LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

EPFO: ਪੀ.ਐੱਫ. ਖਾਤਾਧਾਰਕਾਂ ਨੂੰ ਮਿਲ ਸਕਦੈ 50 ਹਜ਼ਾਰ ਰੁਪਏ ਤੱਕ ਦਾ ਐਡਿਸ਼ਨਲ ਬੋਨਸ, ਜਾਣੋਂ ਕਿਵੇਂ 

191

ਨਵੀਂ ਦਿੱਲੀ: ਭਾਰਤ ਵਿਚ ਵੱਡੇ ਪੱਧਰ 'ਤੇ ਸੰਗਠਿਤ ਖੇਤਰਾਂ ਨਾਲ ਜੁੜੇ ਨੌਕਰੀਪੇਸ਼ਾ ਲੋਕਾਂ ਕੋਲ ਉਨ੍ਹਾਂ ਦਾ ਪੀ.ਐੱਫ. ਅਕਾਉਂਟ (P.F. Account) ਹੈ। ਹਰ ਮਹੀਨੇ ਉਨ੍ਹਾਂ ਦੀ ਤਨਖਾਹ (Salary) ਦਾ ਕੁਝ ਹਿੱਸਾ ਉਨ੍ਹਾਂ ਦੇ ਪੀ.ਐੱਫ (P.F. Account) ਖਾਤੇ ਵਿਚ ਕ੍ਰੈਡਿਟ (Credit) ਕਰ ਦਿੱਤਾ ਜਾਂਦਾ ਹੈ। ਪੀ.ਐੱਫ (PF) ਵਿਚ ਜਮ੍ਹਾ ਪੈਸੇ ਮੁਲਾਜ਼ਮ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਕੰਮ ਕਰਦੇ ਹਨ। ਮੁਲਾਜ਼ਮ ਭਵਿੱਖ ਨਿਧੀ ਸੰਗਠਨ (Employees Provident Fund Organization) ਵਲੋਂ ਪੀ.ਐੱਫ. ਖਾਤਾਧਾਰਕਾਂ (P.F. Account holders) ਨੂੰ ਅਜਿਹੇ ਕਈ ਫਾਇਦੇ ਦਿੱਤੇ ਜਾਂਦੇ ਹਨ, ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਹੈ।

Also Read : ਮੁੱਖ ਮੰਤਰੀ ਦੇ ਸ਼ਹਿਰ 'ਚ ਮਾਈਨਿੰਗ ਮਾਫੀਆ ਨੂੰ ਲੈ ਕੇ ਰਾਘਵ ਚੱਢਾ ਦੀ ਰੇਡ

ਇਸੇ ਕੜੀ ਵਿਚ ਅੱਜ ਅਸੀਂ ਤੁਹਾਨੂੰ ਈ.ਪੀ.ਐੱਫ.ਓ ਦੇ ਇਕ ਅਜਿਹੇ ਫਾਇਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਸ਼ਾਇਦ ਹੀ ਤੁਹਾਨੂੰ ਜਾਣਕਾਰੀ ਹੋਵੇ। ਮੁਲਾਜ਼ਮ ਦੇ ਰਿਟਾਇਰ ਹੋਣ 'ਤੇ ਉਸ ਨੂੰ 50 ਹਜ਼ਾਰ ਰੁਪਏ ਤੱਕ ਦਾ ਐਡੀਸ਼ਨਲ ਬੋਨਸ ਮਿਲਦਾ ਹੈ। ਹਾਲਾਂਕਿ ਇਸ ਐਡੀਸ਼ਨਲ ਬੋਨਸ ਨੂੰ ਹਾਸਲ ਕਰਨ ਲਈ ਤੁਹਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਇਸੇ ਸਿਲਸਿਲੇ ਵਿਚ ਆਓ ਜਾਣਦੇ ਹਾਂ ਕਿ ਤੁਸੀਂ ਕਿਵੇਂ ਈ.ਪੀ.ਐੱਫ.ਓ. ਵਲੋਂ ਦਿੱਤੇ ਜਾ ਰਹੇ 50 ਹਜ਼ਾਰ ਰੁਪਏ ਦੇ ਐਡੀਸ਼ਨਲ ਬੋਨਸ ਦਾ ਲਾਭ ਲੈ ਸਕਦੇ ਹੋ। ਲਾਇਲਟੀ ਘੱਟ ਲਾਈਫ ਬੈਨੀਫਿਟ ਦੇ ਅਧੀਨ ਈ.ਪੀ.ਐੱਫ.ਓ. ਵਲੋਂ ਮੁਲਾਜ਼ਮਾਂ ਨੂੰ ਇਹ ਐਡੀਸ਼ਨਲ ਬੋਨਸ ਦਿੱਤਾ ਜਾਂਦਾ ਹੈ।

