LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਹਾੜਾਂ 'ਤੇ ਬਰਫਬਾਰੀ ਕਾਰਣ ਮੈਦਾਨੀ ਇਲਾਕਿਆਂ 'ਚ ਵਧੀ ਠੰਡ, ਮੀਂਹ ਦਾ ਅਲਰਟ

52

ਨਵੀਂ ਦਿੱਲੀ: ਪਹਾੜਾਂ 'ਤੇ ਬਰਫਬਾਰੀ (Snow on the mountains) ਦੇ ਨਾਲ ਹੀ ਸੀਤ ਲਹਿਰ (Cold wave) ਦਾ ਕਹਿਰ ਵੀ ਵੱਧਣ ਲੱਗਾ ਹੈ। ਮੌਸਮ ਵਿਗਿਆਨੀ ਏਜੰਸੀ ਸਕਾਈਮੈਟ (Meteorological agency Skymet) ਮੁਤਾਬਕ ਜੰਮੂ-ਕਸ਼ਮੀਰ ਅਤੇ ਲੱਦਾਖ (Jammu and Kashmir and Ladakh) ਦੇ ਪੂਰਬੀ ਹਿੱਸਿਆਂ 'ਤੇ ਵੈਸਟਰਨ ਡਿਸਟਰਬੈਂਸ (Western Disturbance) ਦਾ ਅਸਰ ਦਿਖਾਈ ਦੇ ਰਿਹਾ ਹੈ। ਤਾਜ਼ਾ ਵੈਸਟਰਨ ਡਿਸਟਰਬੈਂਸ (Western Disturbance) 15 ਦਸੰਬਰ (15 December) ਦੀ ਸ਼ਾਮ ਤੋਂ ਪੱਛਮੀ ਹਿਮਾਲਿਆ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। Also Read : ਪੰਜਾਬ ਪੁਲਿਸ 'ਚ DSP ਰੈਂਕ ਦੇ 16 ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ List


ਰਾਜਸਥਾਨ ਦੇ ਪੱਛਮੀ ਹਿੱਸਿਆਂ 'ਤੇ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ। ਉਥੇ ਹੀ ਉੱਤਰ ਭਾਰਤ ਦੇ ਸੂਬਿਆਂ ਵਿਚ ਵੀ ਮੌਸਮ ਗਤੀਵਿਧੀਆਂ ਬਦਲ ਰਹੀਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ ਉੱਤਰ ਭਾਰਤ ਵਿਚ ਠੰਡ ਵੱਧ ਗਈ ਹੈ। ਦਸੰਬਰ ਦੇ ਮੱਧ ਵਿਚ ਉੱਤਰ ਭਾਰਤ ਦੀਆਂ ਜ਼ਿਆਦਾਤਰ ਥਾਵਾਂ 'ਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ ਹੈ।


ਦਿੱਲੀ ਵਿਚ 15 ਦਸੰਬਰ ਨੂੰ ਹਵਾ ਗੁਣਵੱਤਾ ਸੂਚਕਅੰਕ 346 ਦਰਜ ਕੀਤਾ ਗਿਆ ਹੈ। ਜੋ ਕਿ ਬਹੁਤ ਖਰਾਬ ਸ਼੍ਰੇਣੀ ਵਿਚ ਆਉਂਦਾ ਹੈ। ਹਵਾ ਗੁਣਵੱਤਾ ਏਜੰਸੀ ਸਿਸਟਮ ਆਫ ਈਅਰ ਕਵਾਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਮੁਤਾਬਕ ਹਵਾ ਦੀ ਗਤੀ ਮੱਧਮ ਹੋਣ ਅਤੇ ਅੰਸ਼ਿਕ ਤੌਰ 'ਤੇ ਬੱਦਲ ਛਾਏ ਰਹਿਣ ਕਾਰਣ ਅਗਲੇ ਦੋ ਦਿਨਾਂ ਵਿਚ ਦਿੱਲੀ ਦੀ ਹਵਾ ਬਹੁਤ ਖਰਾਬ ਸ਼੍ਰੇਣੀ ਵਿਚ ਹੀ ਰਹਿਣ ਦਾ ਖਦਸ਼ਾ ਹੈ। Also Read : HC ਨੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਦਾ ਇਸ਼ਤਿਹਾਰ ਕੀਤਾ ਰੱਦ


ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ ਆਮ ਤੋਂ ਇਕ ਡਿਗਰੀ ਘੱਟ ਯਾਨੀ 8 ਡਿਗਰੀ ਸੈਲਸੀਅਸ ਜਦੋਂ ਕਿ ਜ਼ਿਆਦਾਤਰ ਤਾਪਮਾਨ 23 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਉਥੇ ਹੀ 16 ਦਸੰਬਰ ਨੂੰ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ।

In The Market