ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ (Chandigarh Municipal Corporation Elections) ਬੀਤੇ ਦਸੰਬਰ ਮਹੀਨੇ ਵਿਚ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ ਸਨ, ਜਿਸ ਤੋਂ ਬਾਅਦ ਅੱਜ 8 ਜਨਵਰੀ ਨੂੰ ਚੰਡੀਗੜ (Chandigarh) ਨੂੰ ਨਵਾਂ ਮੇਅਰ (The new mayor) ਮਿਲ ਜਾਵੇਗਾ। ਹਾਲਾਂਕਿ ਇਸ ਦੌਰਾਨ ਕਿਸੇ ਵੀ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਮਿਲਿਆ। ਫਿਲਹਾਲ ਇਸ ਦੌਰਾਨ ਚੰਡੀਗੜ੍ਹ ਨੁੰ ਆਪਣਾ ਨਵਾਂ ਮੇਅਰ (The new mayor) ਮਿਲਣ ਦੀ ਉਮੀਦ ਹੈ। 35 ਮੈਂਬਰੀ ਸਦਨ (35-member House) ਦੀਆਂ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ (Aam Aadmi Party in elections) ਨੂੰ 14, ਭਾਜਪਾ ਨੁੰ 12, ਕਾਂਗਰਸ ਨੁੰ 8 ਅਤੇ ਅਕਾਲੀ ਦਲ ਨੂੰ ਇਕ ਸੀਟ ਮਿਲੀ ਸੀ। ਪਿਛਲੇ ਦਿਨੀਂ ਕਾਂਗਰਸ ਦੀ ਇਕ ਮਹਿਲਾ ਕੌਂਸਲਰ ਭਾਜਪਾ ਵਿਚ ਸ਼ਾਮਲ ਹੋ ਗਈ ਸੀ।ਜਿਥੇ ਕਾਂਗਰਸ ਨੇ ਮੇਅਰ ਦੀ ਚੋਣ ਵਿਚ ਆਪਣਾ ਉਮੀਦਵਾਰ ਖੜ੍ਹਾ ਨਹੀਂ ਕੀਤਾ, ਉਥੇ ਹੀ ਭਾਜਪਾ ਨੇ ਸਰਬਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਤੇ ਆਪ ਨੇ ਅੰਜੂ ਕਟਿਆਲ ਨੁੰ ਮੇਅਰ ਦੇ...
ਚੰਡੀਗੜ੍ਹ: ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। 34 ਆਈ.ਏ.ਐੱਸ. ਅਤੇ ਪੀ.ਸੀ.ਐੱਸ. ਅਧਿਕਾਰੀਆਂ ਨੂੰ ਇਧਰੋਂ ਓਧਰ ਕੀਤਾ ਹੈ। ਸਰਕਾਰ ਨੇ ਆਈ.ਏ.ਐੱਸ. ਅਧਿਕਾਰੀ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਨੂੰ ਟਰਾਂਸਪੋਰਟ ਵਿਚ ਖਾਲੀ ਅਹੁਦੇ 'ਤੇ ਲਗਾ ਦਿੱਤਾ ਹੈ। ਇਨ੍ਹਾਂ ਦੀ ਥਾਂ ਨਵਾਂਸ਼ਹਿਰ ਦੇ ਏ.ਡੀ.ਸੀ. ਹਰਬੀਰ ਸਿੰਘ ਨੂੰ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਹੈ। ਕਪੂਰਥਲਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਜਿਨ੍ਹਾਂ ਕੋਲ ਨਗਰ ਨਿਗਮ ਦਾ ਵੀ ਚਾਰਜ ਸੀ ਉਨ੍ਹਾਂ ਨੂੰ ਹੁਣ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦਾ ਜ਼ਿੰਮਾ ਵੀ ਦਿੱਤਾ ਗਿਆ ਹੈ। Also Read : ਕਦੋਂ ਲੱਗੇਗਾ ਚੋਣ ਜ਼ਾਬਤਾ, ਇਲੈਕਸ਼ਨ ਕਮਿਸ਼ਨ ਦੀ ਅੱਜ ਹੋਵੇਗੀ ਮੀਟਿੰਗ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਕਪੂਰਥਲਾ ਅਨੁਪਮ ਕਲੇਰ ਨੂੰ ਤਰਨਤਾਰਨ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਲ ਲਗਾਇਆ ਗਿਆ ਹੈ, ਜਦੋਂ ਕਿ ਤਰਨਤਾਰਨ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਗਵਿੰਦਰ ਸਿੰਘ ਗਰੇਵਾਲ ਨੂੰ ਗੁਰਦਾਸਪੁਰ ਵਿਚ ਸਹਾਇਕ ਕਮਿਸ਼ਨਰ (ਸ਼ਿਕਾਇਤ) ਲਗਾਇਆ ਗਿਆ ਹੈ। ਗੁਰਦਾਸਪੁਰ ਵਿਚ ਸਹਾਇਕ ਕਮਿਸ਼ਨਰ (ਸ਼ਿਕਾਇਤ) ਦਾ ਕੰਮ ਦੇਖ ਰਹੇ ਪੀ.ਸੀ.ਐੱਸ. ਅਧਿਕਾਰੀ ਅਮਨਦੀਪ ਕੌਰ ਘੁੰਮਣ ਨੂੰ ਐੱਸ.ਡੀ.ਐੱਮ. ਮਜੀਠਾ ਲਗਾਇਆ ਗਿਆ ਹੈ। ਮਜੀਠਾ ਦੇ ਮੌਜੂਦਾ ਐੱਸ.ਡੀ.ਐੱਮ. ਪੀ.ਸੀ.ਐੱਸ. ਅਧਿਕਾਰੀ ਅਮਨਪ੍ਰੀਤ ਸਿੰਘ ਨੂੰ ਗੁਰਦਾਸਪੁਰ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ, ਜਦੋਂ ਕਿ ਗੁਰਦਾਸਪੁਰ ਦੇ ਐੱਸ.ਡੀ.ਐੱਮ. ਸੁਮਿਤ ਮੁਧ ਨੂੰ ਜਲੰਧਰ ਵਿਚ ਅਰਬਨ ਅਸਟੇਟ ਅਫਸਰ ਲਗਾਇਆ ਗਿਆ ਹੈ। ਸੁਮਿਤ ਨੂੰ ਜਲੰਧਰ ਵਿਚ ਐਡੀਸ਼ਨਲ ਸਹਾਇਕ ਕਮਿਸ਼ਨਰ (ਸ਼ਿਕਾਇਤ) ਦਾ ਚਾਰਜ ਵੀ ਦਿੱਤਾ ਗਿਆ ਹੈ। ਜਲੰਧਰ ਦੇ ਐਡੀਸ਼ਨਲ ਸਹਾਇਕ ਕਮਿਸ਼ਨਰ (ਸ਼ਿਕਾਇਤ) ਪੀ.ਸੀ.ਐੱਸ. ਅਧਿਕਾਰੀ ਰਣਦੀਪ ਸਿੰਘ ਨੂੰ ਐੱਸ.ਡੀ.ਐੱਮ. ਸੁਲਤਾਨਪੁਰ ਲੋਧੀ ਲਗਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਵਿਚ ਕਲੈਕਟਰ ਦਾ ਵੀ ਚਾਰਜ ਦਿੱਤਾ ਗਿਆ ਹੈ। ਸੁਲਤਾਨਪੁਰ ਲੋਧੀ ਵਿਚ ਇਹ ਸਾਰੇ ਕੰਮ ਦੇਖ ਰਹੇ ਪੀ.ਸੀ.ਐੱਸ. ਅਧਿਕਾਰੀ ਰਣਜੀਤ ਸਿੰਘ ਨੂੰ ਕਪੂਰਥਲਾ ਵਿਚ ਖਾਲੀ ਅਹੁਦੇ 'ਤੇ ਸਹਾਇਕ ਕਮਿਸ਼ਨਰ ਲਗਾਇਆ ਗਿਆ ਹੈ।ਐਡੀਸ਼ਨਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜਿਨ੍ਹਾਂ ਕੋਲ ਨਗਰ ਨਿਗਮ ਦਾ ਵੀ ਵਾਧੂ ਭਾਰ ਸੀ, ਨੂੰ ਜਲੰਧਰ ਵਿਚ ਏ.ਡੀ.ਸੀ. (ਸ਼ਹਿਰੀ ਵਿਕਾਸ) ਲਗਾਇਆ ਗਿਆ ਹੈ। ਏ.ਡੀ.