਿਖੇ PM ਮੋਦੀ ਨੇ ਲਹਿਰਾਇਆ ਤਿਰੰਗਾ ਝੰਡਾ ਇਸ ਮੌਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਚ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਪੰਜਾਬ ਮੁੱਖ ਨੇ ਪੰਜਾਬ ਦੇ ਨਾਂ ਸੰਬੋਧਨ ਵਿਚ ਕਿਹਾ ਕਿ ਅਸੀਂ ਅੱਜ ਦੇਸ਼ ਦਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ। 75ਵਾਂ ਸਾਲ ਕਿਸੇ ਦੀ ਵੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਹੁੰਦਾ ਹੈ। ਇਹ ਦਿਨ ਇਹ ਯਾਦ ਕਰਨ ਦਾ ਹੁੰਦਾ ਹੈ ਕਿ ਕਿੰਨੇ ਹੀ ਆਜ਼ਾਦੀ ਘੁਲਾਟੀਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਕੀ ਪ੍ਰਾਪਤੀਆਂ ਹੋਈਆਂ ਹਨ। ਆਜ਼ਾਦੀ ਦੀ ਲੜਾਈ ਵਿਚ ਕਿੰਨੇ ਹੀ ਸੈਂਕੜੇ ਹਜ਼ਾਰਾਂ ਲੋਕ ਅੰਗਰੇਜ਼ਾਂ ਨਾਲ ਲੜਾਈ ਵਿਚ ਸ਼ਹੀਦ ਹੋ ਗਈ।   ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਕ ਸਮੇਂ ਦੌਰਾਨ ਅੰਡੋਮਾਨ ਟਾਪੂ ਉੱਤੇ ਗਏ ਜਿਥੇ ਕਿ ਆਜ਼ਾਦੀ ਘੁਲਾਟੀਆਂ ਨੂੰ ਕਾਲੇਪਾਣੀ ਦੀ ਸਜ਼ਾ ਦਿੱਤੀ ਜਾਂਦੀ ਸੀ। ਉਥੇ ਉਸ ਹਰੇਕ ਘੁਲਾਟੀਏ ਦਾ ਨਾਂ ਦਰਜ ਸੀ ਜਿਸ ਨੇ ਆਜ਼ਾਦੀ ਦੀ ਲੜਾਈ ਵਿਚ ਉਸ ਜੇਲ ਵਿਚ ਸਜ਼ਾ ਕੱਟੀ ਸੀ। ਉਨ੍ਹਾਂ ਕਿਹਾ ਕਿ ਮੈਂ ਦੇਖ ਕੇ ਹੈਰਾਨ ਸੀ ਕਿ ਉਨ੍ਹਾਂ ਵਿਚ ਸਭ ਤੋਂ ਵਧੇਰੇ ਨਾਂ ਪੰਜਾਬੀਆਂ ਦੇ ਸਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਸਾਰੇ ਪੰਜਾਬੀਆਂ ਨੂੰ ਯਾਦ ਰੱਖਿਆ ਜਾਵੇ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿਚ ਬਲਿਦਾਨ ਦਿੱਤੇ ਸਨ।  ਪੜੋ ਹੋਰ ਖਬਰਾਂ: ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਕੈਂਟ ਰੇਲਵੇ ਸਟੇਸ਼ਨ ਨੇੜੇ ASI ਦੇ ਬੇਟੇ ਦਾ ਕਤਲ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਸ ਲਈ ਪੰਜਾਬ ਵਿਚ ਇਕ ਮੈਮੋਰੀਅਲ ਵੀ ਬਣਾਇਆ ਜਾਵੇਗਾ, ਜਿਥੇ ਉਨ੍ਹਾਂ ਸਾਰੇ ਪੰਜਾਬੀਆਂ ਦੇ ਨਾਂ ਦਰਜ ਕੀਤੇ ਜਾਣਗੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਪੀੜੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਵੇਂ ਬਲਿਦਾਨ ਨਾਲ ਆਜ਼ਾਦੀ ਹਾਸਲ ਕੀਤੀ ਗਈ। ਅਸੀਂ ਧੰਨਵਾਦੀ ਹਾਂ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਪਾਇਆ। ਪੜੋ ਹੋਰ ਖਬਰਾਂ: Independence Day :ਲਾਲ ਕਿਲਾ ਵਿਖੇ PM ਮੋਦੀ ਨੇ ਲਹਿਰਾਇਆ ਤਿਰੰਗਾ ਝੰਡਾ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਵਿਚ ਕਿਹਾ ਕਿ 75ਵੇਂ ਸੁਤੰਤਰਤਾ ਦਿਵਸ ਦੀ ਸ਼ੁਰੂਆਤ ਸਾਡੇ ਸਾਰਿਆਂ ਲਈ ਪੰਜਾਬ ਅਤੇ ਭਾਰਤ ਨੂੰ ਮਜ਼ਬੂਤ ਅਤੇ ਵਧੇਰੇ ਵਿਕਸਤ ਬਣਾਉਣ ਦੀ ਵਧੇਰੇ ਜ਼ਿੰਮੇਵਾਰੀ ਲਿਆਉਂਦੀ ਹੈ। ਸਾਡੇ ਰਾਸ਼ਟਰ ਨੂੰ ਆਤਮ ਨਿਰਭਰ ਅਤੇ ਸੁਰੱਖਿਅਤ ਬਣਾਉਣ ਲਈ ਪੰਜਾਬੀਆਂ ਨੇ ਹਮੇਸ਼ਾ ਸਖਤ ਮਿਹਨਤ ਕੀਤੀ ਹੈ। ਮੈਂ ਇਸ ਇਤਿਹਾਸਕ ਮੌਕੇ 'ਤੇ ਸਾਰੇ ਪੰਜਾਬੀਆਂ ਦੀ ਭਾਵਨਾ ਅਤੇ ਉੱਦਮ ਨੂੰ ਸਲਾਮ ਕਰਦਾ ਹਾਂ। ਪੜੋ ਹੋਰ ਖਬਰਾਂ: ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਕੈਂਟ ਰੇਲਵੇ ਸਟੇਸ਼ਨ ਨੇੜੇ ASI ਦੇ ਬੇਟੇ ਦਾ ਕਤਲ  ...

14 bsf

ਅੰਮ੍ਰਿਤਸਰ: ਪਾਕਿਸਤਾਨੀ ਰੇਂਜਰਾਂ ਤੇ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਨੇ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਅਟਾਰੀ-ਵਾਘਾ ਸਰਹੱਦ ਉੱਤੇ ਮਿਠਾਈਆਂ ਦਾ ਲੈਣ-ਦੇਣ ਕੀਤਾ। ਇਸ ਮੌਕੇ ਬੀ.ਐੱਸ.ਐੱਫ. ਤੇ ਪਾਕਿਸਤਾਨੀ ਰੇਂਜਰਸ ਦੇ ਕਈ ਅਧਿਕਾਰੀ ਤੇ ਜਵਾਨ ਮੌਜੂਦ ਸਨ। ਪੜੋ ਹੋਰ ਖਬਰਾਂ: 'ਰਾਮਾਇਣ' ਦੀ 'ਸੀਤਾ' ਨੇ ਧੀਆਂ ਨਾਲ ਸ਼ੇਅਰ ਕੀਤੀ ਬੇਹੱਦ ਖਾਸ ਤਸਵੀਰ, ਯੂਜ਼ਰਸ ਬੋਲੇ... ਜ਼ਿਕਰਯੋਗ ਹੈ ਕਿ ਦੋਵਾਂ ਵਲੋਂ ਵੱਖ-ਵੱਖ ਮੌਕਿਆਂ ਉੱਤੇ ਇਕ-ਦੂਜੇ ਨੂੰ ਮਿਠਾਈ ਦੇਣ ਦੀ ਰਸਮ ਹੈ। ਹਾਲਾਂਕਿ ਕਈ ਵਾਰ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਪੈਦਾ ਹੋਣ ਕਾਰਨ ਇਸ ਰਸਮ ਵਿਚ ਰੁਕਾਵਟ ਆਈ ਹੈ। ਸਾਲ 2019 ਵਿਚ ਪੁਲਵਾਮਾ ਹਮਲੇ ਦੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਆਏ ਤਲਖੀ ਕਾਰਨ ਮਿਠਾਈਆਂ ਵੰਡੀਆਂ ਨਹੀਂ ਗਈਆਂ ਸਨ। ਇਸ ਤੋਂ ਇਲਾਵਾ ਅਟਾਰੀ ਜੁਆਇੰਟ ਚੈਕ ਪੋਸਟ ਉੱਤੇ ਰੀਟ੍ਰੀਟ ਸੈਰੇਮਨੀ ਦੀ ਵੀ ਰਸਮ ਹੈ। ਇਸ ਦੌਰਾਨ ਭਾਰਤ ਮਾਤਾ ਦੀ ਜੈਅ ਦੇ ਨਾਅਰੇ ਗੂੰਜਦੇ ਹਨ। ਇਸ ਦੌਰਾਨ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਦਾ ਜੋਸ਼ ਦੇਖਣ ਨੂੰ ਮਿਲਦਾ ਹੈ।  ਪੜੋ ਹੋਰ ਖਬਰਾਂ: ਆਸਟਰੇਲੀਆ: ਕੋਰੋਨਾ ਕਾਰਨ ਹਾਲਾਤ ਖਰਾਬ, ਲਾਕਡਾਊਨ ਦੇ ਉਲੰਘਣ 'ਤੇ ਲੱਗੇਗਾ ਮੋਟਾ ਜੁਰਮਾਨਾ ਬੀਟਿੰਗ ਰੀਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਸਾਲ 1959 ਵਿਚ ਹੋਈ ਸੀ। ਇਸ ਦੌਰਾਨ ਭਾਰਤ ਤੋਂ ਬੀ.ਐੱਸ.ਐੱਫ. ਦੇ ਜਵਾਨ ਤੇ ਪਾਕਿਸਤਾਨੀ ਰੇਂਜਰਸ ਸ਼ਾਮਲ ਹੁੰਦੇ ਹਨ। ਦੋਵਾਂ ਦੇਸ਼ਾਂ ਦੇ ਹਜ਼ਾਰਾਂ ਲੋਕ ਇਸ ਨੂੰ ਦੇਖਣ ਲਈ ਪਹੁੰਚਦੇ ਹਨ ਤੇ ਆਪਣੇ ਜਵਾਨਾਂ ਦਾ ਜੋਸ਼ ਵਧਾਉਣ ਦੇ ਲਈ ਦੇਸ਼ਭਗਤੀ ਦੇ ਨਾਅਰੇ ਲਾਉਂਦੇ ਹਨ। ਰੀਟ੍ਰੀਟ ਸੈਰੇਮਨੀ 156 ਸਕਿੰਟ ਦੀ ਹੁੰਦੀ ਹੈ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਬਣੇ ਗੇਟ ਫਿਰ ਬੰਦ ਕਰ ਦਿੱਤੇ ਜਾਂਦੇ ਹਨ। ਪੜੋ ਹੋਰ ਖਬਰਾਂ: ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਕਾਂਗਰਸ ਸਰਕਾਰ: ਬਿਕਰਮ ਸਿੰਘ ਮਜੀਠੀਆ

