LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰੂਡ ਆਇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਦੇ ਬਾਵਜੂਦ ਨਹੀਂ ਘਟੀਆਂ ਤੇਲ ਕੀਮਤਾਂ

crude oil price

ਨਵੀਂ ਦਿੱਲੀ (ਇੰਟ.)- ਪੈਟਰੋਲ (petrol) ਅਤੇ ਡੀਜ਼ਲ (Diesel) ਦੀਆਂ ਕੀਮਤਾਂ (Price) ਵਿੱਚ ਪਿਛਲੇ 24 ਦਿਨਾਂ ਤੋਂ ਕੋਈ ਕਟੌਤੀ ਨਹੀਂ ਕੀਤੀ ਗਈ ਹੈ।ਇਸ ਸੰਬੰਧ ਵਿੱਚ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਮਿਲੀ ਹੈ।ਹਾਲਾਂਕਿ ਇਸ ਸਮੇਂ ਦੌਰਾਨ ਪੈਟਰੋਲ ਅਤੇ ਡੀਜ਼ਲ ਮਹਿੰਗੇ (Petrol and diesel expensive) ਨਹੀਂ ਹੋਏ ਹਨ। ਪਿਛਲੇ 24 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਸਥਿਰ ਹੀ ਹਨ। ਅੱਜ ਲਗਾਤਾਰ 25ਵੇਂ ਦਿਨ ਤੇਲ ਕੰਪਨੀਆਂ (Oil companies) ਨੇ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਜਦਕਿ, ਅੰਤਰਰਾਸ਼ਟਰੀ ਬਾਜ਼ਾਰ (International markets) ਵਿੱਚ ਕਰੂਡ ਆਈਲ (Crude Oil) ਦੀ ਕੀਮਤ ਵਿੱਚ ਨਰਮੀ ਵੇਖਣ ਨੂੰ ਮਿਲੀ ਹੈ। ਇਸ ਦੇ ਬਾਵਜੂਦ, ਬਹੁਤ ਸਾਰੇ ਰਾਜਾਂ ਤੇ ਦੇਸ਼ ਦੇ ਲਗਭਗ ਸਾਰੇ ਵੱਡੇ ਮਹਾਂਨਗਰਾਂ ਵਿੱਚ ਪੈਟਰੋਲ 100 ਤੋਂ ਪਾਰ ਹੈ ਅਤੇ ਹੇਠਾਂ ਆਉਣ ਦਾ ਨਾਂ ਵੀ ਨਹੀਂ ਲੈ ਰਿਹਾ ਹੈ।

Crude Oil Prices Jump On Rising Middle East Tension; WTI Reclaims  $70/bbl-mark

Read more-ਫਿਟ ਇੰਡੀਆ ਫ੍ਰੀਡਮ ਰਨ 2.0 ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦਿਖਾਈ ਹਰੀ ਝੰਡੀ 

ਦੇਸ਼ ਦਾ ਸਭ ਤੋਂ ਮਹਿੰਗਾ ਪੈਟਰੋਲ ਰਾਜਸਥਾਨ ਵਿੱਚ ਤੇ ਸਭ ਤੋਂ ਸਸਤਾ ਪੋਰਟ ਬਲੇਅਰ ਵਿੱਚ ਹੈ। ਦਿੱਲੀ ਦੇ ਇੰਡੀਅਨ ਆਇਲ ਦੇ ਪੰਪ 'ਤੇ ਪੈਟਰੋਲ 101.84 ਰੁਪਏ ਪ੍ਰਤੀ ਲਿਟਰ ਹੈ ਜਦੋਂ ਕਿ ਡੀਜ਼ਲ 89.87 ਰੁਪਏ ਪ੍ਰਤੀ ਲਿਟਰ ਹੈ। ਜਦੋਂਕਿ ਪੋਰਟ ਬਲੇਅਰ ਵਿੱਚ ਪੈਟਰੋਲ ਦੀ ਕੀਮਤ 85.28 ਰੁਪਏ ਤੇ ਡੀਜ਼ਲ ਦੀ ਕੀਮਤ 83.79 ਰੁਪਏ ਪ੍ਰਤੀ ਲਿਟਰ ਹੈ। ਘਰੇਲੂ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦਾ ਇੱਕ ਹੋਰ ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਲਗਾਇਆ ਗਿਆ ਟੈਕਸ ਵੀ ਹੈ। ਪਿਛਲੇ ਡੇਢ ਸਾਲਾਂ ਦੌਰਾਨ ਇਸ ਵਿੱਚ ਵੱਡਾ ਵਾਧਾ ਹੋਇਆ ਹੈ। ਸਰਕਾਰਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਲਗਾਏ ਗਏ ਟੈਕਸ ਨੂੰ ਘਟਾਉਣ ਦੇ ਮੂਡ ਵਿੱਚ ਨਹੀਂ ਹਨ।

 

In The Market