LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਪਹੁੰਚੇ ਕੇਜਰੀਵਾਲ ਦਾ ਬੱਚਿਆਂ ਨੇ ਮੋਹਿਆ ਦਿਲ, ਦਿੱਤਾ 'ਬੁਗਨੀਆਂ' ਦਾ ਤੋਹਫਾ 

kejriwal jal

ਜਲੰਧਰ : ਆਮ ਆਦਮੀ ਪਾਰਟੀ (Aam Aadmi Party) ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਅੱਜ ਜਲੰਧਰ ਵਿਚ ਤਿਰੰਗਾ ਯਾਤਰਾ (Tricolor Yatra in Jalandhar) ਦਾ ਆਗਾਜ਼ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਯਾਤਰਾ ਪੰਜਾਬ ਦੀ ਅਮਨ ਸ਼ਾਂਤੀ (Yatra Peace of Punjab) ਅਤੇ ਭਾਈਚਾਰਕ ਸਾਂਝ ਲਈ ਹੈ। ਪੰਜਾਬ ਨੇ ਬਹੁਤ ਲੰਬੇ ਸਮੇਂ ਤੱਕ ਅੱਤਵਾਦ ਦਾ ਸੰਤਾਪ ਹੰਢਾਇਆ ਹੈ। ਤਿਰੰਗਾ ਯਾਤਰਾ (Tricolor travel) ਦੇਸ਼ਭਗਤੀ ਦੀ ਯਾਤਰਾ ਹੈ, ਪੰਜਾਬ ਦੀ ਅਮਨ ਚੈਨ ਸ਼ਾਂਤੀ ਦੀ ਯਾਤਰਾ ਹੈ। Also Read : ਬੰਗਾਲ 'ਚ ਵੀ ਆਇਆ ਓਮੀਕ੍ਰੋਨ ਦਾ ਪਹਿਲਾ ਕੇਸ, 7 ਸਾਲ ਦਾ ਬੱਚਾ ਹੋਇਆ ਇਨਫੈਕਟਿਡ

ਆਮ ਆਦਮੀ ਪਾਰਟੀ ਵਲੋਂ ਕੱਢੀ ਗਈ ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦਿਆਂ ਹੋਇਆ ਅਰਵਿੰਦ ਕੇਜਰੀਵਾਲ ਨੂੰ ਦੋ ਬੱਚਿਆਂ ਨੇ ਆਪਣੀਆਂ ਬੁਗਨੀਆਂ ਦਿੱਤੀਆਂ। ਇਨ੍ਹਾਂ ਵਿਚੋਂ ਇਕ ਬੱਚੀ ਦਾ ਨਾਂ ਕੋਮਲਪ੍ਰੀਤ ਕੌਰ ਅਤੇ ਦੂਜੀ ਬੱਚੀ ਦਾ ਨਾਂ ਸਾਰਾਂਸ਼ ਹੈ। ਇਹ ਦੋਵੇਂ ਬੱਚੇ ਇਥੇ ਤਿਰੰਗਾ ਯਾਤਰਾ ਵਿਚ ਵੀ ਸ਼ਮੂਲੀਅਤ ਕਰਨ ਆਏ ਹੋਏ ਹਨ। ਇਨ੍ਹਾਂ ਦੋਹਾਂ ਬੱਚਿਆਂ ਨੇ ਆਪਣੀ ਬੁਗਨੀ ਦੇ ਪੈਸੇ ਸਾਨੂੰ ਦਿੱਤੇ ਹਨ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਕੋਲ ਕਰੋੜਾਂ ਰੁਪਏ ਹੋਣਗੇ ਪਰ ਅਸੀਂ ਇਨ੍ਹਾਂ ਬੱਚਿਆਂ ਦੀ ਬੁਗਨੀ ਦੇ ਪੈਸਿਆਂ ਦੀ ਵਰਤੋਂ ਕਰਾਂਗੇ। Also Read : ਕੁੰਨੂਰ ਹੈਲੀਕਾਪਟਰ ਹਾਦਸਾ 'ਚ ਇਕਲੌਤੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਵੀ ਜ਼ਿੰਦਗੀ ਦੀ ਜੰਗ ਹਾਰੇ 

ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਬੁਗਨੀ ਹੀ ਸਾਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤਾਏਗਾ। ਇਸ ਦੌਰਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਬੁਗਨੀ ਦੇ ਪੈਸਿਆਂ ਦੀ ਕੀਮਤ ਸਾਡੇ ਲਈ ਬਹੁਤ ਕੀਮਤੀ ਹੈ। ਉਨ੍ਹਾਂ ਕਿਹਾ ਕਿ ਇਹ ਬੱਚਿਆਂ ਦਾ ਜਿਹੜਾ ਪਿਆਰ ਹੈ ਬਜ਼ੁਰਗਾਂ ਦਾ ਅਸ਼ੀਰਵਾਦ ਹੈ, ਜਿਸ ਸਦਕਾ ਸਾਨੂੰ ਥਕਾਵਟ ਨਹੀਂ ਹੁੰਦੀ ਅਤੇ ਸਾਨੂੰ ਬਲ ਮਿਲਦਾ ਰਹਿੰਦਾ ਹੈ ਲੋਕਾਂ ਦੀ ਸੇਵਾ ਕਰਨ ਦਾ। 

In The Market