tarantaran

ਤਰਨਤਾਰਨ- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੰਬਾ ਖੁਰਦ ਵਿਖੇ ਘਰ ਵਿਚ ਰਹਿੰਦੇ ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੀ ਖ਼ਬਰ ਮਿਲੀ ਹੈ। ਅਣਪਛਾਤਿਆਂ ਵੱਲੋਂ ਉਕਤ ਵਾਰਦਾਤ ਨੂੰ ਬੀਤੀ ਰਾਤ ਅੰਜਾਮ ਦਿੱਤਾ ਗਿਆ।  ਪੜੋ ਹੋਰ ਖਬਰਾਂ: ਨਵੀਂ ਵਾਹਨ ਸਕ੍ਰੈਪ ਨੀਤੀ ਲਾਗੂ, ਪੁਰਾਣਾ ਵਾਹਨ ਕੰਡਮ ਹੋਣ 'ਤੇ ਮਿਲੇਗਾ ਸਰਟੀਫਿਕੇਟ ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਤਲ ਕੀਤੇ ਗਏ ਜੋੜੇ ਦੀ ਪਛਾਣ ਪਰਮਜੀਤ ਕੌਰ (58) ਅਤੇ ਹਰਭਜਨ ਸਿੰਘ (60) ਦੇ ਰੂਪ ਵਿਚ ਹੋਈ ਹੈ। ਹਰਭਜਨ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ।  ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ: ਬਾਰਾਮੁਲਾ ਦੇ ਸੋਪੋਰ 'ਚ ਸੁਰੱਖਿਆ ਬਲਾਂ 'ਤੇ ਗ੍ਰੇਨੇਡ ਹਮਲਾ, ਕੁਲਗਾਮ 'ਚ ਪਾਕਿ ਅੱਤਵਾਦੀ ਢੇਰ ਫਿਲਹਾਲ ਅਜੇ ਦੋਹਾਂ ਦੇ ਕਤਲ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਜੋੜੇ ਦਾ ਬੇਟਾ ਵਿਦੇਸ਼ ਮਨੀਲਾ ਵਿਖੇ ਰਹਿੰਦਾ ਹੈ ਅਤੇ ਬੇਟੀ ਵਿਆਹੀ ਹੋਈ ਦੱਸੀ ਜਾ ਰਹੀ ਹੈ। ਮੌਕੇ 'ਤੇ ਪੁਲਸ ਦੇ ਉੱਚ ਅਧਿਕਾਰੀ ਵੀ ਪਹੁੰਚ ਗਏ ਹਨ ਅਤੇ ਤਕਨੀਕੀ ਮਾਹਿਰਾਂ ਦੀ ਵੀ ਮਦਦ ਲਈ ਜਾ ਰਹੀ ਹੈ।  ਪੜੋ ਹੋਰ ਖਬਰਾਂ: ਮੌਤ ਤੋਂ ਬਾਅਦ ਫਰਿੱਜ 'ਚ ਰੱਖੀ ਦਾਦੇ ਦੀ ਲਾਸ਼, ਪੋਤਾ ਬੋਲਿਆ-ਨਹੀਂ ਸਨ ਅੰਤਿਮ ਸੰਸਕਾਰ ਦੇ ਪੈਸੇ...

