LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੁਸੀਂ ਵੀ ਜੇ ਖਾਂਦੇ ਜ਼ਰੂਰਤ ਤੋਂ ਜ਼ਿਆਦਾ ਮਟਰ ਤਾਂ ਹੋ ਜਾਓ ਸਾਵਧਾਨ!

113

ਨਵੀਂ ਦਿੱਲੀ : ਸਰਦੀਆਂ ਵਿਚ ਹਰ ਪਾਸੇ ਹਰੇ ਮਟਰ (Peas) ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ। ਮਟਰ ਪ੍ਰੋਟੀਨ (Peas protein) ਦਾ ਸਭ ਤੋਂ ਚੰਗਾ ਸਰੋਤ (Good source) ਹੁੰਦਾ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਫਾਈਬਰ, ਐਂਟੀਆਕਸੀਡੈਂਟ (Fiber, antioxidant) ਅਤੇ ਕਈ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ। ਹਰੇ ਮਟਰ ਵਿਚ ਵਿਟਾਮਿਨ ਏ, ਈ, ਡੀ, ਅਤੇ ਸੀ (Vitamins A, E, D, and C.) ਵੀ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ। ਮਟਰ ਖਾਣ ਨਾਲ ਬਲੱਡ ਸ਼ੂਗਰ (Blood sugar) ਅਤੇ ਕੋਲੈਸਟ੍ਰੋਲ (Cholesterol) ਦਾ ਪੱਧਰ ਕੰਟਰੋਲ ਵਿਚ ਰਹਿੰਦਾ ਹੈ। ਇਹ ਸਰੀਰ ਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਮਟਰ ਖਾਣ ਨਾਲ ਸਰੀਰ ਵਿਚ ਕਈ ਫਾਇਦੇ ਹੁੰਦੇ ਹਨ ਪਰ ਇਸ ਦੇ ਕੁਝ ਨੁਕਸਾਨ ਵੀ ਹਨ।

Also Read : Omicron ਵੇਰੀਐਂਟ ਦੇ ਚਲਦਿਆਂ ਅਲਰਟ 'ਤੇ ਰੇਲਵੇ, ਲਾਗੂ ਕੀਤੇ ਇਹ ਨਿਯਮ

ਮਟਰ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਕੇ (Vitamin K.) ਸਰੀਰ ਵਿਚ ਕੈਂਸਰ ਕੋਸ਼ੀਕਾਵਾਂ ਨੂੰ ਵਧਣ ਤੋਂ ਰੋਕਦਾ ਹੈ। ਇਸ ਵਿਚ ਪਾਏ ਜਾਣ ਵਾਲੇ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਹਰੇ ਮਟਰ ਦਾ ਸਭ ਤੋਂ ਵੱਡਾ ਸਾਈਡ ਇਫੈਕਟ ਇਹ ਹੈ ਕਿ ਉਹ ਸਰੀਰ ਵਿਚ ਵਿਟਾਮਿਨ ਕੇ ਦਾ ਪੱਧਰ ਜ਼ਿਆਦਾ ਵਧਾ ਦਿੰਦਾ ਹੈ। ਸਰੀਰ ਵਿਚ ਵਿਟਾਮਿਨ ਕੇ ਦੀ ਜ਼ਿਆਦਾ ਮਾਤਰਾ ਖੂਨ ਨੂੰ ਪਤਲਾ ਕਰ ਦਿੰਦੀ ਹੈ ਅਤੇ ਪਲੇਟਲੈਟਸ ਕਾਉਂਟ ਘੱਟ ਕਰ ਦਿੰਦੀ ਹੈ। ਇਸ ਦੀ ਵਜ੍ਹਾ ਨਾਲ ਜ਼ਖਮਾਂ ਨੂੰ ਭਰਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਜੁੜੀ ਦਿੱਕਤ ਹੋਵੇ, ਉਨ੍ਹਾਂ ਨੂੰ ਮਟਰ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ। ਥ੍ਰੋਮਬੋਫਿਲਬਿਟਿਸ ਅਤੇ ਗਠੀਆ ਦੇ ਮਰੀਜ਼ਾਂ ਨੂੰ ਵੀ ਹਰੇ ਮਟਰ ਘੱਟ ਮਾਤਰਾ ਵਿਚ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।


