LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖੀਮਪੁਰ ਕਾਂਡ ਨੂੰ ਲੈ ਕੇ ਆਰ-ਪਾਰ ਦੇ ਮੂਡ 'ਚ ਕਾਂਗਰਸ 

15drahul

ਨਵੀਂ ਦਿੱਲੀ : ਲਖੀਮਪੁਰ ਕਾਂਡ (Lakhimpur incident) ਵਿਚ ਐੱਸ.ਆਈ.ਟੀ. (SIT) ਦੀ ਜਾਂਚ ਰਿਪੋਰਟ  (Inspection report) ਤੋਂ ਬਾਅਦ ਕਾਂਗਰਸ (Congress) ਇਸ ਮੁੱਦੇ 'ਤੇ ਇਕ ਵਾਰ ਫਿਰ ਹਮਲਾਵਰ ਹੋ ਗਈ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਨੇ ਲੋਕ ਸਭਾ (Lok Sabha) ਵਿਚ ਲਖੀਮਪੁਰ ਹਿੰਸਾ (Lakhimpur violence) ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ (Union Minister of State for Home Affairs Ajay Mishra) ਨੂੰ ਲੈ ਕੇ ਮੁਲਤਵੀ ਮਤਾ ਦਿੱਤਾ ਹੈ। ਓਧਰ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ (Congress leader Adhir Ranjan Chaudhary) ਨੇ ਕਿਹਾ ਕਿ ਅਸੀਂ ਚਾਹਾਂਗੇ ਕੇਂਦਰ ਸਰਕਾਰ ਅਜੇ ਕੁਮਾਰ ਮਿਸ਼ਰਾ (Central Government Ajay Kumar Mishra) ਨੂੰ ਬਰਖਾਸਤ ਕਰੇ। ਰਾਹੁਲ ਗਾਂਧੀ ਇਸ ਵਿਸ਼ੇ 'ਤੇ ਅੱਜ ਸਦਨ ਵਿਚ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਲਖੀਮਪੁਰ ਖੀਰੀ (Rahul Gandhi visited Lakhimpur Khiri) ਵਿਚ ਹਿੰਸਾ ਦੇ ਮੁੱਦੇ 'ਤੇ ਸੰਸਦ ਵਿਚ ਮੁਲਤਵੀ ਮਤਾ ਦਿੱਤਾ ਹੈ। Also Read : ਪਹਾੜਾਂ 'ਤੇ ਬਰਫਬਾਰੀ ਕਾਰਣ ਮੈਦਾਨੀ ਇਲਾਕਿਆਂ 'ਚ ਵਧੀ ਠੰਡ, ਮੀਂਹ ਦਾ ਅਲਰਟ


ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਵੀ ਇਸੇ ਮੁੱਦੇ 'ਤੇ ਸਰਕਾਰ ਦੇ ਖਿਲਾਫ ਨਿਸ਼ਾਨਾ ਸਾਧਿਆ ਸੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਅਸੀਂ ਲਖੀਮਪੁਰ ਦਾ ਮੁੱਦਾ ਸੰਸਦ ਵਿਚ ਚੁੱਕਣਾ ਚਾਹੁੰਦੇ ਹਾਂ। ਪਰ ਅਸੀਂ ਇਸ ਮੁੱਦੇ 'ਤੇ ਗੱਲ ਨਹੀਂ ਰੱਖਣ ਦਿੱਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹੁਣ ਲਖੀਮਪੁਰ 'ਤੇ ਐੱਸ.ਆਈ.ਟੀ. ਦੀ ਰਿਪੋਰਟ ਆਈ ਹੈ ਕਿ ਇਹ ਸੋਚੀ ਸਮਝੀ ਸਾਜ਼ਿਸ਼ ਸੀ।

Also Read : ਪੰਜਾਬ ਪੁਲਿਸ 'ਚ DSP ਰੈਂਕ ਦੇ 16 ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ List ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ 'ਤੇ ਚੁੱਕੇ ਇਕ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਇਨ੍ਹਾਂ ਨੇ ਆਪਣੀ ਜੀਪ ਕਿਸਾਨਾਂ ਦੇ ਉਪਰ ਚੜ੍ਹਾਈ ਇਨ੍ਹਾਂ ਪਿੱਛੇ ਕਿਹੜੀ ਸ਼ਕਤੀ ਸੀ? ਛੋਟ ਕਿਸ ਨੇ ਦਿੱਤੀ? ਕਿਸ ਸ਼ਕਤੀ ਨੇ ਉਨ੍ਹਾਂ ਨੂੰ ਕਿੰਨੇ ਦਿਨ ਹੋ ਗਏ, ਕਿਸ ਸ਼ਕਤੀ ਨੇ ਉਨ੍ਹਾਂ ਨੂੰ ਜੇਲ ਵਿਚੋਂ ਬਾਹਰ ਰੱਖਿਆ ਹੁਣ ਤੱਕ, ਕਿਹੜੀ ਸ਼ਕਤੀ ਹੈ- ਉਹੀ ਸ਼ਕਤੀ ਹੈ, ਜਿਸ ਨੇ ਇਨ੍ਹਾਂ ਨੂੰ ਕੱਢਿਆ ਹੈ। ਰਾਹੁਲ ਨੇ ਇਸ ਤੋਂ ਬਾਅਦ ਟਵੀਟ ਕੀਤਾ ਸੀ ਕਿ ਧਰਮ ਦੀ ਰਾਜਨੀਤੀ ਕਰਦੇ ਹੋ, ਅੱਜ ਰਾਜਨੀਤੀ ਦਾ ਧਰਮ ਨਿਭਾਓ, ਯੂ.ਪੀ. ਵਿਚ ਗਏ ਹੀ ਹੋ, ਤਾਂ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਆਓ। ਆਪਣੇ ਮੰਤਰੀ ਨੂੰ ਬਰਖਾਸਤ ਨਾ ਕਰਨਾ ਨਾਇਨਸਾਫੀ ਹੈ।

In The Market