ਕਪੂਰਥਲਾ : ਬੀਤੀ ਰਾਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਹੁਣ ਕਪੂਰਥਲਾ ਤੋਂ ਬੇਅਦਬੀ ਦਾ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਕਪੂਰਥਲਾ ਦੇ ਪਿੰਡ ਨਿਜਾਮਪੁਰ ਮੋੜ ਰਾੜਾ ਸਾਹਿਬ ਹੋਤੀ ਮਰਦਾਨਾ 'ਚ ਅੱਜ ਸਵੇਰੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ।ਉਸ ਵਿਅਕਤੀ ਨੂੰ ਸੰਗਤ ਵੱਲੋਂ ਕਾਬੂ ਕਰ ਲਿਆ ਗਿਆ ਹੈ।ਇਹ ਘਟਨਾ ਤੜਕੇ ਸਵੇਰੇ 4 ਵਜੇ ਦੀ ਹੈ।ਜਦੋਂ ਮੁਲਜ਼ਮ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਇਆ ਤਾਂ ਇਕਦਮ ਲਾਈਟ ਚਲੀ ਗਈ। Also Read : ਸ੍ਰੀ ਦਰਬਾਰ ਸਾਹਿਬ 'ਚ ਬੇਅਦਬੀ ਨੂੰ ਲੈ ਕੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ ਮੁਲਜ਼ਮ ਉਥੇ ਹੀ ਲੁੱਕ ਗਿਆ।ਜਦ ਲਾਈਟ ਆਈ ਤਾਂ ਗੁਰਦੁਆਰਾ ਪ੍ਰਬੰਧਕ ਦੀ ਉਸ ਉਪਰ ਨਜ਼ਰ ਪੈ ਗਈ,ਉਸ ਨੂੰ ਸੰਗਤ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ।ਗੁਰਦੁਆਰਾ ਪ੍ਰਬੰਧਕ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ।ਜਲਦ ਹੀ ਟੀਮ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਸਬੰਧੀ ਢੁਕਵੀਂ ਕਾਰਵਾਈ ਕਰੇਗੀ। Also Read : ਦਿੱਲੀ ਛੱਡ ਸਾਰੇ ਮਹਾਨਗਰਾਂ 'ਚ ਪੈਟਰੋਲ ਦੇ ਰੇਟ 100 ਤੋਂ ਪਾਰ, ਚੈੱਕ ਕਰੋ ਅੱਜ ਦੇ ਤਾਜ਼ਾ ਰੇਟ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਰਬਾਰ ਸਾਹਿਬ ਵਿੱਚ ਅੱਜ ਇੱਕ ਮੰਦਭਾਗੀ ਘਟਨਾ ਵਾਪਰੀ ਜਦੋਂ ਇੱਕ ਵਿਅਕਤੀ ਦਰਬਾਰ ਸਾਹਿਬ ਅੰਦਰ ਦਾਖਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮੀ ਰਹਿਰਾਸ ਸਾਹਿਬ ਦੇ ਪਾਠ ਵੇਲੇ ਅਣਪਛਾਤੇ ਵਿਅਕਤੀ ਨੇ ਹਰਿਮੰਦਰ ਸਾਹਿਬ ਦੇ ਸੱਚਖੰਡ ਸਾਹਿਬ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਨੇੜਿਓਂ ਸੁਰੱਖਿਆ ਘੇਰਾ ਟੱਪ ਕੇ ਅੰਦਰ ਚਲਾ ਗਿਆ। ਜਿਵੇਂ ਹੀ ਇਹ ਸ਼ੱਕੀ ਵਿਅਕਤੀ ਅੰਦਰ ਦਾਖਲ ਹੋਇਆ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ। Also Read : UPI ਭੁਗਤਾਨ ਕਰਦੇ ਸਮੇਂ ਹੋ ਜਾਓ ਸਾਵਧਾਨ, ਨਹੀਂ ਤਾਂ ਝੱਲਣਾ ਪੈ ਸਕਦੈ ਵੱਡਾ ਨੁਕਸਾਨ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੇਵਾਦਾਰਾਂ ਨੇ ਮੌਕੇ 'ਤੇ ਹੀ ਉਸ ਨੂੰ ਫੜ ਲਿਆ। ਪੁਲਿਸ ਅਤੇ ਐਸ.ਜੀ.ਪੀ.ਸੀ. (SGPC) ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ ਅਤੇ ਇਸ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਇਹ ਕੌਣ ਸੀ ਅਤੇ ਇਸ ਦਾ ਮਕਸਦ ਕੀ ਸੀ। Also Read : CM ਚੰਨੀ ਨੇ ਕਿਸਾਨ ਜੱਥੇਬੰਦੀਆਂ ਨਾਲ 23 ਦਸੰਬਰ ਨੂੰ ਸੱਦੀ ਮੀਟਿੰਗ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਨੇੜੇ ਪੈਰ ਰੱਖਣ ਲਈ ਪਹੁੰਚਿਆ ਤਾਂ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਬਾਅਦ ਵਿਚ ਉਸ ਨੂੰ SGPCਉਸ ਨੂੰ ਉਸ ਦੇ ਦਫ਼ਤਰ ਲਿਜਾਇਆ ਗਿਆ ਅਤੇ ਉੱਥੇ ਭੜਕੀ ਭੀੜ ਨੇ ਉਸ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ...
