LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੱਖ ਮੰਤਰੀ ਦੇ ਸ਼ਹਿਰ 'ਚ ਮਾਈਨਿੰਗ ਮਾਫੀਆ ਨੂੰ ਲੈ ਕੇ ਰਾਘਵ ਚੱਢਾ ਦੀ ਰੇਡ

1mining

ਚਮਕੌਰ ਸਾਹਿਬ: ਆਮ ਆਦਮੀ ਪਾਰਟੀ (Aam Aadmi Party) (ਆਪ) ਨੇ ਸਕੂਲਾਂ (Schools) ਤੋਂ ਬਾਅਦ ਰੇਤ ਖਨਨ (Sand mining) ਨੂੰ ਲੈ ਕੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ (Assembly constituency Chamkaur Sahib) 'ਤੇ ਹਮਲਾ ਬੋਲ ਦਿੱਤਾ ਹੈ। ਆਪ ਦੇ ਸਹਿ ਮੁਖੀ ਰਾਘਵ ਚੱਢਾ (Chief Raghav Chadha) ਨੇ ਪਿੰਡ ਜਿੰਦਾਪੁਰ (Village Zindapur)  ਵਿਚ ਨਾਜਾਇਜ਼ ਰੇਤ ਖਨਨ ਫੜਣ ਦਾ ਦਾਅਵਾ ਕੀਤਾ।

Also Read : ਪੰਜਾਬ 'ਚ ਨਜ਼ਰ ਆਇਆ 15 ਮਿੰਟ ਸਟਾਰ ਲਿੰਕ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਚੱਢਾ ਨੇ ਇਹ ਵੀ ਕਿਹਾ ਕਿ ਕੁਝ ਸਮਾਂ ਪਹਿਲਾਂ ਜਦੋਂ ਫਾਰੈਸਟ ਅਫਸਰ ਨੇ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਰੇਤ ਖਨਨ ਦੇ ਖਿਲਾਫ ਆਵਾਜ਼ ਚੁੱਕੀ ਤਾਂ ਉਸ ਦੀ ਟਰਾਂਸਫਰ ਕਰ ਦਿੱਤੀ ਗਈ। ਚੱਢਾ ਨੇ ਕਿਹਾ ਕਿ ਪੰਜਾਬ ਵਿਚ ਰੇਤ ਮਾਫੀਆ ਖਤਮ ਕਰਨ ਦੇ ਮਾਮਲੇ ਵਿਚ ਝੂਠ ਬੋਲ ਰਹੀ ਹੈ ਪੰਜਾਬ ਸਰਕਾਰ।

Also Read : ਤੁਸੀਂ ਵੀ ਜੇ ਖਾਂਦੇ ਜ਼ਰੂਰਤ ਤੋਂ ਜ਼ਿਆਦਾ ਮਟਰ ਤਾਂ ਹੋ ਜਾਓ ਸਾਵਧਾਨ!

ਰਾਘਵ ਚੱਢਾ ਨੇ ਕਿਹਾ ਕਿ ਇਥੇ ਸ਼ਰ੍ਹੇਆਮ ਰੇਤ ਮਾਫੀਆ ਦੀ ਛੱਤਰ-ਛਾਇਆ ਹੇਠ ਕੰਮ ਕੀਤਾ ਜਾ ਰਿਹਾ ਹੈ। ਇਥੇ ਰੋਜ਼ਾਨਾ 800 ਤੋਂ ਇਕ ਹਜ਼ਾਰ ਟਿੱਪਰ ਰੇਤ ਭਰ ਕੇ ਲਿਜਾਏ ਜਾਂਦੇ ਹਨ। ਇਕ ਟਿੱਪਰ ਵਿਚ 800 ਫੁੱਟ ਰੇਤ ਆਉਂਦੀ ਹੈ। ਜੋ ਮਾਰਕੀਟ ਵਿਚ 40 ਰੁਪਏ ਕਿਊਬਿਕ ਫੁੱਟ ਤੱਕ ਮਾਰਕੀਟ ਵਿਚ ਵਿਕਦੀ ਹੈ। 

Also Read : Omicron ਵੇਰੀਐਂਟ ਦੇ ਚਲਦਿਆਂ ਅਲਰਟ 'ਤੇ ਰੇਲਵੇ, ਲਾਗੂ ਕੀਤੇ ਇਹ ਨਿਯਮ
ਚੱਢਾ ਨੇ ਇਕ ਚਿੱਠੀ ਵੀ ਦਿਖਾਈ ਕਿ ਕੁਝ ਦਿਨ ਪਹਿਲਾਂ ਫਾਰੈਸਟ ਅਫਸਰ ਨੇ ਐੱਸ.ਐੱਚ.ਓ. ਅਤੇ ਤਹਿਸੀਲਦਾਰ ਨੂੰ ਚਿੱਠੀ ਲਿਖੀ ਸੀ। ਜਿਸ ਵਿਚ ਕਿਹਾ ਕਿ ਜਿੰਦਾਪੁਰ ਪਿੰਡ ਵਿਚ ਇਸ ਥਾਂ 'ਤੇ ਨਾਜਾਇਜ਼ ਰੇਤ ਮਾਈਨਿੰਗ ਹੋ ਰਹੀ ਹੈ। ਇਹ ਜ਼ਮੀਨ ਫਾਰੈਸਟ ਲੈਂਡ ਵਿਚ ਹੈ। ਇਥੇ ਕੋਈ ਐਕਟੀਵਿਟੀ ਨਹੀਂ ਹੋ ਸਕਦੀ। ਜਿਸ ਦਿਨ ਚਿੱਠੀ ਲਿਖੀ ਉਸ ਤੋਂ ਅਗਲੇ ਹੀ ਦਿਨ ਅਫਸਰ ਦਾ ਟਰਾਂਸਫਰ ਕਰ ਦਿੱਤਾ ਗਿਆ।

Also Read : ਦੇਸ਼ 'ਚ ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲੇ, 415 ਦੀ ਮੌਤ

In The Market