LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Big news : ਕੇਂਦਰੀ ਮੁਲਾਜ਼ਮਾਂ ਦੇ ਬਕਾਇਆ DA ਬਾਰੇ ਸਰਕਾਰ ਨੇ ਲਿਆ ਇਹ ਫੈਸਲਾ

8da

ਨਵੀਂ ਦਿੱਲੀ: ਇਕ ਕਰੋੜ ਤੋਂ ਜ਼ਿਆਦਾ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ ਹੈ। ਮਹਿੰਗਾਈ ਭੱਤਾ (Dearness Allowance, DA) ਵਧਣ ਤੋਂ ਬਾਅਦ ਦੇਸ਼ ਭਰ ਦੇ ਸਰਕਾਰੀ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਮਹਿੰਗਾਈ ਭੱਤੇ ਦਾ ਡੇਢ ਸਾਲ ਦਾ ਏਰੀਅਰ ਵੀ ਮਿਲ ਜਾਵੇਗਾ। ਹਾਲਾਂਕਿ ਇਸ ਸਵਾਲ 'ਤੇ ਸਰਕਾਰ ਦਾ ਕੁਝ ਹੋਰ ਹੀ ਕਹਿਣਾ ਹੈ। ਸਰਕਾਰ ਨੇ ਰਾਜ ਸਭਾ 'ਚ ਕਿਹਾ ਹੈ ਕਿ ਜਨਵਰੀ 2020 ਤੋਂ 30 ਜੂਨ 2021 ਤਕ ਦੀ ਮਿਆਦ ਲਈ ਕੋਈ ਬਕਾਇਆ ਪੇਮੈਂਟ ਨਹੀਂ ਕੀਤੀ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਮੁਲਾਜ਼ਮਾਂ ਦਾ ਵੱਡਾ ਨੁਕਸਾਨ ਹੋਵੇਗਾ।

ਪੜੋ ਹੋਰ ਖਬਰਾਂ: ਭਾਰਤੀ ਰੇਲਵੇ ਦਾ ਵੱਡਾ ਕਦਮ, ਹੁਣ 'ਹਾਈਡ੍ਰੋਜਨ ਈਂਧਨ ਨਾਲ ਚੱਲੇਗੀ ਟਰੇਨ'

ਇਹ ਹੈ ਵਜ੍ਹਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ ਰੋਕਣ ਦਾ ਫ਼ੈਸਲਾ Covid-19 ਕਾਰਨ ਲਿਆ ਗਿਆ ਸੀ ਤਾਂ ਜੋ ਸਰਕਾਰੀ ਵਿੱਤੀ ਵਸੀਲਿਆਂ 'ਤੇ ਦਬਾਅ ਘਟ ਸਕੇ। ਉਨ੍ਹਾਂ ਦੱਸਿਆ ਕਿ Covid-19 ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ਨੂੰ ਦੇਖਦੇ ਹੋਏ ਵੱਖ-ਵੱਖ ਸੰਭਾਵੀ ਤਰੀਕਿਆਂ ਨਾਲ ਵਸੀਲੇ ਜੁਟਾਉਣਾ ਜ਼ਰੂਰੀ ਸੀ ਜਿਸ ਵਿਚ 01.04.2020 ਤੋਂ 31.03.2021 ਤਕ 12 ਮਹੀਨੇ ਦੀ ਮਿਆਦ ਲਈ ਸੰਸਦ ਮੈਂਬਰਾਂ ਦੀ ਤਨਖ਼ਾਹ 'ਚ 30 ਫ਼ੀਸਦ ਦੀ ਕਟੌਤੀ ਕਰਨਾ ਵੀ ਸ਼ਾਮਲ ਸੀ।

ਪੜੋ ਹੋਰ ਖਬਰਾਂ: ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 39 ਹਜ਼ਾਰ ਨਵੇਂ ਮਾਮਲੇ, 491 ਲੋਕਾਂ ਦੀ ਮੌਤ