ਜਲੰਧਰ : ਦਿੱਲੀ ਬਾਰਡਰ (Delhi Border) 'ਤੇ ਖੇਤੀ ਕਾਨੂੰਨਾਂ (Agricultural laws) ਦੇ ਖਿਲਾਫ ਜੰਗ ਜਿੱਤ ਕੇ ਪੰਜਾਬ ਵਾਪਸ ਪਰਤੇ ਕਿਸਾਨਾਂ ਦੇ ਹੌਸਲੇ ਇਕ ਵਾਰ ਫਿਰ ਤੋਂ ਬੁਲੰਦ ਹਨ। ਇਸ ਵਾਰ ਕਿਸਾਨ ਸਿੱਧੇ ਸੂਬੇ ਵਿਚ ਪੰਜਾਬ ਸਰਕਾਰ (Punjab Government) ਨਾਲ ਟਕਰਾਉਣ ਦੇ ਮੂਡ ਵਿਚ ਨਜ਼ਰ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਬੀ.ਕੇ.ਯੂ. (Bharti Kisan Union BKU) (ਉਗਰਾਹਾਂ) ਨੇ ਪੰਜਾਬ ਸਰਕਾਰ (Punjab Government) ਨੂੰ ਜਿੱਥੇ ਟੋਲ ਪਲਾਜ਼ਾ (Toll Plaza) 'ਤੇ ਵਧਾਈਆਂ ਗਈਆਂ ਦਰਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਉਥੇ ਹੀ ਹੁਣ ਸੂਬਾ ਪੱਧਰੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਅੰਦੋਲਨ ਦੀ ਵੀ ਚਿਤਾਵਨੀ ਦਿੱਤੀ ਹੈ। Also Read : ਮਛੇਰਿਆਂ ਦੀ ਇੰਝ ਬਦਲੀ ਕਿਸਮਤ, ਸੁੱਟਿਆ ਜਾਲ ਤੇ ਹੋ ਗਏ 'ਮਾਲਾਮਾਲ' ਬੀ.ਕੇ.ਯੂ. ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲ...
ਜਲੰਧਰ : ਆਮ ਆਦਮੀ ਪਾਰਟੀ (Aam Aadmi Party) ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਅੱਜ ਜਲੰਧਰ ਵਿਚ ਤਿਰੰਗਾ ਯਾਤਰਾ (Tricolor Yatra in Jalandhar) ਦਾ ਆਗਾਜ਼ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਯਾਤਰਾ ਪੰਜਾਬ ਦੀ ਅਮਨ ਸ਼ਾਂਤੀ (Yatra Peace of Punjab) ਅਤੇ ਭਾਈਚਾਰਕ ਸਾਂਝ ਲਈ ਹੈ। ਪੰਜਾਬ ਨੇ ਬਹੁਤ ਲੰਬੇ ਸਮੇ...
ਜਲੰਧਰ- ਜਿਓਂ-ਜਿਓਂ ਪੰਜਾਬ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ, ਤਿਓਂ-ਤਿਓਂ ਸੂਬੇ ਵਿਚ ਸਿਆਸੀ ਸਰਗਰਮੀਆਂ ਵਧਦੀਆਂ ਹੀ ਜਾ ਰਹੀਆਂ ਹਨ। ਅੱਜ ਆਮ ਆਦਮੀ ਪਾਰਟੀ (Aam Aadmi Party) ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਜਲੰਧਰ (Jalandhar) ਫੇਰੀ ਉੱਤੇ ਪਹੁੰਚੇ ਹੋਏ ਹਨ। ਇਸ ਦੌਰਾਨ ਕੇਜਰੀਵਾਲ ਨੇ ਜਲੰਧਰ ਨੂੰ 2 ਗਾਰੰਟੀਆਂ (Guarantee) ਦਿੱਤੀਆਂ ਹਨ, ਜਿਨ੍ਹਾਂ ਵਿਚੋਂ ਇਕ ਹੈ ਜਲੰਧਰ ਵਿਚ ਅੰਤਰਰਾਸ਼ਟਰੀ ਏਅਰਪੋਰਟ ਬਣਾਉਣਾ। Also Read: ਡੇਰਾ ਬਾਬਾ ਨਾਨਕ ਪਹੁੰਚੇ ਸੁਖਬੀਰ ਸਿੰਘ ਬਾਦਲ, ਸੁੱਖੀ ਰੰਧਾਵਾ ਬਾਰੇ ਆਖੀ ਵੱਡੀ ਗੱਲ ਆਪਣੀ ਰ...
