ਨਵੀਂ ਦਿੱਲੀ (ਇੰਟ.)- ਓਲਾ (ola) ਆਪਣੇ ਪਹਿਲੇ ਇਲੈਕਟ੍ਰਿਕ ਸਕੂਟਰ (Electric scooter) ਦੀ ਲਾਂਚਿੰਗ (Launching) ਨੂੰ ਯਾਦਗਾਰ ਬਣਾਉਣਾ ਚਾਹੁੰਦੀ ਹੈ। ਇਹੀ ਵਜ੍ਹਾ ਹੈ ਕਿ ਕੰਪਨੀ ਦੇ ਸੀ.ਈ.ਓ. ਭਾਵੇਸ਼ ਅਗਰਵਾਲ (CEO Bhavesh Aggarwal) ਸੋਸ਼ਲ ਮੀਡੀਆ (Social media) 'ਤੇ ਲਗਾਤਾਰ ਇਸ ਦੀ ਬਜ ਬਣਾ ਰਹੇ ਹਨ। ਭਾਵੇਸ਼ ਹੌਲੀ-ਹੌਲੀ ਸਕੂਟਰ ਨਾਲ ਜੁੜੇ ਫੀਚਰਸ ਅਤੇ ਸਪੇਸੀਫਿਕੇਸ਼ਨ ਰੋਲ ਆਉਟ (Specification roll out) ਕਰ ਰਹੇ ਹਨ। ਉਨ੍ਹਾਂ ਨੇ 17 ਸੈਕਿੰਡ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਸਕੂਟਰ ਤੋਂ ਰਿਵਰਸ ਡਰਾਈਵਿੰਗ (Reverse driving) ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੰਪਨੀ ਇਸ ਨੂੰ 15 ਅਗਸਤ ਨੂੰ ਲਾਂਚ ਕਰੇਗੀ।
read more- ਵੱਡੀ ਖਬਰ: ਕੇਂਦਰੀ ਮੁਲਾਜ਼ਮਾਂ ਦੇ ਬਕਾਇਆ DA ਬਾਰੇ ਸਰਕਾਰ ਨੇ ਲਿਆ ਇਹ ਫੈਸਲਾ
ਭਾਵੇਸ਼ ਨੇ 17 ਸੈਕਿੰਡ ਦੀ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ਵਿਚ ਸ਼ੁਰੂਆਤੀ 6 ਸੈਕਿੰਡ ਵਿਚ ਇਹ ਸਕੂਟਰ ਰਿਵਰਸ ਵਿਚ ਜਾਂਦਾ ਦਿਖ ਰਿਹਾ ਹੈ। ਉਨ੍ਹਾਂ ਨੇ ਇਸ ਦੇ ਨਾਲ '!won em ot netsiL'ਦੀ ਕੈਪਸ਼ਨ ਦਿੱਤੀ ਹੈ। ਤੁਹਾਨੂੰ ਸ਼ਾਇਦ ਇਹ ਗੱਲ ਸਮਝ ਨਹੀਂ ਆਏ, ਪਰ ਉਨ੍ਹਾਂ ਨੇ Listen to me now! ਨੂੰ ਉਲਟਾ ਕਰਕੇ ਦਿਖਿਆ ਹੈ। ਸਕੂਟਰ ਕੁਝ ਟ੍ਰੈਫਿਕ ਕੋਨਸ ਨੂੰ ਰਿਵਰਸ ਵਿਚ ਕ੍ਰਾਸ ਕਰ ਰਿਹਾ ਹੈ। ਖਾਸ ਗੱਲ ਹੈ ਕਿ ਰਾਈਡਰ ਦਾ ਚਿਹਰਾ ਅੱਗੇ ਵੱਲ ਹੈ, ਇਸ ਤੋਂ ਬਾਅਦ ਵੀ ਸਕੂਟਰ ਇਕਦਮ ਸਟੀਕ ਤਰੀਕੇ ਨਾਲ ਇਕ ਕੋਂਸ ਨੂੰ ਕ੍ਰਾਸ ਕਰ ਰਿਹਾ ਹੈ। ਭਾਵੇਂ ਹੀ ਓਲਾ ਇਲੈਕਟ੍ਰਿਕ ਸਕੂਟਰ ਵਿਚ ਰਿਵਰਸ ਗਿਅਰ ਮਿਲ ਰਿਹਾ ਹੋਵੇ, ਪਰ ਵੀਡੀਓ ਕਲਿੱਪ ਨੂੰ ਦੇਖ ਕੇ ਇਹ ਸਾਫ ਹੁੰਦਾ ਹੈ ਕਿ ਇਸ ਨੂੰ ਰਿਵਰਸ ਕਰ ਕੇ ਅਪਲੋਡ ਕੀਤਾ ਗਿਆ ਹੈ। ਯਾਨੀ ਸਕੂਟਰ ਨੂੰ ਪਹਿਲਾਂ ਸਿੱਧੇ ਡਾਇਰੈਕਸ਼ਨ ਵਿਚ ਚਲਾਇਆ ਗਿਆ, ਬਾਅਦ ਵਿਚ ਇਸ ਨੂੰ ਰਿਵਰਸ ਕਰ ਕੇ ਉਲਟਾ ਚੱਲਦਾ ਹੋਇਆ ਦਿਖਾਇਆ ਗਿਆ ਹੈ।
ਪੜੋ ਹੋਰ ਖਬਰਾਂ: ਭਾਰਤੀ ਰੇਲਵੇ ਦਾ ਵੱਡਾ ਕਦਮ, ਹੁਣ 'ਹਾਈਡ੍ਰੋਜਨ ਈਂਧਨ ਨਾਲ ਚੱਲੇਗੀ ਟਰੇਨ'
ਓਲਾ-ਈ-ਸੂਕਟਰ 10 ਕਲਰ ਆਪਸ਼ਨ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਵਿਚ ਬਲੈਕ, ਵ੍ਵਾਈਟ, ਗ੍ਰੇ, ਯੈਲੋ, ਰੈੱਡ, ਬਲੂ ਅਤੇ ਇਨ੍ਹਾਂ ਦੇ ਸ਼ੇਡਸ ਸ਼ਾਮਲ ਹਨ। ਕੰਪਨੀ ਨੇ 15 ਜੁਲਾਈ ਤੋਂ ਇਸ ਦੀ ਪ੍ਰੀ ਬੁਕਿੰਗ 499 ਰੁਪਏ ਵਿਚ ਸ਼ੁਰੂ ਕੀਤੀ ਸੀ, ਜੋ ਰਿਫੰਡੇਬਲ ਅਮਾਉਂਟ ਵੀ ਹੈ। ਕੰਪਨੀ ਨੂੰ ਬੁਕਿੰਗ ਦੇ ਸ਼ੁਰੂਆਤੀ 24 ਘੰਟੇ ਵਿਚ 1 ਲੱਖ ਤੋਂ ਜ਼ਿਆਦਾ ਦੀ ਬੁਕਿੰਗ ਮਿਲੀ ਸੀ।ਕੰਪਨੀ ਨੇ ਅਜੇ ਤੱਕ ਇਸ ਈ-ਸਕੂਟਰ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਕੁਝ ਰਿਪੋਰਟਸ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਇਸ ਦੀ ਕੀਮਤ 85,000 ਰੁਪਏ ਹੋ ਸਕਦੀ ਹੈ। ਅਜੇ ਇਹ ਸਾਫ ਨਹੀਂ ਹੈ ਕਿ ਇਹ ਕੀਮਤ ਸਬਸਿਡੀ ਦੇ ਨਾਲ ਹੋਵੇਗੀ, ਜਾਂ ਇਸ ਕੀਮਤ 'ਤੇ ਸਬਸਿਡੀ ਮਿਲੇਗੀ।
ਪੜੋ ਹੋਰ ਖਬਰਾਂ: ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 39 ਹਜ਼ਾਰ ਨਵੇਂ ਮਾਮਲੇ, 491 ਲੋਕਾਂ ਦੀ ਮੌਤ
ਸਿੰਗਲ ਚਾਰਜ 'ਤੇ 150 ਕਿ.ਮੀਟਰ ਰੇਂਜ : ਇਹ ਇਲੈਕਟ੍ਰਿਕ ਸਕੂਟਰ ਸਿੰਗਲ ਚਾਰਜ ਵਿਚ 150 ਕਿਲੋਮੀਟਰ ਤੱਕ ਦੌੜ ਸਕਦਾ ਹੈ। ਇਸ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟੇ ਹੋਵੇਗੀ। ਇਹ ਹੋਮ ਚਾਰਜਰ ਦੇ ਨਾਲ ਆਵੇਗਾ। ਕਸਟਮਰ ਇਸ ਸਕੂਟਰ ਨੂੰ ਰੈਗੂਲਰ ਵਾਲ ਸਾਕੇਟ ਨਾਲ ਚਾਰਜ ਕਰ ਸਕਣਗੇ। ਬੂਟ ਸਪੇਸ ਵਿਚ ਦੋ ਹੈਲਮੇਟ : ਇਸ ਵਿਚ ਵੱਡਾ ਬੂਟ ਸਪੇਸ ਵੀ ਮਿਲੇਗਾ। ਵੀਡੀਓ ਟੀਜ਼ਰ ਵਿਚ ਬੂਟ ਸਪੇਸ ਵਿਚ ਦੋ ਹੈਲਮੇਟ ਰੱਖਦੇ ਹੋਏ ਦਿਖਾਇਆ ਗਿਆ ਹੈ। ਆਮ ਤੌਰ 'ਤੇ ਸਕੂਟਰ ਦੇ ਬੂਟ ਸਪੇਸ ਵਿਚ ਇਕ ਹੀ ਹੈਲਮੇਟ ਆ ਪਾਉਂਦਾ ਹੈ। 18 ਮਿੰਟ ਵਿਚ 50 ਚਾਰਜ : ਇਹ ਫਾਸਟ ਚਾਰਜਰ ਨਾਲ 18 ਮਿੰਟ ਵਿਚ 50 ਫੀਸਦੀ ਚਾਰਜ ਹੋ ਜਾਵੇਗਾ। ਇਸ ਵਿਚ 75 ਕਿਲੋਮੀਟਰ ਦੀ ਰੇਂਜ ਮਿਲੇਗੀ। ਇਸ ਦੇ ਨਾਲ ਇਸ ਇਲੈਕਟ੍ਰਿਕ ਸਕੂਟਰ ਵਿਚ ਸਮਾਰਟਫੋਨ ਕਨੈਕਟੀਵਿਟੀ ਦੀ ਸਹੂਲਤ ਵੀ ਮਿਲੇਗੀ।
ਪੜੋ ਹੋਰ ਖਬਰਾਂ: ਵੱਡੀ ਖਬਰ: ਕੇਂਦਰੀ ਮੁਲਾਜ਼ਮਾਂ ਦੇ ਬਕਾਇਆ DA ਬਾਰੇ ਸਰਕਾਰ ਨੇ ਲਿਆ ਇਹ ਫੈਸਲਾ
ਕੰਪਨੀ 400 ਸ਼ਹਿਰਾਂ ਵਿਚ ਬਣਾਏਗੀ ਚਾਰਜਿੰਗ ਪੁਆਇੰਟ
ਕੰਪਨੀ ਨੇ ਭਾਰਤ ਵਿਚ ਓਲਾ ਇਲੈਕਟ੍ਰਿਕ ਸਕੂਟਰ ਲਈ 400 ਸ਼ਹਿਰਾਂ ਵਿਚ 1,00,000 ਤੋਂ ਜ਼ਿਆਦਾ ਲੋਕੇਸ਼ਨ ਜਾਂ ਟਚਪੁਆਇੰਟਸ 'ਤੇ ਹਾਈਪਰਚਾਰਜਰ (Hypercharger) ਲਗਾਉਣ ਦਾ ਐਲਾਨ ਕੀਤਾ ਹੈ। ਇਸ ਵਿਚ ਓਲਾ ਇਲੈਕਟ੍ਰਿਕ ਸਕੂਟਰ ਦੇ ਗਾਹਕ ਨੂੰ ਚਾਰਜਿੰਗ ਵਿਚ ਅਸੁਵਿਧਾ ਨਹੀਂ ਹੋਵੇਗੀ। ਕਿਸ ਸਿਟੀ ਵਿਚ ਚਾਰਜਿੰਗ ਪੁਆਇੰਟਸ ਹਨ ਇਸ ਗੱਲ ਦੀ ਜਾਣਕਾਰੀ ਕੰਪਨੀ ਦੀ ਆਫੀਸ਼ੀਅਲ ਵੈਬਸਾਈਟ 'ਤੇ ਮਿਲੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर
Walnuts Benefits: पानी या दूध! किसमें अखरोट भिगोकर खाना ज्यादा फायदेमंद ? जानें