LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਕੱਤਰੇਤ ਵਿਚ ਵੀ ਕੋਰੋਨਾ ਦਾ ਖੌਫ : ਮੁਲਾਜ਼ਮਾਂ 'ਤੇ ਲੱਗੀਆਂ ਇਹ ਪਾਬੰਦੀਆਂ

4j sarkar

ਚੰਡੀਗੜ੍ਹ : ਚੰਡੀਗੜ (Chandigarh) ਸਥਿਤ ਪੰਜਾਬ ਸਕੱਤਰੇਤ (Punjab Secretariat) ਵਿਚ ਵੀ ਕੋਰੋਨਾ (Corona) ਦਾ ਖੌਫ ਫੈਲ ਗਿਆ ਹੈ। ਕੋਰੋਨਾ (Corona) ਫੈਲਣ ਤੋਂ ਰੋਕਣ ਲਈ ਮੁਲਾਜ਼ਮਾਂ ਦੇ ਬਿਨਾਂ ਵਜ੍ਹਾ ਘੁੰਮਣ ਅਤੇ ਭੀੜ ਇਕੱਠੀ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਿਰਫ ਉਸੇ ਵਿਅਕਤੀ ਨੂੰ ਸੈਕ੍ਰੇਟੀਏਟ (Secretariat) ਵਿਚ ਐਂਟਰੀ (Entry) ਮਿਲੇਗੀ, ਜਿਸ ਨੂੰ ਕੋਵਿਡ ਵੈਕਸੀਨ (Covid vaccine) ਦੀ ਡਬਲ ਡੋਜ਼ (Double dose) ਲੱਗੀ ਹੋਵੇ। ਜੇਕਰ ਕਿਸੇ ਨੂੰ ਪਹਿਲੀ ਡੋਜ਼ ਲੱਗੀ ਹੈ ਅਤੇ ਦੂਜੀ ਦਾ ਸਮਾਂ ਨਹੀਂ ਹੋਇਆ ਹੈ ਤਾਂ ਉਨ੍ਹਾਂ ਨੂੰ ਵੀ ਪਰਮਿਸ਼ਨ (Permission) ਮਿਲ ਸਕਦੀ ਹੈ। ਇਸ ਤੋਂ ਇਲਾਵਾ ਛੇਤੀ ਇਥੇ ਆਉਣ ਵਾਲਿਆਂ ਲਈ ਕੋਰੋਨਾ ਟੈਸਟ (Corona test) ਦੀ ਵੀ ਵਿਵਸਥਾ ਕੀਤੀ ਜਾਵੇਗੀ। ਇਸ ਬਾਰੇ ਸਾਰੇ ਸਪੈਸ਼ਲ ਐਡੀਸ਼ਨਲ ਚੀਫ ਸੈਕ੍ਰੇਟਰੀ (Special Additional Chief Secretary), ਪ੍ਰਿੰਸੀਪਲ ਸੈਕ੍ਰੇਟਰੀ (Principal Secretary) ਅਤੇ ਸੈਕ੍ਰੇਟਰੀ ਨੂੰ ਚਿੱਠੀ ਭੇਜ ਦਿੱਤੀ ਗਈ ਹੈ। Also Read : ਦਿੱਲੀ ਵਿਚ ਲੱਗਾ ਨਾਈਟ ਕਰਫਿਊ, ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼ 

Corona virus (COVID-19) - Updates and changes to services - GOV.UK

ਕਿਸੇ ਵੀ ਬ੍ਰਾਂਚ ਵਿਚ ਬਿਨਾਂ ਵਜ੍ਹਾ ਭੀੜ ਇਕੱਠੀ ਨਾ ਕਰੋ। ਸੋਸ਼ਲ ਡਿਸਟੈਂਸ ਬਣਾਈ ਰੱਖੋ। ਮਾਸਕ ਜ਼ਰੂਰ ਪਹਿਨੋ ਅਤੇ ਹੱਥ ਸੈਨੇਟਾਈਜ਼ ਕਰੋ। ਗੈਲਰੀ ਵਿਚ ਬਿਨਾਂ ਵਜ੍ਹਾ ਨਾ ਘੁੰਮੋ। ਜਿਨ੍ਹਾਂ ਵਿਭਾਗਾਂ ਵਿਚ ਪਬਲਿਕ ਡੀਲਿੰਗ ਜ਼ਿਆਦਾ ਹੈ, ਉਸ ਨੂੰ ਘੱਟ ਕੀਤਾ ਜਾਵੇ। ਇਸ ਨੂੰ ਸੀਮਤ ਕਰਨ 'ਤੇ ਧਿਆਨ ਦਿੱਤਾ ਜਾਵੇ ਤਾਂ ਜੋ ਸੈਕ੍ਰੇਟ੍ਰੀਏਟ ਵਿਚ ਭੀੜ ਘੱਟ ਕੀਤੀ ਜਾ ਸਕੇ। ਜੇਕਰ ਕਿਸੇ ਵਿਭਾਗ ਦੀ ਮੀਟਿੰਗ ਵਿਚ ਬਾਹਰੀ ਵਿਅਕਤੀਆਂ ਦਾ ਆਉਣਾ ਲਾਜ਼ਮੀ ਹੋਵੇ ਤਾਂ ਉਸ ਵਿਭਾਗ ਦੇ ਪ੍ਰਬੰਧਕੀ ਸੈਕ੍ਰੇਟਰੀ ਦੀ ਮਨਜ਼ੂਰੀ ਜਾਂ ਸਾਈਨ ਨਾਲ ਹੀ ਉਨ੍ਹਾਂ ਨੂੰ ਸੈਕ੍ਰੇਟੀਏਟ ਵਿਚ ਐਂਟਰੀ ਦਿੱਤੀ ਜਾਵੇ। ਇਸ ਵਿਚ ਵੀ ਉਨ੍ਹਾਂ ਨੂੰ ਮਨਜ਼ੂਰੀ ਮਿਲੇ, ਜਿਨ੍ਹਾਂ ਨੂੰ ਕੋਵਿਡ ਵੈਕਸੀਨ ਦੀ ਡਬਲ ਡੋਜ਼ ਲੱਗੀ ਹੋਵੇ। ਸਾਰੇ ਸਕੱਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਭਾਗ ਵਲੋਂ ਨੋਡਲ ਅਫਸਰ ਨਿਯੁਕਤ ਕਰਨ। ਜੋ ਇਨ੍ਹਾਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਏ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਫੈਲਣ ਤੋਂ ਰੋਕਣ ਲਈ ਇਨ੍ਹਾਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ।

In The Market