LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ ਵਿਚੋਂ ਖਾਲੀ ਪਲਾਟ ਵਿਚੋਂ ਮਿਲਿਆ ਹੈਂਡ ਗ੍ਰਨੇਡ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ

ast granade

ਅੰਮ੍ਰਿਤਸਰ (ਇੰਟ.)- ਪੰਜਾਬ (Punjab) ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਦੇ ਰਣਜੀਤ ਐਵਨਿਊ (Ranjit Avenue) ਵਿਖੇ ਹੋ ਰਹੇ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਹੀ ਰਣਜੀਤ ਐਵਨਿਊ (Ranjit Avenue) 'ਚ ਖਾਲੀ ਪਲਾਟ (Empty Plot) ਦੇ ਸਾਹਮਣੇ ਇਕ ਹੈਂਡ ਗਰਨੇਡ (Hand Granade) ਮਿਲਿਆ ਹੈ। ਜਿਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਹੈ।

Read more- ਹਿਮਾਚਲ ਵਿਚ ਬਿਨਾਂ RT-PCR ਰਿਪੋਰਟ ਤੇ ਵੈਕਸੀਨੇਸ਼ਨ ਸਰਟੀਫਿਕੇਟ ਨਹੀਂ ਮਿਲੇਗੀ ਐਂਟਰੀ

ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਹੈਂਡ ਗਰਨੇਡ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ 'ਤੇ ਬੰਬ ਡਿਫਿਊਜ਼ ਕਰਨ ਵਾਲੇ ਦਸਤੇ ਨੂੰ ਬੁਲਾ ਲਿਆ ਗਿਆ ਹੈ ਅਤੇ ਉਨ੍ਹਾਂ ਵਲੋਂ ਹੈਂਡ ਗ੍ਰਨੇਡ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਇਹ ਕਿਸੇ ਸ਼ਰਾਰਤੀ ਅਨਸਰ ਦੀ ਹਰਕਤ ਹੈ ਜਾਂ ਫਿਰ ਕਿਸੇ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਲਈ ਇਸ ਨੂੰ ਇਥੇ ਰੱਖਿਆ ਗਿਆ ਹੈ। ਫਿਲਹਾਲ ਪੁਲਿਸ ਵਲੋਂ 15 ਅਗਸਤ ਨੂੰ ਲੈ ਕੇ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।

Read more- ਕਰੂਡ ਆਇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਦੇ ਬਾਵਜੂਦ ਨਹੀਂ ਘਟੀਆਂ ਤੇਲ ਕੀਮਤਾਂ

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਪੰਜਾਬ ਵਿਚ ਸਰਹੱਦੀ ਇਲਾਕਿਆਂ ਤੋਂ ਮਿਲੀ ਵਿਸਫੋਟਕ ਸਮੱਗਰੀ ਅਤੇ ਡਰੋਨ ਦਿਸਣ, ਟਿਫਨ ਬੰਬ ਮਿਲਣ ਤੋਂ ਬਾਅਦ ਅਲਰਟ ਐਲਾਨ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਲੰਘੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਬਾਬਤ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਚਿੰਤਾ ਜਤਾਈ ਗਈ ਸੀ ਅਤੇ ਪੰਜਾਬ ਵਿਚ 25 ਕੰਪਨੀਆਂ ਤਾਇਨਾਤ ਕਰਨ ਲਈ ਕਿਹਾ ਗਿਆ ਸੀ।

In The Market