ਕਪੂਰਥਲਾ : ਪੰਜਾਬ ਦੇ ਕਪੂਰਥਲਾ ਤੋਂ ਵਿਧਾਇਕ ਅਤੇ ਮੰਤਰੀ ਰਾਣਾ ਗੁਰਜੀਤ ਸਿੰਘ (Rana Gurjeet Singh) ਦੇ ਵਿਧਾਨ ਸਭਾ ਹਲਕੇ ਖਡੂਰ ਸਾਹਿਬ (Khadoor Sahib) ਤੋਂ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ (Ramanjit Singh Sikki) ਮੁਸੀਬਤ ਵਿੱਚ ਘਿਰ ਗਏ ਹਨ। ਬੈਂਕ ਆਫ ਇੰਡੀਆ ਨੇ ਉਸ ਦੀ ਨਾਮਜ਼ਦਗੀ ਪ੍ਰਕਿਰਿਆ 'ਤੇ ਸਭ ਤੋਂ ਵੱਡਾ ਇਤਰਾਜ਼ ਲਗਾਇਆ ਹੈ। Also Read : ਨਵਜੋਤ ਸਿੱਧੂ 'ਤੇ ਵਰ੍ਹੇ ਰਾਣਾ ਗੁਰਜੀਤ,ਸਿੱਧੂ ਦੇ ਪੰਜਾਬ ਮਾਡਲ 'ਤੇ ਖੜ੍ਹੇ ਕੀਤੇ ਸਵਾਲ ਬੈਂਕ ਆਫ਼ ਇੰਡੀਆ ਦਾ ਪੱਤਰਬੈਂਕ ਆਫ ਇੰਡੀਆ (Bank of India) ਨੇ ਚੋਣ ਕਮਿਸ਼ਨ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਤਰਨਤਾਰਨ, ਐਸਡੀਐਮ ਖਡੂਰ ਸਾਹਿਬ (SDM Khadoor Sahib) ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਰਮਨਜੀਤ ਸਿੰਘ ਸਿੱਕੀ ਦੀ ਬੈਂਕ...
ਜਲੰਧਰ : ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Supremo Arvind Kejriwal) ਵੱਲੋਂ ਅੱਜ ਜਲੰਧਰ ਦੇ ਟਾਊਨ ਹਾਲ ਵਿਖੇ ਬਿਜ਼ਨੈੱਸਮੈਨਾਂ (Businessmen) ਨਾਲ ਗੱਲਬਾਤ ਕੀਤੀ ਗਈ। ਇਸ ਦੇ ਨਾਲ ਹੀ ਭਗਵੰਤ ਮਾਨ ਅਤੇ ਅਰਵਿੰਦ...
ਫਿਲੌਰ - ਤਿੰਨ ਦਿਨਾਂ ਦੇ ਪੰਜਾਬ ਦੌਰੇ 'ਤੇ ਆਏ ਆਮ ਆਦਮੀ ਪਾਰਟੀ (Aam Aadmi Party) ਦੇ ਰਾਸ਼ਟਰੀ ਕਨਵੀਨਰ (National Convener) ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਇਕ ਵਾਰ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (unjab Pradesh Congress President Navjot Sidhu) 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਅਰਵਿੰਦ ਕੇਜਰੀਵਾਲ (Arvind Kejriwa...
ਫਿਲੌਰ : ਫਿਲੌਰ ਵਿਖੇ ਆਮ ਆਦਮੀ ਪਾਰਟੀ (Aam Aadmi party) ਵਲੋਂ ਹਲਕਾ ਉਮੀਦਵਾਰ (Aap Candidate) ਦੇ ਹੱਕ ਵਿਚ ਵੋਟਾਂ ਮੰਗਣ ਪੁੱਜੇ ਆਪ ਦੇ ਪੰਜਾਬ ਤੋਂ ਸੀ.ਐੱਮ. ਉਮੀਦਵਾਰ (CM Candidate) ਭਗਵੰਤ ਮਾਨ (Bhagwant Mann) ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ (Punjab) ਨੂੰ ਦੁਬਾਰਾ ਪੰਜਾਬ ਬਣਾਵਾਂਗੇ। ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 3 ਦਿਨਾਂ ਦੌਰੇ 'ਤੇ ਪਹੁੰਚੇ ਹੋਏ ਹਨ ਉਹ ਵੀ ਇਸ ਦੌਰਾਨ ਫਿਲੌਰ ਵਿਖੇ ਆਪ ਵਲੋਂ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ ਪਹੁੰਚੇ। ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿ ਪੰਜਾਬ ਦਾ ਖਜ਼ਾਨ...
ਜਲੰਧਰ : ਚੋਣ ਸੀਜ਼ਨ (Election season) ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦਾ ਜਲੰਧਰ ਦੌਰਾ ਸਿਰਫ ਗਣਤੰਤਰ ਦਿਵਸ (Jalandhar tour only Republic Day) ਤੱਕ ਹੀ ਸੀਮਤ ਨਹੀਂ ਸੀ। ਸਗੋਂ ਉਹ ਆਪਣੇ ਦੌਰੇ ਦੌਰਾਨ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਕੋਲ ਵੀ ਪਹੁੰਚੇ, ਜੋ ਨਾਰਾਜ਼ ਚੱਲ ਰਹੇ ਹਨ ਅਤੇ ਜਿਨ...
ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਨੂੰ ਲੈ ਕੇ ਆਮ ਆਦਮੀ ਪਾਰਟੀ (Aam Aadmi party) ਵਲੋਂ ਮੁੱਖ ਮੰਤਰੀ ਦੇ ਉਮੀਦਵਾਰ (Cheif Minister Candidates) ਐਲਾਨੇ ਗਏ ਭਗਵੰਤ ਮਾਨ (Bhagwant Mann) ਜਲੰਧਰ ਵਿਖੇ ਪਹੁੰਚੇ। ਇਥੇ ‘ਆਪ’ ਵਰਕਰਾਂ (Aap Worker) ਵੱਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕ...
