LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੈਫਟੀਨੈਂਟ ਕਰਨਲ ਬਾਠ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ 

bath

ਅੰਮ੍ਰਿਤਸਰ (ਇੰਟ.)- ਤਿੰਨ ਅਗਸਤ (August) ਨੂੰ ਆਰ.ਐੱਸ.ਡੀ. (RSD) ਝੀਲ ਵਿਚ ਕ੍ਰੈਸ਼ ਹੋਏ ਫੌਜ ਦੇ ਹੈਲੀਕਾਪਟਰ (Helicopter) ਵਿਚ ਜਾਨ ਗਵਾਉਣ ਵਾਲੇ ਲੈਫਟੀਨੈਂਟ ਕਰਨਲ ਅਭੀਤ ਸਿੰਘ ਬਾਠ (Lieutenant Colonel Abhit Singh Bath) ਦੀ ਲਾਸ਼ ਮੰਗਲਵਾਰ ਸਵੇਰੇ 10-30 ਵਜੇ ਅੰਮ੍ਰਿਤਸਰ ਪਹੁੰਚਿਆ (Arrived at Amritsar) ਤਾਂ ਹਰ ਪਾਸੇ ਗਮ ਦਾ ਮਾਹੌਲ ਸੀ। ਕਰਨਲ ਬਾਠ ਦਾ ਪੁੱਤਰ ਅਹਿਰਾਨ ਉਨ੍ਹਾਂ ਦੀ ਟੋਪੀ ਹੱਥ ਵਿਚ ਫੜ੍ਹ ਕੇ ਰੋਂਦਾ ਰਿਹਾ ਤਾਂ ਪਤਨੀ ਸੁਖਪ੍ਰੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਅੱਖਾਂ ਦੇ ਹੰਝੂ ਸੁੱਕ ਚੁੱਕੇ ਸਨ।

Ranjit Sagar Dam Crash Case : Lt Col Abhit Singh Bath's Dead Body Found  After 12 Days | Best Defence Coaching

Read more- ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਵਾਰਤਾ ਕਰ ਕੇ ਸਾਧੇ ਸਰਕਾਰ 'ਤੇ ਨਿਸ਼ਾਨੇ

ਬੁੱਢੀ ਮਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ। ਦੋਸਤ ਨੂੰ ਗੁਆਉਣ ਦੇ ਗਮ ਵਿਚ ਸਾਥੀ ਜਵਾਨ ਵੀ ਫੁੱਟ-ਫੁੱਟ ਕੇ ਰੋ ਪਏ। ਲੈਫਟੀਨੈਂਟ ਕਰਨਲ ਅਭੀਤ ਸਿੰਘ ਬਾਠ ਦਾ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨੇੜੇ ਸਥਿਤ ਸ਼ਮਸ਼ਾਨਘਾਟ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪਾਰਥਿਵ ਸਰੀਰ ਨੂੰ 13 ਸਾਲਾ ਪੁੱਤਰ ਅਹਿਰਾਨ ਨੇ ਮੁੱਖ ਅਗਨੀ ਦਿੱਤੀ। ਸਵੇਰੇ ਸਭ ਤੋਂ ਪਹਿਲਾਂ ਪੈਂਥਰ ਗ੍ਰਾਉਂਡ ਅਤੇ ਫਿਰ ਉਥੋਂ ਲਾਸ਼ ਨੂੰ ਉਨ੍ਹਾਂ ਦੀ ਰਿਹਾਇਸ਼ ਨੇੜੇ ਆਦਰਸ਼ ਨਗਰ ਲਿਆਂਦਾ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਘਰ ਵਿਚ ਅਰਦਾਸ ਕੀਤੀ ਗਈ। ਰਾਸ਼ਟਰੀ ਝੰਡੇ ਦੇ ਨਾਲ ਉਨ੍ਹਾਂ ਦਾ ਪਾਰਥਿਵ ਸਰੀਰ ਆਰਮੀ ਦੇ ਟਰੱਕ ਵਿਚ ਜਵਾਨਾਂ ਨੇ ਸ਼ਮਸ਼ਾਨਘਾਟ ਤੱਕ ਪਹੁੰਚਿਆ। ਅੰਤਿਮ ਯਾਤਰਾ ਵਿਚ ਆਰਮੀ ਦੀਆਂ 20 ਦੇ  ਕਰੀਬ ਗੱਡੀਆਂ ਦਾ ਕਾਫਲਾ ਨਾਲ ਚੱਲਦਾ ਰਿਹਾ।

Lieutenant Colonel Abhit Singh Bath Funeral in Amritsar, Was died in Indian  Army Helicopter HAL Rudra Crash Incident | अमृतसर में राजकीय सम्मान के साथ  दी गई अंतिम विदाई, रणजीत सागर डैम

Read more- ਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 35,178 ਨਵੇਂ ਕੋਰੋਨਾ ਮਾਮਲੇ, 440 ਲੋਕਾਂ ਦੀ ਗਈ ਜਾਨ

ਦੱਸਣਯੋਗ ਹੈ ਕਿ ਬੀਤੀ 3 ਅਗਸਤ ਨੂੰ ਫੌਜ ਦਾ ਧਰੁਵ ਏ.ਐੱਲ.ਐੱਚ. ਮਾਰਕ-4 ਹੈਲੀਕਾਪਟਰ ਸਵੇਰੇ 10-50 ਵਜੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਰਣਜੀਤ ਸਾਗਰ ਡੈਮ ਵਿਚ ਜਾ ਡਿੱਗਿਆ ਸੀ। ਇਸ ਹੈਲੀਕਾਪਟਰ ਨੇ ਪਠਾਨਕੋਟ ਦੇ ਮਾਮੂਨ ਤੋਂ ਉਡਾਣ ਭਰੀ ਸੀ। ਇਸ ਵਿਚ ਲੈਫਟੀਨੈਂਟ ਕਰਨਲ ਏ.ਐੱਸ. ਬਾਠ ਅਤੇ ਉਨ੍ਹਾਂ ਦੇ ਸਹਿਯੋਗੀ ਨੂੰ ਪਾਇਲਟ ਜਯੰਤ ਜੋਸ਼ੀ ਸਵਾਰ ਸਨ। ਤਕਰੀਬਨ 13 ਦਿਨ ਬਾਅਦ ਯਾਨੀ 15 ਅਗਸਤ ਦੇਰ ਸ਼ਾਮ ਨੂੰ ਤਲਾਸ਼ੀ ਮੁਹਿੰਮ ਦੌਰਾਨ ਟੀਮ ਨੇ ਝੀਲ ਵਿਚ ਦਲਦਲ ਵਿਚ ਫਸੇ ਲੈਫਟੀਨੈਂਟ ਕਰਨਲ ਏ.ਐੱਸ. ਬਾਠ ਦੀ ਲਾਸ਼ ਨੂੰ ਬਰਾਮਦ ਕਰ ਲਿਆ ਸੀ। ਪਰ ਜੋਸ਼ੀ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।ਭਾਰਤੀ ਨੇਵੀ ਦੀ ਸਬਮਰੀਨ ਰੈਸਕਿਊ ਯੂਨਿਟ ਦੁਰਘਟਨਾ ਵਾਲੀ ਥਾਂ ਤੋਂ ਹੈਲੀਕਾਪਟਰ ਅਤੇ ਪਾਇਲਟ ਦੀ ਭਾਲ ਵਿਚ ਜੁੱਟੀ ਹੋਈ ਹੈ।

In The Market