LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਨਜ਼ਰ ਆਇਆ 15 ਮਿੰਟ ਸਟਾਰ ਲਿੰਕ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

143

ਚੰਡੀਗੜ੍ਹ : ਸੋਸ਼ਲ ਮੀਡੀਆ (Social Media) 'ਤੇ ਇਕ ਵੀਡੀਓ ਵਾਇਰਲ (Video Viral) ਹੋ ਰਹੀ ਹੈ ਜਿਸ ਵਿਚ ਇਕ ਸਟਾਰ ਲਿੰਕ (Star Link) ਨਜ਼ਰ ਆ ਰਿਹਾ ਹੈ। ਇਹ ਇੰਝ ਜਾਪਦਾ ਹੈ ਜਿਵੇਂ ਕੋਈ ਟ੍ਰੇਨ (Train in Sky) ਅਸਮਾਨ ਵਿਚ ਜਾ ਰਹੀ ਹੋਵੇ। ਕੁਝ ਲੋਕ ਤਾਂ ਇਸ ਨੂੰ ਏਲੀਅਨ (Alien) ਨਾਲ ਜੋੜ ਰਹੇ ਹਨ ਅਤੇ ਕੁਝ ਨੇ ਵੀਡੀਓ (Video) ਬਣਾ ਕੇ ਸੋਸ਼ਲ ਮੀਡੀਆ (Social Media) 'ਤੇ ਸਾਂਝਾ ਕੀਤਾ। ਜਿਸ 'ਤੇ ਲੋਕ ਆਪੋ-ਆਪਣੇ ਵਿਚਾਰ ਦੇ ਰਹੇ ਹਨ।


ਅਸਲ ਵਿਚ ਸੱਚਾਈ ਤਾਂ ਇਹ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਦਾ ਸਟਾਰ ਲਿੰਕ ਸੈਟੇਲਾਈਟ ਸ਼ੁੱਕਰਵਾਰ ਸ਼ਾਮ ਭਾਰਤ ਦੇ ਅਸਮਾਨ ਤੋਂ ਲੰਘਿਆ। ਪੰਜਾਬ ਵਿਚ ਤਕਰੀਬਨ 15 ਮਿੰਟ ਤੱਕ ਇਹ ਨਜ਼ਾਰਾ ਵੇਖਣ ਨੂੰ ਮਿਲਿਆ। ਤਸਵੀਰਾਂ ਅਤੇ ਵੀਡੀਓ ਵਿਚ ਇਕ ਚਮਕਦੀ ਹੋਈ ਲਕੀਰ ਨਜ਼ਰ ਆਈ।

Also Read : ਤੁਸੀਂ ਵੀ ਜੇ ਖਾਂਦੇ ਜ਼ਰੂਰਤ ਤੋਂ ਜ਼ਿਆਦਾ ਮਟਰ ਤਾਂ ਹੋ ਜਾਓ ਸਾਵਧਾਨ!

ਉੱਤਰ ਭਾਰਤ ਵਿਚ ਤਕਰੀਬਨ 7 ਵਜੇ ਸਟਾਰ ਲਿੰਕ ਦੇਖਿਆ ਗਿਆ। ਅਸਮਾਨ ਵਿਚ ਚਮਕਦੀ ਲਕੀਰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ ਏਰੀਆ ਤੋਂ ਇਲਾਵਾ ਜੰਮੂ ਵਿਚ ਨਜ਼ਰ ਆਈ। ਤਕਰੀਬਨ 10 ਤੋਂ 15 ਮਿੰਟ ਤੱਕ ਇਹ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਨਾਲ ਇਕ ਤਰ੍ਹਾਂ ਪੈਨਿਕ ਸਥਿਤੀ ਪੈਦਾ ਹੋ ਗਈ। ਸੁਰੱਖਿਆ ਏਜੰਸੀਆਂ ਵੀ ਇਸ ਦਾ ਰਹੱਸ ਜਾਨਣ ਵਿਚ ਜੁੱਟ ਗਈ। ਸੂਚਨਾ ਹੈ ਕਿ ਭਾਰਤ ਤੋਂ ਇਲਾਵਾ ਦੁਨੀਆ ਦੇ ਕਈ ਦੇਸ਼ਾਂ ਵਿਚ ਰੌਸ਼ਨੀ ਦੀ ਇਹ ਲਾਈਨ ਦਿਖਾਈ ਦਿੱਤੀ। ਜੰਮੂ-ਕਸ਼ਮੀਰ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਜੰਮੂ ਜ਼ੋਨ ਦੇ ਏ.ਡੀ.ਜੀ. ਪੁਲਿਸ ਮੁਕੇਸ਼ ਸਿੰਘ ਨੇ ਦੱਸਿਆ ਕਿ ਇਹ ਸਟਾਰ ਲਿੰਕ ਸੈਟੇਲਾਈਟ ਹੈ, ਜੋ ਭਾਰਤ ਉਪਰੋਂ ਲੰਘਦਾ ਹੈ।