ਹਰੇ ਮਟਰ ਵਿਚ ਖੂਬ ਸਾਰਾ ਪ੍ਰੋਟੀਨ, ਅਮੀਨੋ ਐਸਿਡ ਅਤੇ ਕਾਫੀ ਫਾਈਬਰ ਹੁੰਦਾ ਹੈ। ਇਨ੍ਹਾਂ ਵਿਚ ਵਿਟਾਮਿਨ ਡੀ ਵੀ ਹੁੰਦਾ ਹੈ ਜੋ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ। ਬਹੁਤ ਜ਼ਿਆਦਾ ਮਟਰ ਖਾਣ ਨਾਲ ਸਰੀਰ ਵਿਚੋਂ ਕੈਲਸ਼ੀਅਮ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਅਤੇ ਯੂਰਿਕ ਐਸਿਡ ਵੱਧਣ ਲੱਗਦਾ ਹੈ। ਇਸ ਦੀ ਵਜ੍ਹਾ ਨਾਲ ਗਠੀਆ ਦੀ ਬੀਮਾਰੀ ਹੋ ਸਕਦੀ ਹੈ। ਯੂਰਿਕ ਐਸਿਡ ਵੱਧਣ ਨਾਲ ਜੋੜਾਂ ਦਾ ਦਰਦ ਵੀ ਵੱਧ ਜਾਂਦਾ ਹੈ। ਬਹੁਤ ਜ਼ਿਆਦਾ ਮਟਰ ਹੱਡੀਆਂ ਨੂੰ ਕਮਜ਼ੋਰ ਕਰਨ ਦਾ ਵੀ ਕੰਮ ਕਰਦਾ ਹੈ।

Also Read : ਦੇਸ਼ 'ਚ ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲੇ, 415 ਦੀ ਮੌਤ
ਹਰੇ ਮਟਰ ਵਿਚ ਪਾਏ ਜਾਣ ਵਾਲੇ ਫਾਈਟਿਕ ਐਸਿਡ ਅਤੇ ਲੈਕਟਿਨ ਪੋਸ਼ਕ ਤੱਤਾਂ ਦੇ ਅਵਸ਼ੋਸ਼ਣ ਵਿਚ ਅੜਿੱਕਾ ਪਾਉਂਦੇ ਹਨ, ਇਹ ਪਾਚਨ ਦੀ ਸਮੱਸਿਆ ਵੀ ਪੈਦਾ ਕਰਦੇ ਹਨ। ਇਨ੍ਹਾਂ ਮੌਜੂਦ ਫਾਈਟੇਟਸ, ਸਰੀਰ ਵਿਚ ਜ਼ਿੰਕ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਮਿਨਰਲਸ ਨੂੰ ਘੱਟ ਕਰ ਦਿੰਦੇ ਹਨ। ਜਿਸ ਦੀ ਵਜ੍ਹਾ ਨਾਲ ਸਰੀਰ ਵਿਚ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਇਸ ਦਾ ਅਸਰ ਇਮਿਊਨ ਸਿਸਟਮ 'ਤੇ ਵੀ ਪੈਂਦਾ ਹੈ ਅਤੇ ਸਰੀਰ ਵਿਚ ਬੈਕਟੀਰੀਆ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਮਟਰ ਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਖਾਣ ਤੋਂ ਬੱਚਣਾ ਚਾਹੀਦਾ ਹੈ।


ਹਰੇ ਮਟਰ ਖਾਣ ਦਾ ਇਕ ਸਾਈਡ ਇਫੈਕਟ ਇਹ ਵੀ ਹੈ ਕਿ ਇਹ ਭਾਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਮਟਰ ਪ੍ਰੋਟੀਨ ਦਾ ਬਹੁਤ ਚੰਗਾ ਸਰੋਤ ਹੈ ਪਰ ਬਹੁਤ ਮਾਤਰਾ ਵਿਚ ਖਾਣ ਨਾਲ ਇਹ ਬਾਡੀ ਫੈਟ ਵਧਾਉਂਦਾ ਹੈ। ਮਟਰ ਵਿਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਅਤੇ ਸੀਮਤ ਮਾਤਰਾ ਵਿਚ ਖਾਣ 'ਤੇ ਇਹ ਭਾਰ ਨੂੰ ਕੰਟਰੋਲ ਵੀ ਕਰਦਾ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਠੀਕ ਉਲਟਾ ਕੰਮ ਕਰਨ ਲੱਗਦੀ ਹੈ। ਹੈਲਥ ਐਕਸਪਰਟਸ ਮਟਰ ਨੂੰ ਘੱਟ ਮਾਤਰਾ ਵਿਚ ਹੀ ਖਾਣ ਦੀ ਸਲਾਹ ਦਿੰਦੇ ਹਨ।