ਜਲੰਧਰ : ਅੱਜ ਸਵੇਰੇ ਜਲੰਧਰ-ਜੰਮੂ ਨੈਸ਼ਨਲ ਹਾਈਵੇਅ (Jalandhar-Jammu National Highway) ਤੇ ਭੋਗਪੁਰ ਵਾਰਡ ਡੱਲੀ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਕਾਰ ਚਾਲਕ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਤੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਕ ਕਾਰ ਜੋ ਕਿ ਜਲੰਧਰ ਵੱਲ ਜਾ ਰਹੀ ਸੀ, ਜਲੰਧਰ ਤੋਂ ਭੋਗਪੁਰ ਵੱਲ ਨੂੰ ਦੂਜੀ ਸੜਕ 'ਤੇ ਜਾ ਰਹੀ ਸੀ। Also Read : ਦੇਸ਼ 'ਚ ਤੇਜ਼ੀ ਨਾਲ ਫੈਲ ਰਿਹੈ Omicron, WHO ਨੇ ਦਿੱਤੀ ਚੇਤਾਵਨੀ ਜਲੰਧਰ ਸਾਈਡ ਤੋਂ ਆ ਰਹੀ ਕਾਰ ਜਦੋਂ ਡੱਲੀ ਨੇੜੇ ਪੁੱਜੀ ਤਾਂ ਅਚਾਨਕ ਬੇਕਾਬੂ ਹੋ ਕੇ ਦੂਜੀ ਸੜਕ 'ਤੇ ਜਾ ਵੱਜੀ ਅਤੇ ਸਾਹਮਣਿਓਂ ਆ ਰਹੀ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ। ਇੱਕ ਕਾਰ ਦਾ ਡਰਾਈਵਰ ਜਿਸ ਦੀ ਮੌਤ ਹੋ ਗਈ ਸੀ, ਕਾਰ ਵਿੱਚ ਹੀ ਫਸ ਗਿਆ। ਹਾਦਸੇ ਵਾਲੀ ਥਾਂ 'ਤੇ ਇਕੱਠੇ ਹੋਏ ਲੋਕਾਂ ਦੀ ਤਰਫੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਥੇ ਕਾਰ ਵਿੱਚ ਸਵਾਰ ਇੱਕ ਔਰਤ ਦੀ ਮੌਤ ਹੋ ਗਈ। ਐਸਐਚਓ ਗੁਰਨਾਮ ਸਿੰਘ (SHO Gurnam Singh) ਨੇ ਦੱਸਿਆ ਕਿ ਮ੍ਰਿਤਕ ਪੁਲਿਸ ਮੁਲਾਜ਼ਮ ਆਪਣੀ ਪਤਨੀ ਨਾਲ ਦਵਾਈ ਲੈਣ ਲਈ ਜਲੰ...
ਜਲੰਧਰ : ਹਰ ਸਾਲ 9 ਦਸੰਬਰ ਨੂੰ ਵਿਸ਼ਵ ਭ੍ਰਿਸ਼ਟਾਚਾਰ ਰੋਕੂ ਦਿਵਸ (Anti-Corruption Day) ਮਨਾਇਆ ਜਾਂਦਾ ਹੈ। ਇਕ ਹਿੰਦੀ ਵੈੱਬਸਾਈਟ ਦੀ ਖਬਰ ਮੁਤਾਬਕ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੀਆ (Transparency International India) ਦੀ ਇੰਡੀਆ ਕਰੱਪਸ਼ਨ ਸਰਵੇ (India Corruption Survey) 2019 ਦੀ ਰਿਪੋਰਟ ਮੁਤਾਬਕ ਚੋਟੀ ਦੀ ਭ੍ਰਿਸ਼ਟਾਚਾਰ ਵਾਲੇ ਸੂਬਿਆਂ ਦੀ ਸੂਚੀ ਵਿਚ ਪੰਜਾਬ ਪੂਰੇ ਦੇਸ਼ ਵਿਚ 5ਵੇਂ ਨੰਬਰ 'ਤੇ ਹੈ। ਇਥੇ 63 ਫੀਸਦੀ ਲੋਕਾਂ ਨੇ ਕਬੂਲ ਕੀਤਾ ਕਿ ਬਿਨਾਂ ਰਿਸ਼ਵਤ ਦਿੱਤੇ ਕੰਮ ਨਹੀਂ ਹੋ ਸਕਦਾ। 57 ਫੀਸਦੀ ਰਿਸ਼ਵਤ ਪ੍ਰਾਪਰਟੀ ਰਜਿਸਟ੍ਰੇਸ਼ਨ (Bribe Property Registration) ਅਤੇ ਜ਼ਮੀਨ ਨਾਲ ਜੁੜੇ ਮਾਮਲਿਆਂ ਵਿਚ ਦਿੱਤੇ ਜਾਂਦੇ ਹਨ। Also Read : ਸੀ.ਡੀ.ਐੱਸ. ਰਾਵਤ ਦੀ ਮੌਤ ਨੂੰ ਲੈ ਕੇ ਮਾਹਰਾਂ ਨੇ ਲਿਆ ਚੀਨ ਦਾ ਨਾਂ, ਭੜਕਿਆ ਗਲੋਬਲ ਟਾਈਮਜ਼ 27 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਰਿਸ਼ਵਤ ਦੇ ਚੁੱਕੇ ਹਨ। ਤਕਰੀਬਨ 1.9 ਲੱਖ ਸੈਂਪਲ ਸਰਵੇ ਰਾਹੀਂ ਤਿਆਰ ਕੀਤੀ ਗਈ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਜਿਸਟ੍ਰੇਸ਼ਨ, ਪੁਲਿਸ, ਨਗਰ ਨਿਗਮ ਵਰਗੀਆਂ ਥਾਵਾਂ 'ਤੇ ਕੰਮ ਕਰਨ ਲਈ ਰਿਸ਼ਵਤ ਦੇਣੀ ਪਈ ਹੈ। ਸਭ ਤੋਂ ਭ੍ਰਿਸ਼ਟ ਸੂਬੇ ਦਾ ਤਮਗਾ ਰਾਜਸਥਾਨ ਨੂੰ ਮਿਲਿਆ ਹੈ। ਦੁਨੀਆ ਵਿਚ ਹਰ ਸਾਲ 75 ਲੱਖ ਕਰੋੜ ਰੁਪਏ ਰਿਸ਼ਵਤ ਦਿੱਤੀ ਜਾਂਦੀ ਹੈ। ਵਰਲਡ ਬੈਂਕ ਮੁਤਾਬਕ ਦੁਨੀਆ ਭਰ ਵਿਚ ਹਰ ਸਾਲ ਤਕਰੀਬਨ 1 ਟ੍ਰਿਲੀਅਨ ਡਾਲਰ ਯਾਨੀ ਤਕਰੀਬਨ 75 ਲੱ...
