LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੈੱਟ ਪਾਸ ਅਧਿਆਪਕਾਂ 'ਤੇ ਪੁਲਿਸ ਵਲੋਂ ਲਾਠੀਚਾਰਜ, ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕੀਤੀ ਇਹ ਮੰਗ

63

ਜਲੰਧਰ : ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਖਿਲਾਫ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਧਿਆਪਕਾਂ (Teachers) ਵਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਬੀਐੱਡ ਟੈੱਟ (B.Ed TET Pass) ਪਾਸ ਅਧਿਆਪਕਾਂ 'ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ 'ਤੇ ਪੁਲਿਸ ਮੁਲਾਜ਼ਮਾਂ (Police personnel) ਵਿਚਾਲੇ ਕਾਫੀ ਧੱਕਾ ਮੁੱਕੀ ਹੋਈ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਕਿਹਾ ਕਿ 9000 ਪੋਸਟਾਂ (9000 posts) ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਅਨੇਕਾਂ ਅਸਾਮੀਆਂ ਖਾਲੀ ਪਈਆਂ ਹਨ। ਇਸ ਦੇ ਬਾਵਜੂਦ ਸਿੱਖਿਆ ਮੰਤਰੀ ਪਰਗਟ ਸਿੰਘ ਇਸ਼ਤਿਹਾਰ ਨਹੀਂ ਦੇ ਰਹੇ ਸਗੋਂ ਪੁਲਿਸ ਪ੍ਰਸ਼ਾਸਨ (Police administration) ਵਲੋਂ ਜ਼ੋਰ-ਅਜ਼ਮਾਇਸ਼ (Emphasis-testing) ਕਰਕੇ ਸਾਨੂੰ ਇਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਵਲੋਂ ਸਖ਼ਤ ਹਦਾਇਤਾਂ ਹਨ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਨੂੰ ਨੌਜਵਾਨ ਅਧਿਆਪਕਾਂ ਤੇ ਭੈਣਾ ਅਧਿਆਪਿਕਾਵਾਂ ਨੂੰ ਇਥੋਂ ਡਾਂਗਾ ਮਾਰ ਕੇ ਭਜਾ ਦਿੱਤਾ ਜਾਵੇ ਕਿਉਂਕਿ ਸਾਡੇ ਕੋਲ ਦੇਣ ਨੂੰ ਕੁਝ ਨਹੀਂ ਹੈ।

ਪੁਲਿਸ ਪ੍ਰਸ਼ਾਸਨ ਵਲੋਂ ਸਾਡੇ ਨਾਲ ਬਹੁਤ ਵਧੀਕੀ ਕੀਤੀ ਗਈ ਹੈ ਮਹਿਲਾ ਅਧਿਆਪਿਕਾਵਾਂ ਨਾਲ ਧੱਕੇਸ਼ਾਹੀ ਕੀਤੀ ਗਈ। ਸਾਡੀਆਂ ਪੱਗਾਂ ਲਾਹੀਆਂ ਗਈਆਂ। ਪੁਲਿਸ ਵਲੋਂ ਵਰ੍ਹਾਈਆਂ ਗਈਆਂ ਡਾਂਗਾ ਕਾਰਣ ਕਈ ਅਧਿਆਪਕ ਜ਼ਖਮੀ ਵੀ ਹੋ ਗਏ। ਉਨ੍ਹਾਂ ਕਿਹਾ ਕਿ ਸਾਡੀ ਸਿਰਫ ਇਕੋ ਹੀ ਮੰਗ ਹੈ ਕਿ ਐੱਸ.ਐੱਸ.ਟੀ. ਹਿੰਦੀ ਤੇ ਪੰਜਾਬੀ ਦੀਆਂ 9000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਸੀਂ ਇਥੋਂ ਚੁੱਪ-ਚਾਪ ਚਲੇ ਜਾਵਾਂਗੇ।

In The Market