ਹੁਸ਼ਿਆਰਪੁਰ : ਮਾਹਿਲਪੁਰ-ਗੜ੍ਹਸ਼ੰਕਰ ਰੋਡ (Mahilpur-Garhshankar Road) ਪਿੰਡ ਟੂਟੋਮਜਾਰਾ ਨਜ਼ਦੀਕ (Near village Tutomzara) ਇਕ ਦਰਦਨਾਕ ਸੜਕ ਹਾਦਸਾ ਹੋ ਗਿਆ ਹੈ ਜਿਸ ਵਿਚ ਬੱਸ ਡਰਾਈਵਰ ਤੇ ਕੰਡਕਟਰ (Bus driver and conductor) ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਖੜੇ ਕੈਂਟਰ 'ਚ ਪਨਬੱਸ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ। ਜਿਸ ਕਾਰਣ ਬੱਸ ਦੇ ਡਰਾਈਵਰ ਤੇ ਕੰਡਕਟ...
ਜਲੰਧਰ : ਜੇਕਰ ਤੁਸੀਂ ਅੱਜ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਆਉਂਦੇ ਹੋ ਤਾਂ ਹੋ ਜਾਓ ਸਾਵਧਾਨ। ਜਲੰਧਰ 'ਚ ਅੱਜ ਰਵਿਦਾਸੀਆ ਭਾਈਚਾਰਾ ਜਲੰਧਰ ਦੇ ਪੀਏਪੀ ਚੌਕ (PAP Chowk) 'ਤੇ ਹਾਈਵੇਅ ਜਾਮ ਕਰੇਗਾ, ਇਸ ਲਈ ਭਾਈਚਾਰੇ ਦੇ ਲੋਕ ਚੌਕ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਹ ਜਾਮ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਰਹੇਗਾ। ਰਵਿਦਾਸੀਆ ਸਮਾਜ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ (Election Commission) ਵੱਲੋਂ ਸ੍ਰੀ ਗੁਰੂ ਰਵਿਦਾਸ ਜਯੰਤੀ ਨੂੰ ਮੁੱਖ ਰੱਖਦਿਆਂ 14 ਫਰਵਰੀ ਦੀ ਚੋਣ ਦੀ ਮਿਤੀ ਤੈਅ ਕੀਤੀ ਗਈ ਹੈ। Also Read : ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ, ਯੂਪੀ ਚੋਣਾਂ ਨੂੰ ਲੈਕੇ ਹੋਵੇਗੀ ਚਰਚਾ ਅਗਲੇ ਮਹੀਨੇ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜਯੰਤੀ ਹੈ, ਜਦਕਿ ਪੰਜਾਬ ਭਰ ਤੋਂ ਸ਼ਰਧਾਲੂ 7-8 ਦਿਨ ਪਹਿਲਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਜਾਣਗੇ। ਉਹ ਉਥੇ ਸੇਵਾ ਕਰਨ ਲਈ ਜਾਂਦੇ ਹਨ। ਉਨ੍ਹਾਂ ਨੇ ਉਥੇ ਦੇਸ਼ ਭਰ ਤੋਂ ਆਉਣ ਵਾਲੀ ਸੰਗਤ ਲਈ ਪ੍ਰਬੰਧ ਵੀ ਦੇਖਣੇ ਹਨ। ਜਲੰਧਰ ਤੋਂ ਰਵਿਦਾਸ ਜੈਅੰਤੀ ਤੋਂ ਇੱਕ ਜਾਂ ਦੋ ਦਿਨ ਪਹਿਲਾਂ, ਵਿਸ਼ੇਸ਼ ਬੇਗਮਪੁਰਾ ਐਕਸਪ੍ਰੈਸ ਰੇਲ ਗੱਡੀ ਰਵਿਦਾਸੀਆ ਭਾਈਚਾਰੇ ਨੂੰ ਲੈ ਕੇ ਬਨਾਰਸ ਲਈ ਰਵਾਨਾ ਹੁੰਦੀ ਹੈ। ਅਜਿਹੇ 'ਚ ਉਹ ਚੋਣਾਂ 'ਚ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕਣਗੇ। Also Read : ਦੇਸ਼ 'ਚ ਕੋਰੋਨਾ ਦੇ 2,58,089 ਨਵੇਂ ਮਾਮਲੇ ਆਏ ਸਾਹਮਣੇ, 385 ਲੋਕਾਂ ਦੀ ਮੌਤ ਰਵ...
ਫਿਲੌਰ: ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਫਿਲੌਰ ਪੁਲਿਸ ਨੇ ਅੱਜ 2 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਲੌਰ ਦੇ ਡੀਐੱਸਪੀ ਹਰਨੀਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਕਪੁਰ ਫਾਟਕ ਨੇੜੇ ਇੱਕ ਟਰੱਕ ਦੀ ਤਲਾਸ਼ੀ ਲਈ ਸੀ। ਉਨ੍ਹਾਂ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ। Also Read: ਮੀਡੀਆ ਕਰਮੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ, EC ਨੇ ਦਿੱਤੀ ਇਜਾਜ਼ਤ ਪੁੱਛਗਿੱਛ ਦੌਰਾਨ ਟਰੱਕ ਚਾਲਕ ਨੇ ਆਪਣਾ ਨਾਂ ਮੁਖਤਿਆਰ ਸਿੰਘ ਪੁੱਤਰ ਚਤਰ ਸਿੰਘ ਵਾਸੀ ਬਹਾਦਰਪੁਰ ਅੰਮ੍ਰਿਤਸਰ ਅਤੇ ਆਪਣੇ ਸਾਥੀ ਨੇ ਮਲਕੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਤਲਵੰਡੀ ਬਖਤਾ ਦੱਸਿਆ ਹੈ। ਛੱਤੀਸਗੜ੍ਹ ਦੇ ਸ਼ਹਿਰ ਰਾਏਪੁਰ ਤੋਂ ਉਹ ਇਹ ਅਫੀਮ ਪੰਜਾਬ ਤੋਂ ਲੈ ਕੇ ਆਏ ਸਨ, ਇਸ ਨੂੰ ਵੱਖ-ਵੱਖ ਥਾਵਾਂ 'ਤੇ ਵੇਚਣ ਦੀ ਯੋਜਨਾ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 05 ਅਧੀਨ ਧਾਰਾ 18ਬੀ-61-85 ਦਰਜ ਕਰਕੇ ਉਨ੍ਹਾਂ ਦਾ ਟਰੱਕ ਵੀ ਜ਼ਬਤ ਕਰ ਲਿਆ ਹੈ। Also Read: Warning: 'Omicron ਤੋਂ ਬਾਅਦ ਵੀ ਆ ਸਕਦੇ ਹਨ ਨਵੇਂ ਵੇਰੀਐਂਟ'...
ਜਲੰਧਰ : ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਦੀ ਸਮਾਂ ਸਾਰਣੀ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਅੱਜ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਆਦਰਸ਼ ਚੋਣ ਜਾਬਤਾ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਸ ਵਿਚ ਕਿਸੇ ਕਿਸਮ ਦੀ ਢਿੱਲ-ਮੱਠ ਅਤੇ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ, ਵਿਭਾਗ ਦੀਆਂ ਵੈਬਸਾਈਟਾਂ ਅਤੇ ਵੈਬ ਪੇਜਾਂ ਆਦਿ ਤੋਂ ਸਿਆਸੀ ਆਗੂਆਂ ਦੀਆਂ ਤਸਵੀਰਾਂ ਅਤੇ ਪੋਸਟਰ ਆਦਿ ਤੁਰੰਤ ਲਾਹੁਣ ਦੇ ਵੀ ਨਿਰਦੇਸ਼ ਦਿੱਤੇ। Also Read : ਬੋਟਿੰਗ ਦੌਰਾਨ ਝੀਲ 'ਚ ਅਚਾਨਕ ਡਿੱਗਿਆ ਪਹਾੜ, 7 ਦੀ ਮੌਤ, ਦੇਖੋ ਵੀਡੀਓ ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ, ਬਿਲਡਿੰਗਾਂ ਅਤੇ ਕੰਪਲੈਕਸਾਂ ਵਿਚੋਂ ਵੀ ਸਿਆਸੀ ਪੋਸਟਰ, ਹੋਰਡਿੰਗ, ਬੈਨਰ ਆਦਿ ਤੁਰੰਤ ਉਤਾਰੇ ਜਾਣ। ਇਸੇ ਤਰ੍ਹਾਂ ਉਨ੍ਹਾਂ ਨੇ ਨਗਰ ਨਿਗਮ ਜਲੰਧਰ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦੇ ਦਫ਼ਤਰ ਅਤੇ ਹੋਰਨਾਂ ਸਬੰਧਤ ਅਦਾਰਿਆਂ ਨੂੰ ਵੀ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਬਿਲਡਿੰਗਾਂ ਤੋਂ ਸਿਆਸੀ ਇਸ਼ਤਿਹਾਰ 48 ਘੰਟਿਆਂ ਵਿਚ ਅਤੇ ਨਿੱਜੀ ਪ੍ਰਾਪਰਟੀਆਂ ਤੋਂ ਇਹ ਇਸ਼ਤਿਹਾਰ 72 ਘੰਟਿਆਂ ਵਿਚ-ਵਿਚ ਉਤਾਰੇ ਜਾਣ। Also Read : ਦਿੱਲੀ 'ਚ ਲਾਕਡਾਊਨ ਲਗਾਉਣ ਨੂੰ ਲੈਕੇ ਕੇਜਰੀਵਾਲ ਨੇ ਦਿੱਤਾ ਵੱਡਾ ਬਿਆਨ 9 ਵਿਧਾਨ ਸਭਾ ਹਲਕੇ, 16,50,867 ਵੋਟਰ ਤੇ 1974 ਪੋਲਿੰਗ ਸਟੇਸ਼ਨ: ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ. ਕਰੁਣਾ ਰਾਜੂ ਵੱਲੋਂ ਕੀਤੀ ਵਰਚੂਅਲ ਮੀਟਿੰਗ ਦੌਰਾਨ ਦੱਸਿਆ ਕਿ ਜਲੰਧਰ ਜ਼ਿਲੇ ਵਿਚ 9 ਵਿਧਾਨ ਸਭਾ ਹਲਕਿਆਂ ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਛਾਉਣੀ, ਜਲੰਧਰ ਪੱਛਮੀ, ਕਰਤਾਰਪੁਰ, ਨਕੋਦਰ, ਆਦਮਪੁਰ, ਫਿਲੌਰ ਅਤੇ ਸ਼ਾਹਕੋਟ ਹਲਕਿਆਂ ਵਿਚ 16,50,867 ਵੋਟਰ ਅਤੇ 1974 ਪੋਲਿੰਗ ਸਟੇਸ਼ਨ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੋੜੀਂਦੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ। Also Read : ਸਰਕਾਰ ਦੀ ਸਖਤੀ, 'ਫਰਜ਼ੀ ਅਤੇ ਭੜਕਾਊ' ਸਮੱਗਰੀ ਫੈਲਾਉਣ 'ਤੇ ਕਈ ਸੋਸ਼ਲ ਮੀਡੀਆ ਹੈਂਡਲ ਬੈਨ ਮੁੱਖ ਚੋਣ ਅਧਿਕਾਰੀ ਜਾਣੂ ਕਰਵਾਇਆ ਗਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਲਗਭਗ 78.84 ਫੀਸਦੀ ਲਾਇਸੰਸੀ ਹਥਿਆਰ ਪਹਿਲਾਂ ਹੀ ਜਮ੍ਹਾ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ 1163 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ। ਆਰ.ਓ. ਲੈਵਲ 'ਤੇ ਖਰਚਾ ਟੀਮਾਂ, ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਨੂੰ ਤੀਜੇ ਰਾਊਂਡ ਦੀ ਟ੍ਰੇਨਿੰਗ :ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਖਰਚੇ ਅਤੇ ਕਾਨੂੰਨ ਤੇ ਵਿਵਸਥਾ ਦੀ ਨਿਗ੍ਹਾਸਾਨੀ ਲਈ ਵਿਧਾਨ ਸਭਾ ਹਲਕਾ ਪੱਧਰ ਤੋਂ ਜ਼ਿਲ੍ਹ...
