ਨਵੀਂ ਦਿੱਲੀ (ਇੰਟ.)- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ (Union Sports Minister Anurag Thakur) ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ (Minister of State for Sports Nisith Pramanik) ਨੇ ਅੱਜ ਫਿਟ ਇੰਡੀਆ ਫ੍ਰੀਡਮ ਰਨ 2.0 (Fit India Freedom Run 2.0) ਦੀ ਸ਼ੁਰੂਆਤ ਕੀਤੀ। ਠਾਕੁਰ ਵੀਡੀਓ ਕਾਨਫਰੰਸਿੰਗ (Video conferencing) ਰਾਹੀਂ ਇਸ ਦੇ ਉਦਘਾਟਨ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਤੋਂ ਨੌਜਵਾਨ ਇਕ ਹੀ ਸੰਕਲਪ ਲੈ ਕੇ ਜੁੜੇ ਹਨ ਕਿ ਫਿਟ ਰਹਿਣਾ ਹੈ ਅਤੇ ਫਿਟ ਰੱਖਣਾ ਹੈ। ਤਨ, ਮਨ ਨੂੰ ਸਿਹਤਮੰਦ ਰੱਖ ਕੇ ਹੀ ਅਸੀਂ ਮਜ਼ਬੂਤ ਦੇਸ਼ ਦਾ ਨਿਰਮਾਣ ਕਰ ਸਕਦੇ ਹਾਂ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਜਦੋਂ 100ਵੀਂ ਵਰ੍ਹੇਗੰਢ ਵੱਲ ਚਲਾਂਗੇ ਤਾਂ ਅਸੀਂ ਸਭ 'ਤੇ ਨਿਰਭਰ ਹਾਂ ਕਿ 25 ਸਾਲਾਂ ਵਿਚ ਦੇਸ਼ ਨੂੰ ਕਿਸ ਦਿਸ਼ਾ ਵਿਚ ਲੈ ਕੇ ਜਾਣਾ ਹੈ।
Read more- ਇੰਗਲੈਂਡ ਵਿਚ ਬੰਦੂਕਧਾਰੀ ਨੇ ਭੀੜ 'ਤੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, ਹਮਲਾਵਰ ਸਣੇ 6 ਲੋਕਾਂ ਦੀ ਮੌਤ
ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੋਨੇ-ਕੋਨੇ ਵਿਚ ਲਗਭਗ 750 ਜ਼ਿਲਿਆਂ ਵਿਚ ਹਰ ਜ਼ਿਲੇ ਦੇ 75 ਪਿੰਡਾਂ ਵਿਚ ਜਾਣ ਦਾ ਪ੍ਰੋਗਰਾਮ ਹੋਵੇਗਾ। ਇਨ੍ਹਾਂ 75 ਪਿੰਡਾਂ ਵਿਚ ਵੀ 75-75 ਨੌਜਵਾਨ ਇਕ ਦਿਨ ਵਿਚ ਭੱਜਣਗੇ ਅਤੇ ਅੱਗੇ ਵੱਖ-ਵੱਖ ਪਰਿਵਾਰਾਂ ਤੱਕ ਜਾਣ ਦਾ ਕੰਮ ਵੀ ਕਰਣਗੇ। ਠਾਕੁਰ ਨੇ ਕਿਹਾ ਕਿ ਇਕ ਕੜੀ ਬਣੇਗੀ, ਅਸੀਂ ਇਸ ਕੜੀ ਨੂੰ ਹੋਰ ਵੱਡਾ ਕਰਨਾ ਹੈ ਤਾਂ ਜੋ 75ਵੀਂ ਵਰ੍ਹੇਗੰਢ 'ਤੇ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਹਰ ਪਰਿਵਾਰ ਤੋਂ ਲੋਕ ਫਿਟਨੈੱਸ ਦੀ ਡੋਜ਼ ਅੱਧਾ ਘੰਟਾ ਰੋਜ਼ ਨਾਲ ਜੁੜਣ। ਗਰੁੱਪ, ਸਥਾਨ, ਸਮਾਂ ਤੁਸੀਂ ਚੁਣੋ ਪਰ ਫਿਟ ਇੰਡੀਆ ਫ੍ਰੀਡਮ ਰਨ ਵਿਚ ਜ਼ਰੂਰ ਜੁੜੋ। ਦੇਸ਼ ਅਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖੋ।
ਉਦਘਾਟਨ ਸਮਾਰੋਹ ਦੌਰਾਨ ਕਈ ਤਰ੍ਹਾਂ ਦੇ ਸੰਸਕ੍ਰਿਤਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਦੱਸ ਦਈਏ ਕਿ ਇਸ ਵਾਰ ਫਿਟ ਇੰਡੀਆ ਫ੍ਰੀਡਮ ਰਨ 2.0 ਦਾ ਆਯੋਜਨ 13 ਅਗਸਤ ਤੋਂ 2 ਅਕਤੂਬਰ ਵਿਚਾਲੇ ਹੋਵੇਗਾ। ਵੀਡੀਓ ਕਾਨਫਰੰਸਿੰਗ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਤੋਂ ਫਿਟ ਇੰਡੀਆ ਫ੍ਰੀਡਮ ਰਨ 2.0 ਨੂੰ ਝੰਡਾ ਦਿਖਾ ਕੇ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਵੀ ਮੌਜੂਦ ਰਹੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर