LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਣਾ ਕੰਦੋਵਾਲਿਆ ਕਤਲ ਮਾਮਲਾ: ​ਇਕ ਮੁਲਜ਼ਮ ਗ੍ਰਿਫ਼ਤਾਰ, ਬਾਕੀਆਂ ਦੀ ਹੋਈ ਸ਼ਨਾਖ਼ਤ

gsndter

ਅੰਮ੍ਰਿਤਸਰ: ਰਾਣਾ ਕੰਦੋਵਾਲੀਆਂ (Rana kandowalia) ਕਤਲ ਮਾਮਲੇ ਵਿਚ ਹੁਣ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਇਕ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ  ਇਹ ਗ੍ਰਿਫ਼ਤਾਰੀ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ਾਂ ਹੇਠ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤਾ ਮੁਲਜ਼ਮ ਨਨਿਤ ਸ਼ਰਮਾ ਉਰਫ ਸੌਰਵ ਹੈ। ਸੌਰਵ ਨੇ ਹੀ ਉਸ ਰਾਤ ਰਾਣਾ ਕੰਦੋਵਾਲਿਆ ਤੇ ਗੋਲੀ ਚਲਾਉਣ ਵਾਲੇ ਸ਼ੂਟਰ ਹੈਪੀ ਸ਼ਾਹ ਦਾ ਇਲਾਜ ਕਰਵਾਇਆ ਸੀ।

read more- ਵੱਡੀ ਖਬਰ: ਕੇਂਦਰੀ ਮੁਲਾਜ਼ਮਾਂ ਦੇ ਬਕਾਇਆ DA ਬਾਰੇ ਸਰਕਾਰ ਨੇ ਲਿਆ ਇਹ ਫੈਸਲਾ

ਜਾਣੋ ਕੀ ਸੀ ਪੂਰਾ ਮਾਮਲਾ 
ਰਾਣਾ ਕੰਦੋਵਾਲਿਆ (Rana kandowalia) ਸ਼ੂਟ ਆਊਟ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਨੂੰ ਵੀ ਗੋਲ਼ੀ ਲੱਗੀ ਸੀ। ਜ਼ਖ਼ਮੀ ਸ਼ੂਟਰ ਦਾ ਬਟਾਲਾ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ 'ਚ ਉਸੇ ਰਾਤ ਇਲਾਜ ਕਰਵਾਇਆ ਗਿਆ। ਅੰਮ੍ਰਿਤਸਰ 'ਚ ਇਹ ਸ਼ੂਟਆਊਟ 3 ਅਗਸਤ ਨੂੰ ਰਾਤ ਕਰੀਬ ਸਾਢੇ ਵਜੇ ਹੋਇਆ।ਕੇ.ਡੀ. ਹਸਪਤਾਲ ਦੇ ਅੰਦਰ ਰਾਣਾ ਕੰਦੋਵਾਲਿਆ ਨੂੰ ਗੈਂਗਸਟਰ ਜੱਗੂ ਦੇ ਸ਼ੂਟਰਾਂ ਨੇ ਗੋਲ਼ੀ ਮਾਰੀ ਸੀ। ਕੰਦੋਵਾਲਿਆ ਦੇ ਇਕ ਸਾਥੀ ਨੇ ਬਚਾਅ 'ਚ ਸ਼ੂਟਰਾਂ 'ਤੇ ਆਪਣੇ ਲਾਇਸੰਸੀ ਹਥਿਆਰ ਨਾਲ ਜਵਾਬੀ ਫਾਇਰ ਕੀਤਾ। 

read more- ਓਲਾ ਈ-ਸਕੂਟਰ ਵਿਚ ਹਨ ਕਮਾਲ ਦੇ ਫੀਚਰਸ, ਸੀ.ਈ.ਓ. ਨੇ ਟਵੀਟ ਕੀਤੀ ਵੀਡੀਓ

ਜੱਗੂ ਗੈਂਗ ਦੇ ਸ਼ੂਟਰ ਹੈਪੀ ਸ਼ਾਹ ਨੂੰ ਇਕ ਗੋਲੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਸ਼ੂਟਰਾਂ ਨੇ ਆਪਣੇ ਬਾਕੀ ਸਾਥੀਆਂ ਨੂੰ ਖਬਰ ਕਰ ਦਿੱਤੀ। ਗੱਡੀਆਂ ਬਦਲ ਕੇ ਉਸੇ ਰਾਤ 10 ਵਜੇ ਸ਼ੂਟਰ ਹੈਪੀ ਸ਼ਾਹ ਨੂੰ ਲੈਕੇ ਬਟਾਲਾ ਦੇ ਜੌਹਲ ਹਸਪਤਾਲ ਪਹੁੰਚੇ। ਹਸਪਤਾਲ 'ਚ ਹੈਪੀ ਦੇ ਮਲ੍ਹਮ ਪੱਟੀ ਕਰਵਾਈ ਗਈ। ਹਸਪਤਾਲ ਦੇ ਜਿਸ ਕਮਰੇ 'ਚ ਇਲਾਜ ਹੋਇਆ ਉੱਥੇ CCTV 'ਚ ਜ਼ਖ਼ਮੀ ਸ਼ੂਟਰ ਹੈਪੀ ਸ਼ਾਹ ਕੈਦ ਹੋਇਆ।

ਅੰਮ੍ਰਿਤਸਰ ਪੁਲਿਸ ਨੇ ਸ਼ੂਟਰਾਂ ਦੀ ਮਦਦ ਕਰਨ ਦੇ ਇਲਜ਼ਾਮ 'ਚ ਨਨਿਤ ਸ਼ਰਮਾ ਉਰਫ ਸੌਰਭ ਨੂੰ ਗ੍ਰਿਫਤਾਰ ਕੀਤਾ ਹੈ। ਨਨਿਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸੰਦੀਪ ਤੂਫਾਨ ਦਾ ਫੋਨ ਆਇਆ ਸੀ ਕਿ ਹੈਪੀ ਸ਼ਾਹ ਨੂੰ ਗੋਲੀ ਲੱਗੀ ਹੈ ਇਲਾਜ ਦੀ ਲੋੜ ਹੈ। ਪੁਲਿਸ ਨੇ ਕੁਝ ਹੋਰ ਮੁਲਜ਼ਮਾਂ ਦੀ ਵੀ ਸ਼ਨਾਖਤ ਕੀਤੀ ਹੈ।  ਦੂਜੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਨੌਜਵਾਨ ਦੀ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

 

In The Market