ਸੀ. (ਸ਼ਹਿਰੀ ਵਿਕਾਸ) ਜਲੰਧਰ ਹਿਮਾਂਸ਼ੂ ਜੈਨ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਲਗਾਇਆ ਗਿਆ ਹੈ। ਉਨ੍ਹਾਂ ਕੋਲ ਨਗਰ ਨਿਗਮ ਦਾ ਵੀ ਵਾਧੂ ਚਾਰਜ ਰਹੇਗਾ। ਬੰਗਾ ਦੇ ਐੱਸ.ਡੀ.ਐੱਮ. ਆਈ.ਏ.ਐਸ. ਅਧਿਕਾਰੀ ਸ਼ਿਆਮਕਰਣ ਤਿੜਕੇ ਨੂੰ ਐੱਸ.ਡੀ.ਐੱਮ. ਬਾਬਾ ਬਕਾਲਾ ਲਗਾਇਆ ਗਿਆ ਹੈ। ਬਾਬਾ ਬਕਾਲਾ ਦੇ ਐੱਸ.ਡੀ.ਐੱਮ. ਪੀ.ਸੀ.ਐੱਸ. ਅਧਿਕਾਰੀ ਕੰਵਲਜੀਤ ਸਿੰਘ ਨੂੰ ਐੱਸ.ਡੀ.ਐੱਮ. ਮੁਕੇਰੀਆਂ ਲਗਾਇਆ ਗਿਆ ਹੈ। ਮੁਕੇਰੀਆਂ ਦੀ ਐੱਸ.ਡੀ.ਐੱਮ. ਨਵਨੀਤ ਕੌਰ ਬਲ ਨੂੰ ਬੰਗਾ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ। ਅੰਮ੍ਰਿਤਸਰ 1 ਦੇ ਐੱਸ.ਡੀ.ਐੱਮ. ਆਈ.ਏ.ਐੱਸ. ਟੀ ਬੇਨਿਥ ਨੂੰ ਸਮਾਣਾ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ। ਉਨ੍ਹਾਂ ਕੋਲ ਇੰਪਰੂਵਮੈਂਟ ਟਰੱਸਟ ਕਲੈਕਟਰ ਦਾ ਚਾਰਜ ਵੀ ਰਹੇਗਾ। ਸਮਾਣਾ ਦੇ ਐੱਸ.ਡੀ.ਐੱਮ. ਪੀ.ਸੀ.ਐੱਸ. ਅਧਿਕਾਰੀ ਸਵਾਤੀ ਟਿਵਾਣਾ ਨੂੰ ਖਰੜ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ। ਖਰੜ ਦੇ ਐੱਸ.ਡੀ.ਐੱਮ. ਪੀ.ਸੀ.ਐੱਸ. ਅਵਿਕੇਸ਼ ਗੁਪਤਾ ਨੂੰ ਐੱਸ.ਡੀ.ਐੱਮ. ਡੇਰਾ ਬੱਸੀ ਅਤੇ ਡੇਰਾ ਬੱਸੀ ਦੇ ਐੱਸ.ਡੀ.ਐੱਮ. ਕੁਲਦੀਪ ਬਾਬਾ ਨੂੰ ਐੱਸ.ਡੀ.ਐੱਮ. ਅੰਮ੍ਰਿਤਸਰ-1 ਲਗਾਇਆ ਗਿਆ ਹੈ।ਜਲੰਧਰ ਦੇ ਸੰਯੁਕਤ ਕਮਿਸ਼ਨਰ ਪੀ.ਸੀ.ਐੱਸ. ਅਧਿਕਾਰੀ ਅਮਿਤ ਸਰੀਨ ਜਿਨ੍ਹਾਂ ਕੋਲ ਇੰਪਰੂਵਮੈਂਟ ਟਰੱਸਟ ਕਲੈਕਟਰ ਦਾ ਵੀ ਚਾਰਜ ਸੀ, ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਐੱਸ.ਬੀ.ਐੱਸ. ਨਗਰ ਨਵਾਂਸ਼ਹਿਰ ਲਗਾਇਆ ਗਿਆ ਹੈ। ਫਿਰੋਜ਼ਪੁਰ ਦੇ ਏ.ਡੀ.ਸੀ. ਰਾਜੀਵ ਕੁਮਾਰ ਵਰਮਾ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ ਜਲੰਧਰ ਅਮਿਤ ਮਹਾਜਨ ਨੂੰ ਫਿਰੋਜ਼ਪੁਰ ਵਿਚ ਰਾਜੀਵ ਵਰਮਾ ਦੀ ਥਾਂ 'ਤੇ ਏ.ਡੀ.ਸੀ. ਦੀ ਨਿਯੁਕਤੀ ਦਿੱਤੀ ਗਈ ਹੈ। ਮੂਨਕ ਅਤੇ ਲਹਿਰਾਗਾਗਾ ਦੋ ਉਪਮੰਡਲਾਂ ਦਾ ਕੰਮ ਦੇਖ ਰਹੀ ਐੱਸ.ਡੀ.ਐੱਮ. ਨਵਰੀਤ ਕੌਰ ਨੂੰ ਸੇਖੋਂ ਦਾ ਐੱਸ.ਡੀ.ਐੱਮ. ਤਪਾ ਲਗਾ ਦਿੱਤਾ ਗਿਆ ਹੈ। ਜਦੋਂ ਕਿ ਤਪਾ ਦੀ ਐੱਸ.ਡੀ.ਐੱਮ ਸਿਮਰਪ੍ਰੀਤ ਕੌਰ ਨੂੰ ਨਵਰੀਤ ਦੀ ਥਾਂ 'ਤੇ ਮੂਨਕ ਅਤੇ ਲਹਿਰਾਗਾਗਾ ਦੋ ਉਪਮੰਡਲਾਂ ਦਾ ਚਾਰਜ ਦਿੱਤਾ ਗਿਆ ਹੈ। ਖਡੂਰ ਸਾਹਿਬ ਦੀ ਐੱਸ.ਡੀ.ਐੱਮ. ਅਮਨਜਿਓਤ ਕੌਰ ਨੂੰ ਰੂਪਨਗਰ ਵਿਚ ਖਾਲੀ ਪਏ ਸਹਾਇਕ ਕਮਿਸ਼ਨਰ ਸ਼ਿਕਾਇਤ ਦੇ ਅਹੁਦੇ 'ਤੇ ਲਗਾਇਆ ਗਿਆ ਹੈ, ਜਦੋਂ ਕਿ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਦੀਪਕ ਭਾਟੀਆ ਨੂੰ ਖਡੂਰ ਸਾਹਿਬ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ। ਪਟਿਆਲਾ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦਾ ਚਾਰਜ ਪਟਿਆਲਾ ਦੇ ਹੀ ਹੋਰ ਸਾਂਝੇ ਕਮਿਸ਼ਨਰ ਨਮਨ ਮਾਰਕੇਨ ਨੂੰ ਦਿੱਤਾ ਗਿਆ ਹੈ। ਇਨ੍ਹਾਂ ਕੋਲ ਇੰਪਰੂਵਮੈਂਟ ਟਰੱਸਟ ਕਲੈਕਟਰ ਪਟਿਆਲਾ ਦਾ ਚਾਰਜ ਵੀ ਰਹੇਗਾ। ਦੀਨਾਨਗਰ ਦੀ ਐੱਸ.ਡੀ.ਐੱਮ. ਇਨਾਇਤ ਨੂੰ ਸਹਾਇਕ ਕਮਿਸ਼ਨਰ ਗੁਰਦਾਸਪੁਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐੱਸ.ਡੀ.ਐੱਮ. ਕਲਾਨੌਰ ਦਾ ਚਾਰਜ ਵੀ ਦਿੱਤਾ ਗਿਆ ਹੈ। ਕਲਾਨੌਰ ਦੇ ਐੱਸ.ਡੀ.ਐੱਮ. ਦਾ ਵਾਧੂ ਚਾਰਜ ਪਹਿਲਾਂ ਆਈ.ਏ.ਐ4ਸ. ਹਰਪ੍ਰੀਤ ਸਿੰਘ ਦੇ ਨਾਲ ਸੀ। ਉਨ੍ਹਾਂ ਨੂੰ ਇਸ ਤੋਂ ਮੁਕਤ ਕੀਤਾ ਗਿਆ ਹੈ। ਐੱਸ.ਡੀ.ਐੱਮ. ਰਾਮਪੁਰਾ ਫੂਲ ਨਵਦੀਪ ਕੌਰ ਨੂੰ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਵਿਚ ਲਗਾਇਆ ਗਿਆ ਹੈ। ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਨੂੰ ਰਾਮਪੁਰਾ ਫੂਲ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ। ਐੱਸ.ਡੀ.ਐੱਮ. ਲੋਪੋਕੇ ਦਿਪਾਂਕਰ ਗਰਗ ਜਿਨ੍ਹਾਂ ਦੇ ਕੋਲ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਦਾ ਵੀ ਚਾਰਜ ਸੀ ਨੂੰ ਖਾਲੀ ਪਏ ਸਹਾਇਕ ਕਮਿਸ਼ਨਰ ਨਵਾਂਸ਼ਹਿਰ ਵਿਚ ਨਿਯੁਕਤੀ ਦਿੱਤੀ ਗਈ ਹੈ। ਫਤਿਹਗੜ੍ਹ ਸਾਹਿਬ ਦੇ ਸਹਾਇਕ ਕਮਿਸ਼ਨਰ (ਸ਼ਿਕਾਇਤ) ਹਰਕੰਵਲਜੀਤ ਸਿੰਘ ਨੂੰ ਐੱਸ.ਡੀ.ਐੱਮ. ਅਜਨਾਲਾ ਲਗਾਇਆ ਗਿਆ ਹੈ। ਅਜਨਾਲਾ ਦੀ ਐੱਸ.ਡੀ.ਐੱਮ. ਨਿਧੀ ਕੁਮੁਦ ਭਾਂਵਾ ਨੂੰ ਦੀਨਾਨਗਰ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ।...
