LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਂਦਰ ਨੇ ਸੂਬਿਆਂ ਨੂੰ ਹੁਣ ਤੱਕ ਦਿੱਤੀਆਂ 52 ਕਰੋੜ ਤੋਂ ਵਧੇਰੇ ਕੋਰੋਨਾ ਵੈਕਸੀਨ

vaccination

ਨਵੀਂ ਦਿੱਲੀ (ਇੰਟ.)- ਕੋਰੋਨਾ ਮਹਾਮਾਰੀ (Corona Pendamic) ਦੇ ਖਿਲਾਫ ਭਾਰਤ ਦੀ ਲੜਾਈ ਮਜ਼ਬੂਤ ਹੋ ਰਹੀ ਹੈ। ਹਰ ਮਹੀਨੇ ਵੈਕਸੀਨੇਸ਼ਨ (Vaccination) ਦਾ ਦਾਇਰਾ ਵੱਧ ਰਿਹਾ ਹੈ। ਕੇਂਦਰ ਨੇ ਸੂਬਿਆਂ ਨੂੰ ਹੁਣ ਤੱਕ 52 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ (Corona Vaccine) ਡੋਜ਼ ਮੁਹੱਈਆ ਕਰਵਾਈ ਹੈ। ਸਿਹਤ ਮੰਤਰਾਲਾ (Ministry of Health) ਨੇ ਦੱਸਿਆ ਕਿ ਕੇਂਦਰ ਵਲੋਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤੱਕ 52.37 ਕਰੋੜ ਡੋਜ਼ ਮੁਹੱਈਆ ਕਰਵਾਈ ਗਈ ਹੈ। ਛੇਤੀ ਹੀ ਇਨ੍ਹਾਂ ਨੂੰ 8,99,260 ਲੱਖ ਡੋਜ਼ ਹੋਰ ਮਿਲ ਜਾਣਗੀਆਂ। ਮੰਤਰਾਲਾ ਨੇ ਇਹ ਵੀ ਦੱਸਿਆ ਕਿ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਨਿੱਜੀ ਹਸਪਤਾਲਾਂ ਕੋਲ ਅਜੇ 2.42 ਕਰੋੜ ਤੋਂ ਜ਼ਿਆਦਾ ਡੋਜ਼ ਬੱਚੀਆਂ ਹੋਈਆਂ ਹਨ। ਸਿਹਤ ਮੰਤਰਾਲਾ ਮੁਤਾਬਕ ਹੁਣ ਤੱਕ ਕੋਰੋਨਾ ਰੋਕੂ ਵੈਕਸੀਨ ਦੀ ਕੁਲ 50.68 ਕਰੋੜ ਡੋਜ਼ ਲਗਾਈਆਂ ਗਈਆਂ ਹਨ। ਪਿਛਲੇ 24 ਘੰਟੇ ਦੌਰਾਨ 50.91 ਲੱਖ ਡੋਜ਼ ਦਿੱਤੀਆਂ ਗਈਆਂ ਹਨ।

Maharashtra: Daily vaccination crosses 1 lakh, turnout low in rural, tribal  areas | Cities News,The Indian Express

read more- ਓਲਾ ਈ-ਸਕੂਟਰ ਵਿਚ ਹਨ ਕਮਾਲ ਦੇ ਫੀਚਰਸ, ਸੀ.ਈ.ਓ. ਨੇ ਟਵੀਟ ਕੀਤੀ ਵੀਡੀਓ

ਮੰਤਰਾਲਾ ਨੇ ਕਿਹਾ ਕਿ ਸ਼ਨੀਵਾਰ ਸਵੇਰੇ 8 ਵਜੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕੁਲ ਖਪਤ, ਬਰਬਾਦੀ ਸਣੇ 50, 32,77,942 ਖੁਰਾਕ ਹੈ। 2.41 ਕਰੋੜ ਤੋਂ ਵਧੇਰੇ (2,41, 87,160) ਬਾਕੀ ਅਤੇ ਅਣਵਰਤਿਆ  ਕੋਵਿਡ-19 ਵੈਕਸੀਨ ਖੁਰਾਕ ਅਜੇ ਵੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿੱਜੀ ਹਸਪਤਾਲਾਂ ਕੋਲ ਮੁਹੱਈਆ ਹੈ, ਜਿਨ੍ਹਾਂ ਨੂੰ ਪ੍ਰਸ਼ਾਸਿਤ ਕੀਤਾ ਜਾਣਾ ਹੈ। ਮੰਤਰਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਗਤੀ ਵਿਚ ਤੇਜ਼ੀ ਲਿਆਉਣ ਅਤੇ ਪੂਰੇ ਦੇਸ਼ ਵਿਚ ਕੋਵਿਡ-19 ਵੈਕਸੀਨੇਸ਼ਨ ਦੇ ਦਾਇਰੇ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ।

COVID-19 vaccination: Scared to get vaccinated? Common vaccine-related  myths addressed | The Times of India

read more- ਵੱਡੀ ਖਬਰ: ਕੇਂਦਰੀ ਮੁਲਾਜ਼ਮਾਂ ਦੇ ਬਕਾਇਆ DA ਬਾਰੇ ਸਰਕਾਰ ਨੇ ਲਿਆ ਇਹ ਫੈਸਲਾ
ਕੇਂਦਰ ਸਰਕਾਰ ਪੂਰੇ ਦੇਸ਼ ਵਿਚ ਕੋਵਿਡ-19 ਵੈਕਸੀਨੇਸ਼ਨ ਦੀ ਗਤੀ ਨੂੰ ਤੋਜ਼ ਕਰਨ ਅਤੇ ਇਸ ਦੇ ਦਾਇਰੇ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ। ਕੋਰੋਨਾ ਵੈਕਸੀਨੇਸ਼ਨ ਦੇ ਸਰਵ ਵਿਆਪੀਕਰਨ ਦਾ ਨਵਾਂ ਗੇੜ 21 ਜੂਨ ਨੂੰ ਸ਼ੁਰੂ ਹੋਇਆ। ਵੈਕਸੀਨੇਸ਼ਨ ਨੂੰ ਜ਼ਿਆਦਾ ਟੀਕਿਆਂ ਦੀ ਉਪਲਬਧਤਾ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵੈਕਸੀਨ ਉਪਲਬਧਤਾ ਦੀ ਮੋਹਰੀ ਦ੍ਰਿਸ਼ਤਾ ਰਾਹੀਂ ਬਿਹਤਰ ਯੋਜਨਾ ਬਣਾਉਣ ਅਤੇ ਵੈਕਸੀਨ ਸਪਲਾਈ ਨੂੰ ਚੰਗੀ ਤਰ੍ਹਾਂ ਸੰਗਠਿਤ ਕਰਨ ਰਾਹੀਂ ਤੇਜ਼ ਕੀਤਾ ਗਿਆ ਹੈ।

In The Market