LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਖੇਡਾਂ ਤੇ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਹੈ ਤੱਤਪਰ

pargat singh

ਨਵਾਂਸ਼ਹਿਰ: ਨਵਾਂ ਸ਼ਹਿਰ ਵਿਧਾਨ ਸਭਾ (Vidhan Sabha) ਅਧੀਨ ਪਿੰਡ ਜਾਡਲਾ (The village Jadla) ਵਿੱਚ 18 ਕਰੋੜ ਦੀ ਲਾਗਤ ਨਾਲ ਬਣੇ ਦਿਲਬਾਗ ਸਿੰਘ ਮੈਮੋਰੀਅਲ ਸਰਕਾਰੀ ਕਾਲਜ (Dilbag Singh Memorial Government College) ਦਾ ਨੀਂਹ ਪੱਥਰ ਪੰਜਾਬ ਦੇ ਸਿੱਖਿਆ ਮੰਤਰੀ (Punjab Education Minister) ਅਤੇ ਖੇਡ ਮੰਤਰੀ ਪਰਗਟ ਸਿੰਘ (Sports Minister Pargat Singh) ਨੇ ਰੱਖਿਆ।

ਸਾਨੂੰ ਪੰਜਾਬ ਦੀ ਆਮਦਨ ਵਧਾਉਣ ਦੀ ਲੋੜ : ਪਰਗਟ ਸਿੰਘ

ਇਸ ਮੌਕੇ ਉਨ੍ਹਾਂ ਨਾਲ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸੈਣੀ ਵੀ ਹਾਜ਼ਰ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਵਿੱਚ ਕੇਜਰੀਵਾਲ ਦੀ ਪੰਜਾਬ ਮਿਸ਼ਨ ਤਹਿਤ ਫੇਰੀ 'ਤੇ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਫੇਰੀ ਚੰਗੀ ਗੱਲ ਹੈ।ਪੰਜਾਬ ਸਰਕਾਰ 'ਤੇ ਵੱਧ ਰਹੇ ਕਰਜ਼ੇ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਸਾਨੂੰ 2022 ਦੀ ਨਹੀਂ ਸਗੋਂ ਆਉਣ ਵਾਲੇ ਅਗਲੇ 75 ਸਾਲਾਂ ਬਾਰੇ ਸੋਚਣ ਦੀ ਲੋੜ ਹੈ। ਸਾਨੂੰ ਪੰਜਾਬ ਦੀ ਆਮਦਨ ਵਧਾਉਣ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਠੀਕ ਨਹੀਂ ਰਹਿਣਗੇ।

ਪੰਜਾਬ ਦੇ ਕਾਲਜਾਂ ਵਿਚ ਭਰਤੀ ਕੀਤੇ ਜਾਣਗੇ ਨਵੇਂ ਲੈਕਚਰਾਰ 

ਇਸਦੇ ਨਾਲ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 1100 ਲੈਕਚਰਾਰ, 20 ਹਜ਼ਾਰ ਨਵੇਂ ਅਧਿਆਪਕਾਂ ਦੀ ਭਰਤੀ ਸੰਬੰਧੀ ਪ੍ਰਕਿਰਿਆ ਚਲ ਰਹੀ ਹੈ ਅਤੇ ਅਸੀਂ 15 ਹਜ਼ਾਰ ਨਵੇ ਅਧਿਆਪਕਾਂ ਦੀ ਹੋਰ ਮੰਗ ਕੀਤੀ ਹੈ। ਪੰਜਾਬ ਵਿੱਚ ਖੇਡਾਂ ਅਤੇ ਸਿੱਖਿਆ ਨੂੰ ਪ੍ਰਫੂਲਤ ਕਰਨ ਲਈ ਅਸੀਂ ਬਹੁਤ ਤੱਤਪਰ ਹਾਂ। ਪੰਜਾਬੀ ਮਾਂ ਬੋਲੀ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਅਸੀਂ ਕੈਬਨਿਟ ਵਿੱਚ ਇੱਕ ਬਿੱਲ ਵੀ ਲਿਆਂਦਾ ਹੈ ਅਤੇ ਇਸਨੂੰ ਲਾਗੂ ਕਰਨ ਲਈ ਇੱਕ ਕਮਿਸ਼ਨ ਵੀ ਬਣਾਇਆ ਗਿਆ ਹੈ। ਪੰਜਾਬ ਦੇ ਕਾਲਜਾਂ ਵਿੱਚ ਨਵੇਂ 1100 ਨਵੇਂ ਲੈਕਚਰਾਰਾਂ ਦੀ ਭਰਤੀ ਥੋੜੇ ਦਿਨਾਂ ਵਿੱਚ ਕੀਤੀ ਜਾ ਰਹੀ ਹੈ।

In The Market