ਕਪੂਰਥਲਾ : ਕਪੂਰਥਲਾ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ (Rana Gurjeet) ਕੋਰੋਨਾ ਪਾਜ਼ੀਟਿਵ (Corona Positive) ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ 10 ਮੈਂਬਰਾਂ ਦਾ ਵੀ ਸੈਂਪਲ ਲਿਆ ਗਿਆ ਹੈ। Also Read : ਜਲੰਧਰ 'ਚ ਕੋਰੋਨਾ ਦਾ ਬਲਾਸਟ, ਸਾਹਮਣੇ ਆਏ 300 ਤੋਂ ਵਧੇਰੇ ਮਾਮਲੇ ਤੁੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਦੇ ਘਰ ਵੀ ਕੋਰੋਨਾ ਨੇ ਦਸਤਕ ਦਿੱਤੀ ਹੈ। ਸੀਐਮ ਚੰਨੀ ਦੀ ਪਤਨੀ ਅਤੇ ਬੇਟਾ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ ਹਾਲਾਂਕਿ ਮੁੱਖ ਮੰਤਰੀ ਦੀ ਰਿਪੋਰਟ ਨੈਗਟਿਵ ਆਈ ਹੈ। ...
ਜਲੰਧਰ : ਜਲੰਧਰ 'ਚ ਕੋਰੋਨਾ ਨੇ ਪੈਰ ਪਸਾਰ ਲਏ ਹਨ। ਕਰੋਨਾ ਦੀ ਲਗਾਤਾਰ ਵੱਧ ਰਹੀ ਰਫ਼ਤਾਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਯਾਨੀ ਸ਼ਨੀਵਾਰ ਨੂੰ ਜਲੰਧਰ 'ਚ 344 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ (Corona Positive) ਆਈ ਹੈ। ਦੱਸ ਦਈਏ ਕਿ ਇਨ੍ਹਾਂ 'ਚੋਂ 30 ਲੋਕ ਦੂਜੇ ਜ਼ਿਲਿਆਂ ਦੇ ਹਨ। ਇਸ ਅਨੁਸਾਰ ਜਲੰਧਰ ਦੇ 314 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿੱਚ ਕਈ ਡਾਕਟਰ ਅਤੇ ਛੋਟੇ ਬੱਚੇ ਵੀ ਸ਼ਾਮਲ ਹਨ। Also Read : ਪੰਜਾਬ ਚੋਣਾਂ 2022 : ਜਾਣੋ ਪੰਜਾਬ ਵਿਧਾਨਸਭਾ ਚੋਣਾਂ ਦਾ ਪੂਰਾ ਪ੍ਰੋਗਰਾਮ ਇੰਨੀ ਵੱਡੀ ਗਿਣਤੀ 'ਚ ਪਾਜ਼ੀਟਿਵ ਮਰੀਜ਼ਾਂ ਦੇ ਆਉਣ ਤੋਂ ਬਾਅਦ ਸਿਹਤ ਵਿਭਾਗ 'ਚ ਹੜਕੰਪ ਮਚ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਪਾਜ਼ੀਟਿਵ (Corona Positive) ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਨੇ ਕਾਫੀ ਤੇਜ਼ੀ ਫੜੀ ਹੈ ਅਤੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਕਾਫੀ ਵੱਧ ਰਹੀ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।...
