LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਸਾਡੀ ਸਰਕਾਰ ਆਈ ਤਾਂ ਕੈਨੇਡਾ ਗਏ ਬੱਚੇ ਕਹਿਣਗੇ 'ਅਸੀਂ ਪਿੰਡ ਨੂੰ ਮੁੜਨੈ'

17cmarvind

ਚੰਡੀਗੜ੍ਹ : ਲਿਵਿੰਗ ਇੰਡੀਆ ਨਿਊਜ਼ ਚੈਨਲ (Living India News Channel) ਨਾਲ ਖਾਸ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਅੱਜ ਆਮ ਆਦਮੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ, ਜਦੋਂ ਕਿ ਆਮ ਆਦਮੀ ਦੀ ਜ਼ਿੰਦਗੀ ਨੂੰ ਜੀ ਕੇ ਦੇਖੋ ਉਸ ਨੂੰ ਕੀ ਮੁਸ਼ਕਲਾਂ ਦਰਪੇਸ਼ ਆਉਂਦੀਆਂ ਹਨ। ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਾ ਸਰਕਾਰ ਦਾ ਕੰਮ ਹੈ ਅਤੇ ਸਰਕਾਰ ਨੂੰ ਉਸੇ 'ਤੇ ਫੋਕਸ ਕਰਨਾ ਚਾਹੀਦਾ ਹੈ। ਪੰਜਾਬ ਦੇ ਲੋਕ (People of Punjab) ਬਦਲਾਅ ਚਾਹੁੰਦੇ ਹਨ ਪੰਜਾਬ ਦੇ ਲੋਕ ਇਕ ਨਵਾਂ ਅਤੇ ਸੁਨਹਿਰੀ ਪੰਜਾਬ ਚਾਹੁੰਦੇ ਹਨ ਉਹ ਬਾਕੀ ਸਿਆਸੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ।ਆਮ ਆਦਮੀ ਪਾਰਟੀ ਪੰਜਾਬ ਦੇ 3 ਕਰੋੜ ਲੋਕਾਂ ਨਾਲ ਮਿਲ ਕੇ ਪੰਜਾਬ ਵਿਚ ਸੁਧਾਰ ਕਰਨਗੇ ਅਤੇ ਪੰਜਾਬ ਨੂੰ ਸੰਵਾਰਣਗੇ। Also Read : ਪੈਟਰੋਲ ਦੀਆਂ ਕੀਮਤਾਂ ਵਿਚ ਮਿਲੇਗੀ ਹੋਰ ਰਾਹਤ, ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਉਨ੍ਹਾਂ ਕਿਹਾ ਕਿ 1966 ਵਿਚ ਪੰਜਾਬ ਵੱਖ ਹੋਇਆ ਸੀ ਕਿਉਂਕਿ ਪਹਿਲਾਂ ਇਹ ਯੂਨਾਈਟਿਡ ਪੰਜਾਬ ਸੀ ਅਤੇ 1966 ਵਿਚ ਪੰਜਾਬ ਅਤੇ ਹਰਿਆਣਾ ਬਣਿਆ ਸੀ। 1966 ਤੋਂ ਲੈ ਕੇ ਅੱਜ ਤੱਕ ਦੇ ਕੁਝ ਵਕਫੇ ਦੌਰਾਨ ਰਾਸ਼ਟਰੀ ਸ਼ਾਸਨ ਰਿਹਾ। ਇਸ ਤੋਂ ਇਲਾਵਾ 26 ਸਾਲ ਕਾਂਗਰਸ ਨੇ ਰਾਜ ਕੀਤਾ। ਇਸ ਤੋਂ ਇਲਾਵਾ 24 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਹਾ। ਜੇ ਹੁਣ ਇਨ੍ਹਾਂ ਸਮਾਂ ਦੋਹਾਂ ਪਾਰਟੀਆਂ ਨੇ ਰਾਜ ਕਰਕੇ ਕੁਝ ਬਦਲਾਅ ਨਹੀਂ ਲਿਆਂਦਾ ਤਾਂ ਹੁਣ ਕੀ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਦੋਹਾਂ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਹੁਣ ਸਾਨੂੰ ਮੌਕਾ ਦੇ ਕੇ ਦੇਖੋ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਸਾਨੂੰ ਹੋਰ ਮੌਕਾ ਨਾ ਦੇਣਾ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵਿਚ ਉਹ ਬਦਲਾਅ ਦੇਖ ਰਹੇ ਹਨ ਕਿਉਂਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਕੰਮਾਂ ਨੂੰ ਲੋਕ ਜਾਣਦੇ ਹਨ ਅਤੇ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪੰਜਾਬ ਵਿਚ ਵੀ ਬਿਜਲੀ ਬਿੱਲ ਸਿਫਰ ਹੋਵੇ ਅਤੇ ਪੰਜਾਬ ਦੇ ਸਕੂਲ ਵੀ ਵਧੀਆ ਹੋਣ। ਇਸ ਤੋਂ ਇਲਾਵਾ 24 ਘੰਟੇ ਬਿਜਲੀ ਮਿਲੇ।


