LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਛੇਰਿਆਂ ਦੀ ਇੰਝ ਬਦਲੀ ਕਿਸਮਤ, ਸੁੱਟਿਆ ਜਾਲ ਤੇ ਹੋ ਗਏ 'ਮਾਲਾਮਾਲ'

17d fisherman

ਜਕਾਰਤਾ : ਇੰਡੋਨੇਸ਼ੀਆ (Indonesia) ਵਿਚ ਮਛੇਰਿਆਂ (Fishermen) ਦਾ ਇਕ ਦਸਤਾ ਸਮੁੰਦਰ ਵਿਚ ਮੱਛੀ ਫੜਣ ਗਿਆ ਸੀ। ਪਰ ਉਨ੍ਹਾਂ ਦੇ ਜਾਲ ਵਿਚ ਮੱਛੀ ਦੀ ਥਾਂ ਅਜਿਹੀ ਚੀਜ਼ ਫਸੀ ਕਿ ਉਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਦਰਅਸਲ ਮੱਛੀ ਦੀ ਥਾਂ ਮਛੇਰਿਆਂ (Fishermen) ਦੇ ਜਾਲ ਵਿਚ ਕਈ ਬਾਕਸ ਫੱਸ ਗਏ ਸਨ ਅਤੇ ਜਦੋਂ ਉਨ੍ਹਾਂ ਨੇ ਇਨ੍ਹਾਂ ਬਾਕਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਇਕ ਨਿਊਜ਼ ਵੈੱਬਸਾਈਟ (News website) ਦੀ ਖਬਰ ਮੁਤਾਬਕ ਮਛੇਰਿਆਂ (Fishermen) ਦੇ ਹੱਥ ਸਮੁੰਦਰੀ ਮੱਛੀਆਂ ਦਾ ਥਾਂ ਆਈਫੋਨ ਪ੍ਰੋਡਕਟਸ (IPhone Products) ਦੇ ਕਈ ਬਾਕਸ ਲੱਗ ਗਏ ਸਨ। Also Read : ਪੰਜਾਬ 'ਚ ਸਾਡੀ ਸਰਕਾਰ ਆਈ ਤਾਂ ਕੈਨੇਡਾ ਗਏ ਬੱਚੇ ਕਹਿਣਗੇ 'ਅਸੀਂ ਪਿੰਡ ਨੂੰ ਮੁੜਨੈ'

ਇਨ੍ਹਾਂ ਬਾਕਸ ਵਿਚ ਆਈਫੋਨਸ, ਆਈਪੈਡ ਅਤੇ ਮੈਕਬੁਕ ਸਨ। ਜਿਨ੍ਹਾਂ ਦੀ ਕੀਮਤ ਕਰੋੜਾਂ ਵਿਚ ਸੀ। ਇਕ ਮਛੇਰੇ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਆਪਣੇ ਟਿਕਟਾਕ ਅਕਾਉਂਟ 'ਤੇ ਸ਼ੇਅਰ ਕਰ ਦਿੱਤੀ। ਜੋ ਦੇਖਦੇ ਹੀ ਵਾਇਰਲ ਹੋ ਗਈ। ਉਸ ਨੇ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਕਿ ਕਿਸਮਤ ਇੰਝ ਪਲਟਦੀ ਹੈ ਵੀਡੀਓ ਵਿਚ ਦਿਖਾਇਆ ਗਿਆ ਕਿ ਕਿਸ਼ਤੀ ਵਿਚ ਕਈ ਬਾਕਸ ਰੱਖੇ ਹਨ ਅਤੇ ਮਛੇਰਿਆਂ ਹੱਥ ਆਈਪੈਡਸ ਅਤੇ ਮੈਕਬੁਕ ਫੜੇ ਹੋਏ ਹਨ। Also Read : ਪੈਟਰੋਲ ਦੀਆਂ ਕੀਮਤਾਂ ਵਿਚ ਮਿਲੇਗੀ ਹੋਰ ਰਾਹਤ, ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਰਿਪੋਰਟ ਮੁਤਾਬਕ ਮਛੇਰਿਆਂ ਦਾ ਇਕ ਦਲ ਬਾਂਗਕਾ ਬੇਲਿਤੁੰਗ ਦੀ ਨਦੀ ਵਿਚ ਮੱਛੀ ਫੜਣ ਗਿਆ ਸੀ। ਇਸ ਵਿਚਾਲੇ ਉਨ੍ਹਾਂ ਦੀ ਨਜ਼ਰ ਪਾਣੀ ਵਿਚ ਤੈਰਦੇ ਕੁਝ ਬਾਕਸ 'ਤੇ ਪਈ। ਇਹ ਕਿਸ਼ਤੀ ਨੂੰ ਬਾਕਸ ਦੇ ਨੇੜੇ ਲੈ ਗਏ ਅਤੇ ਉਨ੍ਹਾਂ ਨੂੰ ਕਿਸ਼ਤੀ 'ਤੇ ਲੈ ਆਏ। ਜਿਵੇਂ ਹੀ ਉਨ੍ਹਾਂ ਨੇ ਬਾਕਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਅੱਡੀਆੰ ਰਹਿ ਗਈਆਂ। ਦਰਅਸਲ ਇਨ੍ਹਾਂ ਸਾਰੇ ਬਾਕਸ ਵਿਚ ਐਪਲ ਦੇ ਪ੍ਰੋਡਕਟਸ ਫੜੇ ਹੋਏ ਸਨ। Also Read : AAP ਵਲੋਂ 'ਮਿਸ਼ਨ ਨਵਾਂ ਤੇ ਸੁਨਹਿਰਾ ਪੰਜਾਬ' ਮੁਹਿੰਮ ਦੀ ਸ਼ੁਰੂਆਤ, ਨੰਬਰ ਵੀ ਜਾਰੀ

ਜਿਸ ਵਿਚ ਮਹਿੰਗੇ ਆਈਫੋਨ, ਆਈਪੈਡਸ ਅਤੇ ਮੈਕਬੁਕ ਵਰਗੇ ਪ੍ਰੋਡਕਟਸ ਸ਼ਾਮਲ ਸਨ। ਟਿਕਟਾਕ 'ਤੇ ਮਛੇਰਿਆਂ ਦੀ ਵੀਡੀਓ ਨੂੰ 1.8 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਨਾਲ ਹੀ 118,500 ਯੂਜ਼ਰਸ ਨੇ ਇਸ ਨੂੰ ਲਾਈਕ ਵੀ ਕੀਤਾ ਹੈ। ਲੱਖਾਂ ਲੋਕਾਂ ਨੇ ਇਸ 'ਤੇ ਕੁਮੈਂਟਸ ਵੀ ਕੀਤੇ ਹਨ। ਫਿਲਹਾਲ ਇਸ ਘਟਨਾ ਤੋਂ ਬਾਅਦ ਮਛੇਰਿਆਂ ਦੀ ਕਿਸਮਤ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

In The Market