ast granade

ਅੰਮ੍ਰਿਤਸਰ (ਇੰਟ.)- ਪੰਜਾਬ (Punjab) ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਦੇ ਰਣਜੀਤ ਐਵਨਿਊ (Ranjit Avenue) ਵਿਖੇ ਹੋ ਰਹੇ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਹੀ ਰਣਜੀਤ ਐਵਨਿਊ (Ranjit Avenue) 'ਚ ਖਾਲੀ ਪਲਾਟ (Empty Plot) ਦੇ ਸਾਹਮਣੇ ਇਕ ਹੈਂਡ ਗਰਨੇਡ (Hand Granade) ਮਿਲਿਆ ਹੈ। ਜਿਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਹੈ। Read more- ਹਿਮਾਚਲ ਵਿਚ ਬਿਨਾਂ RT-PCR ਰਿਪੋਰਟ ਤੇ ਵੈਕਸੀਨੇਸ਼ਨ ਸਰਟੀਫਿਕੇਟ ਨਹੀਂ...

12 police

ਅੰਮ੍ਰਿਤਸਰ- ਜ਼ਿਲੇ ਵਿਚ ਟਿਫਿਨ ਬੰਬ ਮਿਲਣ ਤੇ 15 ਅਗਸਤ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਇਸੇ ਦਰਮਿਆਨ ਅੰਮ੍ਰਿਤਸਰ ਪੁਲਿਸ ਵਲੋਂ ਜ਼ਿਲਾ ਬੱਸ ਅੱਡੇ ਵਿਥੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਪੜੋ ਹੋਰ ਖਬਰਾਂ: 14 ਦਿਨਾਂ 'ਚ ਮੁੜ ਚਮਕੀ ਕਿਸਮਤ, 22 ਕਰੋੜ ਦਾ ਮਾਲਕ ਬਣ ਗਿਆ ਸ਼ਖਸ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਚੈਕਿੰਗ ਆਲਾ ਅਧਿਕਾਰੀਆਂ ਦੇ ਹੁਕਮ ਉੱਤੇ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਬੱਸ ਸਟੈਂਡ ਵਿਚ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਇਸ ਮੌਕੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਜ਼ਿਲੇ ਵਿਚ ਥਾਂ-ਥਾਂ ਨਾਕਾਬੰਦੀ ਕਰਕੇ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਪੜੋ ਹੋਰ ਖਬਰਾਂ: ਪਿਆਰ ਦਾ ਦਰਦਨਾਕ ਅੰਤ, ਦੂਜੀ ਜਾਤੀ 'ਚ ਵਿਆਹ ਕਰਨ 'ਤੇ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਵਲੋਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਕਮਾਂਡੋ ਫੋਰਸ ਦੇ ਜਵਾਨ ਵੀ ਉਨ੍ਹਾਂ ਨਾਲ ਥਾਂ-ਥਾਂ ਚੈਕਿੰਗ ਵਿਚ ਮੌਜੂਦ ਹਨ। ਪੜੋ ਹੋਰ ਖਬਰਾਂ: 2022 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਕੀਤਾ ਇਹ ਐਲਾਨ 

sgpc c11

ਅੰਮ੍ਰਿਤਸਰ (ਇੰਟ.)- ਟੋਕੀਓ ਓਲੰਪਿਕ (Tokyo Olympics) ਵਿਚ ਭਾਰਤੀ ਖਿਡਾਰੀਆਂ (Indian players) ਵਲੋਂ ਆਪਣੇ ਜਲਵੇ ਦਿਖਾਉਣ ਤੋਂ ਬਾਅਦ ਉਨ੍ਹਾਂ ਦੀ ਵਤਨ ਵਾਪਸੀ 'ਤੇ ਭਰਵਾਂ ਸਵਾਗਤ (warm welcome) ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਨਾਲ ਸਬੰਧਿਤ ਖਿਡਾਰੀਆਂ ਦਾ ਐੱਸ.ਜੀ.ਪੀ.ਸੀ. (SGPC) ਵਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ। ਅੰਮ੍ਰਿਤਸਰ ਏਅਰਪੋਰਟ (Amritsar Airport) ਪਹੁੰਚਣ ਤੋਂ ਬਾਅਦ ਖਿਡਾਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਖਿਡਾਰੀਆਂ ਦੇ ਸਵਾਗਤ ਲਈ ਐਸ.ਜੀ.ਪੀ.ਸੀ. ਵਲੋਂ ਤਿਆਰੀਆਂ ਕੀਤੀਆਂ ਗਈਆਂ ਸਨ, ਜਿਸ ਦੌਰਾਨ ਖਿਡਾਰੀਆਂ ਦੇ ਸਨਮਾਨ ਦੌਰਾਨ ਸਮਾਗਮ ਰੱਖਿਆ ਗਿਆ। Read more- ਪੰਜਾਬ ਕੈਬਨਿਟ ਤੋਂ ਕੁਝ ਵੱਡੇ ਮੰਤਰੀਆਂ ਦੀ ਹੋਵੇਗੀ ਛੁੱਟੀ, ਕੈਪਟਨ-ਸੋਨੀਆ ਮੁਲਾਕਾਤ ਵਿਚ ਫੇਰਬਦਲ ਦੀ ਮਨਜ਼ੂਰੀ ਇਸ ਸਨਮਾਨ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਮਾਗਮ ਨੂੰ ਸੰਬੋਧਨ ਕਰਦੇ...

11darbar sahib

ਅੰਮ੍ਰਿਤਸਰ (ਬਿਊਰੋ)- ਟੋਕੀਓ ਓਲੰਪਿਕ (Tokyo Olympics) ਵਿਚ ਭਾਰਤ ਦਾ ਨਾਂ ਰੌਸ਼ਨ ਕਰ ਕੇ ਵਾਪਸ ਪਰਤੇ ਖਿਡਾਰੀਆਂ (Players) ਦਾ ਦਿੱਲੀ ਏਅਰਪੋਰਟ (Delhi Airport)'ਤੇ ਸਨਮਾਨ ਕੀਤਾ ਗਿਆ ਹੁਣ ਪੰਜਾਬ ਸੂਬੇ ਨਾਲ ਸਬੰਧਿਤ ਖਿਡਾਰੀ ਅੰਮ੍ਰਿਤਸਰ ਏਅਰਪੋਰਟ (Amritsar Airport) ਪਹੁੰਚੇ ਚੁੱਕੇ ਹਨ, ਜਿੱਥੇ ਉਹ ਸ੍ਰੀ ਦਰਬਾਰ ਸਾਹਿਬ (Darbar Sahib) ਵਿਖੇ ਨਤਮਸਤਕ ਹੋਣ ਪਹੁੰਚੇ। ਹਾਕੀ ਖਿਡਾਰੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਇਸ ਦੌਰਾਨ ਗੁਰਜੀਤ ਕੌਰ ਮਿਆਦੀਆਂ ਵੀ ਦਰਸ਼ਨ ਕਰਨ ਪਹੁੰਚੇ। ਤੁਹਾਨੂੰ ਦੱਸ ਦਈਏ ਕਿ ਐੱਸ.ਜੀ.ਪੀ. ਸੀ. ਪ੍ਰਧਾਨ ਬੀਬੀ ਜਗੀਰ ਕੌਰ (SGPC President Bibi Jagir Kaur) ਵਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਨਾਲ ਸਬੰਧਿਤ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ।ਖਿਡਾਰੀਆਂ ਦੇ ਅੰਮ੍ਰਿਤਸਰ ਏਅਰਪੋਰਟ (Amritsar Airport) 'ਤ...

checking police

ਗੁਰਦਾਸਪੁਰ (ਭੋਪਾਲ ਸਿੰਘ)- ਅੰਮ੍ਰਿਤਸਰ (Amritsar) ਵਿਚ ਟਿਫ਼ਨ ਬੰਬ (Tiffin Bomb) ਮਿਲਣ ਤੋਂ ਬਾਅਦ ਡੀਜੀਪੀ ਪੰਜਾਬ  (DGP Punjab) ਵਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਬਟਾਲਾ ਪੁਲਿਸ (Batala Police) ਨੇ ਹੋਟਲਾਂ ਅਤੇ ਰੈਸਟੋਰੈਂਟਾਂ (Restuarents) ਦੀ ਚੈਕਿੰਗ ਮੁਹਿੰਮ (Checking) ਵਿੱਢ ਦਿੱਤੀ ਹੈ। ਜਿਸ ਦੌਰਾਨ ਬਟਾਲਾ ਦੇ ਹੋਟਲਾਂ ਵਿਚ ਠਹਿਰੇ ਲੋਕਾਂ ਦਾ ਰਿਕਾਰਡ (Record) ਚੈਕ ਕੀਤਾ ਗਿਆ ਅਤੇ ਤਲਾਸ਼ੀ ਲਈ ਗਈ।ਇਸ ਦੌਰਾਨ ਸੀਆਈਏ ਸਟਾਫ (CIA Staff) ਦੇ ਇੰਚਾਰਜ ਦਲਜੀਤ ਸਿੰਘ (Daljit Singh) ਪੱਡਾ ਨੇ ਦੱਸਿਆ ਕਿ ਡੀਜੀਪੀ ਅਤੇ...

10acc

ਅੰਮ੍ਰਿਤਸਰ: ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਸੜਕ ਦੇ ਉੱਪਰ ਕਿਸੇ ਦੀ ਛੋਟੀ ਜਿਹੀ ਗਲਤੀ ਕਿਸੇ ਦੀ ਜਾਨ ਤੇ ਭਾਰੂ ਪੈ ਜਾਂਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਇੱਕ ਸਕੂਲ ਬੱਸ (School Bus) ਗਲਤ ਰਸਤੇ ਤੋਂ ਮੁੜਦੀ ਹੋਈ ਇਕ ਕਾਰ (car) ਨਾਲ ਜਾ ਟਕਰਾਈ (collision) ਤੇ ਕਾਰ ਵਿਚ ਸਵਾਰ ਦੋ ਲੋਕਾਂ ਦੀ ਮੌਤ (Death) ਹੋ ਗਈ। ਪੜੋ ਹੋਰ ਖਬਰਾਂ: ਕੋਰੋਨਾ ਦੇ ਚੱਲਦੇ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵੇਲੇ ਪਿੱਛਿਓਂ ਆ ਰਿਹਾ ਇਕ ਟਰੱਕ ਵੀ ਪਲਟ ਗਿਆ ਜਿਸ ਕਾਰਨ ਟਰੱਕ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਕਾਰ ਡਰਾਈਵਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਉਸ ਦੀ ਪਤਨੀ ਨੇ ਹਸਪਤਾਲ ਲਿਜਾਂਦਿਆਂ ਰਸਤੇ ਵਿਚ ਦੰਮ ਤੋੜ ਦਿੱਤਾ।    ਪੜੋ ਹੋਰ ਖਬਰਾਂ: ਜਲੰਧਰ ਵਿਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਸਾਰੀ ਗਲਤੀ ਸਕੂਲ ਬੱਸ ਚਲਾ ਰਹੇ ਡਰਾਈਵਰ ਦੀ ਹੀ ਸੀ, ਜੋ ਕਿ ਐਕਸੀਡੈਂਟ ਤੋਂ ਬਾਅਦ ਮੌਕੇ ਤੋਂ ਭੱਜ ਵੀ ਗਿਆ। ਮੌਕੇ ਉੱਤੇ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਪੁਲਸ ਵੱਲੋਂ ਸਾਰੀ ਛਾਣਬੀਣ ਕੀਤੀ ਜਾ ਰਹੀ ਹੈ।