Also Read : ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ, MSP ਤੇ ਘਰ ਵਾਪਸੀ ਨੂੰ ਲੈਕੇ ਹੋਵੇਗੀ ਚਰਚਾ
ਕੁਝ ਸਟੱਡੀਜ਼ ਮੁਤਾਬਕ ਮਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਪੇਟ ਵਿਚ ਸੋਜ ਹੋਣ ਲੱਗਦੀ ਹੈ। ਇਹ ਪੇਟ ਵਿਚ ਗੈਸ ਵੀ ਬਣਾਉਂਦਾ ਹੈ ਮਟਰ ਵਿਚ ਬਹੁਤ ਜ਼ਿਆਦਾ ਕਾਰਬੋਹਾਈਡ੍ਰੇਟ ਹੁੰਦਾ ਹੈ ਇਸ ਲਈ ਬਹੁਤ ਜ਼ਿਾਦਾ ਖਾਣ ਨਾਲ ਪੇਟ ਵਿਚ ਦਿੱਕਤ ਵੱਧ ਜਾਂਦੀ ਹੈ। ਮਟਰ ਵਿਚ ਪਾਏ ਜਾਣ ਵਾਲਾ ਸ਼ੂਗਰ ਆਸਾਨੀ ਨਾਲ ਨਹੀਂ ਪੱਚਦਾ ਹੈ ਅਤੇ ਇਸ ਕਾਰਣ ਪੇਟ ਵਿਚ ਗੈਸ ਬਣਨ ਲੱਗਦੀ ਹੈ। ਮਟਰ ਵਿਚ ਪਾਇਆ ਜਾਣ ਵਾਲਾ ਲੈਕਟਿਨ ਵੀ ਪੇਟ ਸੋਜ ਅਤੇ ਇਸ ਨਾਲ ਜੁੜੀਆਂ ਦਿੱਕਤਾਂ ਨੂੰ ਵਧਾਉਂਦਾ ਹੈ।


ਹਰੇ ਮਟਰ ਇਰੀਟੇਬਲ ਬਾਇਲ ਸਿੰਡਰੋਮ ਅਤੇ ਡਾਇਰੀਆ ਦੀ ਦਿੱਕਤ ਨੂੰ ਵੀ ਵਧਾਉਂਦੀ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਵਿਚ ਪਾਏ ਜਾਣ ਵਾਲੇ ਪ੍ਰੋਟੀਨ ਪੇਟ ਵਿਚ ਜਾ ਕੇ ਟੁੱਟਦੇ ਹਨ। ਬ੍ਰਾਊਨ ਰਾਈਸ ਜਾਂ ਸੋਇਆ ਦੇ ਨਾਲ ਹਰੇ ਮਟਰ ਖਾਣ ਨਾਲ ਪੇਟ ਵਿਚ ਘੱਟ ਦਿੱਕਤ ਹੁੰਦੀ ਹੈ। ਉਥੇ ਹੀ ਕਬਜ਼ ਦੀ ਸਮੱਸਿਆ ਵਾਲਿਆਂ ਨੂੰ ਡੱਬਾਬੰਦ ਹਰੇ ਮਟਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿਚ ਪਾਏ ਜਾਣ ਵਾਲੇ ਸ਼ੂਗਰ ਅਤੇ ਪ੍ਰਿਜ਼ਰਵੇਟਿਵਸ ਸਿਹਤ ਲਈ ਚੰਗੇ ਨਹੀਂ ਹੁੰਦੇ ਹਨ।
Also Read : ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ, MSP ਤੇ ਘਰ ਵਾਪਸੀ ਨੂੰ ਲੈਕੇ ਹੋਵੇਗੀ ਚਰਚਾ

In The Market