ਸੈਟੇਲਾਈਟ ਰਾਹੀਂ ਇੰਟਰਨੈੱਟ ਸਹੂਲਤ ਦੇਵੇਗੀ ਸਟਾਰ ਲਿੰਕ
ਐਲਨ ਮਸਕ ਦੀ ਕੰਪਨੀ ਪੂਰੇ ਵਿਸ਼ਵ ਵਿਚ ਸੈਟੇਲਾਈਟ ਰਾਹੀਂ ਇੰਟਰਨੈੱਟ ਦੀ ਸਹੂਲਤ ਦੇਣ ਜਾ ਰਹੀ ਹੈ। ਇਹ ਕੰਮ ਉਨ੍ਹਾਂ ਦੀ ਕੰਪਨੀ ਸਟਾਰ ਲਿੰਕ ਕਰ ਰਹੀ ਹੈ। ਇਸ ਦੇ ਲਈ ਕਈ ਸੈਟੇਲਾਈਟ ਉਨ੍ਹਾਂ ਨੇ ਪੁਲਾੜ ਵਿਚ ਪਹੁੰਚਾਏ ਹਨ। ਅਜੇ ਕਈ ਹੋਰ ਸੈਟੇਲਾਈਟ ਭੇਜਣ ਦੀ ਤਿਆਰੀ ਹੈ। ਐਲਨ ਮਸਕ ਭਾਰਤ ਵਿਚ ਲੀ ਲੋਕਾਂ ਨੂੰ ਸੈਟੇਲਾਈਟ ਰਾਹੀਂ ਇੰਟਰਨੈੱਟ ਦੀ ਸਹੂਲਤ ਮੁਹੱਈਆ ਕਰਵਾਉਣ ਨੂੰ ਲੈ ਕੇ ਕੰਮ ਕਰ ਰਹੇ ਹਨ ਪਰ ਅਜੇ ਉਨ੍ਹਾਂ ਨੂੰ ਭਾਰਤ ਵਿਚ ਲਾਇਸੈਂਸ ਨਹੀਂ ਮਿਲਿਆ ਹੈ।

Also Read : Omicron ਵੇਰੀਐਂਟ ਦੇ ਚਲਦਿਆਂ ਅਲਰਟ 'ਤੇ ਰੇਲਵੇ, ਲਾਗੂ ਕੀਤੇ ਇਹ ਨਿਯਮ
ਸਟਾਰ ਲਿੰਕ ਇੰਡੀਆ ਵਲੋਂ ਪਿਛਲੇ ਦਿਨੀਂ ਦਿੱਤੇ ਗਏ ਬਿਆਨ ਵਿਚ ਦੱਸਿਆ ਗਿਆ ਕਿ ਭਾਰਤ ਵਿਚ ਸਟਾਰ ਲਿੰਕ ਇੰਟਰਨੈੱਟ ਸਰਵਿਸ ਦੇ ਪ੍ਰੀ-ਆਰਡਰ ਬੁਕਿੰਗ ਦਾ ਅੰਕੜਾ 5000 ਪਾਰ ਜਾ ਚੁੱਕਾ ਹੈ। ਕੰਪਨੀ 2022 ਦੇ ਅਖੀਰ ਤੱਕ ਇਸ ਸਹੂਲਤ ਨੂੰ ਭਾਰਤ ਵਿਚ ਸ਼ੁਰੂ ਕਰ ਸਕਦੀ ਹੈ। ਹਾਲਾਂਕਿ ਭਾਰਤ ਸਰਕਾਰ ਨੇ ਪ੍ਰੀ-ਆਰਡਰ ਦੇਣ ਤੋਂ ਮਨਾਂ ਕੀਤਾ ਹੈ ਕਿਉਂਕਿ ਸਟਾਰ ਲਿੰਕ ਨੂੰ ਅਜੇ ਭਾਰਤ ਤੋਂ ਲਾਇਸੈਂਸ ਨਹੀਂ ਮਿਲਿਆ ਹੈ।


ਐਲਨ ਮਸਕ ਦੀ ਸਟਾਰ ਲਿੰਕ ਕੰਪਨੀ ਦਾ ਭਾਰਤ ਵਿਚ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਅਤੇ ਏਅਰਟੈੱਲ ਦੀ ਵਨ ਵੈੱਬ ਨਾਲ ਮੁਕਾਬਲਾ ਹੋਵੇਗਾ। ਸਟਾਰ ਲਿੰਕ ਅਤੇ ਵਨ ਵੈੱਬ ਸੈਟੇਲਾਈਟ ਆਧਾਰਿਤ ਇੰਟਰਨੈੱਟ ਸਰਵਿਸ ਪ੍ਰਦਾਨ ਕਰਨਗੇ। ਜਦੋਂ ਕਿ ਜਿਓ ਫਾਈਬਰ ਆਪਟਿਕਸ ਰਾਹੀਂ ਇੰਟਰਨੈੱਟ ਸਰਵਿਸ ਪ੍ਰਦਾਨ ਕਰ ਰਹੀ ਹੈ।

Also Read : ਦੇਸ਼ 'ਚ ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲੇ, 415 ਦੀ ਮੌਤ

In The Market