ਹੁਸ਼ਿਆਰਪੁਰ : ਦਿੱਲੀ ਦੇ CM ਦਾ ਅੱਜ 'ਮਿਸ਼ਨ ਦੋਆਬਾ' ਜਾਰੀ ਹੈ। ਅਰਵਿੰਦ ਕੇਜਰੀਵਾਲ (Arvind Kejriwal) ਸਵੇਰੇ ਸਭ ਤੋਂ ਪਹਿਲਾਂ ਕਰਤਾਰਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਔਰਤਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਹੁਣ ਉਹ ‘ਕੇਜਰੀਵਾਲ ਦੇ SC ਭਾਈਚਾਰੇ ਨਾਲ ਸੰਵਾਦ’ ਪ੍ਰੋਗਰਾਮ ‘ਚ ਹੁਸ਼ਿਆਰਪੁਰ ਪਹੁੰਚ ਗਏ ਹਨ। ਉਥੇ ਪਹੁੰਚ ਕੇ ਉਨ੍ਹਾਂ ਨੇ ਪ੍ਰੋਗਰਾਮ 'ਚ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਪੰਜਾਬ 'ਚ 5 ਵਾਰ ਫਿਰ ਗਾਰੰਟੀ ਦਿੱਤੀ। Also Read : ਪੰਜਾਬ ਸਰਕਾਰ ਵੱਲੋਂ ਪ੍ਰਸਾਸ਼ਨਿਕ ਫੇਰਬਦਲ, 6 DSP's ਦੇ ਕੀਤੇ ਤਬਾਦਲੇ ਪਹਿਲੀ ਗਾਰੰਟੀ : ਹਰ ਬੱਚੇ ਲਈ ਚੰਗੀ ਸਿੱਖਿਆ ਅਤੇ ਮੁਫ਼ਤ ਪ੍ਰਬੰਧ ਕੀਤੇ ਜਾਣਗੇ।ਦੂਜੀ ਗਾਰੰਟੀ : ਉਸਦੀ ਸਰਕਾਰ ਕੋਚਿੰਗ ਫੀਸ ਅਦਾ ਕਰੇਗੀਤੀਜੀ ਗਾਰੰਟੀ : ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣਗੇਚ...
ਜਲੰਧਰ: ਪੰਜਾਬ ਦੇ ਜਲੰਧਰ (Jalandhar) ਵਿਚ ਸ਼ਨੀਵਾਰ ਸਵੇਰੇ ਸਿੱਖਿਆ ਮੰਤਰੀ ਪਰਗਟ ਸਿੰਘ (Educationl Minister pargat Singh) ਦੇ ਘਰ ਨੇੜੇ ਮੋਰਚਾ ਲਗਾਏ ਬੈਠੇ ਬੀ.ਐੱਡ. ਟੈੱਟ ਪਾਸ ਅਧਿਆਪਕ (B.ed Tet Pass Teachers) ਪੁਲਿਸ ਨੂੰ ਚਕਮਾ ਦੇ ਕੇ ਬੈਰੀਕੇਡ (Barricades) ਤੋੜ ਕੇ ਮੰਤਰੀ ਦੇ ਘਰ ਦੇ ਬਾਹਰ ਜਾ ਪਹੁੰਚੇ। ਇਸ ਤੋਂ ਪਹਿਲਾਂ ਕਿ ਪੁਲਿਸ ਉਨ੍ਹਾਂ ਨੂੰ ਰੋਕਦੀ ਉਨ੍ਹਾਂ ਨੇ ਨਾਅਰੇਬਾਜ਼ੀ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਸ਼ੋਰ ਸ਼ਰਾਬਾ...
ਨੂਰਮਹਿਲ (ਜਲੰਧਰ) : ਨੂਰਮਹਿਲ (Noor Mahal) ਪਹੁੰਚੇ ਸੁਖਬੀਰ ਸਿੰਘ ਬਾਦਲ (Sukhbir Singh Badal) ਵਲੋਂ ਵੱਡੇ ਐਲਾਨ ਕੀਤੇ ਗਏ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀ ਸਰਕਾਰ ਸਿਹਤ ਬੀਮਾ (Health insurance) ਕਰਵਾਵੇਗੀ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਅਸੀਂ ਲੋਕਾਂ ਦੇ 10 ਲੱਖ ਤੱਕ ਦੇ ਸਿਹਤ ਬੀਮਾ ਕਰਾਂਗੇ। ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੇੜੇ ਆ ਰਹੀਆਂ ਹਨ। ਉਵੇਂ-ਉਵੇਂ ਸਿਆਸੀ ਪਾਰਟੀਆਂ (Political parties) ਵਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਬੀਤੇ ਕਲ੍ਹ ਪਚਰੰਗਾ ਨਜ਼ਦੀਕ ਕਿਸਾਨ ਕੋਲਡ ਸਟੋਰ (Farmer Cold Store) ਵਿਖੇ ਹਲਕਾ ਕਰਤਾਰਪੁਰ (Kartarpur) ਦੇ ਗਠਜੋੜ ਉਮੀਦਵਾਰ ਐਡ. ਬਲਵਿੰਦਰ ਕੁਮਾਰ (Balwinder Kumar) ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ...