randawa

ਅੰਮ੍ਰਿਤਸਰ:  ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਅੱਜ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀ 'ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਮੁਹਾਲੀ ਦੇ ਵਿੱਚ ਜਿਹੜਾ ਕਤਲ ਹੋਇਆ ਹੈ, ਇਨ੍ਹਾਂ ਕਤਲਾਂ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਪਰ ਵੀ ਸਵਾਲ ਚੁੱਕੇ ਹਨ।  ਬਿਜਲੀ ਦੇ ਮੁੱਦੇ ਦੀ ਤਾਂ ਬਿਜਲੀ ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਬਿਜਲੀ ਦੇ ਮੁੱਦੇ 'ਤੇ ਬੇਵਕੂਫ਼ ਨਹੀਂ ਬਣਾ ਸਕਦੇ | ਉਨ੍ਹਾਂ ਦਾ ਕਹਿਣਾ ਸੀ ਕਿ ਚਾਹੇ ਉਹ ਸਾਡੀ ਸਰਕਾਰ ਹੋਵੇ ਜਾਂ ਉਹ ਅਕਾਲੀ ਦਲ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ | ਇਸ ਤੋਂ ਬਾਅਦ ਉਹਨਾਂ ਨੇ ਬਿਜਲੀ ਦੇ ਮੁੱਦੇ ’ਤੇ ਵਿਰੋਧੀਆਂ ਸਮੇਤ ਸਿੱਧੂ ਨੂੰ ਨਸੀਹਤ ਦਿੱਤੀ ਹੈ।  ਉਨ੍ਹਾਂ ਆਮ ਆਦਮੀ ਪਾਰਟੀ ਉੱਪਰ ਤਨਜ਼ ਕਸਦਿਆਂ ਕਿਹਾ ਕਿ ਪਹਿਲਾਂ ਦਿੱਲੀ ਦਾ ਸੁਧਾਰ ਕੀਤਾ ਜਾਵੇ ਫਿਰ ਪੰਜਾਬ ਵੱਲ ਰੁਖ਼ ਕੀਤਾ ਜਾਵੇ।  ਉਨ੍ਹਾਂ ਦਾ ਕਹਿਣਾ ਸੀ ਕਿ ਕਿ ਲੋਕ ਬਹੁਤ ਸਿਆਣੇ ਹੋ ਚੁੱਕੇ ਹਨ ਅਤੇ ਲੋਕ ਆਪਣੀ ਮੱਤ ਦਾ ਇਸਤੇਮਾਲ ਬੜੇ ਧਿਆਨ ਨਾਲ ਕਰਦੇ ਹਨ । ਇਸ ਮੌਕੇ ਪੰਜਾਬ ਵਿਚ ਹੋ ਰਹੀ ਗੈਂਗਵਾਰ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ ਅਤੇ ਪੁਲਿਸ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ...

