LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੇਲ ਰੋਕੋ ਮੁਹਿੰਮ ਲਈ ਕਿਸਾਨਾਂ ਖਿੱਚੀ ਤਿਆਰੀ, ਅੰਦੋਲਨ ਦੀ ਦਿੱਤੀ ਚਿਤਾਵਨੀ

17d kissan

ਜਲੰਧਰ : ਦਿੱਲੀ ਬਾਰਡਰ (Delhi Border) 'ਤੇ ਖੇਤੀ ਕਾਨੂੰਨਾਂ (Agricultural laws) ਦੇ ਖਿਲਾਫ ਜੰਗ ਜਿੱਤ ਕੇ ਪੰਜਾਬ ਵਾਪਸ ਪਰਤੇ ਕਿਸਾਨਾਂ ਦੇ ਹੌਸਲੇ ਇਕ ਵਾਰ ਫਿਰ ਤੋਂ ਬੁਲੰਦ ਹਨ। ਇਸ ਵਾਰ ਕਿਸਾਨ ਸਿੱਧੇ ਸੂਬੇ ਵਿਚ ਪੰਜਾਬ ਸਰਕਾਰ (Punjab Government) ਨਾਲ ਟਕਰਾਉਣ ਦੇ ਮੂਡ ਵਿਚ ਨਜ਼ਰ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਬੀ.ਕੇ.ਯੂ.  (Bharti Kisan Union BKU) (ਉਗਰਾਹਾਂ) ਨੇ ਪੰਜਾਬ ਸਰਕਾਰ (Punjab Government) ਨੂੰ ਜਿੱਥੇ ਟੋਲ ਪਲਾਜ਼ਾ (Toll Plaza) 'ਤੇ ਵਧਾਈਆਂ ਗਈਆਂ ਦਰਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਉਥੇ ਹੀ ਹੁਣ ਸੂਬਾ ਪੱਧਰੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਅੰਦੋਲਨ ਦੀ ਵੀ ਚਿਤਾਵਨੀ ਦਿੱਤੀ ਹੈ। Also Read : ਮਛੇਰਿਆਂ ਦੀ ਇੰਝ ਬਦਲੀ ਕਿਸਮਤ, ਸੁੱਟਿਆ ਜਾਲ ਤੇ ਹੋ ਗਏ 'ਮਾਲਾਮਾਲ'

ਬੀ.ਕੇ.ਯੂ. ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਵਾਧਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਟੋਲ ਪਲਾਜ਼ਾ 'ਤੇ ਧਰਨੇ ਜਾਰੀ ਰਹਿਣਗੇ। ਓਧਰ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਵਿਚ ਆਪਣੀ ਜਿੱਤ ਤੋਂ ਬਾਅਦ ਦਿੱਲੀ ਤੋਂ ਪਰਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇ.ਐੱਮ.ਐੱਸ.ਸੀ.) ਦੇ ਮੈਂਬਰਾਂ ਨੇ 20 ਦਸੰਬਰ ਤੋਂ ਰਾਜਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ। ਇਸ ਨਾਲ ਪੰਜਾਬ ਦੇ ਉਦਯੋਗਾਂ ਨੂੰ ਫਿਰ ਤੋਂ ਇਕ ਵਾਰ ਕਰੋੜਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਸੂਬੇ ਵਿਚ ਫਿਰ ਤੋਂ ਅੰਦੋਲਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Also Read : ਪੰਜਾਬ 'ਚ ਸਾਡੀ ਸਰਕਾਰ ਆਈ ਤਾਂ ਕੈਨੇਡਾ ਗਏ ਬੱਚੇ ਕਹਿਣਗੇ 'ਅਸੀਂ ਪਿੰਡ ਨੂੰ ਮੁੜਨੈ'


ਮੀਡੀਆ ਰਿਪੋਰਟ ਦੀ ਮੰਨੀਏ ਤਾਂ ਕਿਸਾਨਾਂ ਨੇ ਹੁਣ ਹਰ ਟੋਲ ਸਾਈਟ 'ਤੇ ਟੋਲ ਦਰਾਂ ਵਿਚ 5 ਰੁਪਏ ਤੋਂ 15 ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ-ਜਲੰਧਰ ਰੋਡ 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ ਕਾਰਾਂ ਲਈ ਇਕ ਪਾਸੇ ਦੀਆਂ ਦਰਾਂ ਵਿਚ 130 ਰੁਪਏ ਤੋਂ 135 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਵਿਚ ਕਿਸਾਨ ਖਾਸੇ ਨਰਾਜ਼ ਹਨ। ਲਾਡੋਵਾਲ ਟੋਲ ਪਲਾਜ਼ਾ ਤੋਂ ਪੂਰੇ ਸੂਬੇ ਜ਼ਿਆਦਾ ਮਾਲੀਆ ਮਿਲਦਾ ਹੈ। ਸੂਤਰਾਂ ਨੇ ਕਿਹਾ ਕਿ ਧਰਨੇ ਤੋਂ ਪਹਿਲਾਂ ਇਸ ਦਾ ਰੋਜ਼ਾਨਾ ਕਮਾਈ 75 ਲੱਖ ਰੁਪਏ ਹੁੰਦੀ ਸੀ। ਹਾਲਾਂਕਿ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਖੇਤਰੀ ਅਧਿਕਾਰੀ ਆਰ.ਪੀ. ਸਿੰਘ ਨੇ ਕਿਹਾ ਕਿ ਕੁਲ 30 ਵਿਚੋਂ ਸਿਰਫ 5 ਟੋਲ ਪਲਾਜ਼ਾ ਸ਼ੁਰੂ ਕੀਤੇ ਗਏ ਹਨ। Also Read : ਪੈਟਰੋਲ ਦੀਆਂ ਕੀਮਤਾਂ ਵਿਚ ਮਿਲੇਗੀ ਹੋਰ ਰਾਹਤ, ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਇਨ੍ਹਾਂ ਪੰਜ ਪਲਾਜ਼ਾ ਵਿਚੋਂ ਚਾਰ ਪਹਿਲੀ ਵਾਰ ਨਵੇਂ ਸ਼ੁਰੂ ਕੀਤੇ ਜਾ ਰਹੇ ਹਨ। 21 ਪਲਾਜ਼ਿਆਂ 'ਤੇ ਟੋਲ ਵਿਚੋਂ ਪੰਜ ਤੋਂ 6 ਫੀਸਦੀ ਦਾ ਵਾਧਾ ਹੋਇਆ ਹੈ। ਇਹ ਸਾਲਾਨਾ ਵਾਧਾ ਹੈ। ਪੰਜ ਟੋਲ ਪਲਾਜ਼ਿਆਂ 'ਤੇ ਵਾਧਾ ਨਵੀਂ ਐਲੀਵੇਟਿਡ ਸੰਰਚਨਾ ਅਤੇ ਰਾਜਮਾਰਗ ਵਰਗਾਂ ਦੇ ਪੂਰਾ ਹੋਣ ਅਤੇ ਜੋੜਣ ਦੇ ਕਾਰਣ ਹੋਈ ਸੀ। ਇਨ੍ਹਾਂ ਪੰਜ ਵਿਚੋਂ ਇਕ ਬੇਹਰਾਮ ਟੋਲ ਪਲਾਜ਼ਾ ਹੈ। ਖਰਫ ਫਲਾਈਓਵਰ ਹਾਲ ਹੀ ਵਿਚ ਬਣ ਕੇ ਤਿਆਰ ਹੋਇਆ ਸੀ। ਇਸ ਲਈ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਦੋ ਪਲਾਜ਼ਿਆਂ ਦੇ ਰੇਟ ਵਧਾ ਦਿੱਤੇ ਗਏ ਹਨ। 20 ਕਿਲੋਮੀਟਰ ਦੇ ਬਿਧੀਪੁਰ ਢਿੱਲਵਾਂ ਖੰਡ ਨੂੰ ਸ਼ਾਮਲ ਕਰਨ ਦੇ ਕਾਰਣ ਜਲੰਧਰ-ਅੰਮ੍ਰਿਤਸਰ 'ਤੇ ਦੋ ਪਲਾਜ਼ਾ ਦੀਆਂ ਦਰਾਂ ਵਿਚ ਵਾਧਾ ਕੀਤਾ ਗਿਆ।

In The Market