LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ UNSC ਚਰਚਾ ਦੀ ਅਗਵਾਈ

unsc modi

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ  (UNSC) ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਮੁੰਦਰੀ ਸੁਰੱਖਿਆ ਸੁਰੱਖਿਆ 'ਤੇ ਇਕ ਖੁੱਲ੍ਹੀ ਚਰਚਾ ਦੀ ਅਗਵਾਈ ਕਰਨਗੇ। ਇਸ ਦਾ ਵਿਸ਼ਾ ਸਮੁੰਦਰੀ ਸੁਰੱਖਿਆ ਨੂੰ ਬੜਾਵਾ ਅੰਤਰ ਰਾਸ਼ਟਰੀ ਸਹਿਯੋਗ ਦੀ ਲੋੜ ਹੈ।

ਦੱਸ ਦੇਈਏ ਬੀਤੇ ਦਿਨੀ (PM Modi) ਪ੍ਰਧਾਨ ਮੰਤਰੀ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਇਸ ਬੈਠਕ 'ਚ ਯੂਐਨਐਸਸੀ (UNSC) ਦੇ ਮੈਂਬਰ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਤੇ ਸਰਕਾਰ ਦੇ ਪ੍ਰਮੁੱਖਾਂ ਤੇ ਸੰਯੁਕਤ ਰਾਸ਼ਟਰ ਪ੍ਰਣਾਲੀ ਤੇ ਪ੍ਰਮੁੱਖ ਖੇਤਰੀ ਸੰਗਠਨਾਂ ਦੇ ਉੱਚ ਪੱਧਰੀ ਮਾਹਿਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਪੀਐਮਓ ਨੇ ਕਿਹਾ, 'ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਖੁੱਲ੍ਹੀ ਚਰਚਾ ਦੀ ਅਗਵਾਈ ਕਰਨ ਵਾਲੇ ਨਰੇਂਦਰ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ।'

read more- ਕਰਨਾਟਕ ਵਿਚ ਫਿਰ ਸਖ਼ਤ ਹੋਈਆਂ ਕੋਰੋਨਾ ਪਾਬੰਦੀਆਂ, ਕਈ ਇਲਾਕਿਆਂ ਵਿਚ ਲੱਗਾ ਨਾਈਟ ਕਰਫਿਊ

ਦੱਸਣਯੋਗ ਹੈ ਕਿ  ਟੋਕਿਓ ਓਲੰਪਿਕ 2020 ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਪਾਨ ਸਰਕਾਰ, ਉੱਥੋਂ ਦੇ ਲੋਕਾਂ ਤੇ ਖਾਸ ਤੌਰ 'ਤੇ ਟੋਕਿਓ ਦਾ ਓਲੰਪਿਕ ਦਾ ਆਯੋਜਨ ਕਰਨ 'ਤੇ ਧੰਨਵਾਦ ਕੀਤਾ।ਮੋਦੀ ਨੇ ਟਵੀਟ ਕਰਦਿਆਂ ਲਿਖਿਆ, 'ਆਯੋਜਨ ਸਫ਼ਲ ਰਿਹਾ, ਜੋ ਇਸ ਸਮੇਂ ਮੁੜ ਤੋਂ ਖੜੇ ਹੋਣ ਦਾ ਵੱਡਾ ਸੰਦੇਸ਼ ਦਿੰਦਾ ਹੈ। ਇਹ ਵੀ ਦਰਸਾਉਂਦਾ ਹੈ ਕਿ ਖੇਡਾਂ ਇਕਜੁੱਟਤਾ ਦਾ ਵੱਡਾ ਸੂਤਰਧਾਰ ਹਨ।'

 

read more- ਕੇਂਦਰ ਨੇ ਸੂਬਿਆਂ ਨੂੰ ਹੁਣ ਤੱਕ ਦਿੱਤੀਆਂ 52 ਕਰੋੜ ਤੋਂ ਵਧੇਰੇ ਕੋਰੋਨਾ ਵੈਕਸੀਨ

In The Market