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ (Punjab and Haryana) ਦੀ ਰਾਜਧਾਨੀ ਚੰਡੀਗੜ੍ਹ (The capital is Chandigarh) ਵਿੱਚ ਕਰੋਨਾਵਾਇਰਸ (Coronavirus) ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਹੋਇਆਂ ਚੰਡੀਗੜ੍ਹ ਪ੍ਰਸ਼ਾਸਕ (Chandigarh Administrator) ਵਲੋਂ ਨਾਈਟ ਕਰਫਿਊ (Night curfew) ਜਾਰੀ ਕਰ ਦਿੱਤਾ ਹੈ। ਕੋਰੋਨਾ ਮਰੀਜ਼ਾਂ (Corona patients) ਦੀ ਗਿਣਤੀ ਵਧਣ ਕਰਕੇ ਯੂਟੀ ਪ੍ਰਸ਼ਾਸਨ (UT Administration) ਨੇ ਪਾਬੰਦੀਆਂ ਦਾ ਘੇਰਾ ਵਧਾ ਦਿੱਤਾ ਹੈ। Also Read : ਪੀ.ਐੱਮ. ਮੋਦੀ ਪੂਰੇ ਦੇਸ਼ ਦੇ ਹਨ, ਜ਼ਿੰਮ...
ਚੰਡੀਗੜ੍ਹ- ਡੇਰਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਝਟਕਾ ਲੱਗਿਆ ਹੈ। ਦਰਅਸਲ ਕੋਰਟ ਨੇ ਰਾਮ ਰਹੀਮ ਦੇ ਪ੍ਰੋਡਕਸ਼ਨ ਵਾਰੰਟ ਉੱਤੇ 21 ਅਪ੍ਰੈਲ ਤੱਕ ਰੋਕ ਲਗਾ ਦਿੱਤੀ ਹੈ। ਉਥੇ ਹੀ ਇਸ ਮਾਮਲੇ ਉੱਤੇ ਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿਚ ਚੂਕ ਦੇ ਮਾਮਲੇ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਕੱਲ ਦੇ ਹਾਲਾਤ ਤਾਂ ਸੰਭਾਲੇ ਨਹੀਂ ਗਏ ਤੇ ਹੁਣ ਜੇਕਰ ਡੇਰਾ ਮੁਖੀ ਨੂੰ ਇਥੇ ਲਿਆਂਦਾ ਗਿਆ ਤਾਂ ਸਰਕਾਰ ਕਿਵੇਂ ਹਾਲਾਤ ਸੰਭਾਲ ਸਕੇਗੀ। Also Read: ਸੂਰਤ ਦੀ ਕੈਮੀਕਲ ਫੈਕਟਰੀ 'ਚ ਗੈਸ ਲੀਕ ਕਾਰਨ 6 ਦੀ ਮੌਤ ਤੇ 20 ਗੰਭੀਰ ਦੱਸ ਦਈਏ ਕਿ ਅੱਜ ਹਾਈ ਕੋਰਟ ਵਿਚ ਇਸ ਮਾਮਲੇ ਉੱਤੇ ਸੁਣਵਾਈ ਹੋਈ ਜਿਸ ਉੱਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਜਵਾਬ ਦੇ ਲਈ ਸਮਾਂ ਮੰਗਿਆ। ਉੱਥੇ ਹੀ ਇਸ ਉੱਤੇ ਡੇਰਾ ਮੁਖੀ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਨੇ ਕਿਹਾ ਕਿ ਇਸ ਤੋਂ ਸਾਫ ਹੈ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਕੋਈ ਜਲਦੀ ਨਹੀਂ ਹੈ। ਸਰਕਾਰ ਦਾ ਕਹਿਣਾ ਸੀ ਕਿ ਡੇਰਾ ਮੁਖੀ ਨੂੰ ਇਥੇ ਲਿਆਏ ਜਾਣ ਲਈ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਇਸ ਉੱਤੇ ਹਾਈਕੋਰਟ ਨੇ ਕਿਹਾ ਕਿ ਕੱਲ ਜੋ ਹੋਇਆ ਉੱਥੇ ਤਾਂ ਹਾਲਾਤ ਸੰਭਾਲੇ ਨਹੀਂ ਗਏ ਹੁਣ ਜੇਕਰ ਡੇਰਾ ਮੁਖੀ ਨੂੰ ਇਥੇ ਲਿਆਂਦਾ ਗਿਆ ਤਾਂ ਸਰਕਾਰ ਕਿਵੇਂ ਹਾਲਾਤ ਸੰਭਾਲ ਸਕੇਗੀ। ਹਾਈਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਦੇ ਡੇਰਾ ਮੁਖੀ ਦੇ ਖਿਲਾਫ ਜਾਰੀ ਪ੍ਰੋਡਕਸ਼ਨ ਵਾਰੰਟ ਉੱਤੇ 21 ਅਪ੍ਰੈਲ ਤੱਕ ਰੋਕ ਲਗਾਉਂਦੇ ਹੋਏ ਹੁਕਮ ਦਿੱਤੇ ਹਨ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਜੋ ਪੁੱਛਗਿੱਛ ਕਰਨੀ ਹੈ ਉਹ ਸੁਨਾਰੀਆ ਜੇਲ ਵਿਚ ਜਾ ਕੇ ਕਰਨੀ ਹੋਵੇਗੀ। Also Read: ਪੰਜਾਬ 'ਚ ਨਹੀਂ ਰੁਕ ਰਹੀਆਂ ਬੇਅਦਬੀਆਂ, ਹੁਣ ਅਜਨਾਲਾ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਘਟਨਾ
ਚੰਡੀਗੜ੍ਹ : ਪੰਜਾਬ (Punjab) 'ਚ ਨਵੇਂ ਪਰਮਾਨੈਂਟ ਡੀ.ਜੀ.ਪੀ. (New Permanent DGP) ਦੀ ਨਿਯੁਕਤੀ 'ਤੇ ਅੱਜ ਫੈਸਲਾ ਹੋ ਸਕਦਾ ਹੈ। ਇਸ ਸਬੰਧ ਵਿਚ ਯੂ.ਪੀ.ਐੱਸ.ਸੀ. (UPSC) ਨੇ ਪੰਜਾਬ ਸਰਕਾਰ (Punjab Government) ਨੂੰ ਪੈਨਲ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਯੂ.ਪੀ.ਐੱਸ.ਸੀ. ਵਲੋਂ ਦਿਨਕਰ ਗੁਪਤਾ (Dinker Gupta) ਨੂੰ ਹਟਾਉਣ ਤੋਂ ਬਾਅਦ ਹੀ ਅਫਸਰਾਂ ਦਾ ਪੈਨਲ ਬਣਾਇਆ ਹੈ। ਜਿਸ ਵਿਚ ਮੌਜੂਦਾ ਕਾਰਜਕਾਰੀ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਦਾ ਨਾਂ ਨਹੀਂ ਹੈ। ਜੇਕਰ ਚਟੋਪਾਧਿਆਏ ਹਟੇ ਤਾਂ ਵੀ.ਕੇ. ਭਵਰਾ (V.K Bhawra) ਪੰਜਾਬ ਦੇ ਨਵੇਂ ਡੀ.ਜੀ.ਪੀ. (Punjab's New DGP) ਬਣ ਸਕਦੇ ਹਨ। ਉਹ 2019 ਵਿਚ ਵੀ ਬਤੌਰ ਏ.ਡੀ.ਜੀ.ਪੀ. ਪੰਜਾਬ ਵਿਚ ਚੋਣਾਂ ਕਰਵਾ ਚੁੱਕੇ...
ਚੰਡੀਗੜ੍ਹ : ਚੰਡੀਗੜ (Chandigarh) ਸਥਿਤ ਪੰਜਾਬ ਸਕੱਤਰੇਤ (Punjab Secretariat) ਵਿਚ ਵੀ ਕੋਰੋਨਾ (Corona) ਦਾ ਖੌਫ ਫੈਲ ਗਿਆ ਹੈ। ਕੋਰੋਨਾ (Corona) ਫੈਲਣ ਤੋਂ ਰੋਕਣ ਲਈ ਮੁਲਾਜ਼ਮਾਂ ਦੇ ਬਿਨਾਂ ਵਜ੍ਹਾ ਘੁੰਮਣ ਅਤੇ ਭੀੜ ਇਕੱਠੀ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਿਰਫ ਉਸੇ ਵਿਅਕਤੀ ਨੂੰ ਸੈਕ੍ਰੇਟੀਏਟ (Secretariat) ਵਿਚ ਐਂਟਰੀ (Entry) ਮਿਲੇਗੀ, ਜਿਸ ਨੂੰ ਕੋਵਿਡ ਵੈਕਸੀਨ (Covid vaccine) ਦੀ ਡਬਲ ਡੋਜ਼ (Double dose) ਲੱਗੀ ਹੋਵੇ। ਜੇਕਰ ਕਿਸੇ ਨੂੰ ਪਹਿਲੀ ਡੋਜ਼ ਲੱਗੀ ਹੈ ਅਤੇ ਦੂਜੀ ਦਾ ਸਮਾਂ ਨਹੀਂ ਹੋਇਆ ਹੈ ਤਾਂ ਉਨ੍ਹਾਂ ਨੂੰ ਵੀ ਪਰਮਿਸ਼ਨ (Permission) ਮਿਲ ਸਕਦੀ ਹੈ। ਇਸ ਤੋਂ ਇਲਾਵਾ ਛੇਤੀ ਇਥੇ ਆਉਣ ਵਾਲਿਆਂ ਲਈ ਕੋਰੋਨਾ ਟੈਸਟ (Corona test) ਦੀ ਵੀ ਵਿਵਸਥਾ ਕੀਤੀ ਜਾਵੇਗੀ। ਇਸ ਬਾਰੇ ਸਾਰੇ ਸਪੈਸ਼ਲ ਐਡੀਸ਼ਨਲ ਚੀਫ ਸੈਕ੍ਰੇਟਰੀ (Special Additional Chief Secretary), ਪ੍ਰਿੰਸੀਪਲ ਸੈਕ੍ਰੇਟਰੀ (Principal Secretary) ਅਤੇ ਸੈਕ੍ਰੇਟਰੀ ਨੂੰ ਚਿੱਠੀ ਭੇਜ ਦਿੱਤੀ ਗਈ ...
ਚੰਡੀਗੜ੍ਹ : ਸੋਮਵਾਰ ਤੋਂ ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਆਇਆ ਹੈ। ਇਸ ਦੌਰਾਨ ਆਸਮਾਨ ਵਿੱਚ ਬੱਦਲ ਛਾਏ ਰਹੇ। ਮੌਸਮ ਵਿਭਾਗ ਅਨੁਸਾਰ 9 ਜਨਵਰੀ ਤੱਕ ਆਸਮਾਨ 'ਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਮੌਸਮ ਬਦਲ ਰਿਹਾ ਹੈ ਅਤੇ ਇਸ ਦਾ ਸੂਬੇ ਦੇ ਮੌਸਮ 'ਤੇ ਵੱਡਾ ਅਸਰ ਪਵੇਗਾ। ਇਸ ਦੌਰਾਨ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲੇਗੀ। ਭਾਵੇਂ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਧਿਆ ਹੈ ਪਰ ਫਿਰ ਵੀ ਠੰਢ ਦਾ ਕਹਿਰ ਜਾਰੀ ਹੈ। Also Read : ਪਟਿਆਲਾ ਦੇ ਮੈਡੀਕਲ ਕਾਲਜ 'ਚ ਕੋਰੋਨਾ ਦਾ ਬਲਾਸਟ, ਮਿਲੇ 100 ਤੋਂ ਵਧੇਰੇ ਵਿਦਿਆਰਥੀ ਪਾਜ਼ੀਟਿਵ ਮੌਸਮ ਵਿਭਾਗ (IMD) ਨੇ ਵੀ ਬਾਰਿਸ਼ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੀਆਂ ਜ਼ਿਆਦਾਤਰ ਥਾਵਾਂ 'ਤੇ ਬਾਰਿਸ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਸੂਬੇ ਦੇ ਲੋਕਾਂ ਲਈ ਰਾਹਤ ਦੀ ਖਬਰ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹਵਾ ਪ੍ਰਦੂਸ਼ਣ (Air Pollution) ਬਹੁਤ ਮਾੜੇ ਪੱਧਰ 'ਤੇ ਸੀ, ਇਸ 'ਚ ਕਾਫੀ ਸੁਧਾਰ ਹੋਇਆ ਹੈ ਅਤੇ ਮੌਜੂਦਾ ਸਮੇਂ 'ਚ ਇਹ ਮੱਧਮ ਸ਼੍ਰੇਣੀ 'ਚ ਹੈ। Also Read : ਦਿੱਲੀ ਦੇ CM ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੀਟਿਵ, ਟਵੀਟ ਕਰ ਦਿੱਤੀ ਜਾਣਕਾਰੀ ਜਾਣੋ, ਪੰਜਾਬ ਦੇ ਵੱਡੇ ਸ਼ਹਿਰਾਂ 'ਚ ਅੱਜ ਕਿਹੋ ਜਿਹਾ ਰਹੇਗਾ ਮੌਸਮ? ਅੰਮਿ੍ਤਸਰ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਸੋਮਵਾਰ ਤੋਂ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਨੇ 9 ਜਨਵਰੀ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਵਾ ਗੁਣਵੱਤਾ ਸੂਚਕਾਂਕ 'ਖਰਾਬ' ਪੱਧਰ 'ਤੇ 184 ਦਰਜ ਕੀਤਾ ਗਿਆ ਹੈ। Also Read : ਪੰਜਾਬ ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਜਲੰਧਰ ਜਲੰਧਰ 'ਚ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਜਲੰਧਰ 'ਚ ਵੀ ਸੋਮਵਾਰ ਤੋਂ ਆਸਮਾਨ 'ਚ ਬੱਦਲ ਛਾਏ ਹੋਏ ਹਨ ਅਤੇ 9 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਏਅਰ ਕੁਆਲਿਟੀ ਇੰਡੈਕਸ 174 ਹੈ, ਜੋ ਕਿ ਮੱਧਮ ਸ਼੍ਰੇਣੀ ਵਿੱਚ ਆਉਂਦਾ ਹੈ। Also Read : ਪੰਜਾਬ 'ਚ ਕੋਰੋਨਾ ਸੰਕਟ: ਪਟਿਆਲਾ ਤੋਂ ਸਾਹਮਣੇ ਆਏ 143 ਨਵੇਂ ਮਾਮਲੇ, ਦੇਖੋ ਹੋਰਾਂ ਜ਼ਿਲਿਆਂ ਦਾ ਹਾਲ ਲੁਧਿਆਣਾ ਅੰਮ੍ਰਿਤਸਰ ਅਤੇ ਜਲੰਧਰ ਦੀ ਤਰ੍ਹਾਂ ਲੁਧਿਆਣਾ 'ਚ ਵੀ ਸੋਮਵਾਰ ਤੋਂ ਆਸਮਾਨ 'ਚ ਬੱਦਲ ਛਾਏ ਹੋਏ ਹਨ ਅਤੇ 9 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 20 ਡਿਗਰੀ...
ਚੰਡੀਗੜ੍ਹ : ਚੰਡੀਗੜ੍ਹ ਵਿੱਚ ਤੀਜੀ ਲਹਿਰ ਸ਼ੁਰੂਆਤ ਹੋ ਗਈ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਦੇ ਨਾਲ, ਸੰਕਰਮਣ ਦੀ ਦਰ ਵਿੱਚ ਵੀ ਤੇਜ਼ੀ ਆਈ ਹੈ। ਦੂਜੇ ਪਾਸੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੀ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਸੁਖਨਾ ਝੀਲ (Sukhna Lake) 'ਤੇ ਬੋਟਿੰਗ ਸਮੇਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ।ਸੋਮਵਾਰ ਤੋਂ ਸ਼ਨੀਵਾਰ ਤੱਕ ਸੁਖਨਾ ਝੀਲ ਦੀ ਸੈਰ ਕਰਨ ਵਾਲੇ ਲੋਕ ਸਵੇਰੇ-ਸ਼ਾਮ ਸੈਰ ਕਰ ਸਕਣਗੇ, ਜਦਕਿ ਐਤਵਾਰ ਨੂੰ ਸਾਰਾ ਦਿਨ ਝੀਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਰੈਸਟੋਰੈਂਟ, ਹੋਟਲ, ਕੈਫੇ, ਕੌਫੀ ਹਾਊਸ, ਖਾਣ ਪੀਣ ਦੀਆਂ ਥਾਵਾਂ, ਮੈਰਿਜ ਪੈਲੇਸ, ਬੈਂਕੁਏਟ ਹਾਲ ਆਦਿ ਨੂੰ 50 ਫੀਸਦੀ ਸਮਰੱਥਾ ਨਾਲ ਚਲਾਉਣ ਦੇ ਹੁਕਮ ਦਿੱਤੇ ਹਨ।Also Read : ਮੁੜ ਕਾਂਗਰਸ 'ਚ ਸ਼ਾਮਲ ਹੋਏ ਬਲਵਿੰਦਰ ਲਾਡੀ ਇਸ ਸਬੰਧੀ ਹੁਕਮ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੱਲੋਂ ਜਾਰੀ ਕੀਤੇ ਗਏ ਹਨ। ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਧਰਮਪਾਲ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਸ਼ਹਿਰ 'ਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਇਹੀ ਕਾਰਨ ਹੈ ਕਿ ਪ੍ਰਸ਼ਾਸਨ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ।ਸੋਮਵਾਰ ਤੋਂ ਸ਼ਨੀਵਾਰ ਤੱਕ ਲੋਕ ਸਵੇਰੇ 5 ਤੋਂ 9 ਵਜੇ ਤੱਕ ਅਤੇ ਸ਼ਾਮ 6 ਤੋਂ 8 ਵਜੇ ਤੱਕ ਸੁਖਨਾ ਝੀਲ ਦੇ ਸੈਰ ਕਰ ਸਕਣਗੇ। Also Read : 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਮਿਸ਼ਨ ਸ਼ੁਰੂ, 10 ਲੱਖ ਨੇ ਕਰਾਇਆ ਰਜਿਸਟ੍ਰੇਸ਼ਨ ਹਾਲਾਂਕਿ, ਇਸ ਸਮੇਂ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਸਰੀਰਕ ਦੂਰੀ ਦੇ ਨਿਯਮ ਦਾ ਵੀ ਪਾਲਣ ਕਰਨਾ ਹੋਵੇਗਾ। ਬਿਨਾਂ ਮਾਸਕ ਤੋਂ ਲੋਕਾਂ ਦੇ ਚਲਾਨ ਕੀਤੇ ਜਾਣਗੇ ਅਤੇ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸਬੰਧਤ ਵਿਭਾਗਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸੋਮਵਾਰ ਤੋਂ ਇਹ ਹੁਕਮ ਇੰਚਾਰਜ ਬਣ ਜਾਣਗੇ ਅਤੇ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਰੈਸਟੋਰੈਂਟ, ਹੋਟਲ, ਕੈਫੇ, ਕੌਫੀ ਹਾਊਸ, ਖਾਣ ਪੀਣ ਦੇ ਸਥਾਨ, ਮੈਰਿਜ ਪੈਲੇਸ, ਬੈਂਕੁਏਟ ਹਾਲ ਆਦਿ ਨੂੰ 50 ਫੀਸਦੀ ਸਮਰੱਥਾ ਨਾਲ ਚਲਾਉਣ ਦੇ ਹੁਕਮ ਦਿੱਤੇ ਹਨ। ਇਸ ਵਿੱਚ ਵੀ ਸਿਰਫ਼ ਉਨ੍ਹਾਂ ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ, ਜਿਨ੍ਹਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਇਹ ਹੁਕਮ ਉਸ ਥਾਂ 'ਤੇ ਕੰਮ ਕਰਦੇ ਮੁਲਾਜ਼ਮਾਂ 'ਤੇ ਵੀ ਲਾਗੂ ਹੋਵੇਗਾ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 51 ਤੋਂ 60 ਅਤੇ ਆਈਪੀਸੀ 188 ਦੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ।...
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ 7ਵੀਂ ਸੂਚੀ ਜਾਰੀ ਕਰ ਦਿੱਤੀ ਗਈ। ਇਸ ਸੂਚੀ ਤਹਿਤ ਆਮ ਆਦਮੀ ਪਾਰਟੀ ਵੱਲੋਂ 5 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਚੰਡੀਗੜ੍ਹ- ਕਾਂਗਰਸ ਦੇ ਸੀਨੀਅਰ ਆਗੂ ਦਵਿੰਦਰ ਬਬਲਾ ਪਤਨੀ ਹਰਪ੍ਰੀਤ ਬਬਲਾ ਸਮੇਤ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਨੇ ਦੋਵਾਂ ਦਾ ਸਵਾਗਤ ਕੀਤਾ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੇ ਇੱਕ ਟਵੀਟ ਵੀ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਨ੍ਹਾਂ ਨੂੰ ਭਾਜਪਾ 'ਚ ਸ਼ਾਮਲ ਕਰਵਾਇਆ ਹੈ। Also Read: ਪੰਥਕ ਇਕੱਠ ਦੌਰਾਨ ਗਰਜੇ ਪ੍ਰਕਾਸ਼ ਸਿੰਘ ਬਾਦਲ, ਕਿਹਾ- 'ਸਾਡੀ ਰੁਹਾਨੀ ਸ਼ਕਤੀ ਖੋਹਣਾ ਚਾਹੁੰਦੀਆਂ ਸਰਕਾਰਾਂ' ਦੱਸ ਦੇਈਏ ਕਿ ਬੀਤੇ ਦਿਨੀਂ ਦਵਿੰਦਰ ਬਬਲਾ ਵੱਲੋਂ ਪਾਰਟੀ ਪ੍ਰਧਾਨ ਸੁਭਾਸ਼ ਚਾਵਲਾ ਨਾਲ ਇਤਰਾਜ਼ਯੋਗ ਵਿਵਹਾਰ ਕਰਨ ਦੇ ਦੋਸ਼ ਵਿੱਚ ਬਬਲਾ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ 100 ਦਿਨਾਂ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਸੀ.ਐਮ ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਸਾਰੇ ਐਲਾਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੰਜਾਬ ਦੇ ਸਾਰੇ ਲੋਕਾਂ ਦੇ ਮਸਲੇ ਹੱਲ ਹੋ ਚੁੱਕੇ ਹਨ। 20 ਲੋਕਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਰਾਜਪਾਲ 'ਤੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮਾਂ (Contract Workers) ਨੂੰ ਪੱਕਾ ਕਰਨ ਲਈ ਫਾਈਲ ਅੱਗੇ ਭੇਜ ਦਿੱਤੀ ਹੈ। ਪਰ ਰਾਜਪਾਲ ਨੇ ਇਸ ਫਾਈਲ ਨੂੰ ਰੋਕ ਦਿੱਤਾ ਹੈ। ਭਾਜਪਾ ਦੇ ਦਬਾਅ ਹੇਠ ਰਾਜਪਾਲ ਇਸ ਫਾਈਲ ਨੂੰ ਕਲੀਅਰ ਨਹੀਂ ਕਰ ਰਹੇ ਹਨ। ਸੀ.ਐਮ ਚੰਨੀ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮੰਤਰੀਆਂ ਨਾਲ ਦੁਬਾਰਾ ਮਿਲਣਗੇ। ਜੇਕਰ ਰਾਜਪਾਲ ਨੇ ਫਾਈਲ ਕਲੀਅਰ ਨਾ ਕੀਤੀ ਤਾਂ ਉਹ ਧਰਨਾ ਦੇਣਗੇ। Also Read : ਮਹਿਲਾ ਮੁਲਾਜ਼ਮਾਂ ਨੇ ਸਿੱਧੂ ਦੇ ਕਾਫਲੇ ਵਲੋਂ ਮਹਿਲਾ ਮੁਲਾਜ਼ਮ 'ਤੇ ਗੱਡੀ ਚੜਾਉਣ ਦਾ ਲਾਇਆ ਦੋਸ਼ ਸੀ.ਐਮ ਚੰਨੀ (CM Channi) ਨੇ ਇਸ ਦੌਰਾਨ ਵਿਦਿਆਰਥੀਆਂ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮੁਫਤ ਯਾਤਰਾ ਕਾਰਡ ਜਾਰੀ ਕੀਤੇ ਜਾਣਗੇ। ਸਾਰੇ ਕਾਲਜ ਪ੍ਰਾਈਵੇਟ, ਯੂਨੀ. ਵਿਦਿਆਰਥੀਆਂ ਦੀ ਸਹੂਲਤ। ਵਰਤਮਾਨ ਵਿੱਚ ਆਈ.ਡੀ. ਕਾਰਡ ਦਿਖਾ ਕੇ ਯਾਤਰਾ ਕਰ ਸਕਦੇ ਹੋ। ਕਾਂਸ਼ੀ ਰਾਮ ਦੇ ਨਾਂ 'ਤੇ ਆਦਮਪੁਰ 'ਚ ਸਰਕਾਰ ਖੋਲ੍ਹੇਗੀ। ਸੀ.ਐਮ ਚੰਨੀ ਨੇ ਕਿਹਾ ਕਿ ਸਰਕਾਰ ਦਾ ਪੈਸਾ ਹਰ ਵਰਗ ਦੇ ਲੋਕਾਂ ਦੇ ਘਰ ਜਾਣਾ ਚਾਹੀਦਾ ਹੈ। Also Read : ਕਾਂਗਰਸ ਛੱਡ 'ਆਪ' 'ਚ ਸ਼ਾਮਲ ਹੋਏ ਲਾਲੀ ਮਜੀਠੀਆ ਸ੍ਰੀ ਦਰਬਾਰ ਸਾਹਿਬ ਵਿੱਚ ਹੋਈ ਬੇਅਦਬੀ ਦੇ ਸਬੰਧ ਵਿੱਚ ਸੀ.ਐਮ. ਇੱਕ ਬਿਆਨ ਦਿੱਤਾ. ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਐਸ.ਜੀ.ਪੀ.ਸੀ. (SGPC) ਉਨ੍ਹਾਂ ਕਿਹਾ ਕਿ ਉਹ ਖੁਦ ਮਾਮਲੇ ਦੀ ਜਾਂਚ ਕਰਵਾਉਣਗੇ। ਇਸ ਲਈ ਸਰਕਾਰ ਨੂੰ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਹਨ। ਕਪੂਰਥਲਾ ਮਾਮਲਾ ਸੁਲਝ ਗਿਆ ਹੈ। ਸੀ.ਐਮ ਚੰਨੀ 4 ਜਨਵਰੀ ਨੂੰ ਨੌਜਵਾਨਾਂ ਲਈ ਕਈ ਐਲਾਨ ਕਰਨਗੇ।...
