LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਨੂੰ ਝਕਾਵੀਂ ਦੇ ਮੰਤਰੀ ਦੇ ਘਰ ਪੁੱਜੇ ਬੀ.ਐੱਡ ਟੈੱਟ ਪਾਸ ਅਧਿਆਪਕ

b

ਜਲੰਧਰ: ਪੰਜਾਬ ਦੇ ਜਲੰਧਰ (Jalandhar) ਵਿਚ ਸ਼ਨੀਵਾਰ ਸਵੇਰੇ ਸਿੱਖਿਆ ਮੰਤਰੀ ਪਰਗਟ ਸਿੰਘ (Educationl Minister pargat Singh) ਦੇ ਘਰ ਨੇੜੇ ਮੋਰਚਾ ਲਗਾਏ ਬੈਠੇ ਬੀ.ਐੱਡ. ਟੈੱਟ ਪਾਸ ਅਧਿਆਪਕ (B.ed Tet Pass Teachers) ਪੁਲਿਸ ਨੂੰ ਚਕਮਾ ਦੇ ਕੇ ਬੈਰੀਕੇਡ (Barricades) ਤੋੜ ਕੇ ਮੰਤਰੀ ਦੇ ਘਰ ਦੇ ਬਾਹਰ ਜਾ ਪਹੁੰਚੇ। ਇਸ ਤੋਂ ਪਹਿਲਾਂ ਕਿ ਪੁਲਿਸ ਉਨ੍ਹਾਂ ਨੂੰ ਰੋਕਦੀ ਉਨ੍ਹਾਂ ਨੇ ਨਾਅਰੇਬਾਜ਼ੀ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਸ਼ੋਰ ਸ਼ਰਾਬਾ ਸੁਣ ਕੇ ਮੰਤਰੀ ਨੂੰ ਬਾਹਰ ਆਉਣਾ ਪਿਆ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਕ ਹਫਤੇ ਵਿਚ ਸਰਕਾਰ ਭਰਤੀ ਵਿਗਿਆਪਨ ਕੱਢੇਗੀ।

Also Read : EPFO: ਪੀ.ਐੱਫ. ਖਾਤਾਧਾਰਕਾਂ ਨੂੰ ਮਿਲ ਸਕਦੈ 50 ਹਜ਼ਾਰ ਰੁਪਏ ਤੱਕ ਦਾ ਐਡਿਸ਼ਨਲ ਬੋਨਸ, ਜਾਣੋਂ ਕਿਵੇਂ 

ਜਲੰਧਰ ਵਿਚ ਬੀ.ਐੱਡ. ਟੈੱਟ ਪਾਸ ਅਧਿਆਪਕ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦੇ ਬਾਹਰ ਮੋਰਚਾ ਲਗਾਏ ਹੋਏ ਹਨ।ਇਨ੍ਹਾਂ ਦੇ ਕੁਝ ਸਾਥੀ ਵੱਖ-ਵੱਖ ਥਾਵਾਂ 'ਤੇ ਪਾਣੀ ਦੀਆਂ ਟੰਕੀਆਂ 'ਤੇ ਚੜ੍ਹੇ ਹੋਏ ਹਨ।ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਆਏ ਇਨ੍ਹਾਂ ਅਧਿਆਪਕਾਂ ਨੂੰ ਅਜੇ ਤੱਕ ਪੁਲਿਸ ਬੈਰੀਕੇਡ ਲਗਾ ਕੇ ਰੋਕੇ ਹੋਏ ਸਨ। ਸ਼ਨੀਵਾਰ ਨੂੰ ਇਨ੍ਹਾਂ ਨੇ ਪੁਲਿਸ ਨੂੰ ਹੈਰਾਨ ਕੀਤਾ ਅਤੇ ਚਕਮਾ ਦੇ ਕੇ ਮੰਤਰੀ ਦੇ ਘਰ ਦੇ ਗੇਟ 'ਤੇ ਪਹੁੰਚ ਗਏ।

Also Read : ਮੁੱਖ ਮੰਤਰੀ ਦੇ ਸ਼ਹਿਰ 'ਚ ਮਾਈਨਿੰਗ ਮਾਫੀਆ ਨੂੰ ਲੈ ਕੇ ਰਾਘਵ ਚੱਢਾ ਦੀ ਰੇਡ
ਮੰਤਰੀ ਪਰਗਟ ਸਿੰਘ ਦੇ ਘਰ ਦੇ ਬਾਹਰ ਅਧਿਆਪਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੀਆਂ। ਰੌਲਾ ਸੁਣ ਕੇ ਪਰਗਟ ਸਿੰਘ ਘਰੋਂ ਬਾਹਰ ਆਏ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਬੀ.ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੰਦੀਪ ਨੇ ਕਿਹਾ ਕਿ ਸੂਬੇ ਵਿਚ ਹਜ਼ਾਰਾਂ ਅਹੁਦੇ ਹਿੰਦੀ ਅਤੇ ਪੰਜਾਬੀ ਦੇ ਅਧਿਆਪਕਾਂ ਦੇ ਖਾਲੀ ਪਏ ਹਨ। ਸਰਕਾਰ ਉਨ੍ਹਾਂ ਨੂੰ ਭਰ ਨਹੀਂ ਰਹੀ ਹੈ। ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ 10 ਦਸੰਬਰ ਤੋਂ ਪਹਿਲਾਂ ਭਰਤੀ ਵਿਗਿਆਪਨ ਆ ਜਾਵੇਗਾ।

