LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰਦਾਸਪੁਰ 'ਚ ਕਿਸਾਨ ਜਥੇਬੰਦੀਆਂ ਨੇ ਆਜ਼ਾਦੀ ਦਿਹਾੜੇ ਮੌਕੇ ਕੱਢਿਆ ਟ੍ਰੈਕਟਰ ਮਾਰਚ

gurdaspur 2

ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦਆਂ ਵਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਜ਼ਿਲਾ ਗੁਰਦਾਸਪੂਰ ਦੇ ਪਿੰਡ ਛੀਨਾ ਤੋਂ ਟ੍ਰੈਕਟਰ ਮਾਰਚ ਕੱਢਿਆ ਗਿਆ। ਇਹ ਮਾਰਚ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਬਟਾਲਾ ਹੁੰਦੇ ਹੋਏ ਵੱਖ-ਵੱਖ ਪਿੰਡਾਂ ਵਿਚੋਂ ਲੰਘਿਆ। 

ਪੜੋ ਹੋਰ ਖਬਰਾਂ: 15 ਅਗਸਤ ਮੌਕੇ ਪੰਜਾਬ ਮੁੱਖ ਮੰਤਰੀ ਸਣੇ ਇਨ੍ਹਾਂ ਮੰਤਰੀਆਂ ਨੇ ਲਹਿਰਾਇਆ ਤਿਰੰਗਾ ਝੰਡਾ

ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਮਾਰਚ ਇਸ ਲਈ ਕੱਢ ਰਹੇ ਹਾਂ ਕਿਉਂਕਿ ਸਾਡੇ ਲਈ ਆਜ਼ਾਦੀ ਨਹੀਂ ਹੈ। ਬਿਨਾਂ ਮਤਲਬ ਤੋਂ ਇਹ ਕਾਲੇ ਖੇਤੀ ਕਾਨੂੰਨ ਸਾਡੇ ਉਤੇ ਧੋਪੇ ਜਾ ਰਹੇ ਹਨ, ਅਸੀਂ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਅਤੇ ਇਸ ਲਈ ਅਸੀਂ 15 ਅਗਸਤ ਦੇ ਮੌਕਾ ਆਜ਼ਾਦੀ ਦਿਵਸ ਨੂੰ ਅਧੂਰੀ ਆਜ਼ਾਦੀ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਟਰੈਕਟਰ ਮਾਰਚ ਕੱਢ ਰਹੇ ਹਾਂ।

ਪੜੋ ਹੋਰ ਖਬਰਾਂ: ਮੁੱਖ ਮੰਤਰੀ ਪੰਜਾਬ ਨੇ ਆਜ਼ਾਦੀ ਦਿਹਾੜੇ ਮੌਕੇ ਗਿਣਾਈਆਂ ਕਾਂਗਰਸ ਸਰਕਾਰ ਦੀਆਂ ਉਪਲਬਧੀਆਂ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਝਾ ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਤਦ ਤਕ ਹਰ ਤਿਓਹਾਰ ਨੂੰ ਕਾਲੇ ਤਿਓਹਾਰ ਦੇ ਰੂਪ ਵਿਚ ਮਨਾਵਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਤਦ ਤੱਕ ਆਜ਼ਾਦੀ ਨਹੀਂ ਮਨਾਵਾਂਗੇ, ਜਿੰਨੀ ਦੇਰ ਤਕ ਇਹ ਕਾਨੂੰਨ ਰੱਦ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਗੋਰੇ ਅੰਗਰੇਜ਼ਾਂ ਕੋਲੋ ਦੇਸ਼ ਆਜ਼ਾਦ ਕਰਵਾਇਆ ਸੀ ਅਤੇ ਹੁਣ ਸਿਆਸੀ ਕੁਰਸੀਆਂ ਉੱਤੇ ਬੈਠੇ ਕਾਲੇ ਅੰਗਰੇਜ਼ਾਂ ਕੋਲੋ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੋੜ ਹੈ।

ਪੜੋ ਹੋਰ ਖਬਰਾਂ: ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਸਦਮਾ, ਪਿਤਾ ਕਰਮ ਸਿੰਘ ਦਾ ਹੋਇਆ ਦੇਹਾਂਤ

In The Market