LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੰਗਾਲ 'ਚ ਵੀ ਆਇਆ ਓਮੀਕ੍ਰੋਨ ਦਾ ਪਹਿਲਾ ਕੇਸ, 7 ਸਾਲ ਦਾ ਬੱਚਾ ਹੋਇਆ ਇਨਫੈਕਟਿਡ

omicron inida

ਨਵੀਂ ਦਿੱਲੀ : ਪੱਛਮੀ ਬੰਗਾਲ (West Bengal) ਵਿਚ ਕੋਰੋਨਾ (Corona) ਦੇ ਨਵੇਂ ਵੈਰੀਅੰਟ ਓਮੀਕ੍ਰੋਨ (New variant Omicron) ਨੇ ਦਸਤਕ ਦੇ ਦਿੱਤੀ ਹੈ। ਇਥੇ ਮੁਰਸ਼ਿਦਾਬਾਦ (Murshidabad) ਵਿਚ 7 ਸਾਲ ਦਾ ਬੱਚਾ ਓਮੀਕ੍ਰੋਨ ਨਾਲ ਇਨਫੈਕਟਿਡ (Infected with omecron) ਮਿਲਿਆ ਇਹ ਬੱਚਾ ਹਾਲ ਹੀ ਵਿਚ ਆਬੂ ਧਾਬੀ ਤੋਂ ਹੈਦਰਾਬਾਦ (Abu Dhabi to Hyderabad) ਪਰਤਿਆ ਸੀ। ਬੱਚਾ 10 ਦਸੰਬਰ ਨੂੰ ਆਬੂ ਧਾਬੀ ਤੋਂ ਹੈਦਰਾਬਾਦ (Abu Dhabi to Hyderabad) ਪਹੁੰਚਿਆ ਸੀ। ਭਾਰਤ ਵਿਚ ਓਮੀਕ੍ਰੋਨ (Omicron in India) 10 ਸੂਬਿਆਂ ਵਿਚ ਪਹੁੰਚ ਚੁੱਕਾ ਹੈ। ਇਥੇ ਬੁੱਧਵਾਰ ਨੂੰ ਕੋਰੋਨਾ ਦੇ ਨਵੇਂ ਵੈਰੀਅੰਟ (New variants of the Corona) ਦੇ ਤੇਲੰਗਾਨਾ (Telangana) ਵਿਚ 3 ਕੇਸ ਅਤੇ ਪੱਛਮੀ ਬੰਗਾਲ (West Bengal) ਵਿਚ 1 ਕੇਸ ਮਿਲਿਆ। Also Read : ਕੁੰਨੂਰ ਹੈਲੀਕਾਪਟਰ ਹਾਦਸਾ 'ਚ ਇਕਲੌਤੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਵੀ ਜ਼ਿੰਦਗੀ ਦੀ ਜੰਗ ਹਾਰੇ 

ਦੇਸ਼ ਵਿਚ ਹੁਣ ਤੱਕ 65 ਕੇਸ ਸਾਹਮਣੇ ਆ ਚੁੱਕੇ ਹਨ। ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ ਵਿਚ ਮਿਲੇ ਹਨ। ਇਥੇ ਹੁਣ ਤੱਕ 28 ਕੇਸ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਰਾਜਸਥਾਨ ਵਿਚ 17, ਕਰਨਾਟਕ ਵਿਚ 3, ਗੁਜਰਾਤ ਵਿਚ 4, ਕੇਰਲ ਵਿਚ 1 ਅਤੇ ਆਂਧਰਾਪ੍ਰਦੇਸ਼ ਵਿਚ 1, ਦਿੱਲੀ ਵਿਚ 6, ਤੇਲੰਗਾਨਾ ਵਿਚ 3, ਪੱਛਮੀ ਬੰਗਾਲ ਵਿਚ 1 ਅਤੇ ਚੰਡੀਗੜ੍ਹ ਵਿਚ 1 ਕੇਸ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਓਮੀਕ੍ਰੋਨ ਨਾਲ ਇਨਫੈਕਟਿਡ ਜ਼ਿਆਦਾਤਰ ਲੋਕ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਹਨ। Also Read :ਹੈਤੀ ਵਿਚ ਵੱਡਾ ਧਮਾਕਾ : ਤੇਲ ਲੁੱਟਣ ਪਹੁੰਚੇ 50 ਲੋਕ ਜ਼ਿੰਦਾ ਸੜੇ


ਡਬਲਿਊ.ਐੱਚ. ਓ. ਨੇ ਕਿਹਾ ਕਿ 77 ਦੇਸ਼ਾਂ ਨੇ ਹੁਣ ਤੱਕ ਓਮੀਕ੍ਰੋਨ ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ। ਅਸਲੀਅਤ ਇਹ ਹੈ ਕਿ ਓਮੀਕ੍ਰੋਨ ਇਸ ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਹੈ। ਭਾਵੇਂ ਹੀ ਇਸ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੋਵੇ। ਓਮੀਕ੍ਰੋਨ ਉਸ ਦਰ ਨਾਲ ਫੈਲ ਰਿਹਾ ਹੈ। ਜਿਸ ਨੂੰ ਅਸੀਂ ਕਿਸੇ ਵੈਰੀਅੰਟ ਦੇ ਨਾਲ ਨਹੀਂ ਦੇਖਿਆ। ਓਮੀਕ੍ਰੋਨ ਦਾ ਪ੍ਰਸਾਰ ਸ਼ੁਰੂਆਤ ਤੋਂ ਹੁਣ ਤੱਕ ਅਪਣਾਏ ਗਏ ਸਾਰੇ ਉਪਾਵਾਂ ਤੋਂ ਹੀ ਰੋਕਿਆ ਜਾ ਸਕਦਾ ਹੈ। ਇਸ ਨੂੰ ਬਹੁਤ ਛੇਤੀ ਗੰਭੀਰਤਾ ਨਾਲ ਲਾਗੂ ਕਰਨਾ ਚਾਹੀਦਾ ਹੈ। ਇਕੱਲੀ ਵੈਕਸੀਨ ਨਾਲ ਕੋਈ ਦੇਸ਼ ਇਸ ਸੰਕਟ ਵਿਚੋਂ ਬਾਹਰ ਨਹੀਂ ਨਿਕਲ ਸਕੇਗਾ। Also Read : ਲਖੀਮਪੁਰ ਕਾਂਡ ਨੂੰ ਲੈ ਕੇ ਆਰ-ਪਾਰ ਦੇ ਮੂਡ 'ਚ ਕਾਂਗਰਸ

In The Market