ਜਲੰਧਰ : ਚੋਣ ਸੀਜ਼ਨ (Election season) ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦਾ ਜਲੰਧਰ ਦੌਰਾ ਸਿਰਫ ਗਣਤੰਤਰ ਦਿਵਸ (Jalandhar tour only Republic Day) ਤੱਕ ਹੀ ਸੀਮਤ ਨਹੀਂ ਸੀ। ਸਗੋਂ ਉਹ ਆਪਣੇ ਦੌਰੇ ਦੌਰਾਨ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਕੋਲ ਵੀ ਪਹੁੰਚੇ, ਜੋ ਨਾਰਾਜ਼ ਚੱਲ ਰਹੇ ਹਨ ਅਤੇ ਜਿਨ੍ਹਾਂ ਦੀ ਪਾਰਟੀ ਨੂੰ ਛੱਡ ਕੇ ਵਿਰੋਧੀ ਪਾਰਟੀਆਂ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ। ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਜਲੰਧਰ ਵਿਚ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਰੋਹ (Republic Day celebrations) ਝੰਡਾ ਫਹਿਰਾਉਣਾ ਸੀ। ਇਸ ਦੇ ਲਈ ਉਹ ਪਿਛਲੀ ਦੇਰ ਰਾਤ ਹੀ ਜਲੰਧਰ ਪਹੁੰਚ ਗਏ ਸਨ। ਪਿਛਲੀ ਰਾਤ ਉਹ ਗੁਪਤ ਤਰੀਕੇ ਨਾਲ ਜਲੰਧਰ ਪਹੁੰਚੇ। Also Read : ਮੁੰਬਈ ਦੇ ਈਸਟ ਬਾਂਦਰਾ 'ਚ ਡਿੱਗੀ ਪੰਜ ਮੰਜ਼ਿਲਾ ਇਮਾਰਤ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
ਉਹ ਪ੍ਰੋਟੋਕਾਲ ਮੁਤਾਬਕ ਸਰਕਟ ਹਾਊਸ ਜਾਂ ਕਿਸੇ ਹੋਟਲ ਵਿਚ ਨਹੀਂ ਰੁਕੇ ਸਗੋਂ ਖਰੜ ਤੋਂ ਰਾਤ ਨੂੰ ਸੜਕੀ ਰਸਤੇ ਸਿੱਧੇ ਡੇਰਾ ਬੱਲਾਂ ਵਿਚ ਰੁਕੇ। ਮੁੱਖ ਮੰਤਰੀ ਰਾਤ ਨੂੰ ਡੇਰਾ ਬੱਲਾਂ ਆਸ਼ਰਮ ਵਿਚ ਹੀ ਰੁਕ। ਰਾਤ ਹੀ ਉਨ੍ਹਾਂ ਨੇ ਕੁਝ ਆਦਮਪੁਰ ਵਿਧਾਨ ਸਭਾ ਖੇਤਰ ਦੇ ਰੁੱਸੇ ਹੋਏ ਕਾਂਗਰਸੀਆਂ ਨਾਲ ਮੁਲਾਕਾਤ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਮੋਹਿੰਦਰ ਸਿੰਘ ਕੇ.ਪੀ. ਸ਼ਾਇਦ ਰਾਤ ਨੂੰ ਡੇਰਾ ਬੱਲਾਂ ਵਿਚ ਹੀ ਸਨ। ਗਣਤੰਤਰ ਦਿਵਸ ਸਮਾਰੋਹ ਤੋਂ ਫਾਰਿੰਗ ਹੋਣ ਤੋਂ ਬਾਅਦ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਰਿਸ਼ਤੇਦਾਰ ਮੋਹਿੰਦਰ ਸਿੰਘ ਕੇ.ਪੀ. ਜੋ ਕਿ ਅੱਜ ਕਲ ਕਾਂਗਰਸ ਪਾਰਟੀ ਤੋਂ ਕੁਝ ਬਾਗੀ ਚੱਲ ਰਹੇ ਹਨ ਨਾਲ ਆਪਣੀ ਗੱਡੀ ਵਿਚ ਹੀ ਮੁਲਾਕਾਤ ਕੀਤੀ। Also Read : ਬਿਕਰਮ ਮਜੀਠੀਆ ਨੂੰ ਲੈ ਕੇ ਬੋਲੇ ਸੁਖਬੀਰ ਬਾਦਲ, ਨਵਜੋਤ ਸਿੱਧੂ ਦੀ ਜ਼ਮਾਨਤ ਜ਼ਬਤ ਕਰਵਾਏਗਾ ਸਾਡਾ 'ਜਰਨੈਲ'
ਉਨ੍ਹਾਂ ਨੂੰ ਨਾਲ ਲੈ ਕੇ ਕਾਂਗਰਸ ਭਵਨ ਦੇ ਨੇੜੇ ਹੀ ਰਹਿੰਦੇ ਕਾਂਗਰਸ ਨੇਤਾ ਤੇਜਿੰਦਰ ਸਿੰਘ ਬਿੱਟੂ ਦੇ ਘਰ ਪਹੁੰਚੇ। ਬਿੱਟੂ ਇਨ੍ਹੀਂ ਦਿਨੀਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਉਨ੍ਹਾਂ ਬਾਰੇ ਅਫਵਾਹਾਂ ਵੀ ਸਨ ਕਿ ਉਹ ਪਾਰਟੀ ਵੀ ਛੱਡ ਸਕਦੇ ਹਨ। ਬਿੱਟੂ ਕੋਲ ਸਮਾਂ ਬਿਤਾਉਣ ਤੋਂ ਬਾਅਦ ਉਹ ਸੜਕੀ ਰਸਤੇ ਫਗਵਾੜਾ ਪਹੁੰਚੇ। ਇਥੇ ਜੋਗਿੰਦਰ ਸਿੰਘ ਮਾਨ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਣ ਅਤੇ ਫਗਵਾੜਾ ਤੋਂ ਹੀ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਡੈਮੇਜ ਕੰਟਰੋਲ ਕਰਨ ਲਈ ਪਹੁੰਚੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jhansi Hospital Fire News: अस्पताल में आग लगने से 10 नवजात शिशुओं की मौत
PRTC Bus Accident : घने कोहरे के कारण हुआ बड़ा हादसा; PRTC की ट्रॉले से टक्कर, कई लोग घायल
Bijnor Road Accident : शादी करके घर आ रहे दूल्हा-दुल्हन समेत 7 लोगों की दर्दनाक हादसे में मौत