ਜਲੰਧਰ: ਪਚਰੰਗਾ ਨਜ਼ਦੀਕ ਕਿਸਾਨ ਕੋਲਡ ਸਟੋਰ (Farmer Cold Store) ਵਿਖੇ ਹਲਕਾ ਕਰਤਾਰਪੁਰ (Kartarpur) ਦੇ ਗਠਜੋੜ ਉਮੀਦਵਾਰ ਐਡ. ਬਲਵਿੰਦਰ ਕੁਮਾਰ (Balwinder Kumar) ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਵਲੋਂ ਸ਼ਿਰਕਤ ਕਰਦਿਆਂ ਵਿਸ਼ਾਲ ਰੈਲੀ (Huge rally) ਨੂੰ ਸੰਬੋਧਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਹਰੇਕ ਵਰਗ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮ...
ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜ਼ਿਲ੍ਹਾ ਜਲੰਧਰ ਦੇ ਦੌਰੇ ’ਤੇ ਹਨ। ਸੁਖਬੀਰ ਸਿੰਘ ਬਾਦਲ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਸੱਚਖੰਡ ਵਿਖੇ ਮੱਥਾ ਟੇਕਿਆ ਅਤੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂ ਹਾਜ਼ਰ ਸਨ। Also Read: ਮਸ਼ਹੂਰ ਗਾਇਕਾ ਕੌਰ ਬੀ ਨੇ ਖਰੀਦੀ 1.5 ਕਰੋੜ ਦੀ ਗੱਡੀ, ਸਾਂਝੀ ਕੀਤੀ ਤਸਵੀਰ ਇਥੇ ਦੱਸਣਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਕਰਤਾਰਪੁਰ ’ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਹ ਰੋਡ ਸ਼ੋਅ ਕਰਤਾਰਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਉਮੀਦਵਾਰ ਦੇ ਤੌਰ ’ਤੇ ਉਤਾਰੇ ਗਏ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਕੀਤਾ ਜਾ ਰਿਹਾ ਹੈ। ਵੱਡੇ ਰੋਡ ਸ਼ੋਅ ਦੌਰਾਨ ਸੁਖਬੀਰ ਸਿੰਘ ਬਾਦਲ ਬਲਵਿੰਦਰ ਕੁਮਾਰ ਦੇ ਹੱਕ ’ਚ ਚੋਣ ਪ੍ਰਚਾਰ ਕਰ ਰਹੇ ਹਨ। Also Read: SC ਦੀ ਦਿੱਲੀ ਸਰਕਾਰ ਨੂੰ ਫਟਕਾਰ, ਕਿਹਾ-'ਮਾਪੇ ਵਰਕ ਫਰਾਮ ਹੋਮ ਤੇ ਬੱਚੇ ਜਾ ਰਹੇ ਸਕੂਲ' ਇਥੇ ਪਹੁੰਚਣ ’ਤੇ ਸੁਖਬੀਰ ਸਿੰਘ ਬਾਦਲ ਦਾ ਵਰਕਰਾਂ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਦੌਰਾਨ ਵਰਕਰਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਦੌਰਾਨ ਵੱਡੀ ਗਿਣਤੀ ’ਚ ਬਸਪਾ ਤੇ ਅਕਾਲੀ ਦਲ ਦੇ ਆਗੂ ਪਹੁੰਚੇ ਹੋਏ ਹਨ। ਸੁਖਬੀਰ ਸਿੰਘ ਬਾਦਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਧਰਤੀ ਡੇਰਾ ਬੱਲਾ ਵਿਖੇ ਵੀ ਨਤਮਸਤਕ ਹੋਏ। ਇਸ ਦੇ ਨਾਲ ਹੀ ਉਹ ਕਰਤਾਰਪੁਰ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਵੀ ਕਰਨਗੇ। Also Read: ਸਿੱਧੂ ਮੂਸੇ ਵਾਲਾ ਦੀ ਹੋ ਸਕਦੀ ਹੈ ਸਿਆਸਤ 'ਚ ਐਂਟਰੀ! ਲੜ ਸਕਦੇ ਨੇ ਚੋਣ...
ਜਲੰਧਰ – ਇਥੇ ਇਕ ਕੋਚ ਵਲੋਂ 11ਵੀਂ ਜਮਾਤ ਵਿਚ ਪੜ੍ਹਦੀ ਲੜਕੀ ਨਾਲ ਅਸ਼ਲੀਲ ਹਰਕਤਾਂ (sexually assaults) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਚ ਵਿਰੁੱਧ ਪੁਲਿਸ (Police) ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਵਿੱਢੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਦਕੋਹਾ ਪੁਲਸ (Police) ਨੇ ਦੱਸਿਆ ਕਿ ਮਹਿਲਾ ਪੁਲਸ ਅਧਿਕਾਰੀ (Women police officer) ਐੱਸ. ਆਈ. ਨੇ ਥਾਣੇ ਅਧੀਨ ਪੈਂਦੇ ਇਕ ਇਲਾਕੇ ਦੀ ਰਹਿਣ ਵਾਲੀ ਪੀੜਤ 16 ਸਾਲਾ ਲੜਕੀ ਦੇ ਬਿਆਨਾਂ ’ਤੇ ਬਾਕਸਿੰਗ ਕੋਚ ਵਿਵੇਕ ਯਾਦਵ (Coach Vivek Yadav) ਪੁੱਤਰ ਰਾਜਿੰਦਰ ਨਾਥ ਯਾਦਵ ਵਾਸੀ ਸ਼ਾਸਤਰੀ ਨਗਰ, ਸਰੋਜਨੀ ਪਾਲ ਦਿੱਲੀ, ਹਾਲ ਵਾਸੀ ਅਰਮਾਨ ਨਗਰ ਦਕੋਹਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕੇਸ ਦਰਜ ਕੀਤੇ ਜਾਣ ਦੇ ਤੁਰੰਤ ਬਾਅਦ ਮੁਲਜ਼ਮ ਵਿਵੇਕ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਭਲਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਚੌਂਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਉਹ ਬਾਕਸਿੰਗ ਦੀ ਖਿਡਾਰਣ ਹੈ ਅਤੇ ਉਹ ਵਿਵੇਕ ਯਾਦਵ ਕੋਲੋਂ ਟਰੇਨਿੰਗ ਲੈਂਦੀ ਸੀ, ਜਿਹੜਾ ਕਿ ਉਸ ਨੂੰ ਸੋਨੀਪਤ ਮੈਚ ਖੇਡਣ ਲਈ ਲੈ ਕੇ ਗਿਆ। ਉਥੇ ਉਸ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।...
ਜਲੰਧਰ- ਸ਼ਹਿਰ ਵਿਚ ਰੈਸ਼ ਡਰਾਈਵਿੰਗ (Rash Driving) ’ਤੇ ਰੋਕ ਲਾਉਣ ਲਈ ਹੁਣ ਟਰੈਫਿਕ ਪੁਲਿਸ (Traffic Police) ਜਲਦ ਓਵਰ ਸਪੀਡ (Over Speed) ਵਾਹਨਾਂ ਦੇ ਚਲਾਨ ਵੀ ਕੱਟਣੇ ਸ਼ੁਰੂ ਕਰ ਰਹੀ ਹੈ। ਇਸ ਵਿਚ ਜ਼ਿਆਦਾ ਫੋਕਸ ਦੋਪਹੀਆ ਵਾਹਨਾਂ (Two wheelers), ਆਟੋ (Auto) ਅਤੇ ਗੱਡੀਆਂ ’ਤੇ ਹੋਵੇਗਾ, ਹਾਲਾਂਕਿ ਕੁਝ ਥਾਵਾਂ ’ਤੇ ਸਪੀਡ ਬੋਰਡ (Speed board) ਲੱਗੇ ਹੋਏ ਹਨ ਪਰ ਕਈ ਪੁਆਇੰਟਾਂ ’ਤੇ ਸਪੀਡ ਨਿਰਧਾਰਿਤ ਬੋਰਡ ਅਜੇ ਲੱਗਣੇ ਬਾਕੀ ਹਨ। Also Read: ਇੰਸਟਾਗ੍ਰਾਮ ਯੂਜ਼ਰਸ ਲਈ ਖੁਸ਼ਖਬਰੀ ! ਹੁਣ ਸਟੋਰੀਜ਼ ...
ਸੁਲਤਾਨਪੁਰ ਲੋਧੀ- ਇਥੋਂ ਦੀ ਪੁੱਡਾ ਕਾਲੋਨੀ (PUDA COLONY) ਵਿਚ ਬੀਤੀ ਦੇਰ ਸ਼ਾਮ ਲੁਟੇਰਿਆਂ (Robbers) ਵਲੋਂ ਇਕ ਸਟੋਰ 'ਤੇ ਲੁੱਟ ਦੀ ਵਾਰਦਾਤ (Incident) ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਸਟੋਰ (Robbery store) ਵਿਚ ਲੁੱਟਮਾਰ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਿਸ (Police) ਨੂੰ ਸੂਚਨਾ ਦੇ ਦਿੱਤੀ ਗਈ ਸੀ ਅਤੇ ਪੁਲਿਸ (Police) ਵਲੋਂ ਅਗਲੇਰੀ ਕਾਰਵਾਈ ਵਿੱਢੀ ਗਈ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ (CCTV Footage) ਰਾਹੀਂ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੇਰ ਸ਼ਾਮ 8 ਵਜੇ ਦੇ ਕਰੀਬ 4 ਹਥਿਆਰਬੰਦ ਲੁਟੇਰਿਆਂ ਨੇ ਖ਼ਾਲਸਾ ਸੁਪਰ ਸਟੋਰ ’ਤੇ ਪਿਸਤੌਲ ਦੀ ਨੋਕ ’ਤੇ ਲੁੱਟਮਾਰ...
