LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰੀਓ ਜ਼ਰਾ ਬੱਚ ਕੇ ਚੌਕ ਤੋਂ! ਲੱਗਣ ਜਾ ਰਹੇ ਨੇ ਹਾਈਟੈੱਕ CCTV ਟਰੈਫਿਕ ਕੈਮਰੇ

28n1

ਜਲੰਧਰ- ਸ਼ਹਿਰ ਵਿਚ ਰੈਸ਼ ਡਰਾਈਵਿੰਗ (Rash Driving) ’ਤੇ ਰੋਕ ਲਾਉਣ ਲਈ ਹੁਣ ਟਰੈਫਿਕ ਪੁਲਿਸ (Traffic Police) ਜਲਦ ਓਵਰ ਸਪੀਡ (Over Speed) ਵਾਹਨਾਂ ਦੇ ਚਲਾਨ ਵੀ ਕੱਟਣੇ ਸ਼ੁਰੂ ਕਰ ਰਹੀ ਹੈ। ਇਸ ਵਿਚ ਜ਼ਿਆਦਾ ਫੋਕਸ ਦੋਪਹੀਆ ਵਾਹਨਾਂ (Two wheelers), ਆਟੋ (Auto) ਅਤੇ ਗੱਡੀਆਂ ’ਤੇ ਹੋਵੇਗਾ, ਹਾਲਾਂਕਿ ਕੁਝ ਥਾਵਾਂ ’ਤੇ ਸਪੀਡ ਬੋਰਡ (Speed board) ਲੱਗੇ ਹੋਏ ਹਨ ਪਰ ਕਈ ਪੁਆਇੰਟਾਂ ’ਤੇ ਸਪੀਡ ਨਿਰਧਾਰਿਤ ਬੋਰਡ ਅਜੇ ਲੱਗਣੇ ਬਾਕੀ ਹਨ। 

Also Read: ਇੰਸਟਾਗ੍ਰਾਮ ਯੂਜ਼ਰਸ ਲਈ ਖੁਸ਼ਖਬਰੀ ! ਹੁਣ ਸਟੋਰੀਜ਼ ਵੀਡੀਓ ਲਈ ਜਲਦ ਹੀ ਲਿਆਇਆ ਜਾਵੇਗਾ ਇਹ ਫੀਚਰ

ਸ਼ਹਿਰ ਦੇ ਕਈ ਚੌਕਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗਣਗੇ, ਜਿਸ ਕਾਰਨ ਟਰੈਫਿਕ ’ਤੇ ਨਜ਼ਰ ਤਾਂ ਰੱਖੀ ਹੀ ਜਾਵੇਗੀ, ਇਸ ਤੋਂ ਇਲਾਵਾ ਸਕਿਓਰਿਟੀ ਦੇ ਮੱਦੇਨਜ਼ਰ ਵੀ ਕੈਮਰੇ ਕੰਮ ਵਿਚ ਆਉਣਗੇ। ਟਰੈਫਿਕ ਪੁਲਿਸ ਸਿਟੀ ਵਿਚ ਸਪੀਡ ਲਿਮਿਟ ਤੋਂ ਇਲਾਵਾ ਯੂ-ਟਰਨ ਅਤੇ ਨੋ ਪਾਰਕ ਦੇ ਬੋਰਡ ਵੀ ਲੁਆਉਣ ਜਾ ਰਹੀ ਹੈ। ਬੋਰਡ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਟਰੈਫਿਕ ਪੁਲਿਸ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਬੋਰਡ ਲੱਗਣ ਤੋਂ ਬਾਅਦ ਬੋਰਡ ’ਤੇ ਅੰਕਿਤ ਚਿੰਨ੍ਹਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਸਖ਼ਤੀ ਵੀ ਵਰਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਟਰੈਫਿਕ ਨੂੰ ਸੁਚਾਰੂ ਕਰਨ ਲਈ ਟਰੈਫਿਕ ਕਰਮਚਾਰੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਾਮ ਨਾ ਲੱਗੇ ਅਤੇ ਨਾਲ ਹੀ ਟਰੈਫਿਕ ਸੁਚਾਰੂ ਢੰਗ ਨਾਲ ਚੱਲਦੀ ਰਹੇ। ਜਿਹੜੇ ਚੌਂਕਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗਣੇ ਹਨ, ਉਨ੍ਹਾਂ ਵਿਚ ਪੀ. ਏ. ਪੀ. ਚੌਕ, ਬੀ. ਐੱਸ. ਐੱਫ. ਚੌਕ, ਬੀ. ਐੱਮ. ਸੀ. ਚੌਕ, ਰਾਮਾ ਮੰਡੀ ਚੌਕ ਅਤੇ ਡਾ. ਬੀ. ਆਰ. ਅੰਬੇਡਕਰ ਚੌਕ ਵੀ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਵਿਚੋਂ ਵਧੇਰੇ ਕੰਮ ਸਮਾਰਟ ਸਿਟੀ ਅਧੀਨ ਹੋਣੇ ਹਨ ਪਰ ਇਸਦਾ ਫਾਇਦਾ ਟਰੈਫਿਕ ਸਮੇਤ ਸਕਿਓਰਿਟੀ ਨੂੰ ਬਣਾਈ ਰੱਖਣ ਵਿਚ ਵੀ ਹੋਵੇਗਾ। ਹਾਲ ਹੀ ਵਿਚ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਵੀ ਹੋਈ ਸੀ, ਜਿਸ ਵਿਚ ਉਨ੍ਹਾਂ ਸ਼ਹਿਰ ਵਿਚ ਟਰੈਫਿਕ ਵਿਵਸਥਾ ਨੂੰ ਸੁਧਾਰਨ ’ਤੇ ਜ਼ੋਰ ਦਿੱਤਾ ਸੀ।

Also Read: ਸੁਨੀਲ ਜਾਖੜ ਨੇ ਟਵੀਟ ਕਰ ਪੰਜਾਬ ਦੀ ਰਾਜਨੀਤੀ 'ਤੇ ਕਸਿਆ ਤੰਜ

ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿਚ 1500 ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣੇ ਹਨ। ਇਸ ਲਈ 15 ਦਿਨਾਂ ਅੰਦਰ ਕੰਮ ਵੀ ਸ਼ੁਰੂ ਹੋ ਜਾਵੇਗਾ। ਜਿਹੜੀਆਂ-ਜਿਹੜੀਆਂ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲੱਗਣੇ ਹਨ, ਉਹ ਪੁਆਇੰਟ ਵੀ ਚੁਣ ਲਏ ਗਏ ਹਨ। ਪੂਰੇ ਸ਼ਹਿਰ ਵਿਚ ਲੱਗਣ ਵਾਲੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਕੰਟਰੋਲ ਰੂਮ ਪੁਲਸ ਲਾਈਨ ਵਿਚ ਬਣਾਇਆ ਜਾਣਾ ਹੈ। ਇਸ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵਿਗਾੜਨ ਵਾਲੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਕਾਬੂ ਕਰਨ ਵਿਚ ਵੀ ਆਸਾਨੀ ਹੋਵੇਗੀ, ਜਦੋਂ ਕਿ ਵਾਰਦਾਤ ਤੋਂ ਬਾਅਦ ਮੁਜਰਿਮਾਂ ਨੂੰ ਟਰੈਕ ਕਰਨ ਵਿਚ ਵੀ ਆਸਾਨੀ ਹੋਵੇਗੀ।

In The Market