LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਟਰੋਲ ਦੀਆਂ ਕੀਮਤਾਂ ਵਿਚ ਮਿਲੇਗੀ ਹੋਰ ਰਾਹਤ, ਕੇਂਦਰ ਸਰਕਾਰ ਦਾ ਵੱਡਾ ਫੈਸਲਾ

ethanol

ਨਵੀਂ ਦਿੱਲੀ : ਪੈਟਰੋਲ ਦੀਆਂ ਮਹਿੰਗੀਆਂ ਕੀਮਤਾਂ (Expensive petrol prices) ਕਾਰਣ ਆਮ ਆਦਮੀ ਦੀ ਜੇਬ 'ਤੇ ਅਜੇ ਵੀ ਭਾਰੀ ਅਸਰ ਪੈ ਰਿਹਾ ਹੈ, ਜਿਸ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਵਲੋਂ ਅਹਿਮ ਫੈਸਲਾ ਲਿਆ ਗਿਆ ਹੈ। ਦਰਅਸਲ ਸਰਕਾਰ ਨੇ ਇਥੇਨੋਲ ਮਿਸ਼ਿਰਤ ਪੈਟਰੋਲ ਪ੍ਰੋਗਰਾਮ (Ethanol blended gasoline program) ਤਹਿਤ ਇਥੇਨੋਲ 'ਤੇ ਜੀਐੱਸਟੀ (GST on ethanol) ਦਰ ਨੂੰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਈਬੀਪੀ ਪ੍ਰੋਗਰਾਮ ਤਹਿਤ ਪੈਟਰੋਲ 'ਚ ਇਥੇਨੌਲ (Ethanol in gasoline) ਨੂੰ ਮਿਲਾਇਆ ਜਾਂਦਾ ਹੈ। ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੰਤਰੀ ਨੇ ਅੱਜ ਦੱਸਿਆ ਕਿ ਇਥੇਨੋਲ ਦੀ ਬਲੇਂਡਿੰਗ (Blending of ethanol) ਨੂੰ ਵਧਾਉਣ ਲਈ ਸਰਕਾਰ ਵਸਤੂ ਤੇ ਸੇਵਾ ਕਰ (ਜੀਐੱਸਟੀ) ਦੀ ਦਰ ਨੂੰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਦਰ 'ਤੇ ਲਿਆਂਦਾ ਹੈ। ਇਹ ਇਥੇਨੋਲ ਬਲੇਂਡੇਡ ਪੈਟਰੋਲ ਤਹਿਤ ਬਲੇਂਡਿੰਗ ਲਈ ਇਥੇਨੋਲ ਲਈ ਕੀਤਾ ਗਿਆ ਹੈ। Also Read : AAP ਵਲੋਂ 'ਮਿਸ਼ਨ ਨਵਾਂ ਤੇ ਸੁਨਹਿਰਾ ਪੰਜਾਬ' ਮੁਹਿੰਮ ਦੀ ਸ਼ੁਰੂਆਤ, ਨੰਬਰ ਵੀ ਜਾਰੀ