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਜਲੰਧਰ ਪਹੁੰਚੇ। ਇਸ ਦੌਰਾਨ ਸੀ.ਐਮ. ਚੰਨੀ (CM Channi) ਨੇ ਪੰਜਾਬ ਦੇ ਨੌਜਵਾਨਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਇਆ ਜਾਵੇਗਾ। ਅੱਜ ਦੀ ਕੈਬਨਿਟ ਮੀਟਿੰਗ ਵਿੱਚ ਬਿੱਲ ਪਾਸ ਕੀਤਾ ਜਾਵੇਗਾ। ਪਹਿਲੇ ਗਾਰੰਟੀ ਬਿੱਲ 'ਤੇ ਦਸਤਖਤ ਕੀਤੇ ਜਾਣਗੇ। 12ਵੀਂ ਕਰਨ ਤੋਂ ਬਾਅਦ ਇੱਕ ਸਾਲ ਵਿੱਚ ਇੱਕ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। Also Read : ਇਸ ਸਰਕਾਰੀ ਸਕੀਮ ਦਾ ਤੁਸੀਂ ਵੀ ਚੁੱਕੋ ਫਾਇਦਾ, ਪਤੀ-ਪਤਨੀ ਨੂੰ ਮਿਲੇਗੀ 10,000 ਪੈਨਸ਼ਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਈਲੈਟਸ ਦਾ ਕੋਰਸ ਮੁਫ਼ਤ ਕੀਤਾ ਜਾਵੇਗਾ। ਨੌਜਵਾਨਾਂ ਨੂੰ ਕੋਈ ਵੀ ਵੱਡਾ ਕੋਰਸ ਕਰਨ ਲਈ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਕਰਜ਼ਾ ਅਤੇ ਏਜੰਟ ਦਾ ਕੰਮ ਵੀ ਦਿੱਤਾ ਜਾਵੇਗਾ। ਸੀਐਮ ਚੰਨੀ ਨੇ ਕਿਹਾ ਕਿ ਇਹ ਸਿਰਫ਼ ਐਲਾਨ ਨਹੀਂ ਹਨ। ਅੱਜ ਸ਼ਾਮ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਇਨ੍ਹਾਂ ਨੂੰ ਪਾਸ ਕਰ ਦਿੱਤਾ ਜਾਵੇਗਾ। ਇਸ ਦੌਰਾਨ LPU 'ਚ ਸੀਐਮ ਚੰਨੀ ਨੇ ਵਿਦਿਆਰਥੀਆਂ ਦੇ ਨਾਲ ਭੰਗੜਾ ਪਾਇਆ ਅਤੇ ਫੋਟੋਆਂ ਖਿਚਵਾਈਆਂ। ...
ਟਾਂਡਾ : ਟਾਂਡਾ ਦੇ ਪਿੰਡ ਜਾਜਾ ਵਿੱਚ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਮੁਕਤ ਸਿਪਾਹੀ ਮਨਜੀਤ ਸਿੰਘ (Manjeet Singh) ਅਤੇ ਉਸ ਦੀ ਪਤਨੀ ਗੁਰਮੀਤ ਕੌਰ (Gurmeet Kaur) ਦੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਕਮਰੇ ਵਿੱਚੋਂ ਮਿਲੀਆਂ ਹਨ। Also Read : PM ਮੋਦੀ ਅੱਜ ਮੇਰਠ 'ਚ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਰੱਖਣਗੇ ਨੀਂਹ ਪੱਥਰ ਇਸ ਦੌਰਾਨ ਘਰ 'ਚ ਮੌਜੂਦ ਨੂੰਹ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ ਸੀ। ਫਿਲਹਾਲ ਮਾਮਲਾ ਗੁੰਝਲਦਾਰ ਅਤੇ ਸ਼ੱਕੀ ਬਣਿਆ ਹੋਇਆ ਹੈ ਕਿ ਬਜ਼ੁਰਗ ਜੋੜੇ ਦੀ ਮੌਤ ਕਿਨ੍ਹਾਂ ਹਾਲਾਤਾਂ 'ਚ ਹੋਈ ਹੈ। ਇਹ ਪਤਾ ਲਗਾਉਣ ਲਈ ਕਿ ਇਹ ਹਾਦਸਾ ਹੈ ਜਾਂ ਕਤਲ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।...
ਜਲੰਧਰ : ਜਲੰਧਰ ਵਿਚ ਬੀ.ਐਡ (B.ED) ਅਤੇ ਈ.ਟੀ.ਟੀ (ETT) ਦੇ ਅਧਿਆਪਕਾਂ ਵੱਲੋਂ ਬੀਜੇਪੀ ਦਫਤਰ ਦਾ ਘਿਰਾਓ ਕੀਤਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਈ.ਟੀ.ਟੀ ਦੇ ਅਧਿਆਪਕਾਂ ਦੇ ਲਈ 15 ਹਜ਼ਾਰ ਪੋਸਟਾਂ ਕੱਢੀਆਂ ਗਈ ਹਨ।ਪਰ ਇਸ ਵਿਚ ਬੀਐਡ ਦੇ ਅਧਿਆਪਕਾਂ ਨੂੰ ਵੀ ਈਲੀਜੀਬਲ ਕੀਤਾ ਗਿਆ ਹੈ ਜਿਸ ਕਾਰਨ ਈਟੀਟੀ ਦੇ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਈਟੀਟੀ ਅਧਿਆਪਕਾਂ ਦਾ ਕਹਿਣਾ ਹੈ ਕਿ ਐਨਸੀਟੀਈ ਕਾਨੂੰਨ ਵਿਚ ਸੋਧ ਕੀਤਾ ਜਾਵੇ। Also Read : ਚੰਨੀ ਸਰਕਾਰ ਨੇ ਪੇਸ਼ ਕੀਤਾ 100 ਦਿਨ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਅਧਿਆਪਕਾਂ ਨੇ ਕਿਹਾ ਕਿ ਜੋਧਪੁਰ ਹਾਈਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ।ਅਧਿਆਪਕਾਂ ਦਾ ਰੋਸ ਦੇਖਦੇ ਹੋਏ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajender Singh Shekhawat) ਉਨ੍ਹਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗਾਂ ਨੂੰ ਲੈਕੇ ਇਕ ਮੀਟਿੰਗ ਕੀਤੀ ਜਾਵੇਗੀ ਅਤੇ ਸਾਰੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ।ਇਸ ਦੌਰਾਨ ਅਧਿਆਪਕਾਂ ਨੇ ਚਿਤਾਵਾਨੀ ਦਿੱਤੀ ਕੀ ਜੇਕਰ ਉਨ੍ਹਾਂ ਦੀ ਮੀ ਟਿੰਗ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਨਹੀਂ ਹੋਈ ਤਾਂ ਉਹ ਪੀਐਮ ਮੋਦੀ ਦਾ ਪੰਜਾਬ ਆਉਣ 'ਤੇ ਵਿਰੋਧ ਪਰਜ਼ੋਰ ਵਿਰੋਧ ਕਰਨਗੇ। ...
ਜਲੰਧਰ : ਪੰਜਾਬ (Punjab) ਦੇ ਜਲੰਧਰ (Jalandhar) ਸ਼ਹਿਰ ਵਿਚ ਇਨੀਂ ਦਿਨੀਂ ਮੁਲਾਜ਼ਮਾਂ ਦੇ ਧਰਨੇ ਚੱਲ ਰਹੇ ਹਨ,ਪਰ ਇਸ ਵਿਚਾਲੇ ਇਕ ਲੜਕੀ ਦੇ ਵੀ ਧਰਨੇ 'ਤੇ ਬੈਠਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਪਿਆਰ ਵਿਚ ਧੋਖਾ ਮਿਲਿਆ ਹੈ ਅਤੇ ਹੁਣ ਉਹ ਆਪਣੇ ਪ੍ਰੇਮੀ ਪਤੀ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠ ਗਈ ਹੈ। ਪੀੜਤਾ ਨੇਹਾ ਦਾ ਖੁਰਲਾ ਕਿੰਗਰਾ ਦੇ ਇਕ ਨੌਜਵਾਨ ਸ਼ਿਵੇਂਦਰ ਨਾਲ ਪ੍ਰੇਮ ਸਬੰਧ ਸਨ। ਦੋਵੇਂ ਲਿਵ-ਇਨ (Live-in) ਵਿਚ ਰਹਿੰਦੇ ਰਹੇ, ਪਰ ਜਦੋਂ ਵਿਆਹ ਦੀ ਗੱਲ ਆਈ ਤਾਂ ਪ੍ਰੇਮੀ ਧੋਖੇਬਾਜ਼ ਨਿਕਲਿਆ। ਇਸ ਤੋਂ ਬਾਅਦ ਉਹ ਲੜਕੀ ਨੂੰ ਛੱਡ ਕੇ ਆਪਣੇ ਘਰ ਭੱਜ ਗਿਆ। ਪਰ ਲੜਕੀ ਨੇ ਵੀ ਹਾਰ ਨਹੀਂ ਮੰਨੀ ਅਤੇ ਉਹ ਵੀ ਉਸ ਦੇ ਘਰ ਦੇ ਬਾਹਰ ਆ ਕੇ ਬੈਠ ਗਈ ਹੈ। Also Read : ਸੁਖਬੀਰ ਬਾਦਲ ਨੇ ਸ਼ਾਮ ਚੁਰਾਸੀ ਤੋਂ ਉਮੀਦਵਾਰ ਇੰਜੀਨੀਅਰ ਮਹਿੰਦਰ ਸਿੰਘ ਦੇ ਹੱਕ ਵਿਚ ਕੀਤਾ ਪ੍ਰਚਾਰ ਪਿਛਲੇ ਤਿੰਨ ਦਿਨਾਂ ਤੋਂ ਲੜਕੀ ਠੰਡੀਆਂ ਰਾਤਾਂ ਵੀ ਧੋਖੇਬਾਜ਼ ਪ੍ਰੇਮੀ ਦੇ ਘਰ ਦੇ ਬਾਹਰ ਹੀ ਗੁਜ਼ਾਰ ਰਹੀ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ ਚਾਹੀਦਾ ਹੈ। ਉਹ ਇਨਸਾਫ ਮਿਲਣ ਤੱਕ ਇਥੇ ਹੀ ਬੈਠੀ ਰਹੇਗੀ। ਚਾਹੇ ਠੰਡ ਵਿਚ ਉਸ ਦੀ ਮੌਤ ਹੀ ਕਿਉਂ ਨਾ ਹੋ ਜਾਵੇ। ਲੜਕੀ ਦੇ ਅਜਿਹੇ ਤੇਵਰਾਂ ਨੂੰ ਦੇਖ ਕੇ ਲੜਕਾ ਅਤੇ ਉਸ ਦੇ ਪਰਿਵਾਰ ਵਾਲੇ ਉਥੋਂ ਫਰਾਰ ਹੋ ਗਏ ਅਤੇ ਘਰ ਨੂੰ ਤਾਲਾ ਲਗਾ ਦਿੱਤਾ। ਦਰਅਸਲ ਦੋਹਾਂ ਵਿਚਾਲੇ ਜਾਤੀ ਨੂੰ ਲੈ ਕੇ ਵੀ ਝਗੜਾ ਹੈ। ਲੜਕੇ ਦਾ ਪਰਿਵਾਰ ਨਹੀਂ ਚਾਹੁੰਦਾ ਕਿ ਉਹ ਇੰਟਰਕਾਸਟ ਮੈਰਿਜ ਕਰੇ। ਪੀੜਤਾ ਨੇਹਾ ਨੇ ਕਿਹਾ ਕਿ ਜਦੋਂ ਦੋਹਆਂ ਵਿਚ ਪ੍ਰੇਮ ਹੋਇਆ ਤਾਂ ਲੜਕੇ ਸ਼ਿਵੇਂਦਰ ਨੇ ਉਸ ਨੂੰ ਵੱਡੇ-ਵੱਡੇ ਸਪਨੇ ਦਿਖਾਏ ਅਤੇ ਵਿਆਹ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਉਹ ਲਿਵ-ਇਨ ਵਿਚ ਉਸ ਦੇ ਨਾਲ ਰਹਿਣ ਲੱਗੀ। ਕੁਝ ਮੇਰੇ ਜਾਨਣ ਵਾਲਿਆਂ ਨੇ ਹੀ ਦੱਸਿਆ ਕਿ ਲੜਕੇ ਦੇ ਦੋਸਤ ਠੀਕ ਨਹੀਂ ਅਤੇ ਉਹ ਕਈ ਲੜਕੀਆਂ ਦੇ ਨਾਲ ਖੇਡ ਚੁੱਕੇ ਹਨ। ਪਰ ਉਸ ਨੇ ਲੋਕਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਸ਼ਿਵੇਂਦਰ 'ਤੇ ਪੂਰਾ ਭਰੋਸਾ ਬਣਾਈ ਰੱਖਿਆ। ਪਰ ਲੋਕਾਂ ਦੀ ਗੱਲ ਸੱਚ ਨਿਕਲੀ। ਸ਼ਿਵੇਂਦਰ ਨੇ ਮੈਨੂੰ ਨੀਂਦ ਦੀਆਂ ਗੋਲੀਆਂ ਖਵਾ ਦਿੱਤੀਆਂ ਅਤੇ ਮੇਰੇ ਨਾਲ ਗਲਤ ਕੰਮ ਕਰਨ ਤੋਂ ਬਾਅਦ ਉਸ ਨੇ ਮੈਨੂੰ ਆਪਣੇ ਵੂਮੇਨਾਈਜ਼ਰ ਦੋਸਤਾਂ ਸਾਹਮਣੇ ਪਰੋਸਣ ਦੀ ਵੀ ਕੋਸ਼ਿਸ਼ ਕੀਤੀ। ਪਰ ਉਹ ਇਸ ਵਿਚ ਸਫਲ ਨਹੀਂ ਹੋ ਸਕਿਆ। ਉਹ ਮੈਨੂੰ ਆਪਣੇ ਦੋਸਤਾਂ ਅੱਗੇ ਪਰੋਸ ਕੇ ਮੇਰੀ ਵੀਡੀਓ ਬਣਾ ਕੇ ਮੈਨੂੰ ਬਦਨਾਮ ਕਰਨਾ ਚਾਹੁੰਦਾ ਸੀ। ਉਸ ਨੇ ਅਜਿਹਾ ਮੇਰੇ ਤੋਂ ਪਿੱਛਾ ਛੁਡਾਉਣ ਲਈ ਕੀਤਾ ਸੀ। ਇਸ ਤੋਂ ਬਾਅਦ ਉਹ ਗਾਇਬ ਹੋ ਗਿਆ। ਮੈਨੂੰ ਜਦੋਂ ਪਤਾ ਲੱਗਾ ਕਿ ਉਹ ਖੁਰਲਾ ਕਿੰਗਰਾ ਵਿਚ ਆਪਣੇ ਘਰ 'ਤੇ ਹੈ ਤਾਂ ਉਹ ਇਥੇ ਆ ਕੇ ਬੈਠ ਗਈ। Also Read : CM ਚੰਨੀ ਨੇ ਪੁਗਾਏ ਪਤਨੀ ਦੇ ਬੋਲ; ਆਸ਼ਾ ਵਰਕਰਾਂ ਲਈ ਕੀਤਾ ਵੱਡਾ ਐਲਾਨ, ਭਾਵੁਕ ਹੋਈ ਮਿਸਿਜ਼ ਚੰਨੀ ਲੜਕੀ ਦਾ ਕਹਿਣਾ ਹੈ ਕਿ ਉਹ ਥਾਣੇ ਤੋਂ ਲੈ ਕੇ ਕਚਹਿਰੀਆਂ ਤੱਕ ਹਰ ਥਾਂ ਸ਼ਿਕਾਇਤਾਂ ਦੇ ਕੇ ਹਾਰ ਚੁੱਕੀ ਹੈ। ਪਰ ਉਸ ਨੂੰ ਕਿਤੋਂ ਵੀ ਇਨਸਾਫ ਨਹੀਂ ਮਿਲਿਆ ਹੈ। ਉਹ ਜਿੱਥੇ ਜਾ ਕੇ ਸ਼ਿਕਾਇਤ ਦਿੰਦੀ ਹੈ। ਆਪਣੇ ਨਾਲ ਹੋਏ ਧੋਖੇ ਬਾਰੇ ਦੱਸਦੀ ਹੈ ਤਾਂ ਉਸ ਦੀ ਗੱਲ ਨੂੰ ਟਾਲ ਦਿੱਤਾ ਜਾਂਦਾ ਹੈ। ਥਾਣੇ ਵਿਚ ਜਾਂਦੀ ਹੈ ਤਾਂ ਸ਼ਿਕਾਇਤ ਰੱਖ ਲਈ ਜਾਂਦੀ ਹੈ, ਪਰ ਕਾਰਵਾਈ ਨਹੀਂ ਹੁੰਦੀ। ਜਦੋਂ ਦੁਬਾਰਾ ਜਾ ਕੇ ਪੁੱਛਦੀ ਹੈ ਤਾਂ ਅੱਗੋਂ ਇਕ ਹੀ ਜਵਾਬ ਮਿਲਦਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਦੀ ਸ਼ਿਕਾਇਤ 'ਤੇ ਕੁਝ ਨਹੀਂ ਹੋ ਰਿਹਾ ਹੈ। ਇਸ ਲਈ ਹਾਰ ਕੇ ਉਸ ਨੂੰ ਲੜਕੇ ਦੇ ਘਰ ਦੇ ਬਾਹਰ ਧਰਨਾ ਲਗਾਉਣਾ ਪਿਆ। ...
ਜਲੰਧਰ : ਜਲੰਧਰ ਦੇ ਮਾਡਲ ਟਾਊਨ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰੇ ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਮਾਡਲ ਟਾਊਨ ਸ਼ਾਖਾ ਤੋਂ 15 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੈਂਕ ਕਰਮਚਾਰੀਆਂ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। Also Read : ਮਿਆਂਮਾਰ ਦੀ ਜੇਡ ਖਾਨ 'ਚ ਲੈਂਡਸਲਾਈਡ, 1 ਦੀ ਮੌਤ, 70 ਲਾਪਤਾ ਦੱਸ ਦਈਏ ਕਿ ਜਾਂਦੇ ਸਮੇਂ ਲੁਟੇਰੇ ਬੈਂਕ ਦਾ ਡੀਵੀਆਰ (DVR) ਵੀ ਨਾਲ ਲੈ ਗਏ। ਘਟਨਾ ਸਵੇਰੇ 9.30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਸੂਚਨਾ ਤੋਂ ਬਾਅਦ ਕਮਿਸ਼ਨਰੇਟ ਪੁਲਿਸ 'ਚ ਹੜਕੰਪ ਮਚ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।...
ਟਾਂਡਾ ਉੜਮੁੜ : ਟਾਂਡਾ (Tanda) ਵਿਚ ਚੱਲ ਰਹੇ ਕਿਸਾਨ ਧਰਨੇ (Farmers protest) ਦੌਰਾਨ ਕਿਸਾਨ ਆਗੂ ਰਤਨ ਸਿੰਘ (Farmer leader Ratan Singh) ਦੀ ਠੰਢ ਕਾਰਨ ਮੌਤ ਹੋ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (Kisan Mazdoor Sangharsh Committee Punjab) ਵਲੋਂ ਕੱਲ੍ਹ ਤੋਂ ਟਾਂਡਾ (Tanda) ਵਿਚ ਰੇਲਵੇ ਟਰੈਕ (Railway track) ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਸੀ। ਕਿਸਾਨ ਅੰਦੋਲਨ (Peasant movement) ਵਿਚ ਸ਼ਾਮਲ ਹੋਣ ਆਏ ਬਜ਼ੁਰਗ ਕਿਸਾਨ ਆਗੂ (Elderly farme...
ਕਪੂਰਥਲਾ : ਬੀਤੇ ਦਿਨੀਂ ਕਪੂਰਥਲਾ (Kapurthala) ਵਿੱਚ ਹੋਏ ਬੇਅਦਬੀ ਕਾਂਡ ਨੂੰ ਲੈ ਕੇ ਇੱਕ ਨਵਾਂ ਖੁਲਾਸਾ ਹੋਇਆ ਹੈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਮ੍ਰਿਤਕ ਨੌਜਵਾਨ ਬਾਰੇ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕਾਂਡ ਵਿੱਚ ਮਾਰਿਆ ਗਿਆ ਵਿਅਕਤੀ ਉਸ ਦਾ ਭਰਾ ਹੈ। ਔਰਤ ਬਿਹਾਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। Also Read : ਬੱਚੀ ਨੇ ਸੁਸਾਇਡ 'ਚ ਲਿਖਿਆ, 'ਸਿਰਫ ਮਾਂ ਦੀ ਕੁੱਖ ਤੇ ਕਬਰ ਹੀ ਸੁਰੱਖਿਅਤ ਰਹਿ ਗਈ' ਦੱਸ ਦਈਏ ਕਿ ਨਿਜ਼ਾਮਪੁਰ ਪਿੰਡ (Nizampur village) 'ਚ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਸੀ। ਪਿੰਡ ਨਿਜ਼ਾਮਪੁਰ ਵਿੱਚ ਨਿਸ਼ਾਨ ਸਾਹਿਬ ਦੀ ਤੋੜਭੰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਵਿਅਕਤੀ ਨੇ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਮਗਰੋਂ ਪਿੰਡ ਵਾਸੀਆਂ ਨੇ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਇਸੇ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਬੀਤੇ ਦਿਨ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਬੇਅਦਬੀ ਮਾਮਲੇ ਵਿੱਚ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪੁਲਿਸ ਨੇ ਇਸ ਘਟਨਾ ਸਬੰਧੀ 2 FIR ਦਰਜ ਕੀਤੀਆਂ ਸੀ।...
ਕਪੂਰਥਲਾ : ਕਪੂਰਥਲਾ ਦੇ ਨਿਜ਼ਾਮਪੁਰ ਮੋੜ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ 'ਚ ਫੜੇ ਗਏ ਦੋਸ਼ੀ ਨੌਜਵਾਨ ਨੂੰ ਪੁਲਿਸ ਦੀ ਮੌਜੂਦਗੀ 'ਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਉਸ ਨੂੰ ਸ਼ਨੀਵਾਰ ਸਵੇਰੇ ਪਿੰਡ ਵਾਸੀਆਂ ਨੇ ਬੇਅਦਬੀ ਦੇ ਦੋਸ਼ 'ਚ ਫੜ ਲਿਆ ਸੀ। ਇਸ ਤੋਂ ਬਾਅਦ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਦੀ ਭੀੜ ਨਾਲ ਝੜਪ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਹਵਾਈ ਫਾਇਰ ਵੀ ਕੀਤੇ। Also Read : ਫਿਲੀਪੀਨਜ਼ 'ਚ ਤੂਫਾਨ ਨੇ ਮਚਾਈ ਭਾਰੀ ਤਬਾਹੀ, 75 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਜ਼ਬਰਦਸਤ ਝੜਪ ਹੋਈ। ਪੁਲਿਸ ਨੇ ਮੁਲਜ਼ਮ ’ਤੇ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਹੁਣ ਉਸ ਦੀ ਮੌਤ ਹੋ ਗਈ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਬੇਅਦਬੀ ਦੇ ਦੋਸ਼ੀ ਦਾ ਕਤਲ ਹੋਇਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਅੰਮ੍ਰਿਤਸਰ 'ਚ ਬੇਅਦਬੀ ਦੇ ਦੋਸ਼ੀ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर