LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਵਿਦਾਸਿਆ ਭਾਈਚਾਰੇ ਨੇ ਚੋਣਾਂ ਦੀ ਤਰੀਕ ਅੱਗੇ ਵਧਾਉਣ ਦੀ ਕੀਤੀ ਮੰਗ, PAP ਚੌਕ ਕੀਤਾ ਬੰਦ

74

ਜਲੰਧਰ : ਜੇਕਰ ਤੁਸੀਂ ਅੱਜ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਆਉਂਦੇ ਹੋ ਤਾਂ ਹੋ ਜਾਓ ਸਾਵਧਾਨ। ਜਲੰਧਰ 'ਚ ਅੱਜ ਰਵਿਦਾਸੀਆ ਭਾਈਚਾਰਾ ਜਲੰਧਰ ਦੇ ਪੀਏਪੀ ਚੌਕ (PAP Chowk) 'ਤੇ ਹਾਈਵੇਅ ਜਾਮ ਕਰੇਗਾ, ਇਸ ਲਈ ਭਾਈਚਾਰੇ ਦੇ ਲੋਕ ਚੌਕ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਹ ਜਾਮ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਰਹੇਗਾ। ਰਵਿਦਾਸੀਆ ਸਮਾਜ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ (Election Commission) ਵੱਲੋਂ ਸ੍ਰੀ ਗੁਰੂ ਰਵਿਦਾਸ ਜਯੰਤੀ ਨੂੰ ਮੁੱਖ ਰੱਖਦਿਆਂ 14 ਫਰਵਰੀ ਦੀ ਚੋਣ ਦੀ ਮਿਤੀ ਤੈਅ ਕੀਤੀ ਗਈ ਹੈ।

Also Read : ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ, ਯੂਪੀ ਚੋਣਾਂ ਨੂੰ ਲੈਕੇ ਹੋਵੇਗੀ ਚਰਚਾ

ਅਗਲੇ ਮਹੀਨੇ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜਯੰਤੀ ਹੈ, ਜਦਕਿ ਪੰਜਾਬ ਭਰ ਤੋਂ ਸ਼ਰਧਾਲੂ 7-8 ਦਿਨ ਪਹਿਲਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਜਾਣਗੇ। ਉਹ ਉਥੇ ਸੇਵਾ ਕਰਨ ਲਈ ਜਾਂਦੇ ਹਨ। ਉਨ੍ਹਾਂ ਨੇ ਉਥੇ ਦੇਸ਼ ਭਰ ਤੋਂ ਆਉਣ ਵਾਲੀ ਸੰਗਤ ਲਈ ਪ੍ਰਬੰਧ ਵੀ ਦੇਖਣੇ ਹਨ। ਜਲੰਧਰ ਤੋਂ ਰਵਿਦਾਸ ਜੈਅੰਤੀ ਤੋਂ ਇੱਕ ਜਾਂ ਦੋ ਦਿਨ ਪਹਿਲਾਂ, ਵਿਸ਼ੇਸ਼ ਬੇਗਮਪੁਰਾ ਐਕਸਪ੍ਰੈਸ ਰੇਲ ਗੱਡੀ ਰਵਿਦਾਸੀਆ ਭਾਈਚਾਰੇ ਨੂੰ ਲੈ ਕੇ ਬਨਾਰਸ ਲਈ ਰਵਾਨਾ ਹੁੰਦੀ ਹੈ। ਅਜਿਹੇ 'ਚ ਉਹ ਚੋਣਾਂ 'ਚ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕਣਗੇ।

Also Read : ਦੇਸ਼ 'ਚ ਕੋਰੋਨਾ ਦੇ 2,58,089 ਨਵੇਂ ਮਾਮਲੇ ਆਏ ਸਾਹਮਣੇ, 385 ਲੋਕਾਂ ਦੀ ਮੌਤ

ਰਵਿਦਾਸੀਆ ਸਮਾਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਡੀਸੀ ਜਲੰਧਰ ਰਾਹੀਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਵੀ ਭੇਜਿਆ ਸੀ ਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੋਂ ਬਾਅਦ ਚੋਣਾਂ ਦੀ ਤਰੀਕ ਤੈਅ ਕੀਤੀ ਜਾਵੇ। ਪਰ ਚੋਣ ਕਮਿਸ਼ਨ ਇਸ ਨੂੰ ਬਹੁਤ ਹਲਕੇ ਢੰਗ ਨਾਲ ਲੈ ਰਿਹਾ ਹੈ। ਜੇਕਰ ਸੁਣਵਾਈ ਨਾ ਹੋਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

In The Market