LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਵਿਚ ਲੱਗਾ ਨਾਈਟ ਕਰਫਿਊ, ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼ 

4j delhi

ਨਵੀਂ ਦਿੱਲੀ : ਦਿੱਲੀ 'ਚ ਕੋਰੋਨਾ (Corona) ਅਤੇ ਓਮੀਕ੍ਰੋਨ (Omicron) ਦੇ ਮਾਮਲੇ (Cases) ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਰਾਜਧਾਨੀ ਵਿਚ 4000 ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ। ਖੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਵੀ ਪਾਜ਼ੇਟਿਵ ਆਏ ਹਨ। ਇਸ ਵਿਚਾਲੇ ਦਿੱਲੀ ਵਿਚ ਵੀਕੈਂਡ ਕਰਫਿਊ (Weekend Curfew) ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਵੀਕੈਂਡ ਕਰਫਿਊ (Weekend Curfew) ਇਸੇ ਹਫਤੇ ਤੋਂ ਲਾਗੂ ਹੋਵੇਗਾ। ਦਿੱਲੀ ਵਿਚ ਸ਼ੁੱਕਰਵਾਰ (Friday) ਰਾਤ 10 ਵਜੇ ਤੋਂ ਸੋਮਵਾਰ ਨੂੰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ (Weekend Curfew) ਲਾਗੂ ਰਹੇਗਾ। Also Read : ਬੁੰਮਰਾਹ ਨੇ ਰਬਾੜਾ ਦੀ ਗੇਂਦ 'ਤੇ ਲਗਾਇਆ ਸ਼ਾਨਦਾਰ ਛੱਕਾ, ਜਸਪ੍ਰੀਤ ਦੀ ਪਤਨੀ ਨੇ ਦਿੱਤਾ ਇਹ ਰਿਐਕਸ਼ਨ

Sunday lockdown imposed in Uttar Pradesh, Rs 1,000 fine for not wearing  mask - Coronavirus Outbreak News

ਦਿੱਲੀ ਵਿਚ ਤੇਜ਼ੀ ਨਾਲ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਡੀ.ਡੀ.ਐੱਮ.ਏ. ਦੀ ਮੰਗਲਵਾਰ ਨੂੰ ਮੀਟਿੰਗ ਹੋਈ ਹੈ। ਇਸ ਦੌਰਾਨ ਕੋਰੋਨਾ ਵਾਇਰਸ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਚਰਚਾ ਹੋਈ। ਮੀਟਿੰਗ ਤੋਂ ਬਾਅਦ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਵੀਕੈਂਡ ਕਰਫਿਊ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਇਹ ਕਦਮ ਵੀ ਚੁੱਕੇ ਹਨ। ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿਚ ਵੀਕੈਂਡ 'ਤੇ ਕਰਫਿਊ ਰਹੇਗਾ। ਲੋਕ ਬਾਹਰ ਨਾ ਨਿਕਲਣ। ਸਿਰਫ ਜ਼ਰੂਰੀ ਹੋਣ 'ਤੇ ਹੀ ਬਾਹਰ ਨਿਕਲਣ। ਸਾਰੇ ਸਰਕਾਰੀ ਦਫਤਰਾਂ ਵਿਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਮੁਲਾਜ਼ਮਾਂ ਨੂੰ ਆਨਲਾਈਨ ਜਾਂ ਵਰਕ ਫਰੌਮ ਹੋਮ ਕਰਵਾਇਆ ਜਾਵੇਗਾ। Also Read : ਲੁਧਿਆਣਾ ਰੇਲਵੇ ਕੁਆਰਟਰ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀਆਂ 4 ਲਾਸ਼ਾਂ, ਮ੍ਰਿਤਕਾਂ 'ਚ 2 ਸਾਲਾ ਬੱਚੀ ਵੀ