Also Read : ਪੰਜਾਬ 'ਚ ਨਜ਼ਰ ਆਇਆ 15 ਮਿੰਟ ਸਟਾਰ ਲਿੰਕ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਇਸ ਦਾ ਫਾਇਦਾ ਉਨ੍ਹਾਂ ਪੀ.ਐੱਫ. ਖਾਤਾਧਾਰਕਾਂ ਨੂੰ ਮਿਲਦਾ ਹੈ, ਜੋ ਪਿਛਲੇ 20 ਸਾਲਾਂ ਤੋਂ ਆਪਣੇ ਪੀ.ਐੱਫ. ਖਾਤੇ ਵਿਚੋਂ ਪੈਸਿਆਂ ਨੂੰ ਜਮ੍ਹਾ ਕਰਦੇ ਆਏ ਹਨ। ਇਸ ਨਿਯਮ ਦੇ ਅਧੀਨ ਜਿਨ੍ਹਾਂ ਪੀ.ਐੱਫ. ਖਾਤਾਧਾਰਕਾਂ ਦੀ ਬੇਸਿਕ ਸੈਲਰੀ 5 ਹਜ਼ਾਰ ਰੁਪਏ ਹੈ ਉਨ੍ਹਾਂ ਨੂੰ 30 ਹਜ਼ਾਰ ਰੁਪਏ ਦਾ ਐਡੀਸ਼ਨਲ ਬੋਨਸ ਮਿਲਦਾ ਹੈ। ਉਥੇ ਹੀ 5 ਤੋਂ 10 ਹਜ਼ਾਰ ਰੁਪਏ ਤੱਕ ਦੀ ਬੇਸਿਕ ਸੈਲਰੀ ਵਾਲੇ ਮੁਲਾਜ਼ਮਾਂ ਨੂੰ ਰਿਟਾਇਰ ਹੋਣ 'ਤੇ 40 ਹਜ਼ਾਰ ਰੁਪਏ ਦਾ ਐਡੀਸ਼ਨਲ ਬੋਨਸ ਮਿਲਦਾ ਹੈ। ਉਥੇ ਹੀ ਜਿਨ੍ਹਾਂ ਮੁਲਾਜ਼ਮਾਂ ਦੀ ਬੇਸਿਕ ਸੈਲਰੀ 10 ਹਜ਼ਾਰ ਰੁਪਏ ਦੇ ਉਪਰ ਹੁੰਦੀ ਹੈ।

Also Read : ਤੁਸੀਂ ਵੀ ਜੇ ਖਾਂਦੇ ਜ਼ਰੂਰਤ ਤੋਂ ਜ਼ਿਆਦਾ ਮਟਰ ਤਾਂ ਹੋ ਜਾਓ ਸਾਵਧਾਨ!

ਉਨ੍ਹਾਂ ਨੂੰ ਰਿਟਾਇਰਮੈਂਟ ਦੇ ਸਮੇਂ ਈ.ਪੀ.ਐੱਫ.ਓ. ਰਾਹੀਂ 50 ਹਜ਼ਾਰ ਰੁਪਏ ਦਾ ਐਡੀਸ਼ਨਲ ਬੋਨਸ ਮਿਲਦਾ ਹੈ। ਉਥੇ ਹੀ ਜੇਕਰ ਕੋਈ ਪੀ.ਐੱਫ. ਖਾਤਾਧਾਰਕ 20 ਸਾਲ ਦੀ ਟਰਮ ਨੂੰ ਪੂਰਾ ਕਰਨ ਤੋਂ ਪਹਿਲਾਂ ਪਰਮਾਨੈਂਟਲੀ ਡਿਸੇਬਲ ਹੁੰਦਾ ਹੈ, ਤਾਂ ਇਸ ਸਥਿਤੀ ਵਿਚ ਵੀ ਈ.ਪੀ.ਐੱਫ.ਓ. ਵਲੋਂ ਇਹ ਬੈਨੀਫਿਟ ਦਿੱਤਾ ਜਾਂਦਾ ਹੈ। ਅਜਿਹੇ ਵਿਚ ਐਡੀਸ਼ਨਲ ਬੋਨਸ ਦੀ ਗਿਣਤੀ ਉਸ ਦੀ ਬੇਸਿਕ ਸੈਲਰੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ।

Also Read : Omicron ਵੇਰੀਐਂਟ ਦੇ ਚਲਦਿਆਂ ਅਲਰਟ 'ਤੇ ਰੇਲਵੇ, ਲਾਗੂ ਕੀਤੇ ਇਹ ਨਿਯਮ

In The Market