LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁੰਨੂਰ ਹੈਲੀਕਾਪਟਰ ਹਾਦਸਾ 'ਚ ਇਕਲੌਤੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਵੀ ਜ਼ਿੰਦਗੀ ਦੀ ਜੰਗ ਹਾਰੇ 

132

ਨਵੀਂ ਦਿੱਲੀ : ਤਾਮਿਲਨਾਡੂ ਦੇ ਕੁੰਨੂਰ ਹੈਲੀਕਾਪਟਰ ਹਾਦਸੇ (Coonoor helicopter crash in Tamil Nadu) ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ (Group Captain Varun Singh) ਦਾ ਵੀ ਦੇਹਾਂਤ ਹੋ ਗਿਆ ਹੈ। 8 ਦਸੰਬਰ ਨੂੰ ਤਾਮਿਲਨਾਡੂ ਦੇ ਕੁੰਨੂਰ (Coonoor of Tamil Nadu) ਵਿਚ ਸੀ.ਡੀ.ਐੱਸ. ਬਿਪਿਨ ਰਾਵਤ (CDS Bipin Rawat) ਦਾ ਹੈਲੀਕਾਪਟਰ ਹਾਦਸੇ (Helicopter crash) ਦਾ ਸ਼ਿਕਾਰ ਹੋਇਆ ਸੀ। ਇਸ ਹਾਦਸੇ ਵਿਚ ਬਿਪਿਨ ਰਾਵਤ (Bipin Rawat), ਉਨ੍ਹਾਂ  ਦੀ ਪਤਨੀ ਸਮੇਤ 13 ਲੋਕਾਂ ਦਾ ਦੇਹਾਂਤ ਹੋ ਗਿਆ ਸੀ। ਹਾਦਸੇ ਵਿਚ ਸਿਰਫ ਵਰੁਣ ਸਿੰਘ (Varun Singh) ਹੀ ਇਕੱਲੇ ਬਚੇ ਸਨ। ਬੁੱਧਵਾਰ ਨੂੰ ਜ਼ਿੰਦਗੀ ਦੀ ਜੰਗ ਨੂੰ ਹਾਰ ਗਏ। ਭਾਰਤੀ ਏਅਰਫੋਰਸ (Indian Air Force) ਨੇ ਟਵੀਟ (Tweet) ਕਰਕੇ ਇਹ ਜਾਣਕਾਰੀ ਦਿੱਤੀ। Also Read :ਹੈਤੀ ਵਿਚ ਵੱਡਾ ਧਮਾਕਾ : ਤੇਲ ਲੁੱਟਣ ਪਹੁੰਚੇ 50 ਲੋਕ ਜ਼ਿੰਦਾ ਸੜੇ

ਆਈ.ਏ.ਐੱਫ. ਨੇ ਟਵੀਟ ਕਰਕੇ ਕਿਹਾ ਹੈ ਕਿ ਭਾਰਤੀ ਏਅਰਫੋਰਸ ਨੂੰ ਇਹ ਦੱਸਦੇ ਹੋਏ ਕਾਫੀ ਦੁੱਖ ਹੋ ਰਿਹਾ ਹੈ ਕਿ ਗਰੁੱਪ ਕੈਪਟਨ ਦਾ ਇਲਾਜ ਦੌਰਾਨ ਅੱਜ ਦੇਹਾਂਤ ਹੋ ਗਿਆ। ਉਹ 8 ਦਸੰਬਰ 2021 ਨੂੰ ਹੋਏ ਹਾਦਸੇ ਵਿਚ ਇਕੱਲੇ ਜ਼ਿੰਦਾ ਬਚੇ ਸਨ। ਏਅਰਫੋਰਸ ਅਫਸਰ ਉਨ੍ਹਾਂ ਦੇ ਦੇਹਾਂਤ 'ਤੇ ਹਮਦਰਦੀ ਜਤਾਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜੇ ਹਨ। ਗਰੁੱਪ ਕੈਪਟਨ ਵਰੁਣ ਸਿੰਘ ਯੂ.ਪੀ. ਦੇ ਦੇਵਰੀਆ ਦੇ ਖੋਰਮਾ ਕਨਹੌਲੀ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਇਲਾਜ ਵੇਲਿੰਗਟਨ ਦੇ ਹਸਪਤਾਲ ਵਿਚ ਚੱਲ ਰਿਹਾ ਸੀ। ਬੇਂਗਲੁਰੂ ਅਤੇ ਪੁਣੇ ਦੇ ਡਾਕਟਰ ਇਲਾਜ ਕਰ ਰਹੇ ਸਨ। Also Read : ਲਖੀਮਪੁਰ ਕਾਂਡ ਨੂੰ ਲੈ ਕੇ ਆਰ-ਪਾਰ ਦੇ ਮੂਡ 'ਚ ਕਾਂਗਰਸ

ਵਰੁਣ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਦੇ ਬੈਚਮੇਟ ਰਹੇ ਹਨ। ਅਭਿਨੰਦਨ ਵਰਧਮਾਨ ਨੇ ਹੀ 27 ਫਰਵਰੀ 2019 ਨੂੰ ਭਾਰਤ ਦੀ ਸਰਹੱਦ ਵਿਚ ਦਾਖਲ ਹੋਏ ਪਾਕਿਸਤਾਨੀ ਜਹਾਜ਼ਾਂ ਨੂੰ ਖਦੇੜਿਆ ਸੀ। ਕੈਪਟਨ ਵਰੁਣ ਸਿੰਘ ਦਾ ਜਨਮ ਦਿੱਲੀ ਵਿਚ ਹੋਇਆ ਸੀ। ਉਨ੍ਹਾਂ ਦੀ ਉਮਰ 42 ਸਾਲ ਸੀ। ਉਨ੍ਹਾਂ ਦੇ ਪਿਤਾ ਕ੍ਰਿਸ਼ਨ ਪ੍ਰਤਾਪ ਸਿੰਘ ਫੌਜ ਵਿਚ ਕਰਨਲ ਅਹੁਦੇ ਤੋਂ ਰਿਟਾਇਰਡ ਹੋਏ ਸਨ। ਵਰੁਣ ਦੇ ਛੋਟੇ ਭਰਾ ਤਨੁਜ ਸਿੰਘ ਮੁੰਬਈ ਵਿਚ ਨੇਵੀ ਵਿਚ ਹਨ। ਉਨ੍ਹਾਂ ਦੀ ਪਤਨੀ ਗੀਤਾਂਜਲੀ ਇਕ ਪੁੱਤਰ ਰਿਦ ਰਮਨ ਅਤੇ ਧੀ ਅਰਾਧਿਆ ਹੈ।

In The Market