ਸੁਲਤਾਨਪੁਰ ਲੋਧੀ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਦਿਨ ਦਿਹਾੜੇ ਸ਼ਰੇਆਮ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਵੱਲੋਂ ਬੇਖੌਫ਼ ਹੋਕੇ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜਾ ਮਾਮਲਾ ਸੁਲਤਾਨਪੁਰ ਲੋਧੀ (Sultanpur Lodhi) ਦੇ ਸਿੱਖਾਂ ਮੁਹੱਲੇ ਦਾ ਹੈ। ਜਿੱਥੇ ਘਰ ਵਿੱਚ ਬਜੁਰਗ ਅੋਰਤ ਤੋਂ ਦੋ ਲੁਟੇਰੇ ਮੋਬਾਈਲ ਖੋਂਹਦੇ ਹਨ ਤੇ ਫਰਾਰ ਹੋ ਜਾਂਦੇ ਹਨ। ਇਸ ਦੋਰਾਨ ਬਜੁਰਗ ਅੋਰਤ ਵੱਲੋਂ ਸਾਰੀ ਸੂਚਨਾ ਫੋਨ ਉੱਤੇ ਆਪਣੀ ਬੇਟੀ ਗੁਰਵਿੰਦਰ ਕੋਰ (Gurwinder Kaur) ਨੂੰ ਦਿੱਤੀ ਜਾਂਦੀ ਹੈ। ਬੇਟੀ ਘਰ ਆਉਂਦੀ ਹੈ ਤੇ ਸੀਸੀਟੀਵੀ (CCTV) ਕੈਮਰਿਆਂ ਵਿੱਚੋਂ ਲੁਟੇਰਿਆਂ ਦੇ ਚਿਹਰੇ ਕੱਢਕੇ ਆਪਣੇ ਸਰਕਲ ਵਿੱਚ ਭੇਜਦੀ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੀ ਭਾਲ ਸੁਰੂ ਹੋ ਜਾਂਦੀ ਹੈ। Also Read : ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਲੈਕੇ ਦਿੱਤਾ ਵੱਡਾ ਬਿਆਨ ਇਸੇ ਦੋਰਾਨ ਹੀ ਗੁਰਵਿੰਦਰ ਕੋਰ (Gurwinder Kaur) ਪੁਲਿਸ ਨੂੰ ਵੀ ਲੁੱਟ ਦੀ ਇਤਲਾਹ ਕਰਕੇ ਖੁਦ ਵੀ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਮਿਲਦੀ ਹੈ ਕਿ ਲੁਟੇਰੇ ਦੂਜੀ ਲੁੱਟ ਦੀ ਨਿਯਤ ਵਿੱਚ ਸੁਲਤਾਨਪੁਰ ਲੋਧੀ ਵਿੱਚ ਹੀ ਘੁੰਮ ਰਹੇ ਨੇ। ਗੁਰਵਿੰਦਰ ਕੋਰ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚਦੀ ਹੈ ਤੇ ਲੁਟੇਰਿਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ। Also Read : ਖਾਣ ਦੀਆਂ ਇਨ੍ਹਾਂ 5 ਚੀਜ਼ਾਂ ਨਾਲ ਤੇਜ਼ੀ ਨਾਲ ਬੁੱਢਾ ਹੁੰਦੈ ਇਨਸਾਨ, ਤੁਰੰਤ ਬਣਾ ਲਓ ਦੂਰੀ ਗੁਰਵਿੰਦਰ ਕੋਰ ਦਾ ਕਹਿਣਾ ਹੈ ਕਿ ਕਿਸੇ ਵੀ ਆਮ ਕੁੜੀ ਲਈ ਇਸ ਤਰ੍ਹਾਂ ਲੁਟੇਰਿਆਂ ਨੂੰ ਫੜਨਾ ਸੋਖੀ ਨਹੀਂ ਸੀ ਪਰ ਉਹ ਗਤਕੇ ਵਿੱਚ ਕਾਫੀ ਮਾਹਿਰ ਹੈ ਤੇ ਜਿਸ ਕਾਰਨ ਉਸਦੇ ਹੌਸਲੇ ਤੇ ਹਿੰਮਤ ਸਦਕਾ ਉਸਨੇ ਲੁਟੇਰਿਆਂ ਨੂੰ ਫੜ ਪੁਲਿਸ ਹਵਾਲੇ ਕੀਤਾ । ਇਸ ਦੇ ਨਾਲ ਹੀ ਗੁਰਵਿੰਦਰ ਕੋਰ ਨੇ ਪ੍ਰਸ਼ਾਸ਼ਨ ਤੇ ਤੰਜ ਕਸਦਿਆਂ ਕਿਹਾ ਕਿ ਅਸੀਂ ਸੁਪਨੇ ਸਮਾਰਟ ਸਿਟੀ ਦੇ ਵੇਖ ਰਹੇ ਹਾਂ ਪਰ ਲੋਕ ਤੇਰੇ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਹਨ। ...
