LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉੱਧੜੀ ਛੱਤ ਹੇਠ ਰਹਿਣ ਲਈ ਮਜ਼ਬੂਰ ਨੈਸ਼ਲਨ ਗੋਲਡ ਮੈਡਲ ਹਾਸਿਲ ਕਰਨ ਵਾਲੀ ਖਿਡਾਰਣ!

player1

ਗੁਰਦਾਸਪੁਰ: ਟੋਕੀਓ ੳਲੰਪਿਕ (Tokoyo Olympics) ਵਿਚ ਭਾਰਤੀ ਖਿਡਾਰੀਆਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰਾਂ ਅਤੇ ਸੈਂਟਰ ਸਰਕਾਰ ਵੱਲੋਂ ਭਾਰਤੀ ਖਿਡਾਰੀਆਂ ਨੂੰ  ਇਨਾਮ ਨਾਲ ਨਵਾਜ਼ਿਆ ਜਾ ਰਿਹਾ ਹੈ।  ਦੂਜੇ ਪਾਸੇ ਦੇਸ਼ ਦੇ ਲਈ ਤਿਆਰ ਹੋ ਰਹੀ ਖਿਡਾਰੀਆਂ ਦੀ ਪਨੀਰੀ ਵਾਜਿਬ ਸਹੂਲਤਾਂ ਲਈ ਵੀ ਤਰਸਦੀ ਨਜ਼ਰ ਆ ਰਹੀ ਹੈ। ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਬਟਾਲਾ ਦੇ ਨਜ਼ਦੀਕੀ ਪਿੰਡ ਪ੍ਰਤਾਪ ਗੜ੍ਹ ਦਾ ਜਿੱਥੋਂ ਦੀ ਰਹਿਣ ਵਾਲੀ ਨੈਸ਼ਨਲ ਖਿਡਾਰੀ ਨਵਦੀਪ ਕੌਰ ਜੋ ਕਿ ਅੰਡਰ 17 ਵਿਚ ਖੇਲੋ ਇੰਡੀਆ ਖੇਡਾਂ ਵਿਚ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ। 

Read more- ਕਰਨਾਟਕ ਵਿਚ ਫਿਰ ਸਖ਼ਤ ਹੋਈਆਂ ਕੋਰੋਨਾ ਪਾਬੰਦੀਆਂ, ਕਈ ਇਲਾਕਿਆਂ ਵਿਚ ਲੱਗਾ ਨਾਈਟ ਕਰਫਿਊ

ਇਸ ਨਾਲ ਹੀ ਉਸ ਨੇ ਬਹੁਤ ਸਾਰੀਆਂ ਹੋਰ ਵੀ ਕਈ ਮੱਲਾਂ ਹਾਸਲ ਕੀਤੀਆਂ ਹਨ ਪਰ ਆਪਣੇ ਘਰ ਵਿਚ ਬਿਨਾਂ ਛੱਤ ਤੋਂ ਰਹਿਣ ਨੂੰ ਮਜਬੂਰ ਹੈ। ਹਲਾਤ ਇਹ ਹਨ ਕਿ ਘਰ ਵਿਚ ਦੋ ਕਮਰੇ ਹਨ ਅਤੇ ਇਕ ਕਮਰੇ ਦੀ ਛੱਤ ਡਿੱਗ ਚੁੱਕੀ ਹੈ। ਇਕ ਹੀ ਕਮਰੇ ਵਿਚ ਪਰਿਵਾਰ ਰਹਿਣ ਨੂੰ ਮਜਬੂਰ ਹੈ ਅਤੇ ਪਿਤਾ ਦਾ ਪੈਰ ਠੀਕ ਨਾ ਹੋਣ ਕਾਰਨ ਘਰ ਦੀ ਕਮਾਈ ਦਾ ਜ਼ਰੀਆ ਵੀ ਰੁਕਿਆ ਹੋਇਆ ਹੈ। 

ਖਿਡਾਰੀ ਨਵਦੀਪ ਕੌਰ( Navdeep Kaur)  ਨੇ ਦੱਸਿਆ ਕਿ ਖੇਲੋ ਇੰਡੀਆ ਵਿੱਚ 2019 ਵਿੱਚ ਉਸਦਾ ਗੋਲਡ ਮੈਡਲ ਸੀ ਅਤੇ 2020 ਵਿਚ ਸਿਲਵਰ ਮੈਡਲ ਸੀ। ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੋਕ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਲ ਮਿਹਨਤ ਕਰਦੀ ਰਹੀ ਪਰ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਆਪਣੀਆਂ ਕਈ ਖੁਆਇਸ਼ਾਂ ਨੂੰ ਦਬਾਉਣਾ ਪਿਆ।

Read more-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ UNSC ਚਰਚਾ ਦੀ ਅਗਵਾਈ

ਉਨ੍ਹਾਂ ਅੱਗੇ ਦੱਸਿਆ ਮੇਰੇ ਪਿਤਾ ਜੀ ਦਾ ਇਕ ਪੈਰ ਖਰਾਬ ਹੈ ਅਤੇ ਉਹ ਕੋਈ ਕੰਮ ਨਹੀ ਕਰ ਸਕਦੇ। ਛੋਟਾ ਭਰਾ ਜੋ ਕਿ ਪੜਦਾ ਹੈ ਅਤੇ ਮਾਤਾ ਆਂਗਨਵਾੜੀ ਵਿਚ ਮਾਮੂਲੀ ਤਨਖਾਹ 'ਤੇ ਕੰਮ ਕਰਦੀ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਨਹੀ ਹੁੰਦਾ। ਘਰ ਵਿਚ ਤੰਗੀ ਜਿਆਦਾ ਹੋਣ ਕਾਰਨ ਮੈਂ ਆਪਣੇ ਨਾਨਕੇ ਕਾਦੀਆਂ ਰਹਿੰਦੀ ਹਾਂ ਅਤੇ ਉਹਨਾਂ ਨੇ ਹੀ ਮੇਰੀ ਮਦਦ ਕੀਤੀ ਹੈ।ਨਵਦੀਪ ਕੌਰ ਨੇ ਕਿਹਾ ਕਿ ਮੈਨੂੰ ਸਰਕਾਰ ਵੱਲੋਂ ਕੋਈ ਨੌਕਰੀ ਦਿੱਤੀ ਜਾਂਦੀ ਹੈ ਤਾਂ ਮੈਂ ਆਪਣੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਦਾ ਪਾਲਣ ਪੋਸ਼ਨ ਕਰ ਸਕਦੀ ਹਾਂ। ਉਨ੍ਹਾਂ ਕਿਹਾ ਕਿ ਮੇਰੇ ਜਿਹੀਆਂ ਹੋਰ ਵੀ ਕਈ ਖਿਡਾਰਨਾਂ ਹਨ, ਜੋ ਮੁੱਡਲੀ ਸਹਾਇਤਾ ਨਾ ਮਿਲਣ ਕਾਰਨ ਪਿੱਛੇ ਰਹਿ ਜਾਂਦੀਆਂ ਹਨ।

Read more- ਕੇਂਦਰ ਨੇ ਸੂਬਿਆਂ ਨੂੰ ਹੁਣ ਤੱਕ ਦਿੱਤੀਆਂ 52 ਕਰੋੜ ਤੋਂ ਵਧੇਰੇ ਕੋਰੋਨਾ ਵੈਕਸੀਨ

 

In The Market