ਗੰਨੇ 'ਤੇ ਬੇਸਡ ਫੀਡਸਟਾਕ ਵਰਗੇ C&B ਤੇ Molasses ਗੰਨੇ ਦਾ ਜੂਸ, ਚੀਨੀ, ਚੀਨੀ ਦੇ ਸਿਰਪ ਨਾਲ ਉਤਪਾਦਿਤ ਇਥੇਨੋਲ ਦੀ ਖ਼ਰੀਦਦਾਰੀ ਕੀਮਤ ਨੂੰ ਸਰਕਾਰ ਤੈਅ ਕਰਦੀ ਹੈ। ਇਸ ਦੇ ਨਾਲ ਅਨਾਜ 'ਤੇ ਆਧਾਰਿਤ ਫੀਡਸਟਾਕ ਨਾਲ ਉਤਪਾਦਿਤ ਇਥੇਨੋਲ ਦੀ ਖ਼ਰੀਦਦਾਰੀ ਕੀਮਤ ਨੂੰ ਜਨਤਕ ਖੇਤਰ ਦੀ ਮਾਰਕੀਟਿੰਗ ਕੰਪਨੀਆਂ ਸਾਲਾਨਾ ਆਧਾਰ 'ਤੇ ਤੈਅ ਕਰਦੀ ਹੈ। ਸਰਕਾਰ ਦੁਆਰਾ ਦਰਾਮਦ ਗੈਸੋਲੀਨ 'ਤੇ ਨਿਰਭਰਤਾ ਨੂੰ ਘਟਾਉਣ ਲਈ ਚੁੱਕੇ ਗਏ ਕਦਮਾਂ 'ਚ ਘਰੇਲੂ ਬਾਜ਼ਾਰ 'ਚ ਕੱਚੇ ਤੇਲ 'ਚ ਵਾਧੇ ਨੂੰ ਲੈ ਕੇ ਕਈ ਪਹਿਲੂ ਸ਼ਾਮਲ ਹਨ। ਇਨ੍ਹਾਂ 'ਚ-ਜੀਓ-ਵਿਗਿਆਨਿਕ ਡੇਟਾ ਤੇ ਉਸ ਦਾ ਆਸਾਨ ਐਕਸੈੱਸ ਦੇਣਾ, ਨਵੇਂ ਐਕਸਪਲੋਰੇਸ਼ਨ Acreage ਨੂੰ ਆਵਾਰਡ ਕਰਨਾ, ਨਵੇਂ ਡਿਵੈੱਲਪਮੈਂਟ Acreage ਨਾਲ ਉਤਪਾਦਨ ਵਿਚ ਤੇਜ਼ੀ ਲਿਆਉਣਾ ਤੇ ਮੌਜੂਦਾ ਪ੍ਰੋਡਕਸ਼ਨ Acreage ਨਾਲ ਜ਼ਿਆਦਾ ਉਤਪਾਦਨ ਸ਼ਾਮਲ ਕਰਨਾ ਹੈ। ਬਿਆਨ ਅਨੁਸਾਰ ਸਰਕਾਰ ਨੇ ਦੇਸ਼ ਵਿਚ ਬਾਓਫਿਊਲ ਦੇ ਇਸਤੇਮਾਲ ਦਾ ਪ੍ਰਚਾਰ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਲਈ ਸਰਕਾਰ ਨੇ ਨੈਸ਼ਨਲ ਪਾਲਿਸੀ ਆਨ ਬਾਓਫਿਊਲ 2018 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿਚ ਪੈਟਰੋਲ ਦੇ ਨਾਲ ਬਲੈਂਡੇਡ ਹੋਣ ਵਾਲੇ ਇਥੇਨੋਲ ਦੀ ਵਧੀ ਸਪਲਾਈ ਲਈ ਬਾਇਓ-ਇਥੇਨੋਲ ਦਾ ਉਤਪਾਦਨ ਕਰਨ ਲਈ ਇਕ ਤੋਂ ਜ਼ਿਆਦਾ ਫੀਡਸਟਾਕ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਗਈ ਹੈ। Also Read: ਪੈਟਰੋਲ-ਡੀਜ਼ਲ ਦੀਆਂ ਤਾਜ਼ਾਂ ਕੀਮਤਾਂ ਜਾਰੀ, ਦੇਖੋ ਆਪਣੇ ਸ਼ਹਿਰ ਦਾ ਰੇਟ


ਇਥੇਨੋਲ ਦੀ ਸਪਲਾਈ ਉੱਤੇ ਚੁੱਕੇ ਗਏ ਕਦਮਾਂ ਦੀ ਵਜ੍ਹਾ ਨਾਲ ਸਰਕਾਰ ਨੇ ਦੇਸ਼ ਵਿਚ ਪੈਟਰੋਲ ਵਿਚ 20 ਫੀਸਦੀ ਇਥੇਨੋਲ ਬਲੇਂਡਿੰਗ ਦੇ ਟੀਚੇ ਨੂੰ 2030 ਤੋਂ 2025-26 ਤੱਕ ਕਰ ਦਿੱਤਾ ਹੈ। ਸਰਕਾਰ ਨੇ ਸੈਕਿੰਡ ਜਨਰੇਸ਼ਨ ਇਥੇਨੋਲ ਦੇ ਉਤਪਾਦਨ ਨੂੰ ਵਾਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀਵਨ ਯੋਜਨਾ ਨੂੰ ਵੀ ਨੋਟੀਫਾਈ ਕੀਤਾ ਸੀ। ਇਸ ਲਈ ਸਰਕਾਰ ਨੇ ਦੇਸ਼ ਵਿਚ ਵਿੱਤੀ ਸਮਰਥਨ ਉਪਲਬਧ ਕਰਵਾਇਆ ਸੀ। ਸਰਕਾਰ ਨੇ ਪਿਛਲੇ ਮਹੀਨੇ ਪੈਟਰੋਲ ਵਿਚ ਮਿਲਾਉਣ ਲਈ ਗੰਨੇ ਤੋਂ ਨਿਕਲਿਆ ਇਥੇਨੋਲ ਦੀਆਂ ਕੀਮਤਾਂ ਨੂੰ 1.47 ਰੁਪਏ ਪ੍ਰਤੀ ਲਿਟਰ ਤਕ ਵਧਾ ਦਿੱਤਾ ਸੀ। ਕੀਮਤਾਂ ਦਸੰਬਰ ਤੋਂ ਸ਼ੁਰੂ ਹੋ ਰਹੇ 2021-22 ਮਾਰਕੀਟਿੰਗ ਈਂਧਨ ਲਈ ਵਧਾਈਆਂ ਗਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਪੈਟਰੋਲ ਵਿਚ ਇਥੇਨੋਲ ਜ਼ਿਆਦਾ ਮਿਲਾਉਣ ਨਾਲ ਤੇਲ ਦਰਾਮਦ ਦਾ ਬਿੱਲ ਘੱਟ ਹੋਵੇਗਾ ਤੇ ਇਸ ਨਾਲ ਗੰਨੇ ਦੇ ਕਿਸਾਨਾਂ ਦੇ ਨਾਲ ਸ਼ੂਗਰ ਮਿੱਲ ਨੂੰ ਵੀ ਫਾਇਦਾ ਹੋਵੇਗਾ।

In The Market