LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰਨਾਟਕ ਵਿਚ ਫਿਰ ਸਖ਼ਤ ਹੋਈਆਂ ਕੋਰੋਨਾ ਪਾਬੰਦੀਆਂ, ਕਈ ਇਲਾਕਿਆਂ ਵਿਚ ਲੱਗਾ ਨਾਈਟ ਕਰਫਿਊ

raat curfew

ਬੈਂਗਲੁਰੂ (ਇੰਟ.)- ਦੇਸ਼ ਦੇ ਦੱਖਣੀ ਸੂਬੇ ਕਰਨਾਟਕ (Karnataka) ਵਿਚ ਕੋਰੋਨਾ (Corona) ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ ਹੈ। ਕਰਨਾਟਕ ਨੇ ਕੇਰਲ ਅਤੇ ਮਹਾਰਾਸ਼ਟਰ (Maharashtra) ਦੀ ਸਰਹੱਦ ਨਾਲ ਲੱਗਦੇ ਜ਼ਿਲਾਂ ਵਿਚ ਵੀਕੈਂਡ ਕਰਫਿਊ (Weekend curfew) ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪੂਰੇ ਸੂਬੇ ਵਿਚ ਮੌਜੂਦਾ ਨਾਈਟ ਕਰਫਿਊ (Night curfew) ਨੂੰ ਰਾਤ 10 ਵਜੇ ਦੀ ਬਜਾਏ 9 ਵਜੇ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੋਰੋਨਾ ਦੇ ਨਵੇਂ ਮਾਮਲੇ ਅਜੇ ਵੀ ਸਾਹਮਣੇ ਆਉਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਬੇਲਾਰੀ ਅਤੇ ਵਿਜੇਨਗਰ ਜ਼ਿਲਿਆਂ ਵਿਚ ਨਾਈਟ ਕਰਫਿਊ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਜੇ ਸਮਾਜਿਕ/ਰਾਜਨੀਤਕ/ਖੇਡ/ਮਨੋਰੰਜਨ/ਵਿੱਦਿਅਕ/ਸੰਸਕ੍ਰਿਤਕ/ਧਾਰਮਿਕ ਸਮਾਰੋਹ/ਹੋਰ ਸਭਾਵਾਂ ਅਤੇ ਵੱਡੀਆਂ ਸਭਾਵਾਂ ਜ਼ਿਲਿਆਂ ਵਿਚ ਹਰ ਸਮੇਂ ਪਾਬਹੰਦੀਆਂ ਰਹਿਣਗੀਆਂ।

Night curfew to be from 9 pm to 5 am across Karnataka: New COVID-19  guidelines | The News Minute

read more- ਕੇਂਦਰ ਨੇ ਸੂਬਿਆਂ ਨੂੰ ਹੁਣ ਤੱਕ ਦਿੱਤੀਆਂ 52 ਕਰੋੜ ਤੋਂ ਵਧੇਰੇ ਕੋਰੋਨਾ ਵੈਕਸੀਨ

ਕਰਨਾਟਕ ਦੇ ਇਨ੍ਹਾਂ ਦੋ ਜ਼ਿਲਿਆਂ ਵਿਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਐਮਰਜੈਂਸੀ ਐਕਟ 2005 ਦੀ ਧਾਰਾ 51 ਤੋਂ 60 ਦੇ ਪ੍ਰਸੰਗਿਕ ਵਿਵਸਥਾਵਾਂ ਦੇ ਤਹਿਤ ਉੱਤਰਦਾਈ ਹੋਵੇਗਾ। ਆਈ.ਪੀ.ਸੀ. ਦੀ ਧਾਰਾ 188 ਅਤੇ ਹੋਰ ਕਾਨੂੰਨੀ ਵਿਵਸਥਾਵਾਂ ਦੇ ਤਹਿਤ ਕਾਨੂੰਨੀ ਕਾਰਵਾਈ ਹੋਵੇਗੀ। ਕੋਰੋਨਾ ਵਾਇਰਸ ਦਾ ਇਨਫੈਕਸ਼ਨ ਕਰਨਾਟਕ ਦੇ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ, ਰੋਗੀਆਂ ਅਤੇ ਯਾਤਰੀਆਂ ਨੂੰ ਆਵਾਜਾਈ ਦੀ ਇਜਾਜ਼ਤ ਹੋਵੇਗੀ।

Gujarat government relaxes COVID-19 curbs, reduces night curfew hours-  Check guidelines | India News | Zee News

ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸ਼ੁੱਕਰਵਾਰ ਨੂੰ ਰਾਜ ਵਿਚ ਕੋਵਿਡ-19 ਦੀ ਸਥਿਤੀ 'ਤੇ ਚਰਚਾ ਕਰਨ ਲਈ ਸਿਹਤ ਅਤੇ ਸਿੱਖਿਆ ਮਾਹਰਾਂ, ਮੰਤਰੀਆਂ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਕੀਤੀ। ਬੋਮਈ ਨੇ ਕਿਹਾ, ਅਸੀਂ ਮੌਜੂਦਾ ਕੋਵਿਡ ਸਥਿਤੀ 'ਤੇ ਚਰਚਾ ਕੀਤੀ ਹੈ, ਆਉਣ ਵਾਲੇ ਦਿਨਾਂ ਵਿਚ ਇਨਫੈਕਸ਼ਨ ਦਰ ਵਿਚ ਸੰਭਾਵਿਤ ਵਾਧਾ ਜਾ ਘਾਟ ਬਾਰੇ ਅਖਿਲ ਭਾਰਤੀ ਪੱਧਰ 'ਤੇ ਕੁਝ ਨਿਰਦੇਸ਼ ਆਏ ਹਨ, ਜਿਸ ਦੇ ਆਧਾਰ 'ਤੇ ਅਸੀਂ ਕੁਝ ਫੈਸਲੇ ਲਏ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਕੇਰਲ ਅਤੇ ਮਹਾਰਾਸ਼ਟਰ ਦੀ ਸਰਹੱਦ ਨਾਲ ਲੱਗਦੇ ਜ਼ਿਲਿਆਂ ਵਿਚ ਵੀਕੈਂਡ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ ਅਤੇ ਸੂਬੇ ਭਰ ਵਿਚ ਰਾਤ ਦਾ ਕਰਫਿਊ ਰਾਤ 10 ਵਜੇ ਦੀ ਬਜਾਏ ਰਾਤ 9 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਪੁਲਿਸ ਨੂੰ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।

In The Market