ਜਲੰਧਰ- ਜਲੰਧਰ (Jalandhar) ਦੇ ਬੱਸ ਸਟੈਂਡ (Bus Stand) ਨੇੜੇ ਦੇਰ ਰਾਤ ਗੋਲੀਆਂ ਚੱਲਣ (Firing) ਦੀ ਸੂਚਨਾ ਮਿਲੀ ਹੈ। ਸੂਤਰਾਂ ਮੁਤਾਬਕ ਇਸ ਘਟਨਾ ਵਿਚ ਇਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ (Police) ਦੇ ਸੀਨੀਅਰ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Also Read: ਕਿਸਾਨੀ ਅੰਦੋਲਨ ਨੂੰ ਇਕ ਸਾਲ ਪੂਰਾ': ਵੱਡੀਆਂ ਘਟਨਾਵਾਂ ਜਿਨ੍ਹਾਂ ਨੇ ਹਿਲਾਈ ਖੇਤੀ ਕਾਨੂੰਨਾਂ ਦੀ ਨੀਂਹ ਫਿਲਹਾਲ ਅਜੇ ਤੱਕ ਘਟਨਾ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਸੂਤਰਾਂ ਮੁਤਾਬਕ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਥੇ ਕੋਈ ਪਾਰਟੀ ਮਨਾਈ ਜਾ ਰਹੀ ਸੀ, ਜਿਸ ਵਿਚ ਕਿਸੇ ਗੱਲੋਂ ਵਿਵਾਦ ਹੋ ਗਿਆ।
ਜਲੰਧਰ : ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਖਿਲਾਫ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਧਿਆਪਕਾਂ (Teachers) ਵਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਬੀਐੱਡ ਟੈੱਟ (B.Ed TET Pass) ਪਾਸ ਅਧਿਆਪਕਾਂ 'ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ 'ਤੇ ਪੁਲਿਸ ਮੁਲਾਜ਼ਮਾਂ (Police personnel) ਵਿਚਾਲੇ ਕਾਫੀ ਧੱਕਾ ਮੁੱਕੀ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਕਿਹਾ ਕਿ 9000 ਪੋਸਟਾਂ (9000 posts) ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਅਨੇਕਾਂ ਅਸਾਮੀਆਂ ਖਾਲੀ ਪਈਆਂ ਹਨ। ਇਸ ਦੇ ਬਾ...
ਜਲੰਧਰ: ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ (Deputy Commissioner Ghanshyam Thori) ਨੇ ਅੱਜ ਲੋਕਾਂ ਨੂੰ ਨਿਰਧਾਰਿਤ ਦਰਾਂ ’ਤੇ ਰੇਤਾ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਰੇਤੇ (sand) ਦੇ ਨਿਰਧਾਰਤ ਰੇਟਾਂ ਤੋਂ ਵੱਧ ਵਸੂਲੀ (Overcharging) ਕਰਨ ਵਾਲੇ ਸਟਿੰਗ ਦਾ ਪਰਦਾਫਾਸ਼ (Expose) ਕਰਨ ਵਾਲੇ ਨੂੰ 25,000 ਰੁਪਏ ਇਨਾਮ (Reward) ਵਜੋਂ ਦੇਣ ਦਾ ਐਲਾਨ ਕੀਤਾ ਹੈ। Also Read: ਫਰਾਂਸ ਤੋਂ ਬ੍ਰਿਟੇਨ ਜਾ ਰਹੇ 31 ਸ਼ਰਨਾਰਥੀਆਂ ਦੀ ਮੌਤ, ਬ੍ਰਿਟੇਨ ਦੇ PM ਜਾਨਸਨ ਨੇ ਪ੍ਰਗਟਾਇਆ ਅਫਸੋਸ ਥੋਰੀ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਰੇਤਾ ਦੀਆਂ ਨਿਰਧਾਰਤ ਕੀਮਤਾਂ ਤੋਂ ਵੱਧ ਵਸੂਲੀ ਕਰਦਾ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਗੈਰ-ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਆਮ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਟਿੰਗ ਕਰਨ ਦੀ ਅਪੀਲ ਕੀਤੀ, ...
ਜਲੰਧਰ- ਬਸਤੀ ਸ਼ੇਖ (Basti Sheikh) ਦੇ ਗੁਰਦੀਪ ਸਿੰਘ (Gurdeep Singh) ਨੇ ਮੰਗਲਵਾਰ ਰਾਤ ਬੈੱਡਰੂਮ 'ਚ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ। ਗੁਰਦੀਪ ਨੇ ਸੁਸਾਈਡ ਨੋਟ 'ਚ ਪਤਨੀ ਅਤੇ ਸੱਸ (wife and mother-in-law) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਿਤਾ ਤ੍ਰਿਲੋਚਨ ਸਿੰਘ ਰਾਤ 8:30 ਵਜੇ ਬਾਹਰੋਂ ਘਰ ਆਏ ਅਤੇ ਇਕਲੌਤੇ ਪੁੱਤਰ ਦੀ ਲਾਸ਼ ਦੇਖੀ। Also Read: ਅਜੀਬੋ-ਗਰੀਬ: ਪਤੀ ਤੋਂ ਤਲ...
ਨਵਾਂਸ਼ਹਿਰ: ਨਵਾਂ ਸ਼ਹਿਰ ਵਿਧਾਨ ਸਭਾ (Vidhan Sabha) ਅਧੀਨ ਪਿੰਡ ਜਾਡਲਾ (The village Jadla) ਵਿੱਚ 18 ਕਰੋੜ ਦੀ ਲਾਗਤ ਨਾਲ ਬਣੇ ਦਿਲਬਾਗ ਸਿੰਘ ਮੈਮੋਰੀਅਲ ਸਰਕਾਰੀ ਕਾਲਜ (Dilbag Singh Memorial Government College) ਦਾ ਨੀਂਹ ਪੱਥਰ ਪੰਜਾਬ ਦੇ ਸਿੱਖਿਆ ਮੰਤਰੀ (Punjab Education Minister) ਅਤੇ ਖੇਡ ਮੰਤਰੀ ਪਰਗਟ ਸਿੰਘ (Sports Minister Pargat Singh) ਨੇ ਰੱਖਿਆ। ਸਾਨੂੰ ਪੰਜਾਬ ਦੀ ਆਮਦਨ ਵਧਾਉਣ ਦੀ ਲੋੜ : ਪਰਗਟ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर