LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ ਵਿਚ ਬਿਨਾਂ RT-PCR ਰਿਪੋਰਟ ਤੇ ਵੈਕਸੀਨੇਸ਼ਨ ਸਰਟੀਫਿਕੇਟ ਨਹੀਂ ਮਿਲੇਗੀ ਐਂਟਰੀ

corona rtpcr

ਸ਼ਿਮਲਾ (ਇੰਟ.)- ਹਿਮਾਚਲ ਪ੍ਰਦੇਸ਼ ਵਿਚ ਬੀਤੇ ਕੁਝ ਸਮੇਂ ਤੋਂ ਨਵੇਂ ਕੋਰੋਨਾ ਵਾਇਰਸ ਮਰੀਜ਼ਾਂ ਦੇ ਮਾਮਲੇ ਵਿਚ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਜਿਸ ਨੂੰ ਦੇਖ ਕੇ ਹਿਮਾਚਲ ਸਰਕਾਰ ਨੇ ਸ਼ੁੱਕਰਵਾਰ ਤੋਂ ਸੈਲਾਨੀਆਂ ਲਈ ਜਾਂ ਤਾਂ ਇਕ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਕੋਰੋਨਾ ਵੈਕਸੀਨੇਸ਼ਨ ਦਾ ਸਬੂਤ ਲੈ ਕੇ ਆਉਣਾ ਲਾਜ਼ਮੀ ਕਰ ਦਿੱਤਾ ਹੈ। ਉਥੇ ਹੀ ਲੋਕਾਂ ਦੇ ਪ੍ਰਦੇਸ਼ ਵਿਚ ਨੈਗੇਟਿਵ ਆਰ.ਟੀ-ਪੀ.ਸੀ.ਆਰ. ਰਿਪੋਰਟ ਆਪਣੇ ਨਾਲ-ਨਾਲ ਰੱਖਣੀ ਹੋਵੇਗੀ। ਜੋ ਕਿ 72 ਘੰਟੇ ਤੋਂ ਜ਼ਿਆਦਾ ਪੁਰਾਣੀ ਨੀਹਂ ਹੋਣੀ ਚਾਹੀਦੀ। ਇਸ ਹਫਤੇ ਦੀ ਸ਼ੁਰੂਆਤ ਵਿਚ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ ਰੈਡਿਪ ਐਂਟੀਜਨ ਟੈਸਟ (Rapid Antigen test) ਰਿਪੋਰਟ 24 ਘੰਟੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ।

Negative RT-PCR Tests Blamed On Faulty Sample Collection, Wrong Timing

Read more- ਕਰੂਡ ਆਇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਦੇ ਬਾਵਜੂਦ ਨਹੀਂ ਘਟੀਆਂ ਤੇਲ ਕੀਮਤਾਂ

ਦਰਅਸਲ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਰਾਮ ਸੁਭਗ ਸਿੰਘ ਨੇ ਮੰਗਲਵਾਰ ਨੂੰ ਸਰਕਾਰੀ ਹੁਕਮ ਜਾਰੀ ਕਰ ਕੇ ਦੱਸਿਆ ਕਿ ਜੋ ਸੈਲਾਨੀ ਸੂਬਿਆਂ ਵਿਚ ਘੁੰਮਣਾ ਚਾਹੁੰਦੇ ਹਨ। ਉਨ੍ਹਾਂ ਨੂੰ ਸੂਬੇ ਅਤੇ ਜ਼ਿਲੇ ਦੀ ਸਰਹੱਦ 'ਤੇ ਪੂਰਨ ਵੈਕਸੀਨੇਸ਼ਨ ਪ੍ਰਮਾਣ ਪੱਤਰ (ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦਾ) ਜਾਂ ਜ਼ਿਆਦਾਤਰ 72 ਘੰਟੇ ਅਂਦਰ ਆਰ.ਟੀ.ਪੀ.ਸੀ.ਆਰ. ਜਾਂਚ ਵਿਚ ਇਨਫੈਕਸ਼ਨ ਮੁਕਤ ਹੋਣ ਦਾ ਪ੍ਰਮਾਣ ਪੱਤਰ ਦਿਖਾਉਣ 'ਤੇ ਹੀ ਐਂਟਰੀ ਦਿੱਤੀ ਜਾਵੇਗੀ। ਇਸ ਮੀਟਿੰਗ ਤੋਂ ਬਾਅਦ ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਹੈਅਤੇ ਇਹ ਦੇਖਿਆ ਗਿਆ ਹੈ ਕਿ ਸੂਬੇ ਵਿਚ ਐਕਟਿਵ ਕੋਵਿਡ-19 ਮਾਮਲਿਆਂ ਦੀ ਗਿਣਤੀ ਅਤੇ ਪਾਜ਼ੇਟਿਵ ਰੇਟ ਅਜੇ ਵੀ ਵੱਧ ਰਹੀ ਹੈ। ਸਿੰਘ ਨੇ ਸਥਿਤੀ ਨੂੰ ਕਾਫੀ ਅਨਿਸ਼ਚਿਤ ਦੱਸਿਆ।

rapid antigen test price: Rapid antigen tests are cheaper & give quick  results but RT-PCR tests are more reliable, say scientists - The Economic  Times

Read more-ਫਿਟ ਇੰਡੀਆ ਫ੍ਰੀਡਮ ਰਨ 2.0 ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦਿਖਾਈ ਹਰੀ ਝੰਡੀ 
ਹਿਮਾਚਲ ਪ੍ਰਦੇਸ਼ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਵਿਚ ਇਕ ਕੈਬਨਿਟ ਮੀਟਿੰਗ ਤੋਂ ਬਾਅਦ ਸੂਬੇ ਵਿਚ ਦਾਖਲਾ ਲੈਣ ਵਾਲੇ ਯਾਤਰੀਆਂ ਲਈ ਦੋਵੇਂ ਵੈਕਸੀਨੇਸ਼ਨ ਜਾਂ ਇਕ ਨੈਗੇਟਿਵ ਕੋਵਿਡ-19 ਰਿਪੋਰਟ ਲਾਜ਼ਮੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੈਲਾਨੀਆਂ ਨੂੰ ਇਕ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਰਿਪੋਰਟ 72 ਘੰਟੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣ ਜਾਂ ਦੋਵੇਂ ਵੈਕਸੀਨੇਸ਼ਨ ਡੋਜ਼ ਦਾ ਸਬੂਤ ਸਿਰਫ 9 ਤੋਂ 17 ਅਗਸਤ ਤੱਕ ਸ਼ਰਵਣ ਅਸ਼ਟਮੀ ਨਵਰਾਤਿਆਂ ਧਾਰਮਿਕ ਆਯੋਜਨ ਦੌਰਾਨ ਸੂਬੇ ਦੇ ਮੰਦਰਾਂ ਵਿਚ ਜਾਣ ਲਈ ਕਿਹਾ ਗਿਆ ਸੀ।

In The Market