ਉਨ੍ਹਾਂ ਕਿਹਾ ਅਸੀਂ ਸਿਰਫ ਗਾਰੰਟੀ ਦਿੰਦੇ ਨਹੀਂ ਹਾਂ ਅਸੀਂ ਉਸ ਗਾਰੰਟੀ ਦਾ ਕਾਰਡ ਵੀ ਦਿੰਦੇ ਹਾਂ ਜਿਸ ਵਿਚ ਮੇਰੇ ਦਸਤਖਤ ਹੁੰਦੇ ਕਿ ਜੇਕਰ ਮੈਂ ਇਹ ਨਾ ਕਰਾਂ ਤਾਂ ਮੇਰੇ ਖਿਲਾਫ ਕੇਸ ਕਰ ਦੇਣਾ। ਉਨ੍ਹਾਂ ਕਿਹਾ ਕਿ ਪੰਜਾਬ 'ਤੇ 3 ਲੱਖ ਕਰੋੜ ਦਾ ਕਰਜ਼ਾ ਹੈ। ਇਹ ਕਰਜ਼ਾ ਪੰਜਾਬ ਸਿਰ ਕਿਵੇਂ ਚੜਿਆ, ਕਿਸ ਦੀ ਜੇਬ ਵਿਚ ਗਏ 3 ਲੱਖ ਕਰੋੜ। ਉਨ੍ਹਾਂ ਕਿਹਾ ਕਿ ਦਿੱਲੀ ਦਾ ਤਾਂ ਸਾਰਾ ਕਰਜ਼ਾ ਮੈਂ ਖਤਮ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਿਆਂਗੇ। ਪੰਜਾਬ ਦਾ ਬਜਟ 1 ਲੱਖ 70 ਹਜ਼ਾਰ ਕਰੋੜ ਹੈ, ਇਸ ਵਿਚ ਕਿੰਨੀ ਕੁਰਪੱਸ਼ਨ ਹੁੰਦੀ ਹੋਣੀ ਹੈ। ਉਨ੍ਹਾਂ ਕਿਹਾ ਕਿ 34 ਹਜ਼ਾਰ ਕਰੋੜ ਦੀ ਕੁਰਪੱਸ਼ਨ ਹੁੰਦੀ ਹੈ ਅਤੇ ਇਹ ਸਾਰਾ ਨੇਤਾਵਾਂ ਦੇ ਸਵਿਸ ਬੈਂਕਾਂ ਵਿਚ ਜਾਂਦਾ ਹੈ। ਹੁਣ ਇਹ ਸਵਿਸ ਬੈਂਕਾਂ ਵਿਚ ਨਹੀਂ ਜਾਵੇਗਾ। ਹੁਣ ਇਹ ਮਹਿਲਾਵਾਂ ਦੀ ਜੇਬ ਵਿਚ ਜਾਵੇਗਾ। ਨੇਤਾਵਾਂ ਦਾ ਗਬਨ ਕਰਨਾ ਹੁਣ ਬੰਦ ਹੋਵੇਗਾ। ਉਨ੍ਹਾਂ ਕਿਹਾ ਕਿ 20 ਹਜ਼ਾਰ ਕਰੋੜ ਰੇਤਾ ਦੀ ਚੋਰੀ ਵਿਚੋਂ ਬਚ ਸਕਦੇ ਹਨ। ਇਹ ਕੁੱਲ 54 ਹਜ਼ਾਰ ਕਰੋੜ ਹੋ ਗਏ। ਇਨ੍ਹਾਂ ਵਿਚੋਂ 12 ਹਜ਼ਾਰ ਕਰੋੜ ਆਪਣੀਆਂ ਮਾਂ-ਭੈਣਾਂ ਨੂੰ ਦੇ ਦਿਆਂਗੇ। Also Read : AAP ਵਲੋਂ 'ਮਿਸ਼ਨ ਨਵਾਂ ਤੇ ਸੁਨਹਿਰਾ ਪੰਜਾਬ' ਮੁਹਿੰਮ ਦੀ ਸ਼ੁਰੂਆਤ, ਨੰਬਰ ਵੀ ਜਾਰੀ


ਔਰਤਾਂ ਨੂੰ 1000 ਰੁਪਏ ਦੇਣ ਦੇ ਸਵਾਲ 'ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਕਿਉਂ ਨਹੀਂ ਮਿਲਣਾ ਚਾਹੀਦੇ 1000 ਰੁਪਏ। ਆਮ ਆਦਮੀ ਪਾਰਟੀ ਇਕ ਨਵੀਂ ਬੱਸ ਹੈ ਅਤੇ ਲੋਕ ਨਵੀਂ ਬੱਸ ਵਿਚ ਜਾਣਾ ਪਸੰਦ ਕਰਨਗੇ ਜਾਂ ਹੋਰ ਸਿਆਸੀ ਪਾਰਟੀਆਂ ਦੀ ਖਟਾਰਾ ਬੱਸ ਵਿਚ। ਉਨ੍ਹਾਂ ਕਿਹਾ ਕਿ ਪੰਜਾਬ ਦਾ ਯੂਥ ਇਥੋਂ ਵਿਦੇਸ਼ਾਂ ਨੂੰ ਜਾ ਰਿਹਾ ਹੈ ਇਸ ਤੋਂ ਇਲਾਵਾ ਬਹੁਤ ਸਾਰਾ ਯੂਥ ਨਸ਼ੇ ਵਿਚ ਡੁੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਸਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਚਲਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ 5 ਸਾਲ ਵਿਚ ਅਜਿਹਾ ਕੰਮ ਕਰਾਂਗੇ ਕਿ ਕੈਨੇਡਾ ਜਾ ਚੁੱਕੇ ਸਾਡੇ ਬੱਚੇ ਇਹ ਕਹਿਣਗੇ ਕਿ ਅਸੀਂ ਪੰਜਾਬ ਜਾਣਾ ਹੈ, ਅਸੀਂ ਪਿੰਡਾਂ ਨੂੰ ਮੁੜਨੈ। ਅਸੀਂ ਅਜਿਹਾ ਮਾਹੌਲ ਬਣਾ ਦਿਆਂਗੇ।

 

In The Market