ਚੰਡੀਗੜ੍ਹ : ਸਾਲ 2021 ਪੰਜਾਬ (Punjab) ਲਈ ਕਈ ਤਰ੍ਹਾਂ ਦੇ ਉਤਾਰ-ਚੜਾਅ ਵਾਲਾ ਸਾਲ ਰਿਹਾ। ਹਾਲਾਂਕਿ ਇਸ ਸਾਲ ਕਈ ਵੱਡੇ ਮਸਲੇ ਸੂਬੇ ਦੇ ਨਾਂ ਦਰਜ ਹੋਏ। ਸਭ ਤੋਂ ਵੱਡੀ ਉਪਲਬਧੀ ਸੂਬੇ ਦੇ ਕਿਸਾਨਾਂ ਦੇ ਨਾਂ ਰਹੀ। ਦਿੱਲੀ ਦੀਆਂ ਬਰੂਹਾਂ 'ਤੇ ਇਕ ਸਾਲ ਦੇ ਅੰਦੋਲਨ (Movement) ਤੋਂ ਬਾਅਦ ਕੇਂਦਰ ਸਰਕਾਰ (Central Government) ਝੁਕੀ ਅਤੇ ਖੇਤੀ ਕਾਨੂੰਨ (Agricultural law) ਵਾਪਸ ਲੈਣ ਦਾ ਐਲਾਨ ਕੀਤਾ। ਨਵੇਂ ਖੇਤੀ ਕਾਨੂੰਨਾਂ (New farming laws) ਦੇ ਵਿਰੋਧ ਵਿਚ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਨੇ 9 ਦਸੰਬਰ (December 9) ਨੂੰ ਅੰਦੋਲਨ ਖਤਮ ਕਰ ਦਿੱਤਾ। 378 ਦਿਨਾਂ ਤੱਕ ਚੱਲੇ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ।ਪੰਜਾਬ ਵਿਚ ਵਿਰੋਧ ਦੇ ਨਾਲ 24 ਸਤੰਬਰ ਨੂੰ ਅੰਦੋਲਨ ਸ਼ੁਰੂ ਹੋਇਆ। 3 ਦਿਨ ਬਾਅਦ ਰਾਸ਼ਟਰਪਤੀ (President) ਦੀ ਮਨਜ਼ੂਰੀ ਦੇ ਨਾਲ ਕਾਨੂੰਨ ਬਣ ਗਿਆ। 25 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਕੂਚ ਕੀਤਾ। 5 ਜੂਨ 2020 ਨੂੰ ਕੇਂਦਰ ਨੇ ਖੇਤੀ ਬਿੱਲ (Agriculture Reform Bill) ਸੰਸਦ ਵਿਚ ਰੱਖੇ ਅਤੇ 17 ਸਤੰਬਰ ਨੂੰ ਇਨ੍ਹਾਂ ਨੂੰ ਪਾਸ ਕੀਤਾ ਗਿਆ। ਨਵੰਬਰ 202...
ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ 59 ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਏਸੀਪੀ, ਏਐੱਸਪੀ ਅਤੇ ਡੀਐੱਸਪੀ ਅਧਿਕਾਰੀ ਸ਼ਾਮਲ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ। ਇਨ੍ਹਾਂ ਅਧਿਕਾਰੀਆਂ ਦੀ ਲਿਸਟ ਹੇਠਾਂ ਲਿਖੇ ਅਨੁਸਾਰ ਹੈ-
ਚੰਡੀਗੜ੍ਹ- ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਹੁਣ ਹੋਟਲਾਂ, ਮਾਲਾਂ, ਸ਼ਾਪਿੰਗ ਕੰਪਲੈਕਸਾਂ ਸਮੇਤ ਸਾਰੀਆਂ ਜਨਤਕ ਥਾਵਾਂ 'ਤੇ ਬਿਨਾਂ ਟੀਕਾਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਅਜਿਹਾ ਵਿਅਕਤੀ ਕਿਤੇ ਵੀ ਪਾਇਆ ਜਾਂਦਾ ਹੈ ਤਾਂ ਉਸ ਸੰਸਥਾ ਨੂੰ 5 ਹਜ਼ਾਰ ਦਾ ਜੁਰਮਾਨਾ ਭਰਨਾ ਪਵੇਗਾ। Also Read: ਕੋਰੋਨਾ ਸੰਕਟ: ਪਟਿਆਲਾ ਦੇ ਥਾਪਰ ਕਾਲਜ ਦੇ 15 ਵਿਦਿਆਰਥੀਆਂ ਸਣੇ 39 ਨਵੇਂ ਕੇਸ ਆਏ ਪਾਜ਼ੇਟਿਵ ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਨਾਂ ਟੀਕੇ ਦੇ ਜਨਤਕ ਥਾਂ 'ਤੇ ਜਾਣ ਵਾਲੇ ਵਿਅਕਤੀ 'ਤੇ 500 ਰੁਪਏ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਹੁਕਮ 1 ਜਨਵਰੀ ਤੋਂ ਲਾਗੂ ਕੀਤੇ ਜਾ ਰਹੇ ਸਨ ਪਰ ਨਵੇਂ ਸਾਲ ਦੇ ਜਸ਼ਨ ਦੇ ਮੱਦੇਨਜ਼ਰ 31 ਦਸੰਬਰ ਯਾਨੀ ਅੱਜ ਤੋਂ ਹੀ ਇਨ੍ਹਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। Also Read: ਕੀ ਭੁੱਖ ਨਾ ਲੱਗਣਾ ਤੇ ਉਲਟੀ ਵੀ ਹਨ ਓਮੀਕਰੋਨ ਦੇ ਲੱਛਣ! UK ਦੇ ਵਿਗਿਆਨੀਆਂ ਦਾ ਦਾਅਵਾ ਇਹ ਹਨ ਨਵੇਂ ਆਰਡਰਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਹੁਕਮਾਂ ਵਿੱਚ ਕਿਹਾ ਹੈ ਕਿ ਜੇਕਰ ਕੋਈ ਹੋਟਲ, ਕਲੱਬ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਮਿਊਜ਼ੀਅਮ, ਥੀਏਟਰ, ਵਿਦਿਅਕ ਅਦਾਰੇ, ਜਿੰਮ, ਫਿਟਨੈਸ ਸੈਂਟਰ, ਨਿੱਜੀ ਅਤੇ ਸਰਕਾਰੀ ਖੇਤਰ ਦੇ ਬੈਂਕਾਂ ਵਿੱਚ ਬਿਨਾਂ ਟੀਕੇ ਲਗਾਏ ਪਾਇਆ ਜਾਂਦਾ ਹੈ ਤਾਂ ਉਸ ਦਾ ਜੁਰਮਾਨਾ ਹੈ। ਹੁਣ ਇਹ ਸਥਾਨਾਂ ਦੇ ਮਾਲਕਾਂ ਜਾਂ ਸੰਚਾਲਕਾਂ ਨੂੰ ਭਰਨਾ ਹੋਵੇਗਾ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਜੁਰਮਾਨਾ ਲਾਉਣ ਦਾ ਹੁਕਮ ਜਾਰੀ ਕੀਤਾ ਸੀ। ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਜੁਰਮਾਨੇ ਤੋਂ ਬਾਅਦ ਇੱਕ ਵਾਰ ਵੀ ਇਸ ਦੀ ਉਲੰਘਣਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। Also Read: ਜੰਮੂ-ਕਸ਼ਮੀਰ 'ਚ ਮੁਕਾਬਲੇ ਦੌਰਾਨ ਜ਼ਖਮੀ ਹੋਇਆ ਪੰਜਾਬ ਦਾ ਜਵਾਨ ਸ਼ਹੀਦ ਇਸ ਤਰ੍ਹਾਂ ਜਾਂਚ ਹੋਵੇਗੀਲੋਕਾਂ ਨੂੰ ਬਾਹਰ ਜਾਣ ਸਮੇਂ ਡਬਲ ਡੋਜ਼ ਸਰਟੀਫਿਕੇਟ ਨਾਲ ਰੱਖਣਾ ਹੋਵੇਗਾ। ਸਰਟੀਫਿਕੇਟ ਦੇ ਪ੍ਰਿੰਟ ਆਊਟ ਤੋਂ ਇਲਾਵਾ ਲੋਕ ਇਸ ਦੀ ਕਾਪੀ ਮੋਬਾਈਲ 'ਚ ਵੀ ਰੱਖ ਸਕਦੇ ਹਨ। ਦੂਜੀ ਖੁਰਾਕ ਅਜੇ ਡਿਊ ਨਹੀਂ ਹੈ ਤਾਂ ਇਸ ਲਈ ਪਹਿਲੀ ਖੁਰਾਕ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ। ਜਿਨ੍ਹਾਂ ਕੋਲ ਸਮਾਰਟਫ਼ੋਨ ਨਹੀਂ ਹੈ, ਉਨ੍ਹਾਂ ਨੂੰ ਕੋਵਿਨ ਪੋਰਟਲ 'ਤੇ ਸਰਕੁਲੇਟ ਹੋਏ ਵੈਕਸੀਨ ਦਾ ਸੰਦੇਸ਼ ਰੱਖਣਾ ਹੋਵੇਗਾ। ਟੀਕਾਕਰਨ ਸਥਿਤੀ ਦੀ ਜਾਂਚ ਕਰਨ ਲਈ ਅਰੋਗਿਆ ਸੇਤੂ ਐਪ ਲਾਜ਼ਮੀ ਹੈ। ਕੋਵਿਸ਼ੀਲਡ ਲਈ 84 ਦਿਨ ਅਤੇ ਕੋਵੈਕਸੀਨ 'ਤੇ ...
