LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਈ ਅਲਰਟ ਦੇ ਚਲਦੇ ਪੁਲਿਸ ਵਲੋਂ ਬਟਾਲਾ ਦੇ ਹੋਟਲ, ਰੈਸਟੋਰੈਂਟ ਵਿੱਚ ਕੀਤੀ ਗਈ ਚੈਕਿੰਗ

checking police

ਗੁਰਦਾਸਪੁਰ (ਭੋਪਾਲ ਸਿੰਘ)- ਅੰਮ੍ਰਿਤਸਰ (Amritsar) ਵਿਚ ਟਿਫ਼ਨ ਬੰਬ (Tiffin Bomb) ਮਿਲਣ ਤੋਂ ਬਾਅਦ ਡੀਜੀਪੀ ਪੰਜਾਬ  (DGP Punjab) ਵਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਬਟਾਲਾ ਪੁਲਿਸ (Batala Police) ਨੇ ਹੋਟਲਾਂ ਅਤੇ ਰੈਸਟੋਰੈਂਟਾਂ (Restuarents) ਦੀ ਚੈਕਿੰਗ ਮੁਹਿੰਮ (Checking) ਵਿੱਢ ਦਿੱਤੀ ਹੈ। ਜਿਸ ਦੌਰਾਨ ਬਟਾਲਾ ਦੇ ਹੋਟਲਾਂ ਵਿਚ ਠਹਿਰੇ ਲੋਕਾਂ ਦਾ ਰਿਕਾਰਡ (Record) ਚੈਕ ਕੀਤਾ ਗਿਆ ਅਤੇ ਤਲਾਸ਼ੀ ਲਈ ਗਈ।ਇਸ ਦੌਰਾਨ ਸੀਆਈਏ ਸਟਾਫ (CIA Staff) ਦੇ ਇੰਚਾਰਜ ਦਲਜੀਤ ਸਿੰਘ (Daljit Singh) ਪੱਡਾ ਨੇ ਦੱਸਿਆ ਕਿ ਡੀਜੀਪੀ ਅਤੇ ਐਸਐਸਪੀ ਬਟਾਲਾ ਵਲੋਂ ਦਿੱਤੇ ਹੁਕਮਾਂ ਤਹਿਤ ਇਹ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਹੋਟਲ ਮਾਲਕਾਂ ਨੂੰ ਤਾਕੀਦ (ਨਿਰਦੇਸ਼ ਦਿੱਤੇ ਗਏ ਹਨ) ਕੀਤੀ ਗਈ ਹੈ ਕਿ ਉਹਨਾਂ ਕੋਲ ਠਹਿਰਣ ਵਾਲੇ ਲੋਕਾਂ ਦੇ ਪਛਾਣ ਪੱਤਰ ਅਤੇ ਉਨ੍ਹਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ। ਨਾਲ ਹੀ ਕੋਈ ਲਵਾਰਿਸ ਵਸਤੂ ਹੋਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਪੜੋ ਹੋਰ ਖਬਰਾਂ: ਕੋਰੋਨਾ ਦੇ ਚੱਲਦੇ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ

ਤੁਹਾਨੂੰ ਦੱਸ ਦਈਏ ਕਿ 15 ਅਗਸਤ ਨੇੜੇ ਹੋਣ ਤੇ ਅੰਮ੍ਰਿਤਸਰ (Amritsar) ਵਿਚੋਂ ਟਿਫਿਨ ਬੰਬ (Tiffin Bomb) ਮਿਲਣ ਤੋਂ ਬਾਅਦ ਪੰਜਾਬ (Punjab) ਸੂਬੇ ਦੀ ਪੁਲਿਸ (Police) ਅਲਰਟ ਹੋ ਗਈ ਹੈ। ਇਸ ਬੰਬ ਨੇ ਸੂਬੇ ਭਰ 'ਚ ਹਲਚਲ ਮਚਾ ਦਿੱਤੀ ਹੈ।

ਜਿਸ ਕਾਰਣ ਪੰਜਾਬ ਦੇ ਹੋਰਨਾਂ ਸੂਬਿਆਂ ਵਿਚ ਵੀ ਪੁਲਿਸ ਵਲੋਂ ਚੈਕਿੰਗ ਮੁਹਿੰਮ ਚਲਾਈ ਗਈ ਹੈ। ਜੇਕਰ ਅਜਿਹੇ ਹੋਰ ਬੰਬ ਪੰਜਾਬ ਨੂੰ ਭੇਜੇ ਜਾਂਦੇ ਹਨ ਤਾਂ ਲੋਕਾਂ ਨੂੰ ਸੁਚੇਤ (Alert) ਹੋਣ ਦੀ ਲੋੜ ਹੈ। ਪੰਜਾਬ ਪੁਲਿਸ ਨੇ ਸੋਸ਼ਲ ਸਾਈਟਾਂ ਰਾਹੀਂ ਟਿਫਿਨ ਬੰਬਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਅਲਰਟ ਜਾਰੀ ਕੀਤਾ ਹੈ।

In The Market