Kerala revises COVID-19 regulations, full lockdown on July 31 and Aug 1 |  The News Minute
ਪ੍ਰਾਈਵੇਟ ਦਫਤਰ 50 ਫੀਸਦੀ ਵਰਕ ਫਰੌਮ ਹੋਮ ਰਹੇਗਾ। ਬੱਸ ਸਟੈਂਡ 'ਤੇ ਭੀੜ ਹੋ ਰਹੀ ਹੈ। ਮੈਟਰੋ 'ਤੇ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਅਜਿਹੇ ਵਿਚ ਬੱਸਾਂ ਅਤੇ ਮੈਟਰੋ ਪੂਰੀ ਸਮਰੱਥਾ ਨਾਲ ਚੱਲ ਸਕਣਗੀਆਂ। ਪਰ ਮਾਸਕ ਤੋਂ ਬਿਨਾਂ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਦਿੱਲੀ ਵਿਚ ਨਾਈਟ ਕਰਫਿਊ ਪਹਿਲਾਂ ਤੋਂ ਹੀ ਲਾਗੂ ਹੈ। ਦਿੱਲੀ ਵਿਚ ਸੋਮਵਾਰ ਨੂੰ ਕੋਰੋਨਾ ਦੇ 4099 ਨਵੇਂ ਮਾਮਲੇ ਮਿਲੇ ਹਨ। ਸੂਬੇ ਵਿਚ ਹੁਣ ਪਾਜ਼ੇਟੀਵਿਟੀ ਦਰ 6.46 ਫੀਸਦੀ ਪਹੁੰਚ ਗਈ ਹੈ। ਹਾਲਾਂਕਿ ਇਸ ਦੌਰਾਨ 1509 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦਿੱਲੀ ਵਿਚ 4099 ਨਵੇਂ ਮਾਮਲੇ ਦਰਜ ਹੋਏ ਜੋ ਤਕਰੀਬਨ 7 ਮਹੀਨੇ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਹਨ। ਇਸ ਤੋਂ ਪਹਿਲਾਂ 18 ਮਈ ਨੂੰ ਕੋਵਿਡ ਦੇ 4482 ਕੇਸ ਸਾਹਮਣੇ ਆਏ ਸਨ। Also Read : ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਸਾਬਕਾ CM ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਮੰਗ

Lockdown in Karnataka soon? CM Basavaraj Bommai to meet with experts today  - Oneindia News

ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਦਿੱਲੀ ਵਿਚ ਅਜੇ 420 ਮਰੀਜ਼ ਹਸਪਤਾਲਾਂ ਵਿਚ ਦਾਖਲ ਹਨ। ਹਾਲਾਂਕਿ ਸਿਰਫ 124 ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪਈ ਹੈ। ਜਦੋਂ ਕਿ 7 ਵੈਂਟੀਲੇਟਰ 'ਤੇ ਹਨ। ਉਨ੍ਹਾਂ ਨੇ ਕਿਹਾ ਕਿ ਮਾਹਰਾਂ ਦਾ ਮੰਨਣਾ ਹੈ ਕਿ ਓਮੀਕ੍ਰੋਨ ਵਿਚ ਕਾਫੀ ਘੱਟ ਲੱਛਣ ਆ ਰਹੇ ਹਨ। ਹਾਲਾਂਕਿ ਕੋਰੋਨਾ ਹੋ ਰਿਹਾ ਹੈ ਤਾਂ ਸਾਨੂੰ ਸਾਵਧਾਨ ਰਹਿਣ ਲੋੜ ਹੈ। ਕੋਰੋਨਾ ਦੇ ਵੱਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਦਿੱਲੀ ਏਮਸ ਨੇ ਸਰਦੀਆਂ ਦੀਆਂ ਬਚੀਆਂ ਹੋਈਆਂ ਛੁੱਟੀਆਂ ਤੱਕ ਰੱਦ ਕਰ ਦਿੱਤੀਆਂ ਹਨ। ਏਮਸ ਨੇ ਸਾਰੇ ਸਟਾਫ ਨੂੰ ਛੇਤੀ ਤੋਂ ਛੇਤੀ ਡਿਊਟੀ 'ਤੇ ਪਰਤਣ ਨੂੰ ਕਿਹਾ ਹੈ।

In The Market