Also Read : ਪੰਜਾਬ 'ਚ ਨਜ਼ਰ ਆਇਆ 15 ਮਿੰਟ ਸਟਾਰ ਲਿੰਕ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਭਰਤੀ ਨਹੀਂ ਨਿਕਲਦੀ ਉਦੋਂ ਤੱਕ ਟੰਕੀ 'ਤੇ ਚੜ੍ਹੇ ਹੋਏ ਉਨ੍ਹਾਂ ਦੇ ਸਾਥੀ ਹੇਠਾਂ ਨਹੀਂ ਉਤਰਣਗੇ। ਟੰਕੀ 'ਤੇ ਧਰਨਾ ਲਗਾਤਾਰ ਚੱਲਦਾ ਰਹੇਗਾ। ਮੁੱਖ ਮੰਤਰੀ ਚੰਨੀ ਨੂੰ ਚਿਤਾਵਨੀ ਦਿੰਦੇ ਹੋਏ ਸੰਦੀਪ ਨੇ ਕਿਹਾ ਕਿ ਜਿੰਨੇ ਚਾਹੇ ਉਨੇ ਕੇਸ ਦਰਜ ਕਰ ਲੈਣ, ਪਰ ਉਹ ਟੰਕੀ ਤੋਂ ਤਾਂ ਹੀ ਉਤਰਣਗੇ, ਜਦੋਂ ਉਨ੍ਹਾਂ ਦੀ ਮੰਗ ਪੂਰੀ ਹੋਵੇਗੀ। ਸਿੱਖਿੱ ਮੰਤਰੀ ਪਰਗਟ ਸਿੰਘ ਨੇ ਬੀ.ਐੱਡ ਟੈੱਟ ਪਾਸ ਅਧਿਆਪਕਾਂ ਦੇ ਆਪਣੇ ਘਰ ਦੇ ਬਾਹਰ ਧਰਨਾ-ਪ੍ਰਦਰਸ਼ਨ ਤੋਂ ਪ੍ਰੇਸ਼ਾਨ ਦਿਖੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਭਰਤੀ ਕੱਢੀ ਜਾ ਰਹੀ ਹੈ।

Also Read : ਤੁਸੀਂ ਵੀ ਜੇ ਖਾਂਦੇ ਜ਼ਰੂਰਤ ਤੋਂ ਜ਼ਿਆਦਾ ਮਟਰ ਤਾਂ ਹੋ ਜਾਓ ਸਾਵਧਾਨ!

ਵੱਖ-ਵੱਖ ਕੈਡਰ ਅਤੇ ਵੱਖ-ਵੱਖ ਸਬਜੈਕਟ ਦੇ ਤਕਰੀਬਨ 31 ਹਜ਼ਾਰ ਅਹੁਦੇ ਖਾਲੀ ਹਨ, ਪਰ ਨਿਯਮਾਂ ਦੀ ਡਾਇਵਰਸੀਫਿਕੇਸ਼ਨ ਹੋਣ ਕਾਰਣ ਬਹੁਤ ਸਾਰੇ ਮਾਮਲੇ ਅਦਾਲਤਾਂ ਵਿਚ ਪੈਂਡਿੰਗ ਹਨ। ਅਦਾਲਤ ਦੇਖਦੀ ਹੈਕਿ ਸਾਰਿਆਂ ਨੂੰ ਬਰਾਬਰੀ ਦਾ ਮੌਕਾ ਮਿਲਿਆ ਹੈ ਜਾਂ ਨਹੀਂ। ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਪਹਿਲਾਂ ਨਿਯਮਾਂ ਮੁਤਾਬਕ ਭਰਤੀ ਹੋਣ ਦੇਣ। ਇਨ੍ਹਾਂ ਦਾ ਮਾਮਲਾ ਵੀ ਛੇਤੀ ਹਲ ਕਰ ਦਿੱਤਾ ਜਾਵੇਗਾ। ਪਰਗਟ ਸਿੰਘ ਨੇ ਕਿਹਾ ਕਿ 19 ਅਹੁਦਿਆਂ ਨੂੰ ਭਰਿਆ ਜਾ ਰਿਹਾ ਹੈ ਜਿਨ੍ਹਾਂ ਵਿਚੋਂ 12 ਹਜ਼ਾਰ ਅਹੁਦੇ ਸਰੀਰਕ ਸਿੱਖਿਆ ਅਧਿਆਪਕਾਂ ਦੇ ਕ੍ਰੀਏਟ ਹੋਣਗੇ।

In The Market