ਸੰਸਦ ਮੈਂਬਰਾਂ ਦੀ ਤਨਖ਼ਾਹ 'ਚ ਕਟੌਤੀ
ਸੀਤਾਰਮਨ ਨੇ ਕਿਹਾ ਹੈ ਕਿ ਕੇਂਦਰੀ ਮੰਤਰੀਆਂ ਦੀ ਤਨਖ਼ਾਹ, ਸੰਸਦ ਮੈਂਬਰਾਂ ਦੀ ਤਨਖ਼ਾਹ, ਭੱਤੇ ਤੇ ਪੈਨਸ਼ਨ ਐਕਟ, 1954 ਦੀ ਧਾਰਾ 3 'ਚ ਦਰਜ ਬਰਾਬਰ ਦਰ 'ਤੇ ਹਨ। ਸੰਸਦ ਮੈਂਬਰਾਂ ਨੂੰ ਤਨਖ਼ਾਹ 'ਚ 30 ਫ਼ੀਸਦ ਦੀ ਕਟੌਤੀ ਕੀਤੀ ਗਈ। ਕੇਂਦਰੀ ਮੰਤਰੀਆਂ ਦੀ ਤਨਖ਼ਾਹ ਵੀ 30 ਫ਼ੀਸਦ ਘਟਾਈ ਗਈ ਸੀ। ਅਧੀਨ ਮੁਲਾਜ਼ਮਾਂ ਸਬੰਧੀ ਕੋਈ ਤਨਖ਼ਾਹ ਕਟੌਤੀ ਜਾਂ ਡੀਏ ਕਟੌਤੀ ਨਹੀਂ ਕੀਤੀ ਗਈ ਸੀ। ਉਨ੍ਹਾਂ ਨੂੰ ਤਨਖ਼ਾਹ ਤੇ ਡੀਏ ਪੂਰਾ ਮਿਲਿਆ। ਸਿਰਫ਼ ਡੀਏ 'ਚ ਵਾਧੂ ਵਾਧੇ ਨੂੰ 01.01.2020 ਤੋਂ 30.06.2021 ਤਕ ਰੋਕ ਦਿੱਤਾ ਗਿਆ ਸੀ।

ਮਹਿੰਗਾਈ ਭੱਤਾ ਵਧਾਇਆ
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕੇਂਦਰ ਸਰਕਾਰ ਦੇ 01 ਜੁਲਾਈ 2021 ਤੋਂ ਮਹਿੰਗਾਈ ਭੱਤੇ/ਮਹਿੰਗਾਈ ਰਾਹਤ ਦੀਆਂ ਕਿਸ਼ਤਾਂ ਜਾਰੀ ਕਰ ਦਿੱਤੀਆਂ ਹਨ ਜਿਹੜੀਆਂ 01.01.2020, 01.07.2020 ਤੇ 01.01.2021 ਤੋਂ ਪੈਂਡਿੰਗ ਸਨ। ਕੇਂਦਰ ਸਰਕਾਰ ਦੇ ਮੁਲਾਜ਼ਮਾਂ/ਪੈਨਸ਼ਨ ਭੋਗੀਆਂ ਨੂੰ ਜੁਲਾਈ, 2021 ਤੋਂ 28 ਫੀਸਦੀ ਦੀ ਦਰ (17 ਫੀਸਦੀ ਦੀ ਮੌਜੂਦਾ ਦਰ ਤੋਂ ਉੱਪਰ 11 ਫੀਸਦੀ) 'ਤੇ ਮਹਿੰਗਾਈ ਭੱਤਾ/ਮਹਿੰਗਾਈ ਰਾਹਤ ਮਿਲੇਗੀ। 01.01.2020 ਤੋਂ 30.06.2021 ਤਕ ਦੀ ਮਿਆਦ ਲਈ ਮਹਿੰਗਾਈ ਭੱਤੇ ਦੀ ਦਰ 17 ਫੀਸਦੀ 'ਤੇ ਰਹੇਗੀ।

In The Market