LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 35,178 ਨਵੇਂ ਕੋਰੋਨਾ ਮਾਮਲੇ, 440 ਲੋਕਾਂ ਦੀ ਗਈ ਜਾਨ

18coronavirus

ਨਵੀਂ ਦਿੱਲੀ (ਇੰਟ.)- ਸਿਹਤ ਮੰਤਰਾਲਾ (Ministry of Health) ਮੁਤਾਬਕ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ (Corona Virus) ਦੇ 35,178 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਇਸ ਬੀਮਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 37,169 ਦਰਜ ਕੀਤੀ ਗਈ ਹੈ। ਉਥੇ ਹੀ ਰਿਪੋਰਟ ਦੀ ਮੰਨੀਏ ਤਾਂ ਪਿਛਲੇ 24 ਘੰਟਿਆਂ ਵਿਚ 440 ਲੋਕਾਂ ਦੀ ਮੌਤ ਹੋਈ ਹੈ।

Read more- ਚੰਡੀਗੜ੍ਹ ਵਿਚ ਹਟਾਇਆ ਗਿਆ ਰਾਤ ਦਾ ਕਰਫਿਊ, ਹੁਣ 12 ਵਜੇ ਤੱਕ ਖੁੱਲ੍ਹ ਸਕਣਗੇ ਹੋਟਲ-ਰੈਸਟੋਰੈਂਟ

ਉਥੇ ਹੀ ਫ੍ਰੈਸ਼ ਮਾਮਲਿਆਂ ਦੇ ਨਾਲ ਹੀ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਕਾਰਣ ਲੋਕਾਂ ਦੇ ਕੁਲ ਮਾਮਲਿਆਂ ਦੀ ਗਿਣਤੀ 3,22,85,857 ਹੋ ਗਈ ਹੈ। ਉਥੇ ਹੀ ਐਕਟਿਵ ਮਾਮਲਿਆਂ ਦੀ ਗਿਣਤੀ 3,67,415 ਦਰਜ ਕੀਤੀ ਗਈ। ਇਸ ਬੀਮਾਰੀ ਨਾਲ ਇਲਾਜ ਤੋਂ ਬਾਅਦ ਠੀਕ ਹੋਏ ਲੋਕਾਂ ਯਾਨੀ ਰਿਕਵਰ ਮਾਮਲਿਆਂ ਦੀ ਗਿਣਤੀ 3,14, 85,923 ਅਤੇ ਮੌਤਾਂ ਦੀ ਕੁਲ ਗਿਣਤੀ 4,32,519 ਦਰਜ ਕੀਤੀ ਗਈ।

Read more- ਇਕ ਮਹੀਨੇ ਬਾਅਦ ਸਸਤਾ ਹੋਇਆ ਡੀਜ਼ਲ, ਜਾਣੋ ਕੀ ਹੈ ਪੈਟਰੋਲ-ਡੀਜ਼ਲ ਦੀ ਕੀਮਤ

ਬੀਤੇ ਕਲ੍ਹ ਮੁਲਕ ਵਿਚ ਕੋਰੋਨਾ ਦੇ 25,166 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ ਕਰੀਬ 22 ਲੱਖ 50 ਹਜ਼ਾਰ 679 ਹੋ ਗਿਆ। ਇਸ ਦੌਰਾਨ 36 ਹਜ਼ਾਰ 830 ਮਰੀਜ਼ਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 3 ਕਰੋੜ 14 ਲੱਖ 48 ਹਜ਼ਾਰ 754 ਹੋ ਗਈ ਹੈ।

In The Market