LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੀ ਬਹਾਦਰ ਧੀ ! ਜਾਨ ਦੀ ਪਰਵਾਹ ਕੀਤੇ ਬਿਨਾਂ ਲੁਟੇਰਿਆਂ ਨੂੰ ਕੀਤਾ ਕਾਬੂ

26 nov 28
ਸੁਲਤਾਨਪੁਰ ਲੋਧੀ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਦਿਨ ਦਿਹਾੜੇ ਸ਼ਰੇਆਮ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਵੱਲੋਂ ਬੇਖੌਫ਼ ਹੋਕੇ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜਾ ਮਾਮਲਾ ਸੁਲਤਾਨਪੁਰ ਲੋਧੀ (Sultanpur Lodhi) ਦੇ ਸਿੱਖਾਂ ਮੁਹੱਲੇ ਦਾ ਹੈ। ਜਿੱਥੇ ਘਰ ਵਿੱਚ ਬਜੁਰਗ ਅੋਰਤ ਤੋਂ ਦੋ ਲੁਟੇਰੇ ਮੋਬਾਈਲ ਖੋਂਹਦੇ ਹਨ ਤੇ ਫਰਾਰ ਹੋ ਜਾਂਦੇ ਹਨ। ਇਸ ਦੋਰਾਨ ਬਜੁਰਗ ਅੋਰਤ ਵੱਲੋਂ ਸਾਰੀ ਸੂਚਨਾ ਫੋਨ ਉੱਤੇ ਆਪਣੀ ਬੇਟੀ ਗੁਰਵਿੰਦਰ ਕੋਰ (Gurwinder Kaur) ਨੂੰ ਦਿੱਤੀ ਜਾਂਦੀ ਹੈ। ਬੇਟੀ ਘਰ ਆਉਂਦੀ ਹੈ ਤੇ ਸੀਸੀਟੀਵੀ (CCTV) ਕੈਮਰਿਆਂ ਵਿੱਚੋਂ ਲੁਟੇਰਿਆਂ ਦੇ ਚਿਹਰੇ ਕੱਢਕੇ ਆਪਣੇ ਸਰਕਲ ਵਿੱਚ ਭੇਜਦੀ ਹੈ ਜਿਸ ਤੋਂ ਬਾਅਦ ਲੁਟੇਰਿਆਂ ਦੀ ਭਾਲ ਸੁਰੂ ਹੋ ਜਾਂਦੀ ਹੈ।
 
Also Read : ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਲੈਕੇ ਦਿੱਤਾ ਵੱਡਾ ਬਿਆਨ
 
ਇਸੇ ਦੋਰਾਨ ਹੀ ਗੁਰਵਿੰਦਰ ਕੋਰ (Gurwinder Kaur) ਪੁਲਿਸ ਨੂੰ ਵੀ ਲੁੱਟ ਦੀ ਇਤਲਾਹ ਕਰਕੇ ਖੁਦ ਵੀ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੰਦੀ ਹੈ। ਜਾਣਕਾਰੀ ਮਿਲਦੀ ਹੈ ਕਿ ਲੁਟੇਰੇ ਦੂਜੀ ਲੁੱਟ ਦੀ ਨਿਯਤ ਵਿੱਚ ਸੁਲਤਾਨਪੁਰ ਲੋਧੀ ਵਿੱਚ ਹੀ ਘੁੰਮ ਰਹੇ ਨੇ। ਗੁਰਵਿੰਦਰ ਕੋਰ ਵੱਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚਦੀ ਹੈ ਤੇ ਲੁਟੇਰਿਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ।
 
Also Read : ਖਾਣ ਦੀਆਂ ਇਨ੍ਹਾਂ 5 ਚੀਜ਼ਾਂ ਨਾਲ ਤੇਜ਼ੀ ਨਾਲ ਬੁੱਢਾ ਹੁੰਦੈ ਇਨਸਾਨ, ਤੁਰੰਤ ਬਣਾ ਲਓ ਦੂਰੀ
 
ਗੁਰਵਿੰਦਰ ਕੋਰ ਦਾ ਕਹਿਣਾ ਹੈ ਕਿ ਕਿਸੇ ਵੀ ਆਮ ਕੁੜੀ ਲਈ ਇਸ ਤਰ੍ਹਾਂ ਲੁਟੇਰਿਆਂ ਨੂੰ ਫੜਨਾ ਸੋਖੀ ਨਹੀਂ ਸੀ ਪਰ ਉਹ ਗਤਕੇ ਵਿੱਚ ਕਾਫੀ ਮਾਹਿਰ ਹੈ ਤੇ ਜਿਸ ਕਾਰਨ ਉਸਦੇ ਹੌਸਲੇ ਤੇ ਹਿੰਮਤ ਸਦਕਾ ਉਸਨੇ ਲੁਟੇਰਿਆਂ ਨੂੰ ਫੜ ਪੁਲਿਸ ਹਵਾਲੇ ਕੀਤਾ । ਇਸ ਦੇ ਨਾਲ ਹੀ ਗੁਰਵਿੰਦਰ ਕੋਰ ਨੇ ਪ੍ਰਸ਼ਾਸ਼ਨ ਤੇ ਤੰਜ ਕਸਦਿਆਂ ਕਿਹਾ ਕਿ ਅਸੀਂ ਸੁਪਨੇ ਸਮਾਰਟ ਸਿਟੀ ਦੇ ਵੇਖ ਰਹੇ ਹਾਂ ਪਰ ਲੋਕ ਤੇਰੇ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਹਨ। 
 
In The Market