player1

ਗੁਰਦਾਸਪੁਰ: ਟੋਕੀਓ ੳਲੰਪਿਕ (Tokoyo Olympics) ਵਿਚ ਭਾਰਤੀ ਖਿਡਾਰੀਆਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰਾਂ ਅਤੇ ਸੈਂਟਰ ਸਰਕਾਰ ਵੱਲੋਂ ਭਾਰਤੀ ਖਿਡਾਰੀਆਂ ਨੂੰ  ਇਨਾਮ ਨਾਲ ਨਵਾਜ਼ਿਆ ਜਾ ਰਿਹਾ ਹੈ।  ਦੂਜੇ ਪਾਸੇ ਦੇਸ਼ ਦੇ ਲਈ ਤਿਆਰ ਹੋ ਰਹੀ ਖਿਡਾਰੀਆਂ ਦੀ ਪਨੀਰੀ ਵਾਜਿਬ ਸਹੂਲਤਾਂ ਲਈ ਵੀ ਤਰਸਦੀ ਨਜ਼ਰ ਆ ਰਹੀ ਹੈ। ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਬਟਾਲਾ ਦੇ ਨਜ਼ਦੀਕੀ ਪਿੰਡ ਪ੍ਰਤਾਪ ਗੜ੍ਹ ਦਾ ਜਿੱਥੋਂ ਦੀ ਰਹਿਣ ਵਾਲੀ ਨੈਸ਼ਨਲ ਖਿਡਾਰੀ ਨਵਦੀਪ ਕੌਰ ਜੋ ਕਿ ਅੰਡਰ 17 ਵਿਚ ਖੇਲੋ ਇੰਡੀਆ ਖੇਡਾਂ ਵਿਚ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ।  Read more- ਕਰਨਾਟਕ ਵਿਚ ਫਿਰ ਸਖ਼ਤ ਹੋਈਆਂ ਕੋਰੋਨਾ ਪਾਬੰਦੀਆਂ, ਕਈ ਇਲਾਕਿਆਂ ਵਿਚ ਲੱਗਾ ਨਾਈਟ ਕਰਫਿਊ ਇਸ ਨਾਲ ਹੀ ਉਸ ਨੇ ਬਹੁਤ ਸਾਰੀਆਂ ਹੋਰ ਵੀ ਕਈ ਮੱਲਾਂ ਹਾਸਲ ਕੀਤੀਆਂ ਹਨ ਪਰ ਆਪਣੇ ਘਰ ਵਿਚ ਬਿਨਾਂ ਛੱਤ ਤੋਂ ਰਹਿਣ ਨੂੰ ਮਜਬੂਰ ਹੈ। ਹਲਾਤ ਇਹ ਹਨ ਕਿ ਘਰ ਵਿਚ ਦੋ ਕਮਰੇ ਹਨ ਅਤੇ ਇਕ ਕਮਰੇ ਦੀ ਛੱਤ ਡਿੱਗ ਚੁੱਕੀ ਹੈ। ਇਕ ਹੀ ਕਮਰੇ ਵਿਚ ਪਰਿਵਾਰ ਰਹਿਣ ਨੂੰ ਮਜਬੂਰ ਹੈ ਅਤੇ ਪਿਤਾ ਦਾ ਪੈਰ ਠੀਕ ਨਾ ਹੋਣ ਕਾਰਨ ਘਰ ਦੀ ਕਮਾਈ ਦਾ ਜ਼ਰੀਆ ਵੀ ਰੁਕਿਆ ਹੋਇਆ ਹੈ।  ਖਿਡਾਰੀ ਨਵਦੀਪ ਕੌਰ( Navdeep Kaur)  ਨੇ ਦੱਸਿਆ ਕਿ ਖੇਲੋ ਇੰਡੀਆ ਵਿੱਚ 2019 ਵਿੱਚ ਉਸਦਾ ਗੋਲਡ ਮੈਡਲ ਸੀ ਅਤੇ 2020 ਵਿਚ ਸਿਲਵਰ ਮੈਡਲ ਸੀ। ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੋਕ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਲ ਮਿਹਨਤ ਕਰਦੀ ਰਹੀ ਪਰ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਆਪਣੀਆਂ ਕਈ ਖੁਆਇਸ਼ਾਂ ਨੂੰ ਦਬਾਉਣਾ ਪਿਆ। Read more-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ UNSC ਚਰਚਾ ਦੀ ਅਗਵਾਈ ਉਨ੍ਹਾਂ ਅੱਗੇ ਦੱਸਿਆ ਮੇਰੇ ਪਿਤਾ ਜੀ ਦਾ ਇਕ ਪੈਰ ਖਰਾਬ ਹੈ ਅਤੇ ਉਹ ਕੋਈ ਕੰਮ ਨਹੀ ਕਰ ਸਕਦੇ। ਛੋਟਾ ਭਰਾ ਜੋ ਕਿ ਪੜਦਾ ਹੈ ਅਤੇ ਮਾਤਾ ਆਂਗਨਵਾੜੀ ਵਿਚ ਮਾਮੂਲੀ ਤਨਖਾਹ 'ਤੇ ਕੰਮ ਕਰਦੀ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਨਹੀ ਹੁੰਦਾ। ਘਰ ਵਿਚ ਤੰਗੀ ਜਿਆਦਾ ਹੋਣ ਕਾਰਨ ਮੈਂ ਆਪਣੇ ਨਾਨਕੇ ਕਾਦੀਆਂ ਰਹਿੰਦੀ ਹਾਂ ਅਤੇ ਉਹਨਾਂ ਨੇ ਹੀ ਮੇਰੀ ਮਦਦ ਕੀਤੀ ਹੈ।ਨਵਦੀਪ ਕੌਰ ਨੇ ਕਿਹਾ ਕਿ ਮੈਨੂੰ ਸਰਕਾਰ ਵੱਲੋਂ ਕੋਈ ਨੌਕਰੀ ਦਿੱਤੀ ਜਾਂਦੀ ਹੈ ਤਾਂ ਮੈਂ ਆਪਣੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਦਾ ਪਾਲਣ ਪੋਸ਼ਨ ਕਰ ਸਕਦੀ ਹਾਂ। ਉਨ੍ਹਾਂ ਕਿਹਾ ਕਿ ਮੇਰੇ ਜਿਹੀਆਂ ਹੋਰ ਵੀ ਕਈ ਖਿਡਾਰਨਾਂ ਹਨ, ਜੋ ਮੁੱਡਲੀ ਸਹਾਇਤਾ ਨਾ ਮਿਲਣ ਕਾਰਨ ਪਿੱਛੇ ਰਹਿ ਜਾਂਦੀਆਂ ਹਨ। Read more- ਕੇਂਦਰ ਨੇ ਸੂਬਿਆਂ ਨੂੰ ਹੁਣ ਤੱਕ ਦਿੱਤੀਆਂ 52 ਕਰੋੜ ਤੋਂ ਵਧੇਰੇ ਕੋਰੋਨਾ ਵੈਕਸੀਨ  ...