ਚੰਡੀਗੜ੍ਹ : ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ(Sukhjinder Raj Singh Lali) ਨੇ ਅੱਜ ਪਨਗ੍ਰੇਨ (Pungrain) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ 2017 ਵਿੱਚ ਸੁਖਜਿੰਦਰ ਰਾਜ ਸਿੰਘ ਲਾਲੀ ਨੇ ਮਜੀਠਾ ਤੋਂ ਬਿਕਰਮ ਮਜੀਠੀਆ ਖਿਲਾਫ ਚੋਣ ਲੜੀ ਸੀ। ਦੱਸਿਆ ਜਾ ਰਿਹਾ ਹੈ ਕਿ ਲਾਲੀ ਮਜੀਠੀਆ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ।
ਚੰਡੀਗੜ੍ਹ : ਭਾਰਤੀ ਮੌਸਮ ਵਿਭਾਗ (IMD) ਨੇ ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਇਲਾਕਿਆਂ 'ਚ ਗੜੇ ਪੈਣ ਦੀ ਸੰਭਾਵਨਾ ਹੈ। ਉੱਤਰੀ ਅੰਦਰੂਨੀ ਓਡੀਸ਼ਾ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਰਾਜਸਥਾਨ, ਯੂਪੀ, ਬਿਹਾਰ, ਝਾਰਖੰਡ, ਦਿੱਲੀ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ। 3 ਜਨਵਰੀ ਤੱਕ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। Also Read : Pedicure ਕਰਵਾਉਣਾ ਪਿਆ ਮਹਿੰਗਾ, ਵੱਢਣੀ ਪਈ ਲੱਤ, ਹੁਣ ਮਿਲਿਆ 13 ਕਰੋੜ ਦਾ ਮੁਆਵਜ਼ਾ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਵੀਰਵਾਰ ਦੀ ਸਵੇਰ ਨੂੰ ਪਿਛਲੇ ਦਿਨ ਦੇ ਮੁਕਾਬਲੇ 0.3 ਡਿਗਰੀ ਸੈਲਸੀਅਸ ਦੀ ਹੋਰ ਗਿਰਾਵਟ ਦਰਜ ਕੀਤੀ ਗਈ। ਬਠਿੰਡਾ ਅੱਜ 2.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਪੰਜਾਬ ਦਾ ਸਭ ਤੋਂ ਠੰਢਾ ਇਲਾਕਾ ਰਿਹਾ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਮੋਗਾ ਅਤੇ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 4.4 ਡਿਗਰੀ ਸੈਲਸੀਅਸ, 3.7 ਡਿਗਰੀ ਸੈਲਸੀਅਸ, 3.3 ਡਿਗਰੀ ਸੈਲਸੀਅਸ, 3.7 ਡਿਗਰੀ ਸੈਲਸੀਅਸ, 3.2 ਡਿਗਰੀ ਸੈਲਸੀਅਸ ਅਤੇ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। Also Read : ਅੰਮ੍ਰਿਤਸਰ 'ਚ ਸ਼ਾਟ ਸਰਕਟ ਕਾਰਨ ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿਆਨਕ ਅੱਗ ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਉੱਤਰ-ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਤੱਕ ਡਿੱਗਣ ਦਾ ਅਨੁਮਾਨ ਹੈ। ਗੰਗਾ ਦੇ ਮੈਦਾਨਾਂ ਵਿੱਚ ਸਵੇਰ ਵੇਲੇ ਸੰਘਣੀ ਧੁੰਦ ਵੀ ਪੈ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅਰੁਣਾਚਲ ਪ੍ਰਦੇਸ਼, ਮੇਘਾਲਿਆ ਅਤੇ ਅਸਾਮ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਦੱਖਣ ਵਿੱਚ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀਰਵਾਰ ਸਵੇਰੇ ਹਲਕੀ ਧੁੰਦ 8.4 ਡਿਗਰੀ ਸੈਲਸੀਅਸ ਦਰਜ ਕੀਤੀ ਗਈ, ਜੋ ਕਿ ਆਮ ਨਾਲੋਂ ਇੱਕ ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ।...
ਚੰਡੀਗੜ੍ਹ : ਆਮ ਆਦਮੀ ਪਾਰਟੀ (Aam Aadmi Party) ਦੇ ਸੰਯੋਜਕ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ (Convener Delhi's CM Arvind Kejriwal) ਅੱਜ ਚੰਡੀਗੜ੍ਹ (Chandigarh) ਪਹੁੰਚ ਗਏ ਹਨ।ਇਥੇ ਉਨ੍ਹਾਂ ਵੱਲੋਂ ਵਿਕਟਰੀ ਮਾਰਚ ਕੱਢਿਆ ਜਾ ਰਿਹਾ ਹੈ। (Victory March)। ਇਹ ਮਾਰਚ ਸੈਕਟਰ 22 ਦੇ ਅਰੋਮਾ ਲਾਈਟ ਪੁਆਇੰਟ ਤੋਂ ਸ਼ੁਰੂ ਹੋ ...
ਚੰਡੀਗੜ੍ਹ : ਪੈਟਰੋਲ-ਡੀਜ਼ਲ (Petrol-diesel) ਦੀਆਂ ਕੀਮਤਾਂ ਵਿਚ ਪੂਰੇ 25 ਰੁਪਏ ਦੀ ਕਟੌਤੀ ਹੋਣ ਵਾਲੀ ਹੈ। ਜਿਸ ਕਾਰਣ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਪੈਟਰੋਲ-ਡੀਜ਼ਲ (Petrol-diesel) ਦੀਆਂ ਵਧੀਆਂ ਕੀਮਤਾਂ ਤੋਂ ਹਰ ਵਰਗ ਦੁਖੀ ਹੈ ਕਿਉਂਕਿ ਪੈਟਰੋਲ ਦੀਆਂ ਇਹ ਵਧੀਆਂ ਕੀਮਤਾਂ ਹਰ ਕਿਸੇ ਦਾ ਬਜਟ ਵਿਗਾੜ ਰਹੀਆਂ ਹਨ। ਸੂਬਾ ਸਰਕਾਰ ਵਲੋਂ ਇਹ ਰਾਹਤ ਵੀ ਇਕ ਸ਼ਰਤ 'ਤੇ ਦਿੱਤੀ ਜਾ ਰਹੀ ਹੈ। ਨਵੇਂ ਸਾਲ ਮੌਕੇ ਸੂਬੇ ਵਿਚ ਪੈਟਰੋਲ-ਡੀਜ਼ਲ (Petrol-diesel) 25 ਰੁਪਏ ਤੱਕ ਸਸਤਾ ਮਿਲੇਗਾ। ਇਸ ਦਾ ਸੂਬੇ ਦੇ ਮੁੱਖ ਮੰਤਰੀ (Chief Minister) ਹੇਮੰਤ ਸੋਰੇਨ ਨੇ ਐਲਾਨ ਕੀਤਾ ਹੈ। ਪਰ ਇਸ ਸਸਤੇ ਪੈਟਰੋਲ-ਡੀਜ਼ਲ (Petrol-diesel) ਦਾ ਲਾਭ ਸਿਰਫ ਬੀ.ਪੀ.ਐੱਲ. ਕਾਰਡ ਧਾਰਕਾਂ (BPL Card holders) ਨੂੰ ਮਿਲੇਗਾ। ਮੁੱਖ ਮੰਤਰੀ (Chief Minister) ਹੇਮੰਤ ਸੋਰੇਨ (Hemant Soren) ਨੇ ਦੱਸਿਆ ਹੈ ਕਿ 26 ਜਨਵਰੀ ਤੋਂ ਝਾਰਖੰਡ ਵਿਚ ਬੀ.ਪੀ.ਐੱਲ. ਕਾਰਡ ਧਾਰਕਾਂ (BPL Card holders) ਨੂੰ ਪੈਟਰੋਲ ਅਤੇ ਡੀਜ਼ਲ (Petrol-diesel) 25 ਰੁਪਏ ਸਸਤਾ ਮਿਲੇਗਾ। Also Read : ਸੂਡਾਨ ਵਿਚ ਸੋਨੇ ਦੀ ਖਦਾਨ ਧੱਸਣ ਕਾਰਣ 38 ਲੋਕਾਂ ਦੀ ਹੋਈ ਮੌਤ ਦੱਸ ਦਈਏ ਕਿ ਝਾਰਖੰਡ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਵੀ ਲਗਾਤਾਰ ਪੈਟਰੋਲ-ਡੀਜ਼ਲ 'ਤੇ ਵੈਟ ਦੀਆਂ ਦਰਾਂ ਘਟਾਉਣ ਦੀ ਮੰਗ ਕਰ ਰਿਹਾ ਸੀ। ਐਸੋਸੀਏਸ਼ਨ ਸਰਕਾਰ ਤੋਂ ਪੈਟਰੋਲ 'ਤੇ 5 ਫੀਸਦੀ ਵੈਟ ਘਟਾਉਣ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੈਟ ਦੀ ਦਰ 22 ਫੀਸਦੀ ਤੋਂ ਘਟ ਕੇ 17 ਫੀਸਦੀ ਕਰ ਦੇਵੇ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਐਸੋਸੀਏਸ਼ਨ ਦਾ ਕਹਿਣਾ ਸੀ ਕ...
ਚੰਡੀਗੜ੍ਹ : ਸਾਲ 2021 ਆਪਣੇ ਅੰਤ ਵੱਲ ਵਧ ਰਿਹਾ ਹੈ। ਇਸ ਸਾਲ ਖੇਡਾਂ ਦੀ ਦੁਨੀਆ 'ਚ ਕਾਫੀ ਹਲਚਲ ਦੇਖਣ ਨੂੰ ਮਿਲੀ ਅਤੇ ਕਈ ਯਾਦਗਾਰੀ ਪ੍ਰਦਰਸ਼ਨ ਦੇਖਣ ਨੂੰ ਮਿਲੇ। ਭਾਰਤੀ ਖਿਡਾਰੀਆਂ ਨੇ ਓਲੰਪਿਕ ਅਤੇ ਪੈਰਾਲੰਪਿਕ ਵਰਗੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਸਾਲ ਦੇਸ਼ ਵਾਸੀਆਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ। ਆਓ ਜਾਣਦੇ ਹਾਂ ਸਾਲ 2021 ਵਿੱਚ ਖੇਡ ਜਗਤ ਨਾਲ ਜੁੜੀਆਂ 10 ਵੱਡੀਆਂ ਘਟਨਾਵਾਂ ਬਾਰੇ- 1. IPL ਨੀਲਾਮੀ : ਕ੍ਰਿਸ ਮੋਰਿਸ ਸਭ ਤੋਂ ਮਹਿੰਗੇ ਕ੍ਰਿਕਟਰ ਬਣੇਆਈਪੀਐਲ 2021 ਦੀ ਨੀਲਾਮੀ ਵਿੱਚ ਕ੍ਰਿਸ ਮੋਰਿਸ ਨੇ ਇਤਿਹਾਸ ਰਚਿਆ ਸੀ। ਉਹ ਯੁਵਰਾਜ ਸਿੰਘ ਨੂੰ ਪਿੱਛੇ ਛੱਡਦੇ ਹੋਏ ਆਕਸ਼ਨ ਵਿੱਚ ਸਭ ਤੋਂ ਵੱਧ ਬਿਕਨੇ ਵਾਲੇ ਖਿਡਾਰੀ ਬਣੇ। ਫਰਵਰੀ ਵਿਚ ਨੀਲਾਮੀ ਵਿਚ ਰਾਜਸਥਾਨ ਰਾਇਲਸ (ਆਰ.ਆਰ.) ਨੇ ਮੋਰਿਸ ਕੋ 16.25 ਕਰੋੜ ਰੁਪਏ ਵਿਚ ਖਰੀਦਾ ਸੀ। 2. ਮਿਤਾਲੀ ਰਾਜ: ਅੰਤਰਰਾਸ਼ਟਰੀ ਕ੍ਰਿਕਟ ਦਸ ਹਜ਼ਾਰ ਦੌੜਾਂਭਾਰਤੀ ਮਹਿਲਾ ਵਨਡੇ ਟੀਮ ਦੀ ਕਪਤਾਨ ਮਿਤਾਲੀ ਰਾਜ (Mitali Raj) ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਇਹ ਉਪਲਬਧੀ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ। ਹਾਲ ਹੀ ਵਿੱਚ ਮਿਤਾਲੀ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਵੀ ਦਿੱਤਾ ਗਿਆ ਹੈ। ਉਹ ਇਹ ਸਨਮਾਨ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਹੈ। 3. ਨਿਊਜ਼ੀਲੈਂਡ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਪਹਿਲੀ ਵਾਰ ਟੈਸਟ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਸਾਊਥੈਂਪਟਨ 'ਚ ਖੇਡੇ ਗਏ ਫਾਈਨਲ ਮੈਚ 'ਚ ਨਿਊਜ਼ੀਲੈਂਡ ਨੇ ਵਿਰਾਟ ਬ੍ਰਿਗੇਡ ਨੂੰ ਅੱਠ ਵਿਕਟਾਂ ਨਾਲ ਹਰਾਇਆ। 4. ਓਲੰਪਿਕ ਵਿੱਚ ਕਾਂਸੀ: ਹਾਕੀ ਟੀਮ ਨੇ 41 ਸਾਲਾਂ ਦਾ ਇੰਤਜ਼ਾਰ ਕੀਤਾ ਖਤਮ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ 41 ਸਾਲਾਂ ਦਾ ਇੰਤਜ਼ਾਰ ਖਤਮ ਕੀਤਾ। ਜਰਮਨੀ ਦੇ ਖਿਲਾਫ ਮੈਚ ਵਿੱਚ 1-3 ਨਾਲ ਹਾਰਨ ਦੇ ਬਾਵਜੂਦ ਭਾਰਤੀ ਬਹਾਦਰਾਂ ਨੇ ਵਾਪਸੀ ਕੀਤੀ ਅਤੇ 5-4 ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ।ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ 41 ਸਾਲਾਂ ਦਾ ਸੋਕਾ ਖਤਮ ਕੀਤਾ। ਜਰਮਨੀ ਦੇ ਖਿਲਾਫ ਮੈਚ ਵਿੱਚ 1-3 ਨਾਲ ਹਾਰਨ ਦੇ ਬਾਵਜੂਦ ਭਾਰਤੀ ਬਹਾਦਰਾਂ ਨੇ ਵਾਪਸੀ ਕੀਤੀ ਅਤੇ 5-4 ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ। 5. ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸਜੈਵਲਿਨ ਥ੍ਰੋਅਰ ਨੀਰਜ ਚੋਪੜਾ (Neeraj Chopra) ਨੇ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ ਫਾਈਨਲ ਵਿੱਚ 87.58 ਮੀਟਰ ਦੂਰ ਜੈਵਲਿਨ ਸੁੱਟ ਕੇ ਸੁਨਹਿਰੀ ਸਫ਼ਲਤਾ ਹਾਸਲ ਕੀਤੀ। ਇਸ ਨਾਲ ਨੀਰਜ ਟ੍ਰੈਕ ਐਂਡ ਫੀਲਡ ਈਵੈਂਟ 'ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ ਹੈ। 6. IPL 2021: ਚੇਨਈ ਸੁਪਰ ਕਿੰਗਜ਼ ਬਣਿਆ ਚੈਂਪੀਅਨ MS ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ (CSK) ਨੇ IPL ਦੇ 14ਵੇਂ ਸੀਜ਼ਨ ਦਾ ਖਿਤਾਬ ਜਿੱਤ ਲਿਆ ਹੈ। ਦੁਬਈ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਸੀਐਸਕੇ ਨੇ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ 27 ਦੌੜਾਂ ਨਾਲ ਹਰਾਇਆ। ਇਹ ਚੇਨਈ ਦਾ ਚੌਥਾ ਆਈਪੀਐਲ ਖਿਤਾਬ ਸੀ। 7. ਟੋਕੀਓ ਪੈਰਾਲੰਪਿਕਸ ਵਿੱਚ ਪੈਰਾ ਐਥਲੀਟਾਂ ਦਾ ਇਤਿਹਾਸਕ ਪ੍ਰਦਰਸ਼ਨਟੋਕੀਓ ਪੈਰਾਲੰਪਿਕਸ ਵਿੱਚ ਭਾਰਤੀ ਪੈਰਾ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ 5 ਸੋਨ, 8 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤ ਕੇ 24ਵੇਂ ਸਥਾਨ 'ਤੇ ਰਿਹਾ। ਇਸ ਤੋਂ ਪਹਿਲਾਂ ਭਾਰਤ ਦਾ ਸਰਵੋਤਮ ਪ੍ਰਦਰਸ਼ਨ 2016 ਰੀਓ ਪੈਰਾਲੰਪਿਕਸ 'ਚ ਰਿਹਾ ਸੀ, ਜਿੱਥੇ ਉਸ ਨੇ 2 ਸੋਨ ਸਮੇਤ 4 ਤਗਮੇ ਜਿੱਤੇ ਸਨ। 8. ਆਸਟ੍ਰੇਲੀਆ ਨੇ ਜਿੱਤਿਆ T20 ਵਿਸ਼ਵ ਕੱਪ ਦਾ ਖਿਤਾਬ ਆਸਟ੍ਰੇਲੀਆ ਨੇ ਪਹਿਲੀ ਵਾਰ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਦੁਬਈ ਵਿੱਚ ਹੋਏ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ। ਪੂਰੇ ਟੂਰਨਾਮ...
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦੇ ਨਵੇਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਬ੍ਰਹਮਪੁਰਾ (Ranjit Singh Brahmpura) ਨੂੰ ਖਡੂਰ ਤੋਂ ਪਾਰਟੀ ਟਿਕਟ ਦਿੱਤੀ ਗਈ ਹੈ। Also Read : 31 ਦਸੰਬਰ ਨੂੰ ਮੁੜ ਪੰਜਾਬ ਦੌਰੇ 'ਤੇ ਆਉਣਗੇ ਕੇਜਰੀਵਾਲ ਸੁਖਬੀਰ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਪਾਰਟੀ ਤੋਂ ਨਾਰਾਜ਼ ਚੱਲ ਰਹੇ ਬ੍ਰਹਮਪੁਰਾ ਨੇ ਕੁਝ ਦਿਨ ਪਹਿਲਾਂ ਮੁੜ ਅਕਾਲੀ ਦਲ ਨਾਲ ਹੱਥ ਮਿਲਾਇਆ ਸੀ। ਕਿਹਾ ਜਾ ਰਿਹਾ ਹੈ ਕਿ ਬ੍ਰਹਮਪੁਰਾ ਨੂੰ ਟਿਕਟ ਦੇਣ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ। SAD ਨੇ ਹੁਣ ਤੱਕ 93 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर